:: ਲਤਾ ਦੀਦੀ ਨੂੰ ਯਾਦ ਕਰ ਫਿਰ ਭਾਵੁਕ ਹੋਏ PM ਮੋਦੀ, ਆਖੀ ਇਹ ਗੱਲ   :: ਵਿਆਹ ਦੇ ਤੁਰੰਤ ਬਾਅਦ ਪ੍ਰੀਖਿਆ ਦੇਣ ਕਾਲਜ ਪਹੁੰਚੀ ਲਾੜੀ, ਹਰ ਕੋਈ ਕਰ ਰਿਹਾ ਤਾਰੀਫ਼   :: ਨਾਗਰਿਕਾਂ ਦਾ ਕਤਲ ਜੰਮੂ ਕਸ਼ਮੀਰ ਚ ਸਥਿਤੀ ਆਮ ਹੋਣ ਦੇ ਦਾਅਵਿਆਂ ਦੀ ਖੋਲ੍ਹਦੀ ਹੈ ਪੋਲ : ਮਹਿਬੂਬਾ ਮੁਫ਼ਤੀ   :: ਦਿੱਲੀ ਕਮੇਟੀ ਦੇ ਦੀਵਾਲੀਆਪਨ ਤੇ ਨਿਆਇਕ ਜਾਂਚ ਹੋਣੀ ਚਾਹੀਦੀ : ਸਰਨਾ   :: ਉੱਤਰਾਖੰਡ ਦੇ ਪੌੜੀ ਚ ਆਦਮਖੋਰ ਤੇਂਦੁਏ ਨੂੰ ਪਿੰਡ ਵਾਸੀਆਂ ਨੇ ਜਿਊਂਦੇ ਸਾੜਿਆ   :: ਸਰਕਾਰ ਨੇ ਗਰੀਬਾਂ ਲਈ ਆਟਾ ਵੀ ਕੀਤਾ ਮਹਿੰਗਾ : ਪ੍ਰਿਯੰਕਾ   :: ਸਫ਼ਾਰੀ ਪ੍ਰਾਜੈਕਟ ਨਾਲ ਸੈਰ-ਸਪਾਟਾ ਹੱਬ ਬਣੇਗਾ ਹਰਿਆਣਾ : ਮਨੋਹਰ ਖੱਟੜ   :: 96 ਫ਼ੀਸਦੀ ਭਾਰਤੀ ਖਤਰਨਾਕ ਹਵਾ ਵਿਚ ਲੈਂਦੇ ਹਨ ਸਾਹ : ਅਧਿਐਨ   :: PM ਮੋਦੀ ਦੀ ਜਾਪਾਨ ਯਾਤਰਾ ਦੌਰਾਨ 24 ਬੈਠਕਾਂ, ਨੀਂਦ ਕੰਟਰੋਲ ਕਰਨ ਲਈ ਕੀਤੀ ਬਾਡੀ ਕਲਾਕ ਰਿਸੈੱਟ   :: ਕੁਤੁਬ ਮੀਨਾਰ ਇਕ ਸਮਾਰਕ, ਕਿਸੇ ਵੀ ਧਰਮ ਨੂੰ ਪੂਜਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ASI   :: ਖੇਤੀਬਾੜੀ ਮੰਤਰੀ ਦੀ ਸੂਬਾ ਸਰਕਾਰਾਂ ਨੂੰ ਅਪੀਲ, ਕਿਸਾਨਾਂ ਦੀ ਸਹੂਲਤ ਲਈ ਬੀਜਾਂ ਸਬੰਧੀ ਰੋਡਮੈਪ ਬਣਾਓ   :: ਛੱਤੀਸਗੜ੍ਹ ਦੇ CM ਭੂਪੇਸ਼ ਬਘੇਲ ਨੇ ਦੰਤੇਸ਼ਵਰੀ ਦੇਵੀ ਨੂੰ ਚੜ੍ਹਾਈ 11 ਕਿਲੋਮੀਟਰ ਲੰਬੀ ਚੁੰਨੀ   :: ਬਰਫ਼ਬਾਰੀ ਅਤੇ ਮੀਂਹ ਕਾਰਨ ਰੁਕੀ ਚਾਰ ਧਾਮ ਯਾਤਰਾ, ਤੀਰਥ ਯਾਤਰੀਆਂ ਨੂੰ ਰਸਤੇ ਚ ਰੋਕਿਆ ਗਿਆ   :: ਆਸਾਮ-ਅਰੁਣਾਚਲ ਅੰਤਰਰਾਜੀ ਵਿਵਾਦ ਅਗਲੇ ਸਾਲ ਤੱਕ ਹੱਲ ਹੋਣ ਦੀ ਉਮੀਦ : ਸ਼ਾਹ   :: ਵਕੀਲਾਂ ਵਲੋਂ ਕੰਮ ’ਤੇ ਨਾ ਆਉਣ ਕਾਰਨ ਸ਼੍ਰੀਕ੍ਰਿਸ਼ਨ ਜਨਮ ਭੂਮੀ ਨਾਲ ਜੁੜੀ ਪਟੀਸ਼ਨ ’ਤੇ 20 ਜੁਲਾਈ ਨੂੰ ਹੋਵੇਗੀ ਸੁਣਵਾਈ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਪੰਜਾਬ ਦੀਆਂ ਚੋਣਾਂ ’ਚ ਐੱਨ.ਆਰ.ਆਈਜ਼ ਦਾ ਵੀ ਹੁੰਦੈ ਖ਼ਾਸ ਰੋਲ, ਇਸ ਵਾਰ ਸੰਭਾਵਨਾ ਬੇਹੱਦ ਘੱਟ PRINT ਈ ਮੇਲ
elk_10_1_22.jpgਜਲੰਧਰ--10ਜਨਵਰੀ21-(ਮੀਡੀਦੇਪੰਜਾਬ)-- ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ’ਚ ਚੋਣ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਾ ਹੈ। ਹਰ ਸਿਆਸੀ ਪਾਰਟੀ ਆਪਣੇ-ਆਪਣੇ ਪੱਧਰ ’ਤੇ ਵੋਟਰਾਂ ਨੂੰ ਲੁਭਾਉਣ ਲਈ ਵੱਡੇ-ਵੱਡੇ ਐਲਾਨ ਕਰ ਰਹੀ ਹੈ। ਪੰਜਾਬ ’ਚ ਚੋਣਾਂ ਵਿਚ ਪ੍ਰਵਾਸੀ ਭਾਰਤੀਆਂ ਦਾ ਰੋਲ ਬੇਹੱਦ ਖ਼ਾਸ ਹੁੰਦਾ ਹੈ। ਵਿਸ਼ੇਸ਼ ਕਰਕੇ ਦੋਆਬਾ ਖੇਤਰ ’ਚ ਜੋ ਐੱਨ. ਆਰ. ਆਈ. ਬੈਲਟ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਥੋਂ ਦੀਆਂ 23 ਸੀਟਾਂ ’ਤੇ ਇਨ੍ਹਾਂ ਦਾ ਸਿੱਧਾ ਅਸਰ ਹੁੰਦਾ ਹੈ। 25

ਫ਼ੀਸਦੀ ਫੰਡਿੰਗ ਵੀ ਇਥੋਂ ਹੀ ਹੰੁਦੀ ਹੈ ਪਰ ਕੋਰੋਨਾ ਦੇ ਨਵੇਂ ਵੇਅੀਐਂਟ ਓਮੀਕਰੋਨ ਦੇ ਚੱਲਦਿਆਂ ਇਸ ਵਾਰ ਐੱਨ. ਆਰ. ਆਈ. ਵੱਲੋਂ ਪ੍ਰਚਾਰ ਅਤੇ ਫੰਡਿੰਗ ਕਰਨ ਦੀ ਸੰਭਾਵਨਾ ਵੀ ਬਹੁਤ ਘੱਟ ਹੈ।  ਪ੍ਰਮੁੱਖ ਪਾਰਟੀਆਂ ਦੇ ਬਣਾਏ ਐੱਨ. ਆਰ. ਆਈ. ਵਿੰਗ ਵੀ ਬਿਲਕੁਲ ਠੰਡੇ ਪੈ ਚੁੱਕੇ ਹਨ। ਜ਼ਿਕਰਯੋਗ ਹੈ ਕਿ 2017 ’ਚ ਕਰੀਬ 20 ਹਜ਼ਾਰ ਐੱਨ. ਆਰ. ਆਈਜ਼. ਚੋਣ ਪ੍ਰਚਾਰ ’ਚ ਸ਼ਾਮਲ ਹੋਣ ਲਈ ਪੰਜਾਬ ਆਏ ਸਨ। ਇਨ੍ਹਾਂ ’ਚ ਸਭ ਤੋਂ ਵੱਧ ‘ਆਪ’ ਦੇ ਸਮਰਥਕ ਸਨ। ਇਥੇ ਦੱਸ ਦੇਈਏ ਕਿ ਬੀਤੇ ਦਿਨ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਗਿਆ ਸੀ। 

ਪਿਛਲੀ ਵਾਰ ਦਸੰਬਰ ’ਚ ਸ਼ੁਰੂ ਹੋਇਆ ਸੀ ਆਗੂਆਂ ਦਾ ਵਿਦੇਸ਼ੀ ਦੌਰਾ 
2017 ਦੀਆਂ ਚੋਣਾਂ ’ਚ ਦਸੰਬਰ ਤੋਂ ਹੀ ਆਗੂਆਂ ਦਾ ਵਿਦੇਸ਼ੀ ਦੌਰਾ ਸ਼ੁਰੂ ਹੋ ਗਿਆ ਸੀ। ਪ੍ਰਮੁੱਖ ਸਿਆਸੀ ਪਾਰਟੀਆਂ ਦੇ ਆਗੂ ਟੂਰ ’ਤੇ ਵਿਦੇਸ਼ ਜਾ ਕੇ ਪਾਰਟੀ ਦਾ ਪ੍ਰਚਾਰ ਅਤੇ ਫੰਡ ਇਕੱਠੇ ਕਰਦੇ ਸਨ। ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਪਾਰਟੀ ਨਾਲ ਅਮਰੀਕਾ ਗਏ ਸਨ। ਉਨ੍ਹਾਂ ਤੋਂ ਬਾਅਦ ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਪਰਨੀਤ ਕੌਰ ਦੇ ਇਲਾਵਾ ਪੰਜਾਬ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਵੀ ਵਿਦੇਸ਼ ਗਈ ਸੀ ਅਤੇ ਪ੍ਰਚਾਰ ਦੇ ਨਾਲ ਫੰਡ ਜੁਟਾਉਣ ਦੀ ਕੋਸ਼ਿਸ਼ ਕੀਤੀ ਸੀ। 

ਮਾਹਿਰਾਂ ਦੇ ਮੁਤਾਬਕ ਐੱਨ. ਆਰ. ਆਈਜ਼. ਦਾ ਇਸ ਵਾਰ ਪੰਜਾਬ ਦੀਆਂ ਚੋਣਾਂ ’ਚ ਮੋਹ ਭੰਗ ਹੋ ਚੁੱਕਾ ਹੈ। ਇਸ ਦਾ ਵੱਡਾ ਕਾਰਨ ਇਹ ਰਿਹਾ ਹੈ ਕਿ ਕਿਸੇ ਵੀ ਦਲ ਨੇ ਐੱਨ. ਆਰ. ਆਈਜ਼. ਲਈ ਬਹੁਤ ਕੁਝ ਨਹੀਂ ਕੀਤਾ ਹੈ। ਅੱਜ ਵੀ ਹਜ਼ਾਰਾਂ ਐੱਨ. ਆਰ. ਆਈਜ਼ ਅਦਾਲਤੀ ਕੇਸਾਂ ’ਚ ਉਲਝੇ ਹੋਏ ਹਨ। ਕਈ ਐੱਨ. ਆਰ. ਆਈਜ਼. ਦਾ ਮੰਨਣਾ ਹੈ ਕਿ ਪੰਜਾਬ ਦੀ ਰਾਜਨੀਤੀ ’ਚ ਪੰਜਾਬ ਦੇ ਮੁੱਦੇ ਉਹੀ ਹਨ। ਬੇਰੁਜ਼ਗਾਰੀ, ਨਸ਼ਾ, ਬੇਅਦਬੀ, ਕਰਜ਼ ਮੁਆਫ਼ੀ ਤੋਂ ਸਾਰੇ ਅੱਕ ਚੁੱਕੇ ਹਨ। 

‘ਆਪ’ ’ਤੇ 200 ਕਰੋੜ ਦਾ ਫੰਡ ਜੁਟਾਉਣ ਦਾ ਲੱਗਾ ਸੀ ਦੋਸ਼ 
ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ’ਤੇ 200 ਕਰੋੜ ਦਾ ਫੰਡ ਪੰਜਾਬ ਤੋਂ ਦਿੱਲੀ ਲਿਜਾਣ ਦਾ ਦੋਸ਼ ਲੱਗਾ ਸੀ। ਇਸ ਨੂੰ ਅਮਰੀਕਾ ’ਚ ਰਹਿ ਰਹੇ ਐੱਨ. ਆਰ. ਆਈਜ਼. ਤੋਂ ਇਕੱਠਾ ਕੀਤਾ ਗਿਆ ਸੀ। ਸੰਸਦ ਮੈਂਬਰ ਭਗਵੰਤ ਮਾਨ ਵੈਂਕੂਵਰ ਗਏ ਸਨ। 2016 ਦੀਆਂ ਗਰਮੀਆਂ ’ਚ ਸੁਖਪਾਲ ਸਿੰਘ ਖਹਿਰਾ ਅਮਰੀਕਾ ਗਏ ਸਨ। ਉਨ੍ਹਾਂ ਦੇ ਨਾਲ ਅਰਵਿੰਦ ਕੇਜਰੀਵਾਲ ਨੇ ਆਪਣੇ ਦੋ ਆਦਮੀ ਭੇਜੇ ਸਨ। ਐੱਨ. ਆਰ. ਆਈਜ਼. ਨੇ ਉਨ੍ਹਾਂ ਨੂੰ ਲੱਖਾਂ ਡਾਲਰ ਦਾਨ ਦੇ ਰੂਪ ’ਚ ਦਿੱਤੇ ਸਨ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement