:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਪਾਕਿਸਤਾਨ ਚ ਸਮੂਹਿਕ ਵਿਆਹ ਸਮਾਰੋਹ ਚ 70 ਹਿੰਦੂ ਜੋੜੇ ਬੱਝੇ ਵਿਆਹ ਦੇ ਬੰਧਨ ਚ PRINT ਈ ਮੇਲ
pak_11_1_22.jpgਇੰਟਰਨੈਸ਼ਨਲ ਡੈਸਕ--11ਜਨਵਰੀ21-(ਮੀਡੀਦੇਪੰਜਾਬ)-- ਪਾਕਿਸਤਾਨ ਦੇ ਸਭ ਤੋਂ ਵੱਡੇ ਕਰਾਚੀ 'ਚ ਇਕ ਸਮੂਹਿਕ ਵਿਆਹ ਸਮਾਰੋਹ 'ਚ 70 ਤੋਂ ਵਧ ਹਿੰਦੂ ਜੋੜਿਆਂ ਨੇ ਵਿਆਹ ਕੀਤਾ। ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਸਮੂਹਿਰ ਵਿਆਹ ਦਾ ਆਯੋਜਨ ਪਾਕਿਸਤਾਨ ਹਿੰਦੂ ਪ੍ਰੀਸ਼ਦ (ਪੀ.ਐੱਚ.ਸੀ.) ਨੇ ਕੀਤਾ ਸੀ ਅਤੇ ਇਹ ਐਤਵਾਰ ਨੂੰ ਦੂਜੇ ਚੁੰਦਰੀਗਰ ਰੋਡ ਸਥਿਤ ਰੇਲਵੇ ਗਰਾਊਂਡ 'ਚ ਆਯੋਜਿਤ ਕੀਤਾ ਗਿਆ ਸੀ। ਪਿਛਲੇ 14 ਸਾਲ ਤੋਂ ਨੈਸ਼ਨਲ (ਕੌਮੀ) ਅਸੈਂਬਲੀ ਦੇ ਮੈਂਬਰ ਰਮੇਸ਼ ਕੁਮਾਰ ਵੰਕਵਾਨੀ ਹਰ ਸਾਲ ਅਜਿਹੇ ਗਰੀਬ ਹਿੰਦੂ ਪਰਿਵਾਰਾਂ ਲਈ ਸਮੂਹਿਰ ਵਿਆਹ ਸਮਾਰੋਹ ਦਾ ਆਯੋਜਨ ਕਰਦੇ ਹਨ ਜੋ ਆਪਣੇ ਬੱਚਿਆਂ ਦੇ ਵਿਆਹ ਕਰਨ ਦਾ ਖਰਚ ਨਹੀਂ ਚੁੱਕ ਸਕਦੇ ਹਨ। ਉਹ ਪੀ.ਐੱਚ.ਸੀ. ਦੇ ਸੁਰੱਖਿਅਕ ਵੀ ਹਨ।
2008 'ਚ ਪਹਿਲੀ ਵਾਰ ਸਮੂਹਿਕ ਵਿਆਹ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ ਜਿਸ 'ਚ 35 ਹਿੰਦੂ ਜੋੜਿਆਂ ਨੇ ਵਿਆਹ ਕੀਤਾ ਸੀ। ਇਹ ਅੰਕੜਾ ਪਿਛਲੇ ਕੁਝ ਸਾਲਾਂ 'ਚ ਵਧਿਆ ਹੈ। ਵੰਕਵਾਨੀ ਨੇ ਕਿਹਾ ਕਿ ਇਸ ਸਾਲ ਕੋਰੋਨਾ ਵਾਇਰਸ ਨਾਲ ਸਬੰਧਤ ਸੁਰੱਖਿਆ ਉਪਾਆਂ ਦੀ ਵਜ੍ਹਾ ਨਾਲ ਅਸੀਂ ਉਸ 'ਚੋਂ ਸਿਰਫ ਅੱਧੇ ਜੋੜਿਆਂ ਨੂੰ ਹੀ ਸਮਾਰੋਹ 'ਚ ਸੱਦਾ ਦਿੱਤਾ ਸੀ। ਉਨ੍ਹਾਂ ਕਿਹਾ ਇਹ ਹਿੰਦੂ ਸਮੁਦਾਏ ਦੀ ਸੰਸਕ੍ਰਿਤੀਕ ਗਤੀਵਿਧੀ ਹੈ। 'ਦਿ ਨਿਊਜ਼ ਇੰਟਰਨੈਸ਼ਨਲ' ਦੀ ਖ਼ਬਰ ਮੁਤਾਬਕ ਵੰਕਵਾਨੀ ਨੇ ਕਿਹਾ ਕਿ ਇਹ ਆਯੋਜਨ ਦੁਨੀਆ ਨੂੰ ਇਹ ਸੰਦੇਸ਼ ਵੀ ਦਿੰਦਾ ਹੈ ਕਿ ਸਾਡੇ ਘੱਟ ਗਿਣਤੀ ਭਾਇਚਾਰੇ ਆਪਣੇ ਸਮਾਜਿਕ ਪ੍ਰੋਗਰਾਮਾਂ ਨੂੰ ਆਪਣੇ ਧਰਮ ਦੇ ਮੁਤਾਬਕ ਆਯੋਜਤ ਕਰਨ ਲਈ ਪੂਰੀ ਤਰ੍ਹਾਂ ਨਾਲ ਆਜ਼ਾਦ ਹੈ'।
ਡਾਨ ਅਖ਼ਬਾਰ ਦੀ ਖ਼ਬਰ ਮੁਤਾਬਕ ਸਮੂਹਿਕ ਵਿਆਹ ਸਮਾਰੋਹ ਦੌਰਾਨ 72 ਹਿੰਦੂ ਜੋੜੇ ਵਿਆਹ ਦੇ ਬੰਧਨ 'ਚ ਬੱਝੇ। ਸਭ ਤੋਂ ਵੱਧ ਜੋੜੇ ਸਿੰਧ ਦੇ ਵੱਖ-ਵੱਖ ਹਿੱਸਿਆ ਤੋਂ ਆਏ ਸਨ ਅਤੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਮਾਤਾ-ਪਿਤਾ ਵੀ ਸਨ। ਮਹਿਕ ਨਾਲ ਵਿਆਹ ਕਰਨ ਵਾਲੇ ਲਕਸ਼ਮਣ ਨੇ ਕਿਹਾ ਕਿ ਮੈਂ ਕੋਰੰਗੀ 'ਚ ਇਕ ਮੋਬਾਇਲ ਫੋਨ ਕੰਮ 'ਚ ਕੰਮ ਕਰਦਾ ਹੈ। ਜੇਕਰ ਵਿਆਹ ਦੀ ਜਿੰਮੇਵਾਰੀ ਮੇਰੇ 'ਤੇ ਹੀ ਰਹਿੰਦੀ ਹੈ ਤਾਂ ਮੈਨੂੰ ਬਚਤ ਕਰਨ ਅਤੇ ਵਿਆਹ ਕਰਨ ਲਈ ਕਈ ਸਾਲ ਹੋਰ ਬੰਦੋਬਸਤ ਕਰਨਾ ਪੈਂਦਾ। ਪਾਕਿਸਤਾਨ ਦੀ 2017 ਦੀ ਜਨਗਣਨਾ ਮੁਤਾਬਕ ਮੁਲਕ 'ਚ 44 ਲੱਖ ਹਿੰਦੂ ਰਹਿੰਦੇ ਹਨ ਜੋ ਕੁੱਲ ਆਬਾਦੀ ਦਾ 2.14 ਫੀਸਦੀ ਹੈ। ਪਾਕਿਸਤਾਨ ਹਿੰਦੂ ਪ੍ਰੀਸ਼ਦ ਦਾ ਦਾਅਵਾ ਹੈ ਕਿ ਦੇਸ਼ 'ਚ ਕਰੀਬ 30 ਲੱਖ ਹਿੰਦੂ ਹਨ।
 
< Prev   Next >

Advertisements

Advertisement
Advertisement
Advertisement
Advertisement
Advertisement