USA ਤੋਂ ਆਏ NRI ਪਰਿਵਾਰ ਨਾਲ ਵਾਪਰੀ ਵੱਡੀ ਵਾਰਦਾਤ, ਗੰਨ ਪੁਆਇੰਟ ’ਤੇ ਲੁੱਟਿਆ 58 ਤੋਲੇ ਸੋਨਾ |
|
|
ਫਗਵਾੜਾ --11ਜਨਵਰੀ21-(ਮੀਡੀਆਦੇਸਪੰਜਾਬ)--- ਫਗਵਾੜਾ ਵਿਖੇ ਯੂ.ਐੱਸ.ਏ. ਤੋਂ ਆਏ
ਐੱਨ. ਆਰ. ਆਈ. ਪਰਿਵਾਰ ਕੋਲੋਂ ਅਠਵੰਜਾ ਤੋਲੇ ਸੋਨਾ, ਇੱਕ ਲੱਖ ਰੁਪਿਆ ਅਤੇ ਇਕ ਮੋਬਾਇਲ
ਲੈ ਕੇ 3 ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ
ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ
ਡੀ.ਐੱਸ.ਪੀ ਅੱਛਰੂ ਰਾਮ ਸ਼ਰਮਾ ਨੇ ਦੱਸਿਆ ਕਿ ਪਿੰਡ ਮਹੇੜੂ
ਵਿਖੇ ਐੱਨ.ਆਰ. ਆਈ. ਯੂ.
ਐੱਸ. ਏ. ਹਰਵਿੰਦਰ ਪਾਲ ਸੰਧੂ ਆਪਣੇ ਜਠੇਰਿਆਂ ਦੀ ਜਗ੍ਹਾ ’ਤੇ ਮੱਥਾ ਟੇਕਣ ਲਈ ਆਪਣੀ
ਪਤਨੀ ਅਤੇ ਭੂਆ ਸਮੇਤ ਟੱਕਰ ਕਲਾਂ ਥਾਣਾ ਲੋਹੀਆਂ ਤੋਂ ਪੁੱਜੇ ਸਨ,ਉਥੇ ਇਕ ਐਕਟਿਵਾ ਅਤੇ ਇਕ ਸਪਲੈਂਡਰ ’ਤੇ ਸਵਾਰ ਹੋ ਕੇ ਆਏ ਤਿੰਨ ਲੁਟੇਰਿਆਂ ਨੇ ਉਕਤ
ਲੋਕਾਂ ਨੂੰ ਪਿਸਟਲ ਦਿਖਾ ਕੇ ਉਨ੍ਹਾਂ ਦੇ ਗਹਿਣੇ ਇੱਕ ਲੱਖ ਰੁਪਏ ਕੈਸ਼ ਅਤੇ ਇਕ ਮੋਬਾਇਲ
ਲੁੱਟ ਲਿਆ। ਇਸ ਘਟਨਾ ਨੂੰ ਅੰਜ਼ਾਮ ਦੇ ਮਗਰੋਂ ਉਕਤ ਲੁਟੇਰੇ ਮੌਕੇ ਤੋਂ ਫ਼ਰਾਰ ਹੋ ਗਏ।
ਡੀ.ਐੱਸ. ਪੀ. ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ
ਚਾਰ ਟੀਮਾਂ ਬਣਾ ਦਿੱਤੀਆਂ ਗਈਆਂ ਹਨ, ਜਿਸ ਦੇ ਤਹਿਤ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ
ਹੈ।
|