:: ਪੰਜਾਬ ’ਚ ਚੋਣਾਂ ਦੌਰਾਨ ਵੰਡੀ ਜਾ ਸਕਦੀ ਹੈ ਡਰੱਗਜ਼, ਹਾਈ ਕੋਰਟ ਨੇ ਚੋਣ ਕਮਿਸ਼ਨ ਨੂੰ ਜਾਰੀ ਕੀਤਾ ਨੋਟਿਸ   :: ਆਤਮਨਿਰਭਰ ਭਾਰਤ ਦੇ ਨਿਰਮਾਣ ਚ MSME ਦੀ ਭੂਮਿਕਾ ਬਹੁਤ ਅਹਿਮ : ਨਰਿੰਦਰ ਮੋਦੀ   :: PM ਦੀ ਸੁਰੱਖਿਆ ’ਚ ਕੁਤਾਹੀ ਮਾਮਲੇ ’ਚ ਸਮ੍ਰਿਤੀ ਈਰਾਨੀ ਨੇ ਘੇਰੀ ਕਾਂਗਰਸ, ਕਿਹਾ- ਸੱਚ ਆਇਆ ਸਾਹਮਣੇ   :: ਦਿੱਲੀ ਚ ਕੋਰੋਨਾ ਮਾਮਲੇ ਹੋਏ ਸਥਿਰ, ਜਲਦ ਘੱਟ ਹੋਣ ਦੀ ਸੰਭਾਵਨਾ : ਸਤੇਂਦਰ ਜੈਨ   :: ਚੀਨ ਨਾਲ ਗੱਲਬਾਤ ਜਾਰੀ, ਮੁਹਿੰਮ ਸੰਬੰਧੀਆਂ ਤਿਆਰੀਆਂ ਵੱਡੇ ਪੱਧਰ ਤੇ : ਫ਼ੌਜ ਮੁਖੀ   :: ਪ੍ਰਿਯੰਕਾ ਗਾਂਧੀ ਦਾ ਬਿਆਨ, ਕਿਹਾ ‘CM ਚੰਨੀ ਨੇ ਨਹੀਂ, ਸਗੋਂ ਮੈਂ ਉਨ੍ਹਾਂ ਨੂੰ ਮੋਦੀ ਦੀ ਸੁਰੱਖਿਆ ਦੇ ਮਾਮਲੇ ’ਚ ਕੀਤਾ   :: ਜੇ ਕੋਰੋਨਾ ਇਨਫੈਕਸ਼ਨ ਇਸੇ ਰਫਤਾਰ ਨਾਲ ਵਧਦਾ ਰਿਹਾ ਤਾਂ ਹਸਪਤਾਲਾਂ ਤੇ ਸਿਹਤ ਸਹੂਲਤਾਂ ’ਤੇ ਵਧ ਸਕਦੈ ਦਬਾਅ   :: ਆਈ. ਟੀ. ਵਿਭਾਗ ਦੀ ਛਾਪੇਮਾਰੀ, 800 ਕਰੋੜ ਰੁਪਏ ਦੇ ਨਕਦ ਲੈਣ-ਦੇਣ ਖ਼ੁਲਾਸਾ   :: CM ਨਿਤੀਸ਼ ਕੁਮਾਰ ਹੋਏ ਕੋਰੋਨਾ ਪਾਜ਼ੇਟਿਵ, ਖ਼ੁਦ ਨੂੰ ਕੀਤਾ ਇਕਾਂਤਵਾਸ   :: PM ਵੱਲੋਂ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਸ਼ਲਾਘਾਯੋਗ : ਹਰਨਾਮ ਸਿੰਘ   :: ਕੇਜਰੀਵਾਲ ਦਾ ਵੱਡਾ ਬਿਆਨ, ਕਿਹਾ- ‘ਆਪ’ ਲਈ ਚੋਣਾਂ ‘ਸਰਕਾਰ’ ਨਹੀਂ, ਦੇਸ਼ ਅਤੇ ਸਮਾਜ ਬਦਲਣ ਦਾ ਮੌਕਾ   :: ਯੋਗ, ਆਯੁਰਵੇਦ ਅਤੇ ਨੈਚੁਰੋਪੈਥੀ ਰਾਹੀਂ ਓਮੀਕ੍ਰੋਨ ਦਾ ਹੱਲ ਸੰਭਵ : ਸਵਾਮੀ ਰਾਮਦੇਵ   :: ਪਹਾੜਾਂ ਤੇ ਬਰਫਬਾਰੀ ਨੇ ਵਧਾਈ ਠੰਡ; ਮੈਦਾਨੀ ਇਲਾਕਿਆਂ ਚ ਮੀਂਹ, ਗੜੇਮਾਰੀ ਦਾ ਅਲਰਟ   :: ‘ਭਗਵਾਨ’ ਨੂੰ ਤਲਬ ਕਰਨ ’ਤੇ ਮਦਰਾਸ ਹਾਈ ਕੋਰਟ ਨਾਰਾਜ਼   :: ਤਿਹਾੜ ਜੇਲ ’ਚ ਤਲਾਸ਼ੀ ਦੌਰਾਨ ਕੈਦੀ ਨੇ ਨਿਗਲਿਆ ਮੋਬਾਇਲ, ਹਸਪਤਾਲ ’ਚ ਦਾਖਲ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਜਾਨਸਨ ਨੇ ਤਾਲਾਬੰਦੀ ਦੌਰਾਨ ਪਾਰਟੀ ਚ ਸ਼ਾਮਲ ਹੋਣ ਲਈ ਮੰਗੀ ਮੁੁਆਫ਼ੀ PRINT ਈ ਮੇਲ
bir_13_1_22.jpgਲੰਡਨ --13ਜਨਵਰੀ21-(ਮੀਡੀਦੇਪੰਜਾਬ)-- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ 2020 ਵਿਚ ਦੇਸ਼ ਵਿਚ ਲਾਗੂ ਕੋਰੋਨਾ ਵਾਇਰਸ ਤਾਲਾਬੰਦੀ ਦੌਰਾਨ 2020 ਵਿੱਚ ਇੱਕ ਗਾਰਡਨ ਪਾਰਟੀ ਵਿੱਚ ਸ਼ਾਮਲ ਹੋਣ ਲਈ ਮੁਆਫ਼ੀ ਮੰਗੀ ਹੈ। ਜਾਨਸਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੁਝ ਚੀਜ਼ਾਂ ਨੂੰ ‘ਸਹੀ ਨਹੀਂ ਲਿਆ ਗਿਆ’ ਸੀ। ਤਾਲਾਬੰਦੀ ਦੌਰਾਨ ਪ੍ਰਧਾਨ ਮੰਤਰੀ ਦੀ ਡਾਊਨਿੰਗ ਸਟ੍ਰੀਟ ਰਿਹਾਇਸ਼ ਦੇ ਬਗੀਚੇ ਵਿੱਚ ਪਾਰਟੀ ਕਰਕੇ ਜਾਨਸਨ ਅਤੇ ਉਸ ਦੇ ਸਟਾਫ਼ ਵੱਲੋਂ ਮਹਾਮਾਰੀ ਦੀਆਂ ਪਾਬੰਦੀਆਂ ਦੀ ਉਲੰਘਣਾ ਕਰਨ ਦੇ ਦਾਅਵਿਆਂ ਨੂੰ ਲੈ ਕੇ ਪੀ.ਐੱਮ. ਬੋਰਿਸ  ਜਨਤਾ ਅਤੇ ਸਿਆਸਤਦਾਨਾਂ ਦੇ ਗੁੱਸੇ ਦਾ ਸਾਹਮਣਾ ਕਰ ਰਿਹਾ ਹੈ।

ਜਾਨਸਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਮੰਨਿਆ ਕਿ ਉਹ ਮਈ 2020 ਵਿੱਚ ਗਾਰਡਨ ਪਾਰਟੀ ਵਿੱਚ ਸੀ। ਹਾਲਾਂਕਿ, ਜਾਨਸਨ ਨੇ ਕਿਹਾ ਕਿ ਉਹ ਇਸ ਨੂੰ ਕੰਮ ਨਾਲ ਸਬੰਧਤ ਆਯੋਜਨ ਸਮਝਦਾ ਹੈ। ਉਨ੍ਹਾਂ ਨੇ ਹਾਊਸ ਆਫ ਕਾਮਨਜ਼ 'ਚ ਸੰਸਦ ਮੈਂਬਰਾਂ ਨੂੰ ਕਿਹਾ ਕਿ ਮੈਂ ਮੁਆਫ਼ੀ ਮੰਗਣਾ ਚਾਹੁੰਦਾ ਹਾਂ। ਇਹ ਅਗਾਂਹਵਧੂ ਸੋਚ ਨਹੀਂ ਸੀ, ਮੈਨੂੰ ਪਾਰਟੀ ਵਿਚ ਸਾਰਿਆਂ ਨੂੰ ਵਾਪਸ ਭੇਜਣਾ ਚਾਹੀਦਾ ਸੀ। ਵਿਵਾਦ ਪੈਦਾ ਹੋਣ ਤੋਂ ਬਾਅਦ ਅੱਜ ਹਾਊਸ ਆਫ ਕਾਮਨਜ਼ ਵਿਚ ਹਫਤਾਵਾਰੀ ਸਵਾਲ-ਜਵਾਬ ਸੈਸ਼ਨ ਦੌਰਾਨ ਜਾਨਸਨ ਦੀ ਇਹ ਪਹਿਲੀ ਜਨਤਕ ਹਾਜ਼ਰੀ ਸੀ। ਰਿਪੋਰਟਾਂ ਮੁਤਾਬਕ ਜਾਨਸਨ ਨੇ ਆਪਣੀ ਪਤਨੀ ਕੈਰੀ ਦੇ ਨਾਲ ਇੱਕ ਗਾਰਡਨ ਪਾਰਟੀ ਵਿੱਚ ਸ਼ਾਮਲ ਹੋ ਕੇ ਦੇਸ਼ ਦੇ ਕੋਵਿਡ -19 ਤਾਲਾਬੰਦੀ ਨਿਯਮਾਂ ਦੀ ਉਲੰਘਣਾ ਕੀਤੀ। 

ਪਤਾ ਲੱਗਾ ਹੈ ਕਿ ਪਾਰਟੀ ਲਈ 100 ਦੇ ਕਰੀਬ ਲੋਕਾਂ ਨੂੰ ਈਮੇਲ ਰਾਹੀਂ ਸੱਦਾ ਪੱਤਰ ਭੇਜੇ ਗਏ ਹਨ। ਇਹ ਮੇਲ ਕਥਿਤ ਤੌਰ 'ਤੇ ਜਾਨਸਨ ਦੇ ਪ੍ਰਮੁੱਖ ਨਿੱਜੀ ਸਕੱਤਰ ਮਾਰਟਿਨ ਰੇਨੋਲਡਜ਼ ਦੀ ਤਰਫੋਂ ਕਈ ਲੋਕਾਂ ਨੂੰ ਭੇਜਿਆ ਗਿਆ ਸੀ। ਹਾਲਾਂਕਿ, ਉਸ ਸਮੇਂ ਦੇਸ਼ ਵਿੱਚ ਕੋਵਿਡ -19 ਨੂੰ ਫੈਲਣ ਤੋਂ ਰੋਕਣ ਲਈ, ਲੋਕਾਂ ਲਈ ਸਿਰਫ ਆਪਣੇ ਘਰਾਂ ਵਿੱਚ ਆਯੋਜਨ ਕਰਨ ਜਾਂ ਕਿਸੇ ਹੋਰ ਘਰ ਦੇ ਵਿਅਕਤੀ ਨੂੰ ਮਿਲਣ ਦਾ ਨਿਯਮ ਸੀ। ਜਿਸ ਦਿਨ ਪਾਰਟੀ ਹੋਈ ਸੀ, 10 ਡਾਊਨਿੰਗ ਸਟ੍ਰੀਟ 'ਤੇ ਕੋਰੋਨਾ ਵਾਇਰਸ ਬ੍ਰੀਫਿੰਗ ਦੌਰਾਨ, ਯੂਕੇ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ ਤੁਸੀਂ ਆਪਣੇ ਘਰ ਤੋਂ ਬਾਹਰ ਕਿਸੇ ਜਨਤਕ ਸਥਾਨ 'ਤੇ ਕਿਸੇ ਨੂੰ ਮਿਲ ਸਕਦੇ ਹੋ, ਬਸ਼ਰਤੇ ਤੁਹਾਡੇ ਵਿਚਕਾਰ ਦੋ ਮੀਟਰ ਦੀ ਦੂਰੀ ਹੋਵੇ। ਇਸ ਮਾਮਲੇ ਨੂੰ 'ਪਾਰਟੀਗੇਟ' ਕਿਹਾ ਜਾ ਰਿਹਾ ਹੈ ਅਤੇ ਇਹ ਜਾਨਸਨ ਦੇ ਕਰੀਬ ਢਾਈ ਸਾਲਾਂ ਦੇ ਸੱਤਾ 'ਚ ਸਭ ਤੋਂ ਵੱਡੇ ਸੰਕਟ ਵਜੋਂ ਉਭਰਿਆ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement