ਨੇਤਾਜੀ ਦੀ ਪੁੱਤਰੀ ਅਨੀਤਾ ਬੋਸ ਨੇ ਕਿਹਾ- ਮੂਰਤੀ ਲਗਾਉਣ ਦੇ ਫੈਸਲੇ ਤੋਂ ਬਹੁਤ ਖੁਸ਼ ਹਾਂ |
|
|
ਕੋਲਕਾਤਾ--22ਜਨਵਰੀ21-(ਮੀਡੀਆਦੇਸਪੰਜਾਬ)-- ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਬੇਟੀ ਅਨੀਤਾ ਬੋਸ-ਫਾਫ
ਨੇ ਮੂਰਤੀ ਲਗਾਏ ਜਾਣ ਨੂੰ ਇਕ ਚੰਗਾ ਕਦਮ ਦੱਸਿਆ ਅਤੇ ਆਸ ਪ੍ਰਗਟ ਕੀਤੀ ਕਿ ਇਹ ਗਣਤੰਤਰ
ਦਿਵਸ ਪਰੇਡ ਵਿਚ ਪੱਛਮੀ ਬੰਗਾਲ ਦੀ ਝਾਕੀ ਨੂੰ ਸ਼ਾਮਲ ਨਾ ਕੀਤੇ ਜਾਣ ਨੂੰ ਲੈ ਕੇ ਪੈਦਾ
ਹੋਏ ਵਿਵਾਦ ਨੂੰ ਸ਼ਾਂਤ ਕਰੇਗਾ। ਇਸ ਫੈਸਲੇ ਦਾ ‘ਦੇਰ ਆਏ ਦੁਰੁਸਤ ਆਏ’ ਕਹਿ ਕੇ ਸਵਾਗਤ
ਕਰਨ ਵਾਲੀ ਬੋਸ-ਫਾਫ ਨੇ ਕਿਹਾ
ਕਿ ਇਸ ਐਲਾਨ ਨੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ। ਇੰਡੀਆ
ਗੇਟ ਬਹੁਤ ਚੰਗੀ ਜਗ੍ਹਾ ਹੈ। ਮੈਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਮੂਰਤੀ ਨੂੰ ਇੰਨੇ
ਪ੍ਰਮੁੱਖ ਸਥਾਨ ’ਤੇ ਲਗਾਇਆ ਜਾਵੇਗਾ। ਜਰਮਨੀ ਵਿਚ ਰਹਿਣ ਵਾਲੀ ਅਨੀਤਾ ਬੋਸ-ਫਾਫ ਨੇ ਫੋਨ
’ਤੇ ਦੱਸਿਆ ਕਿ ਮੈਂ ਇਸ ਫੈਸਲੇ ਤੋਂ ਬਹੁਤ ਖੁਸ਼ ਹਾਂ,ਤ੍ਰਿਣਮੂਲ ਕਾਂਗਰਸ ਨੇ ਇੰਡੀਆ ਗੇਟ ’ਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਲਗਾਉਣ
ਦੇ ਕੇਂਦਰ ਦੇ ਫੈਸਲੇ ਦਾ ਸਵਾਗਤ ਕੀਤਾ ਪਰ ਨਾਲ ਹੀ ਇਹ ਵੀ ਕਿਹਾ ਕਿ ਗਣਤੰਤਰ ਦਿਵਸ
ਪਰੇਡ ਲਈ ਰਾਸ਼ਟਰਵਾਦੀ ਨੇਤਾ ਬੋਸ ’ਤੇ ਆਧਾਰਿਤ ਪੱਛਮੀ ਬੰਗਾਲ ਦੀ ਝਾਕੀ ਨੂੰ ਖਾਰਿਜ ਕੀਤੇ
ਜਾਣ ਤੋਂ ਬਾਅਦ ਹੋ ਰਹੀ ਆਲੋਚਨਾ ਦਾ ਮੁਕਾਬਲਾ ਕਰਨ ਲਈ ਇਹ ਕਦਮ ਉਠਾਇਆ ਹੈ।
|