:: ਕੁਤੁਬ ਮੀਨਾਰ ਇਕ ਸਮਾਰਕ, ਕਿਸੇ ਵੀ ਧਰਮ ਨੂੰ ਪੂਜਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ASI   :: ਖੇਤੀਬਾੜੀ ਮੰਤਰੀ ਦੀ ਸੂਬਾ ਸਰਕਾਰਾਂ ਨੂੰ ਅਪੀਲ, ਕਿਸਾਨਾਂ ਦੀ ਸਹੂਲਤ ਲਈ ਬੀਜਾਂ ਸਬੰਧੀ ਰੋਡਮੈਪ ਬਣਾਓ   :: ਛੱਤੀਸਗੜ੍ਹ ਦੇ CM ਭੂਪੇਸ਼ ਬਘੇਲ ਨੇ ਦੰਤੇਸ਼ਵਰੀ ਦੇਵੀ ਨੂੰ ਚੜ੍ਹਾਈ 11 ਕਿਲੋਮੀਟਰ ਲੰਬੀ ਚੁੰਨੀ   :: ਬਰਫ਼ਬਾਰੀ ਅਤੇ ਮੀਂਹ ਕਾਰਨ ਰੁਕੀ ਚਾਰ ਧਾਮ ਯਾਤਰਾ, ਤੀਰਥ ਯਾਤਰੀਆਂ ਨੂੰ ਰਸਤੇ ਚ ਰੋਕਿਆ ਗਿਆ   :: ਆਸਾਮ-ਅਰੁਣਾਚਲ ਅੰਤਰਰਾਜੀ ਵਿਵਾਦ ਅਗਲੇ ਸਾਲ ਤੱਕ ਹੱਲ ਹੋਣ ਦੀ ਉਮੀਦ : ਸ਼ਾਹ   :: ਵਕੀਲਾਂ ਵਲੋਂ ਕੰਮ ’ਤੇ ਨਾ ਆਉਣ ਕਾਰਨ ਸ਼੍ਰੀਕ੍ਰਿਸ਼ਨ ਜਨਮ ਭੂਮੀ ਨਾਲ ਜੁੜੀ ਪਟੀਸ਼ਨ ’ਤੇ 20 ਜੁਲਾਈ ਨੂੰ ਹੋਵੇਗੀ ਸੁਣਵਾਈ   :: ਭਿਆਨਕ ਗਰਮੀ ਕਾਰਨ ਜੰਮੂ ਕਸ਼ਮੀਰ ਦੇ ਸੈਰ-ਸਪਾਟੇ ਚ ਆਈ ਤੇਜ਼ੀ, ਸਥਿਤੀ ਸੁਧਰਨ ਨਾਲ ਨਹੀਂ : ਆਜ਼ਾਦ   :: ਰਾਜੀਵ ਗਾਂਧੀ ਦੀ ਬਰਸੀ ’ਤੇ ਕੀਤੇ ਟਵੀਟ ਨੂੰ ਲੈ ਕੇ ਘਿਰੇ ਅਧੀਰ ਰੰਜਨ, ਕਿਹਾ- ਅਕਾਊਂਟ ਹੋਇਆ ਹੈਕ   :: ਪ੍ਰੋਫੈਸਰ ਨੀਲੋਫਰ ਖਾਨ ਬਣੀ ਕਸ਼ਮੀਰ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ   :: ਕਾਂਗਰਸ ਦੇ ਚਿੰਤਨ ਕੈਂਪ ਨੂੰ ਪ੍ਰਸ਼ਾਂਤ ਕਿਸ਼ੋਰ ਨੂੰ ਦੱਸਿਆ ਅਸਫ਼ਲ, ਕਿਹਾ- ਕੁਝ ਸਾਰਥਕ ਹਾਸਲ ਨਹੀਂ ਹੋਵੇਗਾ   :: ਚੀਨ ਸਾਡੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ, ਸਖ਼ਤ ਭਾਸ਼ਾ ਚ ਪ੍ਰਤੀਕਿਰਿਆ ਦੇਣ ਦੀ ਜ਼ਰੂਰਤ : ਰਾਹੁਲ   :: PM ਮੋਦੀ ਨੇ ਲਾਂਚ ਕੀਤਾ 5G Test Bed, ਕਿਹਾ- ਪਿੰਡਾਂ ਤੱਕ 5ਜੀ ਤਕਨਾਲੋਜੀ ਪਹੁੰਚਾਉਣ ’ਚ ਕਰੇਗਾ ਮਦਦ   :: ਆਪਣੀ ਰਿਹਾਇਸ਼ ’ਤੇ CBI ਦੀ ਰੇਡ ਮਗਰੋਂ ਜਾਣੋ ਕੀ ਬੋਲੇ ਪੀ. ਚਿਦਾਂਬਰਮ   :: ਗਿਆਨਵਾਪੀ ਮਾਮਲੇ ’ਚ ਅਨਿਲ ਵਿਜ ਦਾ ਬਿਆਨ- ਸ਼ਬਦ ਵੇਖ ਕੇ ਲੱਗਦੈ ਇਹ ਹਿੰਦੂ ਮੰਦਰ ਹੀ ਰਿਹਾ ਹੋਵੇਗਾ   :: ਗਿਆਨਵਾਪੀ ਮਸਜਿਦ ’ਚ ਸਰਵੇ ਦਾ ਕੰਮ ਪੂਰਾ, ਹਿੰਦੂ ਪੱਖ ਨੇ ਸ਼ਿਵਲਿੰਗ ਮਿਲਣ ਕੀਤਾ ਦਾਅਵਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅਮਰੀਕਾ-ਕੈਨੇਡਾ ਸਰਹੱਦ ਤੇ ਠੰਡ ਨਾਲ 4 ਭਾਰਤੀਆਂ ਦੀ ਮੌਤ, ਵਿਦੇਸ਼ ਮੰਤਰੀ ਨੇ ਰਾਜਦੂਤਾਂ ਤੋਂ ਮੰਗੀ ਰਿਪੋਰਟ PRINT ਈ ਮੇਲ
for_22_1_22.jpgਨੈਸ਼ਨਲ ਡੈਸਕ--22ਜਨਵਰੀ21-(ਮੀਡੀਦੇਪੰਜਾਬ)--ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਅਮਰੀਕਾ-ਕੈਨੇਡਾ ਸਰਹੱਦ 'ਤੇ ਚਾਰ ਭਾਰਤੀ ਨਾਗਰਿਕਾਂ ਦੇ ਇਕ ਪਰਿਵਾਰ ਦੀ ਠੰਡ ਨਾਲ ਮੌਤ ਤੋਂ ਬਾਅਦ ਦੁੱਖ਼ ਜਤਾਇਆ ਅਤੇ ਅਮਰੀਕਾ ਅਤੇ ਕੈਨੇਡਾ 'ਚ ਭਾਰਤੀ ਰਾਜਦੂਤਾਂ ਨੂੰ ਹੁਕਮ ਦਿੱਤਾ ਕਿ ਸਥਿਤੀ 'ਤੇ ਤੁਰੰਤ ਕਦਮ ਚੁੱਕੇ ਜਾਣ। ਅਧਿਕਾਰੀਆਂ ਦਾ ਮੰਨਣਾ ਹੈ ਕਿ ਉਕਤ ਪਰਿਵਾਰ ਇਸ ਠੰਡ ਦੀ ਲਪੇਟ 'ਚ ਉਸ ਸਮੇਂ ਆਇਆ ਜਦ ਉਸ ਨੇ ਇਕ ਬਰਫੀਲੇ ਤੂਫ਼ਾਨ ਨਾਲ ਉਥੋਂ ਲੰਘਣ ਦੀ ਇਕ ਅਸਫ਼ਲ ਕੋਸ਼ਿਸ਼ ਕੀਤੀ।

ਮੈਨੀਟੋਬਾ ਰਾਇਲ ਕੈਨੇਡੀਅਨ ਮਾਊਂਟੇਡ ਪੁਲਸ (ਆਰ.ਸੀ.ਐੱਮ.ਪੀ.) ਨੇ ਵੀਰਵਾਰ ਨੂੰ ਦੱਸਿਆ ਕਿ ਐਮਰਸਨ ਦੇ ਨੇੜੇ ਕੈਨੇਡਾ-ਅਮਰੀਕਾ ਸਰਹੱਦ 'ਤੇ ਕੈਨੇਡਾ ਵੱਲੋਂ ਬੁੱਧਵਾਰ ਨੂੰ ਚਾਰ ਇਕ ਬੱਚੇ ਸਮੇਤ 4 ਲਾਸ਼ਾਂ ਮਿਲੀਆਂ। ਜੈਸ਼ੰਕਰ ਨੇ ਟਵੀਟ ਕੀਤਾ, 'ਇਹ ਜਾਣ ਕੇ ਹੈਰਾਨ ਹਾਂ ਕਿ ਕੈਨੇਡਾ-ਅਮਰੀਕਾ ਸਰਹੱਦ 'ਤੇ ਇਕ ਬੱਚੇ ਸਮੇਤ 4 ਭਾਰਤੀ ਨਾਗਰਿਕਾਂ ਦੀ ਜਾਨ ਚੱਲੀ ਗਈ ਹੈ। ਅਮਰੀਕਾ ਅਤੇ ਕੈਨੇਡਾ 'ਚ ਸਾਡੇ ਰਾਜਦੂਤਾਂ ਨਾਲ ਸਥਿਤੀ 'ਤੇ ਤੁਰੰਤ ਕਦਮ ਚੁੱਕਣ ਨੂੰ ਕਿਹਾ ਹੈ। ਅਦਾਲਤ ਦੇ ਦਸਤਾਵੇਜ਼ਾਂ ਮੁਤਾਬਕ, ਨਾਰਥ ਡਕੋਟਾ 'ਚ ਯੂ.ਐੱਸ. ਬਾਰਡਰ ਪੋਰਟੋਲ (ਯੂ.ਐੱਸ.ਬੀ.ਪੀ.) ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਕੈਨੇਡਾ ਦੀ ਸਰਹੱਦ ਦੇ ਦੱਖਣ 'ਚ 15 ਯਾਤਰੀਆਂ ਵਾਲੀ ਇਕ ਵੈਨ ਨੂੰ ਰੋਕਿਆ।

ਮਿਨੀਸੋਟਾ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਦਫ਼ਤਰ ਨੇ ਵੀਰਵਾਰ ਦੁਪਹਿਰ ਇਕ ਰਿਲੀਜ਼ ਜਾਰੀ ਕੀਤੀ ਅਤੇ ਕਿਹਾ ਕਿ ਚਾਲਕ ਦੀ ਪਛਾਣ ਫਲੋਰਿਡਾ ਦੇ 47 ਸਾਲਾ ਸਟੀਵ ਸ਼ੈਂਡ ਵਜੋਂ ਹੋਈ ਹੈ, ਜਿਸ ਨੂੰ ਘਟਨਾ ਦੇ ਸਿਲਸਿਲੇ 'ਚ ਮਨੁੱਖੀ ਤਸਕਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਆਂ ਵਿਭਾਗ ਨੇ ਕਿਹਾ ਕਿ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਇਹ ਵੀ ਪਤਾ ਲੱਗਿਆ ਹੈ ਕਿ ਦੋ ਭਾਰਤੀ ਨਾਗਰਿਕ ਬਿਨਾਂ ਦਸਤਾਵੇਜ਼ ਦੇ ਸਨ। 

ਅਦਾਲਤ ਦੇ ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਯਾਤਰੀ ਵੈਨ ਦੇ ਪਿਛਲੇ ਹਿੱਸੇ ਤੋਂ ਪਲਾਸਟਿਕ ਦੇ ਕੱਪ, ਬੋਤਲਬੰਦ ਪਾਣੀ, ਜੂਸ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਮਿਲੀਆਂ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਪੀਣ ਵਾਲੇ ਪਦਾਰਥਾਂ ਅਤੇ ਖਾਣ ਵਾਲੀਆਂ ਚੀਜ਼ਾਂ ਦੀ 18 ਜਨਵਰੀ, 2022 ਦੀਆਂ ਰਸੀਦਾਂ ਅਤੇ ਵੈਨ ਲਈ ਸ਼ੈਂਡ ਦੇ ਨਾਂ 'ਤੇ ਕਿਰਾਏ ਦੇ ਸਮਝੌਤੇ ਦੀਆਂ ਰਸੀਦਾਂ ਵੀ ਮਿਲੀਆਂ, ਜਿਸ 'ਚ ਵਾਪਸੀ ਦੀ ਤਾਰਿਖ਼ 20 ਜਨਵਰੀ 2020 ਲਈ ਸੂਚੀਬੱਧ ਸੀ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement