ਗੁਜਰਾਤ : ਰਾਜਕੋਟ ਚ ਇਕ ਪੁਲ ਦਾ ਨਾਂ ਜਨਰਲ ਬਿਪਿਨ ਰਾਵਤ ਦੇ ਨਾਮ ਤੇ ਰੱਖਿਆ ਗਿਆ |
|
|
 ਰਾਜਕੋਟ --25ਜਨਵਰੀ21-(ਮੀਡੀਆਦੇਸਪੰਜਾਬ)-- ਗੁਜਰਾਤ ਸਰਕਾਰ ਨੇ ਸੋਮਵਾਰ ਨੂੰ ਦੇਸ਼ ਦੇ ਪਹਿਲੇ ਮੁੱਖ ਰੱਖਿਆ
ਮੁਖੀ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ ਦੇ ਸਨਮਾਨ 'ਚ ਉਨ੍ਹਾਂ ਦੇ ਨਾਮ 'ਤੇ ਰਾਜਕੋਟ
'ਚ ਇਕ 'ਅੰਡਰ-ਬਰਿੱਜ' ਦਾ ਨਾਮ ਰੱਖਿਆ। ਜਨਰਲ ਰਾਵਤ ਦੀ ਦਸੰਬਰ 'ਚ ਇਕ ਹੈਲੀਕਾਪਟਰ
ਹਾਦਸੇ 'ਚ ਮੌਤ ਹੋ ਗਈ ਸੀ। ਗੁਜਰਾਤ ਦੇ ਮੁੱਖ ਮੰਤਰੀ ਭੂਪਿੰਦਰ ਪਟੇਲ ਨੇ ਲਕਸ਼ਮੀ ਨਗਰ
ਇਲਾਕੇ 'ਚ ਸਥਿਤ ਇਸ ਪੁਲ ਦਾ ਆਨਲਾਈਨ ਤਰੀਕੇ ਨਾਲ ਉਦਘਾਟਨ ਕੀਤਾ। ਉਨ੍ਹਾਂ ਕਿਹਾ,''ਹਾਲ
'ਚ ਸੀ.ਡੀ.ਐੱਸ. ਜਨਰਲ ਰਾਵਤ ਦੀ ਇਕ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਸੀ। ਇਸ ਪੁਲਸ
ਦਾ ਨਾਮ ਜਨਰਲ ਬਿਪਿਨ ਰਾਵਤ ਦੇ ਨਾਮ 'ਤੇ ਰੱਖਿਆ ਗਿਆ।''
ਇਸ ਤੋਂ ਪਹਿਲਾਂ, ਰਾਜਕੋਟ ਦੇ ਮਹਾਪੌਰ ਪ੍ਰਦੀਪ ਦਾਵ ਨੇ ਮੁੱਖ ਮੰਤਰੀ ਨੂੰ ਉਸ ਢਾਂਚੇ
ਲਈ ਇਕ ਨਾਮ ਸੁਝਾਉਣ ਲਈ ਕਿਹਾ ਸੀ, ਜਿਸ ਨੂੰ 48 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ
ਹੈ। ਪਟੇਲ ਨੇਕਿਹਾ ਕਿ ਉਨ੍ਹਾਂਦੀ ਸਰਕਾਰ ਰਾਜ 'ਚ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ
ਪੈਸਾ ਖਰਚ ਲਈ ਵਚਨਬੱਧ ਹੈ ਅਤੇ ਉਨ੍ਹਾਂ ਨੇ ਰਾਜਕੋਟ 'ਚ ਕੀਤੇ ਗਏ ਵੱਖ-ਵੱਖ ਵਿਕਾਸ
ਕੰਮਾਂ ਬਾਰੇ ਦੱਸਿਆ। ਦੱਸਣਯੋਗ ਹੈ ਕਿ ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ 'ਚ ਕੁਨੂੰਰ
ਨੇੜੇ 8 ਦਸੰਬਰ ਨੂੰ ਹੈਲੀਕਾਪਟਰ ਹਾਦਸੇ 'ਚ ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਮੇਤ ਇਸ
'ਚ ਸਵਾਰ 14 ਲੋਕਾਂ ਦੀ ਮੌਤ ਹੋ ਗਈ ਸੀ।
|