ਅਦਿੱਤੀ ਨੇ ਖਰੀਦੀ ਆਡੀ Q7, ਕਾਰ ਦੀ ਕੀਮਤ ਕਰ ਦੇਵੇਗੀ ਹੈਰਾਨ |
|
|
ਮੁੰਬਈ---07ਮਈ-(MDP)-- ਅਦਾਕਾਰਾ ਅਦਿੱਤੀ ਰਾਓ ਹੈਦਰੀ ਦੀ ਖੁਸ਼ੀ ਇਸ ਸਮੇਂ
ਸੱਤਵੇਂ ਅਸਮਾਨ 'ਤੇ ਹੈ। ਹਾਲ ਹੀ 'ਚ ਅਦਾਕਾਰ ਨੇ ਨਵੀਂ ਨੀਲੇ ਰੰਗ ਦੀ ਆਡੀ Q7
ਐੱਸ.ਯੂ.ਵੀ. ਖਰੀਦੀ ਹੈ। ਗੱਡੀ ਦੀ ਕੀਮਤ 1 ਕਰੋੜ ਤੋਂ ਜ਼ਿਆਦਾ ਹੈ।
ਇਸ ਕਾਰ ਨੂੰ ਖਰੀਦਣ ਤੋਂ ਬਾਅਦ ਅਦਾਕਾਰਾ ਨੇ ਇਸ ਦੀ ਪੂਜਾ ਕੀਤੀ। ਸ਼ੋਅਰੂਮ ਦੇ
ਕਰਮਚਾਰੀਆਂ ਨੇ ਅਦਿੱਤੀ ਦੀ ਕਾਰ ਦੇ ਨਾਲ ਕਈ ਤਸਵੀਰਾਂ ਸਾਂਝੀਆਂ ਕਰ ਉਨ੍ਹਾਂ ਨੂੰ ਇਸ
ਅਚੀਵਮੈਂਟ ਲਈ ਵਧਾਈ ਦਿੱਤੀ ਹੈ। ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ
ਵਾਇਰਲ ਹੋ ਰਹੀਆਂ ਹਨ।

ਅਦਿੱਤੀ ਰਾਓ ਹੈਦਰੀ ਦੀਆਂ ਤਸਵੀਰਾਂ ਆਡੀ ਮੁੰਬਈ ਵੈਸਟ ਨੇ ਇੰਸਟਾਗ੍ਰਾਮ 'ਤੇ ਸਾਂਝੀਆਂ
ਕੀਤੀਆਂ ਹਨ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਕਾਰ ਖਰੀਦਣ ਤੋਂ ਬਾਅਦ ਬਹੁਤ
ਖੁਸ਼ ਹੈ। ਉਹ ਇਸ 'ਤੇ ਟਿੱਕਾ ਲਗਾ ਕੇ ਪੂਜਾ ਕਰਦੀ ਨਜ਼ਰ ਆ ਰਹੀ ਹੈ। ਸ਼ੋਅਰੂਮ ਕਰਮਚਾਰੀਆਂ
ਨੇ ਅਦਾਕਾਰਾ ਨੂੰ ਕਾਰ ਦੀ ਚਾਬੀ ਦਿੰਦੇ ਹੋਏ ਉਨ੍ਹਾਂ ਨੂੰ ਮਠਿਆਈ ਭੇਂਟ ਕੀਤੀ।

ਕੰਮ ਦੀ ਗੱਲ ਕਰੀਏ ਤਾਂ ਅਦਿੱਤੀ ਰਾਓ ਹੈਦਰੀ ਨੂੰ ਹਾਲ ਹੀ 'ਚ ਤਮਿਲ ਫਿਲਮ 'ਸਿਨਾਮਿਕਾ'
'ਚ ਦੇਖਿਆ ਗਿਆ ਸੀ। ਇਸ 'ਚ ਅਦਾਕਾਰਾ ਤੋਂ ਇਲਾਵਾ ਦੁਲਕੇਰ ਸਲਮਾਨ ਅਤੇ ਕਾਜਲ ਅਗਰਵਾਲ ਦੀ
ਵੀ ਮੁੱਖ ਭੂਮਿਕਾ 'ਚ ਨਜ਼ਰ ਆਏ ਹਨ। ਹੁਣ ਉਹ ਜਲਦ ਹੀ ਵੈੱਬ ਸੀਰੀਜ਼ 'ਜੁਲਬੀ' 'ਚ ਨਜ਼ਰ
ਆਉਣ ਵਾਲੀ ਹੈ।
|