ਸ਼੍ਰੀਲੰਕਾ ਦੀਆਂ ਘਟਨਾਵਾਂ ਤੋਂ ਭਾਰਤ ਨੂੰ ਸਬਕ ਲੈਣ ਦੀ ਲੋੜ: ਮਹਿਬੂਬਾ ਮੁਫ਼ਤੀ |
|
|
 ਸ਼੍ਰੀਨਗਰ --11ਮਈ-(MDP)-- ਪੀਪੁਲਜ਼ ਡੈਮੋਕ੍ਰੇਟਿਕ ਪਾਰਟੀ (PDP) ਪ੍ਰਧਾਨ ਮਹਿਬੂਬਾ ਮੁਫ਼ਤੀ
ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਨੂੰ ਸ਼੍ਰੀਲੰਕਾ ਦੇ ਮੌਜੂਦਾ ਹਾਲਾਤ ਤੋਂ ਸਬਕ ਲੈਣਾ
ਚਾਹੀਦਾ ਹੈ, ਕਿਉਂਕਿ ਦੇਸ਼ ਉਸੇ ਰਾਹ ’ਤੇ ਅੱਗੇ ਵਧ ਰਿਹਾ ਹੈ, ਜਿਸ ਰਾਹ ’ਤੇ ਗੁਆਂਢੀ
ਦੇਸ਼ ਹੈ। ਸ਼੍ਰੀਲੰਕਾ ’ਚ ਆਸਾਧਰਣ ਆਰਥਿਕ ਸੰਕਟ ਦਰਮਿਆਨ ਮਹਿੰਦਾ ਰਾਜਪਕਸ਼ੇ ਨੇ ਸੋਮਵਾਰ
ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਇਸ ਤੋਂ ਕੁਝ ਘੰਟੇ ਪਹਿਲਾਂ
ਉਨ੍ਹਾਂ ਦੇ
ਸਮਰਥਕਾਂ ਨੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ’ਤੇ ਹਮਲਾ ਕੀਤਾ ਸੀ। ਇਸ ਤੋਂ ਬਾਅਦ ਦੇਸ਼ ’ਚ ਕਰਫਿਊ ਲਾਉਣਾ ਪਿਆ ਅਤੇ ਰਾਜਧਾਨੀ ’ਚ ਫ਼ੌਜ ਤਾਇਨਾਤ ਕਰ
ਦਿੱਤੀ ਗਈ। ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮੁਫ਼ਤੀ ਨੇ ਟਵੀਟ ਕੀਤਾ, ‘‘ਸ਼੍ਰੀਲੰਕਾ
’ਚ ਜੋ ਕੁਝ ਵੀ ਹੋਇਆ, ਉਸ ਨਾਲ ਸਾਰਿਆਂ ਨੂੰ ਸਬਕ ਲੈਣਾ ਚਾਹੀਦਾ ਹੈ। ਸਾਲ 2014 ਤੋਂ
ਭਾਰਤ ਨੂੰ ਫਿਰਕੂ ਡਰ ਵੱਲ ਧੱਕਿਆ ਜਾ ਰਿਹਾ ਹੈ। ਇਹ ਅਤਿ-ਰਾਸ਼ਟਰਵਾਦ ਅਤੇ ਧਾਰਮਿਕ
ਬਹੁਗਿਣਤੀਵਾਦ ਦੇ ਉਸੇ ਮਾਰਗ 'ਤੇ ਚੱਲ ਰਿਹਾ ਹੈ। ਸਭ ਕੁਝ ਸਮਾਜਿਕ ਤਾਣੇ-ਬਾਣੇ ਅਤੇ
ਆਰਥਿਕ ਸੁਰੱਖਿਆ ਨੂੰ ਵਿਗਾੜਨ ਦੀ ਕੀਮਤ ਚੁਕਾਉਣੀ ਪਵੇਗੀ।’’
|