:: ਕੁਤੁਬ ਮੀਨਾਰ ਇਕ ਸਮਾਰਕ, ਕਿਸੇ ਵੀ ਧਰਮ ਨੂੰ ਪੂਜਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ASI   :: ਖੇਤੀਬਾੜੀ ਮੰਤਰੀ ਦੀ ਸੂਬਾ ਸਰਕਾਰਾਂ ਨੂੰ ਅਪੀਲ, ਕਿਸਾਨਾਂ ਦੀ ਸਹੂਲਤ ਲਈ ਬੀਜਾਂ ਸਬੰਧੀ ਰੋਡਮੈਪ ਬਣਾਓ   :: ਛੱਤੀਸਗੜ੍ਹ ਦੇ CM ਭੂਪੇਸ਼ ਬਘੇਲ ਨੇ ਦੰਤੇਸ਼ਵਰੀ ਦੇਵੀ ਨੂੰ ਚੜ੍ਹਾਈ 11 ਕਿਲੋਮੀਟਰ ਲੰਬੀ ਚੁੰਨੀ   :: ਬਰਫ਼ਬਾਰੀ ਅਤੇ ਮੀਂਹ ਕਾਰਨ ਰੁਕੀ ਚਾਰ ਧਾਮ ਯਾਤਰਾ, ਤੀਰਥ ਯਾਤਰੀਆਂ ਨੂੰ ਰਸਤੇ ਚ ਰੋਕਿਆ ਗਿਆ   :: ਆਸਾਮ-ਅਰੁਣਾਚਲ ਅੰਤਰਰਾਜੀ ਵਿਵਾਦ ਅਗਲੇ ਸਾਲ ਤੱਕ ਹੱਲ ਹੋਣ ਦੀ ਉਮੀਦ : ਸ਼ਾਹ   :: ਵਕੀਲਾਂ ਵਲੋਂ ਕੰਮ ’ਤੇ ਨਾ ਆਉਣ ਕਾਰਨ ਸ਼੍ਰੀਕ੍ਰਿਸ਼ਨ ਜਨਮ ਭੂਮੀ ਨਾਲ ਜੁੜੀ ਪਟੀਸ਼ਨ ’ਤੇ 20 ਜੁਲਾਈ ਨੂੰ ਹੋਵੇਗੀ ਸੁਣਵਾਈ   :: ਭਿਆਨਕ ਗਰਮੀ ਕਾਰਨ ਜੰਮੂ ਕਸ਼ਮੀਰ ਦੇ ਸੈਰ-ਸਪਾਟੇ ਚ ਆਈ ਤੇਜ਼ੀ, ਸਥਿਤੀ ਸੁਧਰਨ ਨਾਲ ਨਹੀਂ : ਆਜ਼ਾਦ   :: ਰਾਜੀਵ ਗਾਂਧੀ ਦੀ ਬਰਸੀ ’ਤੇ ਕੀਤੇ ਟਵੀਟ ਨੂੰ ਲੈ ਕੇ ਘਿਰੇ ਅਧੀਰ ਰੰਜਨ, ਕਿਹਾ- ਅਕਾਊਂਟ ਹੋਇਆ ਹੈਕ   :: ਪ੍ਰੋਫੈਸਰ ਨੀਲੋਫਰ ਖਾਨ ਬਣੀ ਕਸ਼ਮੀਰ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ   :: ਕਾਂਗਰਸ ਦੇ ਚਿੰਤਨ ਕੈਂਪ ਨੂੰ ਪ੍ਰਸ਼ਾਂਤ ਕਿਸ਼ੋਰ ਨੂੰ ਦੱਸਿਆ ਅਸਫ਼ਲ, ਕਿਹਾ- ਕੁਝ ਸਾਰਥਕ ਹਾਸਲ ਨਹੀਂ ਹੋਵੇਗਾ   :: ਚੀਨ ਸਾਡੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ, ਸਖ਼ਤ ਭਾਸ਼ਾ ਚ ਪ੍ਰਤੀਕਿਰਿਆ ਦੇਣ ਦੀ ਜ਼ਰੂਰਤ : ਰਾਹੁਲ   :: PM ਮੋਦੀ ਨੇ ਲਾਂਚ ਕੀਤਾ 5G Test Bed, ਕਿਹਾ- ਪਿੰਡਾਂ ਤੱਕ 5ਜੀ ਤਕਨਾਲੋਜੀ ਪਹੁੰਚਾਉਣ ’ਚ ਕਰੇਗਾ ਮਦਦ   :: ਆਪਣੀ ਰਿਹਾਇਸ਼ ’ਤੇ CBI ਦੀ ਰੇਡ ਮਗਰੋਂ ਜਾਣੋ ਕੀ ਬੋਲੇ ਪੀ. ਚਿਦਾਂਬਰਮ   :: ਗਿਆਨਵਾਪੀ ਮਾਮਲੇ ’ਚ ਅਨਿਲ ਵਿਜ ਦਾ ਬਿਆਨ- ਸ਼ਬਦ ਵੇਖ ਕੇ ਲੱਗਦੈ ਇਹ ਹਿੰਦੂ ਮੰਦਰ ਹੀ ਰਿਹਾ ਹੋਵੇਗਾ   :: ਗਿਆਨਵਾਪੀ ਮਸਜਿਦ ’ਚ ਸਰਵੇ ਦਾ ਕੰਮ ਪੂਰਾ, ਹਿੰਦੂ ਪੱਖ ਨੇ ਸ਼ਿਵਲਿੰਗ ਮਿਲਣ ਕੀਤਾ ਦਾਅਵਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

87 ਸਾਲ ਦੀ ਉਮਰ ’ਚ ਓਮ ਪ੍ਰਕਾਸ਼ ਚੌਟਾਲਾ ਦਾ ਕਮਾਲ, ਪਾਸ ਕੀਤੀ 10ਵੀਂ ਤੇ 12ਵੀਂ ਦੀ ਪ੍ਰੀਖਿਆ PRINT ਈ ਮੇਲ
chotala_11522.jpgਚੰਡੀਗੜ੍ਹ/ਹਰਿਆਣਾ --11ਮਈ-(MDP)-- ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇਨੈਲੋ ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਕਮਾਲ ਕਰ ਵਿਖਾਇਆ। ਉਨ੍ਹਾਂ ਨੇ 87 ਸਾਲ ਦੀ ਉਮਰ ’ਚ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਫਸਟ ਡਿਵੀਜ਼ਨ ਨਾਲ ਪਾਸ ਕੀਤੀ। ਹਰਿਆਣਾ ਸਿੱਖਿਆ ਬੋਰਡ ਦੇ ਅਧਿਕਾਰੀਆਂ ਵਲੋਂ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ 10ਵੀਂ ਅਤੇ 12ਵੀਂ ਦੀ ਮਾਰਕਸ-ਸ਼ੀਟ ਜਾਰੀ ਕੀਤੀ ਗਈ।

PunjabKesari

ਇਨੈਲੋ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ 2019 ਵਿਚ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਪਰ ਕਿਸੇ ਕਾਰਨ ਅੰਗਰੇਜ਼ੀ ਦਾ ਪੇਪਰ ਨਹੀਂ ਦੇ ਸਕੇ ਸਨ। ਅੰਗਰੇਜ਼ੀ ਵਿਸ਼ੇ ਦਾ ਨਤੀਜਾ ਨਾ ਆਉਣ ਦੇ ਚੱਲਦੇ ਹਰਿਆਣਾ ਸਕੂਲ ਸਿੱਖਿਆ ਬੋਰਡ ਨੇ ਉਨ੍ਹਾਂ ਦਾ 12ਵੀਂ ਦਾ ਨਤੀਜਾ ਰੋਕ ਲਿਆ ਸੀ।  ਅਗਸਤ 2021 ਵਿਚ ਉਨ੍ਹਾਂ 10ਵੀਂ ਦਾ ਅੰਗਰੇਜ਼ੀ ਦਾ ਪੇਪਰ ਦਿੱਤਾ ਸੀ, ਜਿਸ ’ਚ 88 ਫ਼ੀਸਦੀ ਅੰਕ ਪ੍ਰਾਪਤ ਕੀਤੇ ਸਨ। ਸਾਬਕਾ ਮੁੱਖ ਮੰਤਰੀ ਨੇ 87 ਸਾਲ ਦੀ ਉਮਰ ਵਿਚ 10ਵੀਂ ਅਤੇ 12ਵੀਂ ਫਸਟ ਡਿਵੀਜ਼ਨ ਨਾਲ ਪਾਸ ਕੀਤੀ ਹੈ। ਉਹ ਅੱਜ ਵੀ ਰਾਜਨੀਤੀ ’ਚ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਪਿਛਲੇ 2 ਸਾਲਾਂ ’ਚ ਪੂਰੇ ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਅਤੇ ਹਲਕਿਆਂ ਦਾ ਕਈ-ਕਈ ਵਾਰ ਦੌਰਾ ਕਰ ਚੁੱਕੇ ਹਨ।

ਦੱਸ ਦੇਈਏ ਕਿ ਇਨੈਲੋ ਸੁਪਰੀਮੋ ਸੋਮਵਾਰ ਵੀਰ ਸ਼੍ਰੋਮਣੀ ਮਹਾਰਾਣਾ ਪ੍ਰਤਾਪ ਦੇ 428ਵੇਂ ਜਨਮ ਦਿਵਸ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸਨ। ਭਿਵਾਨੀ ਪਹੁੰਚਣ ’ਤੇ ਹਰਿਆਣਾ ਸਿੱਖਿਆ ਬੋਰਡ ਦੇ ਅਧਿਕਾਰੀਆਂ ਨੇ ਸਾਬਕਾ ਮੁੱਖ ਮੰਤਰੀ ਨੂੰ 10ਵੀਂ ਅਤੇ 12ਵੀਂ ਦੀਆਂ ਅੰਕ ਸ਼ੀਟਾਂ ਸਨਮਾਨ ਨਾਲ ਸੌਂਪੀਆਂ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement