:: ਕੁਤੁਬ ਮੀਨਾਰ ਇਕ ਸਮਾਰਕ, ਕਿਸੇ ਵੀ ਧਰਮ ਨੂੰ ਪੂਜਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ASI   :: ਖੇਤੀਬਾੜੀ ਮੰਤਰੀ ਦੀ ਸੂਬਾ ਸਰਕਾਰਾਂ ਨੂੰ ਅਪੀਲ, ਕਿਸਾਨਾਂ ਦੀ ਸਹੂਲਤ ਲਈ ਬੀਜਾਂ ਸਬੰਧੀ ਰੋਡਮੈਪ ਬਣਾਓ   :: ਛੱਤੀਸਗੜ੍ਹ ਦੇ CM ਭੂਪੇਸ਼ ਬਘੇਲ ਨੇ ਦੰਤੇਸ਼ਵਰੀ ਦੇਵੀ ਨੂੰ ਚੜ੍ਹਾਈ 11 ਕਿਲੋਮੀਟਰ ਲੰਬੀ ਚੁੰਨੀ   :: ਬਰਫ਼ਬਾਰੀ ਅਤੇ ਮੀਂਹ ਕਾਰਨ ਰੁਕੀ ਚਾਰ ਧਾਮ ਯਾਤਰਾ, ਤੀਰਥ ਯਾਤਰੀਆਂ ਨੂੰ ਰਸਤੇ ਚ ਰੋਕਿਆ ਗਿਆ   :: ਆਸਾਮ-ਅਰੁਣਾਚਲ ਅੰਤਰਰਾਜੀ ਵਿਵਾਦ ਅਗਲੇ ਸਾਲ ਤੱਕ ਹੱਲ ਹੋਣ ਦੀ ਉਮੀਦ : ਸ਼ਾਹ   :: ਵਕੀਲਾਂ ਵਲੋਂ ਕੰਮ ’ਤੇ ਨਾ ਆਉਣ ਕਾਰਨ ਸ਼੍ਰੀਕ੍ਰਿਸ਼ਨ ਜਨਮ ਭੂਮੀ ਨਾਲ ਜੁੜੀ ਪਟੀਸ਼ਨ ’ਤੇ 20 ਜੁਲਾਈ ਨੂੰ ਹੋਵੇਗੀ ਸੁਣਵਾਈ   :: ਭਿਆਨਕ ਗਰਮੀ ਕਾਰਨ ਜੰਮੂ ਕਸ਼ਮੀਰ ਦੇ ਸੈਰ-ਸਪਾਟੇ ਚ ਆਈ ਤੇਜ਼ੀ, ਸਥਿਤੀ ਸੁਧਰਨ ਨਾਲ ਨਹੀਂ : ਆਜ਼ਾਦ   :: ਰਾਜੀਵ ਗਾਂਧੀ ਦੀ ਬਰਸੀ ’ਤੇ ਕੀਤੇ ਟਵੀਟ ਨੂੰ ਲੈ ਕੇ ਘਿਰੇ ਅਧੀਰ ਰੰਜਨ, ਕਿਹਾ- ਅਕਾਊਂਟ ਹੋਇਆ ਹੈਕ   :: ਪ੍ਰੋਫੈਸਰ ਨੀਲੋਫਰ ਖਾਨ ਬਣੀ ਕਸ਼ਮੀਰ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ   :: ਕਾਂਗਰਸ ਦੇ ਚਿੰਤਨ ਕੈਂਪ ਨੂੰ ਪ੍ਰਸ਼ਾਂਤ ਕਿਸ਼ੋਰ ਨੂੰ ਦੱਸਿਆ ਅਸਫ਼ਲ, ਕਿਹਾ- ਕੁਝ ਸਾਰਥਕ ਹਾਸਲ ਨਹੀਂ ਹੋਵੇਗਾ   :: ਚੀਨ ਸਾਡੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ, ਸਖ਼ਤ ਭਾਸ਼ਾ ਚ ਪ੍ਰਤੀਕਿਰਿਆ ਦੇਣ ਦੀ ਜ਼ਰੂਰਤ : ਰਾਹੁਲ   :: PM ਮੋਦੀ ਨੇ ਲਾਂਚ ਕੀਤਾ 5G Test Bed, ਕਿਹਾ- ਪਿੰਡਾਂ ਤੱਕ 5ਜੀ ਤਕਨਾਲੋਜੀ ਪਹੁੰਚਾਉਣ ’ਚ ਕਰੇਗਾ ਮਦਦ   :: ਆਪਣੀ ਰਿਹਾਇਸ਼ ’ਤੇ CBI ਦੀ ਰੇਡ ਮਗਰੋਂ ਜਾਣੋ ਕੀ ਬੋਲੇ ਪੀ. ਚਿਦਾਂਬਰਮ   :: ਗਿਆਨਵਾਪੀ ਮਾਮਲੇ ’ਚ ਅਨਿਲ ਵਿਜ ਦਾ ਬਿਆਨ- ਸ਼ਬਦ ਵੇਖ ਕੇ ਲੱਗਦੈ ਇਹ ਹਿੰਦੂ ਮੰਦਰ ਹੀ ਰਿਹਾ ਹੋਵੇਗਾ   :: ਗਿਆਨਵਾਪੀ ਮਸਜਿਦ ’ਚ ਸਰਵੇ ਦਾ ਕੰਮ ਪੂਰਾ, ਹਿੰਦੂ ਪੱਖ ਨੇ ਸ਼ਿਵਲਿੰਗ ਮਿਲਣ ਕੀਤਾ ਦਾਅਵਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਤਾਜ ਮਹਿਲ ਵਿਵਾਦ ’ਤੇ ਹਾਈ ਕੋਰਟ ਦਾ ਸਖ਼ਤ ਰੁਖ਼, ਕਿਹਾ- ਪਹਿਲਾਂ PhD ਕਰੋ ਫਿਰ ਕੋਰਟ ਆਓ PRINT ਈ ਮੇਲ
taj_12522.jpgਆਗਰਾ--12ਮਈ-(MDP)-- ਧਰਤੀ ਦੇ 7 ਅਜੂਬਿਆਂ ’ਚ ਸ਼ੁਮਾਰ ਆਗਰਾ ਦੇ ਤਾਜ ਮਹਿਲ ਦੇ ਬੰਦ ਕਮਰਿਆਂ ਨੂੰ ਖੋਲ੍ਹਣ ਦੀ ਪਟੀਸ਼ਨ ਨੂੰ ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਖਾਰਜ ਕਰ ਦਿੱਤਾ। ਹਾਈ ਕੋਰਟ ਨੇ ਪਟੀਸ਼ਨਕਰਤਾ ਨੂੰ ਫਟਕਾਰ ਲਾਈ ਹੈ। ਕੋਰਟ ਨੇ ਕਿਹਾ ਕਿ ਜਨਹਿੱਤ ਪਟੀਸ਼ਨ (PIL) ਦੀ ਦੁਰਵਰਤੋਂ ਨਾ ਕਰੋ, ਇਸ ਦਾ ਮਜ਼ਾਕ ਨਾ ਬਣਾਓ।

ਤਾਜ ਮਹਿਲ ਸਰਵੇ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਕੋਰਟ ਨੇ ਕਿਹਾ ਕਿ ਅਜਿਹੀ ਪਟੀਸ਼ਨ ’ਤੇ ਵਿਚਾਰ ਨਹੀਂ ਕਰ ਸਕਦੇ। ਹਾਈ ਕੋਰਟ ਨੇ ਤਲਖ਼ ਟਿੱਪਣੀ ਕਰਦੇ ਹੋਏ ਕਿਹਾ ਕਿ ਤੁਹਾਨੂੰ ਜਿਸ ਵਿਸ਼ੇ ਬਾਰੇ ਪਤਾ ਹੀ ਨਹੀਂ ਹੈ, ਉਸ ’ਤੇ ਰਿਸਰਚ ਕਰੋ, ਜਾਓ ਐੱਮ. ਏ. ਕਰੋ, ਪੀ. ਐੱਚ. ਡੀ. ਕਰੋ। ਜੇਕਰ ਤੁਹਾਨੂੰ ਕੋਈ ਸੰਸਥਾ ਰਿਸਰਚ ਨਹੀਂ ਕਰਨ ਦਿੰਦੀ ਤਾਂ ਸਾਡੇ ਕੋਲ ਆਓ ਪਰ ਰਿਸਰਚ ਕਰਨ ਮਗਰੋਂ ਹੀ ਪਟੀਸ਼ਨ ਪਾਓ। ਪਹਿਲਾਂ ਪੜ੍ਹ ਲਓ, ਤਾਜ ਮਹਿਲ ਕਦੋਂ ਅਤੇ ਕਿਸ ਨੇ ਬਣਵਾਇਆ। ਕੱਲ ਨੂੰ ਤੁਸੀਂ ਆਓਗੇ ਅਤੇ ਕਹੋਗੇ ਕਿ ਸਾਨੂੰ ਮਾਣਯੋਗ ਜੱਜ ਦੇ ਚੈਂਬਰ ਜਾਣ ਦੀ ਆਗਿਆ ਚਾਹੀਦੀ ਹੈ। ਹੁਣ ਇਤਿਹਾਸ ਨੂੰ ਤੁਹਾਡੇ ਹਿਸਾਬ ਨਾਲ ਨਹੀਂ ਪੜ੍ਹਾਇਆ ਜਾਵੇਗਾ। 

ਹਾਈ ਕੋਰਟ ਨੇ ਸਾਫ਼ ਕਿਹਾ ਕਿ ਤੁਸੀਂ ਤਾਜ ਮਹਿਲ ਦੇ 22 ਕਮਰਿਆਂ ਦੀ ਜਾਣਕਾਰੀ ਕਿਸ ਤੋਂ ਮੰਗੀ? ਕੋਰਟ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਅਸੀਂ ਅਥਾਰਟੀ ਤੋਂ ਜਾਣਕਾਰੀ ਮੰਗੀ। ਇਸ ’ਤੇ ਹਾਈ ਕੋਰਟ ਨੇ ਕਿਹਾ ਕਿ ਜੇਕਰ ਉਨ੍ਹਾਂ ਨੇ ਕਿਹਾ ਹੈ ਕਿ ਸੁਰੱਖਿਆ ਕਾਰਨਾਂ ਤੋਂ ਕਮਰੇ ਬੰਦ ਹਨ ਤਾਂ ਇਹ ਜਾਣਕਾਰੀ ਹੈ। ਜੇਕਰ ਤੁਸੀਂ ਸੰਤੁਸ਼ਟ ਨਹੀਂ ਤਾਂ ਇਸ ਨੂੰ ਚੁਣੌਤੀ ਦਿਓ।

ਦਰਅਸਲ ਭਾਜਪਾ ਦੇ ਅਯੁੱਧਿਆ ਮੀਡੀਆ ਮੁਖੀ ਡਾ. ਰਜਨੀਸ਼ ਸਿੰਘ ਨੇ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਹੈ ਕਿ ਤਾਜ ਮਹਿਲ ਦੇ 22 ਕਮਰਿਆਂ ਨੂੰ ਖੋਲ੍ਹਿਆ ਜਾਵੇ। ਕਮਰਿਆਂ ’ਚ ਬੰਦ ਰਾਜ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਇਸ ਨੂੰ ਖੋਲ੍ਹਣ ਦੀ ਬੇਨਤੀ ਕੀਤੀ ਗਈ ਹੈ। ਪਿਛਲੇ ਦਿਨੀਂ ਅਯੁੱਧਿਆ ਦੇ ਸੰਤ ਪਰਮਹੰਸ ਤਾਜ ਮਹਿਲ ’ਚ ਐਂਟਰੀ ਕਰਦੇ ਵੇਖੇ ਗਏ। ਇਸ ਪੂਰੇ ਮਾਮਲੇ ਨੇ ਹੁਣ ਮਾਹੌਲ ਨੂੰ ਗਰਮਾ ਦਿੱਤਾ ਹੈ। ਦੱਸ ਦੇਈਏ ਕਿ ਤਾਜ ਮਹਿਲ ’ਤੇ ਵਿਵਾਦ ਕੋਈ ਨਵਾਂ ਨਹੀਂ ਹੈ। ਮੁਗਲਾਂ ਵਲੋਂ ਦੇਸ਼ ਵਿਚ ਸ਼ਾਸਨ ਦੌਰਾਨ ਹਿੰਦੂ ਧਾਰਮਿਕ ਸਥਲਾਂ ਨੂੰ ਨਿਸ਼ਾਨਾ ਬਣਾਏ ਜਾਣ ਨੂੰ ਪੂਰੇ ਵਿਵਾਦ ਦਾ ਆਧਾਰ ਮੰਨਿਆ ਜਾ ਰਿਹਾ ਹੈ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement