ਆਸਟ੍ਰੇਲੀਆ ਦੇ ਪੱਛਮੀ ਤੱਟ ਨੇੜੇ ਗਸ਼ਤ ਲਗਾ ਰਿਹਾ ਚੀਨੀ ਜੰਗੀ ਬੇੜਾ |
|
|
ਕੈਨਬਰਾ --13ਮਈ-(MDP)-- ਆਸਟ੍ਰੇਲੀਆ ਦੇ ਰੱਖਿਆ
ਮੰਤਰੀ ਨੇ ਸ਼ੁੱਕਰਵਾਰ ਕਿਹਾ ਕਿ ਜਾਸੂਸੀ ਸਮਰੱਥਾ ਵਾਲਾ ਚੀਨੀ ਜੰਗੀ ਬੇੜਾ ਦੇਸ਼ ਦੇ
ਪੱਛਮੀ ਤੱਟ ’ਤੇ ਗਸ਼ਤ ਕਰ ਰਿਹਾ ਹੈ ਅਤੇ ਇਹ ਇਕ ‘ਹਮਲਾਵਰ ਕਾਰਵਾਈ’ ਹੈ। ਰੱਖਿਆ ਮੰਤਰੀ
ਪੀਟਰ ਡਟਨ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਜਹਾਜ਼ ਨੂੰ ਪੱਛਮੀ ਆਸਟ੍ਰੇਲੀਆ ਦੇ ਬਰੂਮ
ਤੋਂ 250 ਨੌਟੀਕਲ ਮੀਲ ਉੱਤਰ ਵੱਲ ਜਾਂਦੇ ਹੋਏ ਦੇਖਿਆ ਗਿਆ ਅਤੇ ਪਿਛਲੇ ਇਕ ਹਫ਼ਤੇ ਤੋਂ
ਇਸ ’ਤੇ ਨਜ਼ਰ ਰੱਖੀ ਜਾ ਰਹੀ ਹੈ। ਡਟਨ ਨੇ ਕਿਹਾ ‘‘ਜ਼ਾਹਿਰ ਹੈ ਕਿ ਇਸ ਦਾ ਇਰਾਦਾ ਤੱਟ
ਤੋਂ ਖੁਫ਼ੀਆ ਜਾਣਕਾਰੀ ਇਕੱਠੀ ਕਰਨਾ ਹੈ।
ਉਨ੍ਹਾਂ ਕਿਹਾ, ‘‘ਇਹ ਆਸਟ੍ਰੇਲੀਆ ਦੇ ਪੱਛਮੀ ਤੱਟ ’ਤੇ ਫ਼ੌਜੀ ਅਤੇ ਖੁਫ਼ੀਆ
ਸਥਾਪਨਾਵਾਂ ਦੇ ਨੇੜੇ ਹੈ।’’ ਰੱਖਿਆ ਮੰਤਰੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕੋਈ
ਚੀਨੀ ਜੰਗੀ ਬੇੜਾ ਇੰਨੀ ਦੂਰ ਦੱਖਣ ਵੱਲ ਆਇਆ ਹੈ ਅਤੇ ਇਸ ’ਤੇ ਹਵਾਈ ਜਹਾਜ਼ਾਂ ਅਤੇ
ਤਕਨੀਕ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਇਹ ਇਕ
ਹਮਲਾਵਰ ਕਾਰਵਾਈ ਹੈ ਕਿਉਂਕਿ ਇਹ ਦੱਖਣ ਵਿਚ ਇੰਨੀ ਦੂਰ ਤਕ ਆਇਆ ਹੈ।’’ ਚੀਨ ਨੇ ਹਾਲ ਹੀ
’ਚ ਸੋਲੋਮਨ ਟਾਪੂ ਦੇ ਨਾਲ ਸੁਰੱਖਿਆ ਸਮਝੌਤੇ ’ਤੇ ਦਸਤਖਤ ਕੀਤੇ ਹਨ, ਜਿਸ ਤੋਂ ਬਾਅਦ ਚੀਨ
ਤੇ ਆਸਟ੍ਰੇਲੀਆ ਵਿਚਾਲੇ ਤਣਾਅ ਵਧ ਗਿਆ ਹੈ।
|