:: ਕੁਤੁਬ ਮੀਨਾਰ ਇਕ ਸਮਾਰਕ, ਕਿਸੇ ਵੀ ਧਰਮ ਨੂੰ ਪੂਜਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ASI   :: ਖੇਤੀਬਾੜੀ ਮੰਤਰੀ ਦੀ ਸੂਬਾ ਸਰਕਾਰਾਂ ਨੂੰ ਅਪੀਲ, ਕਿਸਾਨਾਂ ਦੀ ਸਹੂਲਤ ਲਈ ਬੀਜਾਂ ਸਬੰਧੀ ਰੋਡਮੈਪ ਬਣਾਓ   :: ਛੱਤੀਸਗੜ੍ਹ ਦੇ CM ਭੂਪੇਸ਼ ਬਘੇਲ ਨੇ ਦੰਤੇਸ਼ਵਰੀ ਦੇਵੀ ਨੂੰ ਚੜ੍ਹਾਈ 11 ਕਿਲੋਮੀਟਰ ਲੰਬੀ ਚੁੰਨੀ   :: ਬਰਫ਼ਬਾਰੀ ਅਤੇ ਮੀਂਹ ਕਾਰਨ ਰੁਕੀ ਚਾਰ ਧਾਮ ਯਾਤਰਾ, ਤੀਰਥ ਯਾਤਰੀਆਂ ਨੂੰ ਰਸਤੇ ਚ ਰੋਕਿਆ ਗਿਆ   :: ਆਸਾਮ-ਅਰੁਣਾਚਲ ਅੰਤਰਰਾਜੀ ਵਿਵਾਦ ਅਗਲੇ ਸਾਲ ਤੱਕ ਹੱਲ ਹੋਣ ਦੀ ਉਮੀਦ : ਸ਼ਾਹ   :: ਵਕੀਲਾਂ ਵਲੋਂ ਕੰਮ ’ਤੇ ਨਾ ਆਉਣ ਕਾਰਨ ਸ਼੍ਰੀਕ੍ਰਿਸ਼ਨ ਜਨਮ ਭੂਮੀ ਨਾਲ ਜੁੜੀ ਪਟੀਸ਼ਨ ’ਤੇ 20 ਜੁਲਾਈ ਨੂੰ ਹੋਵੇਗੀ ਸੁਣਵਾਈ   :: ਭਿਆਨਕ ਗਰਮੀ ਕਾਰਨ ਜੰਮੂ ਕਸ਼ਮੀਰ ਦੇ ਸੈਰ-ਸਪਾਟੇ ਚ ਆਈ ਤੇਜ਼ੀ, ਸਥਿਤੀ ਸੁਧਰਨ ਨਾਲ ਨਹੀਂ : ਆਜ਼ਾਦ   :: ਰਾਜੀਵ ਗਾਂਧੀ ਦੀ ਬਰਸੀ ’ਤੇ ਕੀਤੇ ਟਵੀਟ ਨੂੰ ਲੈ ਕੇ ਘਿਰੇ ਅਧੀਰ ਰੰਜਨ, ਕਿਹਾ- ਅਕਾਊਂਟ ਹੋਇਆ ਹੈਕ   :: ਪ੍ਰੋਫੈਸਰ ਨੀਲੋਫਰ ਖਾਨ ਬਣੀ ਕਸ਼ਮੀਰ ਯੂਨੀਵਰਸਿਟੀ ਦੀ ਪਹਿਲੀ ਮਹਿਲਾ ਵਾਈਸ ਚਾਂਸਲਰ   :: ਕਾਂਗਰਸ ਦੇ ਚਿੰਤਨ ਕੈਂਪ ਨੂੰ ਪ੍ਰਸ਼ਾਂਤ ਕਿਸ਼ੋਰ ਨੂੰ ਦੱਸਿਆ ਅਸਫ਼ਲ, ਕਿਹਾ- ਕੁਝ ਸਾਰਥਕ ਹਾਸਲ ਨਹੀਂ ਹੋਵੇਗਾ   :: ਚੀਨ ਸਾਡੀ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ, ਸਖ਼ਤ ਭਾਸ਼ਾ ਚ ਪ੍ਰਤੀਕਿਰਿਆ ਦੇਣ ਦੀ ਜ਼ਰੂਰਤ : ਰਾਹੁਲ   :: PM ਮੋਦੀ ਨੇ ਲਾਂਚ ਕੀਤਾ 5G Test Bed, ਕਿਹਾ- ਪਿੰਡਾਂ ਤੱਕ 5ਜੀ ਤਕਨਾਲੋਜੀ ਪਹੁੰਚਾਉਣ ’ਚ ਕਰੇਗਾ ਮਦਦ   :: ਆਪਣੀ ਰਿਹਾਇਸ਼ ’ਤੇ CBI ਦੀ ਰੇਡ ਮਗਰੋਂ ਜਾਣੋ ਕੀ ਬੋਲੇ ਪੀ. ਚਿਦਾਂਬਰਮ   :: ਗਿਆਨਵਾਪੀ ਮਾਮਲੇ ’ਚ ਅਨਿਲ ਵਿਜ ਦਾ ਬਿਆਨ- ਸ਼ਬਦ ਵੇਖ ਕੇ ਲੱਗਦੈ ਇਹ ਹਿੰਦੂ ਮੰਦਰ ਹੀ ਰਿਹਾ ਹੋਵੇਗਾ   :: ਗਿਆਨਵਾਪੀ ਮਸਜਿਦ ’ਚ ਸਰਵੇ ਦਾ ਕੰਮ ਪੂਰਾ, ਹਿੰਦੂ ਪੱਖ ਨੇ ਸ਼ਿਵਲਿੰਗ ਮਿਲਣ ਕੀਤਾ ਦਾਅਵਾ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਔਰਤਾਂ ਦੇ ਖ਼ਿਲਾਫ਼ ਤਾਲਿਬਾਨ ਦੇ ਫਰਮਾਨ ਤੇ ਸਯੁੰਕਤ ਰਾਸ਼ਟਰ ਨੇ ਕੀਤੀ ਐਮਰਜੈਂਸੀ ਬੈਠਕ PRINT ਈ ਮੇਲ
uno_14522.jpgਸੰਯੁਕਤ ਰਾਸ਼ਟਰ---13ਮਈ-(MDP)-- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਅਫਗਾਨਿਸਤਾਨ ਦੀਆਂ ਔਰਤਾਂ ਦੇ ਖ਼ਿਲਾਫ਼ ਤਾਲਿਬਾਨ ਨੇ ਹਾਲੀਆ ਦਮਨਕਾਰੀ ਫਰਮਾਨ 'ਤੇ ਚਰਚਾ ਕਰਨ ਲਈ ਵੀਰਵਾਰ ਨੂੰ ਬੰਦ ਕਮਰੇ 'ਚ ਬੈਠਕ ਕੀਤੀ ਹੈ। ਇਸ ਦੌਰਾਨ ਨਾਰਵੇ ਵਲੋਂ ਤਿਆਰ ਕੀਤੇ ਗਏ ਬਿਆਨ 'ਚ ਔਰਤਾਂ ਅਤੇ ਲੜਕੀਆਂ ਦੇ ਅਧਿਕਾਰਾਂ 'ਤੇ ਰੋਕ ਲਗਾਉਣ ਵਾਲੀਆਂ ਨੀਤੀਆਂ ਨੂੰ ਪਲਟਣ ਦਾ ਸੱਦਾ ਦਿੱਤਾ ਗਿਆ। ਜ਼ਿਕਰਯੋਗ ਹੈ ਕਿ
ਅਫਗਾਨਿਸਤਾਨ 'ਚ ਸੱਤਾਧਾਰੀ ਤਾਲਿਬਾਨ ਨੇ ਔਰਤਾਂ ਨੂੰ ਜਨਤਕ ਸਥਾਨਾਂ 'ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਬੁਰਕੇ 'ਚ ਢਕੇ ਰਹਿਣ ਦਾ ਸ਼ਨੀਵਾਰ ਨੂੰ ਆਦੇਸ਼ ਦਿੱਤਾ। ਆਦੇਸ਼ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਬਾਹਰ ਜ਼ਰੂਰੀ ਕੰਮ ਨਹੀਂ ਹੈ ਤਾਂ ਔਰਤਾਂ ਲਈ ਬਿਹਤਰ ਹੋਵੇਗਾ ਕਿ ਉਹ ਘਰ 'ਚ ਹੀ ਰਹਿਣ। ਇਸ ਦੇ ਨਾਲ ਮਨੁੱਖ ਅਧਿਕਾਰ ਕਾਰਜਕਰਤਾਵਾਂ ਦੀ ਤਾਲਿਬਾਨ ਵਲੋਂ ਕੱਟਰ ਰੁੱਖ ਅਪਣਾਉਣ ਦੇ ਖਦਸ਼ੇ ਨੂੰ ਬਲ ਮਿਲਿਆ ਹੈ। ਵਰਣਨਯੋਗ ਹੈ ਕਿ ਤਾਲਿਬਾਨ ਨੇ ਸਾਲ 1996-2001 ਦੇ ਪਿਛਲੇ ਸਾਸ਼ਨ ਕਾਲ 'ਚ ਔਰਤਾਂ 'ਤੇ ਇਸ ਤਰ੍ਹਾਂ ਦੀ ਸਖ਼ਤ ਪਾਬੰਦੀ ਲਗਾਈ ਸੀ।
ਤਾਲਿਬਾਨ ਨੇ ਕਲਾਸ ਛੇ ਤੋਂ ਬਾਅਦ ਲੜਕੀਆਂ ਦੀ ਸਿੱਖਿਆ 'ਤੇ ਪਹਿਲੇ ਹੀ ਰੋਕ ਲਗਾ ਦਿੱਤੀ ਹੈ ਅਤੇ ਔਰਤਾਂ ਨੂੰ ਅਧਿਕਤਰ ਨੌਕਰੀਆਂ ਤੋਂ ਪ੍ਰਤੀਬੰਧਿਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜੇਕਰ ਔਰਤ ਦੇ ਨਾਲ ਕੋਈ ਮਰਦ ਰਿਸ਼ਤੇਦਾਰ ਨਹੀਂ ਹੈ ਤਾਂ ਉਹ ਜਹਾਜ਼ 'ਚ ਯਾਤਰਾ ਨਹੀਂ ਕਰ ਸਕਦੀ। ਸੰਯੁਕਤ ਰਾਸ਼ਟਰ 'ਚ ਨਾਰਵੇ ਦੀ ਉਪ ਰਾਜਦੂਤ ਟਿਰਨੇ ਹੀਮਰਬੈਕ ਨੇ ਪ੍ਰੀਸ਼ਦ ਦੀ ਬੈਠਕ ਤੋਂ ਪਹਿਲੇ ਪੱਤਰਕਾਰਾਂ ਨੇ ਕਿਹਾ ਕਿ ਤਾਲਿਬਾਨ ਦੀਆਂ ਨੀਤੀਆਂ ਦੇਸ਼ ਦੀ ਪ੍ਰਲਯਕਾਰੀ ਆਰਥਿਕ ਅਤੇ ਮਨੁੱਖੀ ਸਥਿਤੀ ਤੋਂ ਨਿਪਟਣ ਦੀ ਬਜਾਏ ਔਰਤਾਂ ਅਤੇ ਲੜਕੀਆਂ ਦੇ ਦਮਨ 'ਤੇ ਕੇਂਦਰਿਤ ਹੈ।
ਇਸ ਵਿਚਾਲੇ ਔਰਤਾਂ, ਸ਼ਾਂਤੀ ਅਤੇ ਸੁਰੱਖਿਆ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਗੈਰ ਰਸਮੀ ਮਾਹਿਰ ਗਰੁੱਪ ਦੇ ਸਹਿ-ਪ੍ਰਧਾਨ ਆਇਰਲੈਂਡ ਅਤੇ ਮੈਕਸਿਕੋ ਨੇ ਵੀਰਵਾਰ ਨੂੰ ਪ੍ਰੀਸ਼ਦ ਨੂੰ ਚਿੱਠੀ ਲਿਖ ਕੇ ਤਾਲਿਬਾਨ ਦੇ ਫ਼ੈਸਲੇ ਨੂੰ ਡਰ ਪੈਦਾ ਕਰਨ ਵਾਲਾ ਦੱਸਿਆ ਸੀ। ਸੰਯੁਕਤ ਰਾਸ਼ਟਰ 'ਚ ਆਇਰਲੈਂਡ ਦੀ ਰਾਜਦੂਤ ਗੇਰਾਲਿਡਨ ਬਾਇਰਨ ਨੈਸਨ ਨੇ ਪੱਤਰਕਾਰ ਨੂੰ ਕਿਹਾ ਕਿ ਔਰਤਾਂ ਅਤੇ ਲੜਕੀਆਂ 'ਹੁਣ ਕੁਝ ਸਭ ਤੋਂ ਕਠੋਰ ਪ੍ਰਤੀਬੰਧਾਂ ਦਾ ਸਾਹਮਣਾ ਕਰ ਰਹੀਆਂ ਹਨ' ਅਤੇ ਤਾਲਿਬਾਨ ਦੀਆਂ ਨੀਤੀਆਂ ਦੀ ਨਿੰਦਾ ਕਰਨਾ ਕੌਮਾਂਤਰੀ ਭਾਈਚਾਰੇ ਅਤੇ ਸੁਰੱਖਿਆ ਪ੍ਰੀਸ਼ਦ ਦੀ ਨੈਤਿਕ ਜ਼ਿੰਮੇਵਾਰੀ ਹੈ।
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement