NCB ਨੇ ਵਿਦੇਸ਼ ਡਾਕ ਸੇਵਾ ਦਫ਼ਤਰ ਤੋਂ ਡੇਢ ਕਰੋੜ ਰੁਪਏ ਦਾ ਹਾਈਡ੍ਰੋਫੋਨਿਕ ਗਾਂਜਾ ਕੀਤਾ ਬਰਾਮਦ |
|
|
 ਮੁੰਬਈ --14ਮਈ-(MDP)-- ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਦੱਖਣੀ ਮੁੰਬਈ ਸਥਿਤ
ਵਿਦੇਸ਼ ਡਾਕ ਸੇਵਾ ਦਫ਼ਤਰ (ਐੱਫ.ਪੀ.ਓ.) 'ਚ ਕੀਤੀਆਂ ਗਈਆਂ 2 ਵੱਖ-ਵੱਖ ਕਾਰਵਾਈਆਂ 'ਚ
ਕੁੱਲ 1.770 ਕਿਲੋਗ੍ਰਾਮ ਹਾਈਡ੍ਰੋਫੋਨਿਕ ਗਾਂਜਾ ਬਰਾਮਦ ਕੀਤਾ ਹੈ। ਇਸ ਦੀ ਕੀਮਤ ਕਰੀਬ
ਡੇਢ ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਖੁਫ਼ੀਆ ਸੂਚਨਾ ਮਿਲੀ ਸੀ ਕਿ ਅਮਰੀਕਾ
ਤੋਂ ਆਏ ਕੁਰੀਅਰ 'ਚ ਨਸ਼ੀਲਾ
ਪਦਾਰਥ ਹੈ, ਜਿਸ ਦੇ ਆਧਾਰ 'ਤੇ ਸ਼ੁੱਕਰਵਾਰ ਨੂੰ ਕਾਰਵਾਈ ਕੀਤੀ ਗਈ।ਅਧਿਕਾਰੀ ਨੇ ਦੱਸਿਆ ਕਿ ਐੱਨ.ਸੀ.ਬੀ. ਨੇ ਬਾਅਦ 'ਚ ਇਸ ਨਸ਼ੀਲੇ ਪਦਾਰਥ ਦੇ ਅਸਲ
ਪ੍ਰਾਪਤਕਰਤਾ ਨੂੰ ਦੱਖਣ ਮੁੰਬਈ ਦੇ ਤਾਰਦੇਵ ਇਲਾਕੇ ਤੋਂ ਫੜਿਆ। ਉਨ੍ਹਾਂ ਦੱਸਿਆ ਕਿ
ਪਹਿਲੇ ਮਾਮਲੇ 'ਚ ਐੱਨ.ਸੀ.ਬੀ. ਦੀ ਟੀਮ ਨੇ 850 ਗ੍ਰਾਮ ਹਾਈਡ੍ਰੋਫੋਨਿਕ ਗਾਂਜਾ
ਐੱਫ.ਪੀ.ਓ. ਤੋਂ ਜ਼ਬਤ ਕੀਤਾ। ਅਧਿਕਾਰੀ ਨੇ ਦੱਸਿਆ,''ਜਾਂਚ ਦੌਰਾਨ ਏਜੰਸੀ ਦੀ ਟੀਮ ਨੇ
ਮਾਲ ਦੇ ਅਸਲ ਪ੍ਰਾਪਤਕਰਤਾ ਨੂੰ ਫੜਿਆ। ਦੋਸ਼ੀ ਹਿਸਟ੍ਰੀਸ਼ੀਟਰ ਹੈ ਅਤੇ ਇਸ ਖ਼ਿਲਾਫ਼
ਘੱਟੋ-ਘੱਟ 10 ਅਪਰਾਧਕ ਮਾਮਲੇ ਦਰਜ ਹਨ।'' ਉਨ੍ਹਾਂ ਦੱਸਿਆ ਕਿ ਦੋਸ਼ੀ ਮੁੰਬਈ 'ਚ ਨਸ਼ੀਲੇ
ਪਦਾਰਥ ਤਸਕਰਾਂ ਲਈ ਕੰਮ ਕਰਦਾ ਹੈ। ਅਧਿਕਾਰੀ ਨੇ ਦੱਸਿਆ ਕਿ ਦੂਜੇ ਮਾਮਲੇ 'ਚ ਨਸ਼ੀਲੇ
ਪਦਾਰਥ ਰੋਕੂ ਏਜੰਸੀ ਨੇ ਐੱਫ.ਪੀ.ਓ. ਤੋਂ ਹੀ 920 ਗ੍ਰਾਮ ਹਾਈਡ੍ਰੋਫੋਨਿਕ ਗਾਂਜਾ ਬਰਾਮਦ
ਕੀਤਾ। ਉਨ੍ਹਾਂ ਦੱਸਿਆ ਕਿ ਇਹ ਪਾਰਸਲ ਵੀ ਅਮਰੀਕਾ ਤੋਂ ਭੇਜਿਆ ਗਿਆ ਸੀ।
|