ਐਂਡਰਿਊ ਸਾਇਮੰਡਸ ਇਸ ਬਾਲੀਵੁੱਡ ਅਦਾਕਾਰਾ ਨੂੰ ਕਰ ਚੁੱਕੇ ਸਨ ਡੇਟ, ਜਾਣੋ ਸੱਚਾਈ |
|
|
ਸਿਡਨੀ --17ਮਈ-(MDP)-- ਆਸਟਰੇਲੀਆ ਦੇ ਸਾਬਕਾ ਟੈਸਟ ਕ੍ਰਿਕਟਰ
ਅਤੇ ਦੋ ਵਾਰ ਵਿਸ਼ਵ ਕੱਪ ਜੇਤੂ ਆਲਰਾਊਂਡਰ ਐਂਡਰਿਊ ਸਾਇਮੰਡਸ ਦੀ ਬੀਤੇ ਦਿਨ ਕਾਰ ਹਾਦਸੇ
ਵਿੱਚ ਮੌਤ ਹੋ ਗਈ, ਜਿਸ ਨਾਲ ਕ੍ਰਿਕਟ ਜਗਤ ਵਿਚ ਸੋਗ ਦੀ ਲਹਿਰ ਹੈ। ਸਾਇਮੰਡਸ 46 ਸਾਲ
ਦੇ ਸਨ ਅਤੇ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਏ ਹਨ। ਆਸਟ੍ਰੇਲੀਅਨ ਕ੍ਰਿਕਟਰ
ਐਂਡਰਿਊ ਸਾਇਮੰਡਸ ਨੇ ਭਾਰਤੀ ਫਿਲਮਾਂ ਅਤੇ ਸ਼ੋਅਜ਼ ਵਿੱਚ ਵੀ ਹਿੱਸਾ ਲਿਆ ਸੀ। ਮੰਕੀਗੇਟ
ਅਤੇ ਆਪਣੇ ਵਿਵਹਾਰ ਕਾਰਨ ਕਈ ਵਿਵਾਦਾਂ ਵਿੱਚ ਘਿਰੇ ਐਂਡਰਿਊ ਨੂੰ ਬਿੱਗ ਬੌਸ ਵਿੱਚ ਹਿੱਸਾ
ਲੈਣ ਦਾ ਮੌਕਾ ਮਿਲਿਆ ਸੀ। ਬਾਲੀਵੁੱਡ ਫਿਲਮਾਂ 'ਚ ਕੰਮ ਕਰਦੇ ਉਨ੍ਹਾਂ ਦੀ ਕਈ
ਅਭਿਨੇਤਰੀਆਂ ਨਾਲ ਵੀ ਦੋਸਤੀ ਵੀ ਹੋਈ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਮਿਨੀਸ਼ਾ ਲਾਂਬਾ
ਨਾਲ ਉਨ੍ਹਾਂ ਦੀ ਦੋਸਤੀ ਦੀ ਚਰਚਾ ਜ਼ੋਰਾਂ 'ਤੇ ਰਹੀ। ਕਿਹਾ ਜਾਂਦਾ ਹੈ ਕਿ ਇਸ ਜੋੜੇ ਨੇ
ਲੰਬੇ ਸਮੇਂ ਤੱਕ ਇਕ-ਦੂਜੇ ਨੂੰ ਡੇਟ ਕੀਤਾ ਸੀ।
ਦਰਅਸਲ, ਇਹ ਅਫਵਾਹਾਂ ਉਦੋਂ ਫੈਲੀਆਂ ਸਨ, ਜਦੋਂ ਮਿਨੀਸ਼ਾ ਲਾਂਬਾ ਨੂੰ ਐਂਡਰਿਊ
ਸਾਇਮੰਡਸ ਨਾਲ ਸੈਲੀਬ੍ਰਿਟੀ ਕ੍ਰਿਕਟ ਲੀਗ ਦੇ ਉਦਘਾਟਨ ਸਮਾਰੋਹ 'ਚ ਦੇਖਿਆ ਗਿਆ ਸੀ। ਇੱਕ
ਸੂਤਰ ਨੇ ਖ਼ੁਲਾਸਾ ਕਰਦੇ ਹੋਏ ਦੱਸਿਆ ਕਿ ਦੋਵਾਂ ਨੂੰ ਇੱਕ ਤੋਂ ਵੱਧ ਮੌਕਿਆਂ 'ਤੇ ਸ਼ਹਿਰ
ਦੇ ਵੱਖ-ਵੱਖ ਹਿੱਸਿਆਂ ਵਿੱਚ ਦੇਖਿਆ ਗਿਆ ਸੀ। ਜਦੋਂ ਗੱਲ ਵਧੀ ਤਾਂ ਪਤਾ ਲੱਗਾ ਕਿ
ਬਾਲੀਵੁੱਡ ਐਕਟਰ ਹਰਮਨ ਬਵੇਜਾ ਦੋਵਾਂ ਦੇ ਸਾਂਝੇ ਦੋਸਤ ਹਨ, ਜਿਸ ਕਾਰਨ ਦੋਵਾਂ ਦੀ
ਮੁਲਾਕਾਤ ਹੋਈ। ਇੰਨਾ ਹੀ ਨਹੀਂ ਮਿਨੀਸ਼ਾ ਲਾਂਬਾ ਇਸ ਤੋਂ ਬਾਅਦ ਵੀ ਇਕ ਹੋਟਲ 'ਚ
ਆਸਟ੍ਰੇਲੀਆਈ ਕ੍ਰਿਕਟਰ ਨਾਲ ਡਿਨਰ ਕਰਦੀ ਨਜ਼ਰ ਆਈ।
ਕੌਣ ਹੈ ਮਿਨੀਸ਼ਾ ਲਾਂਬਾ
ਮਿਨੀਸ਼ਾ ਲਾਂਬਾ ਇੱਕ ਭਾਰਤੀ ਅਭਿਨੇਤਰੀ ਅਤੇ ਪੋਕਰ ਖਿਡਾਰੀ ਹੈ। 2005 ਵਿੱਚ, ਉਨ੍ਹਾਂ
ਨੇ ਫਿਲਮ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ। 2007 ਵਿੱਚ ਹਨੀਮੂਨ ਟਰੈਵਲਜ਼ ਪ੍ਰਾਈਵੇਟ
ਲਿ. ਲਿਮਟਿਡ ਨੇ ਉਨ੍ਹਾਂ ਨੂੰ ਪ੍ਰਸਿੱਧੀ ਦਿੱਤੀ। ਫਿਰ ਉਨ੍ਹਾਂ ਨੇ ਬਚਨਾ ਏ ਹਸੀਨੋ
(2008), ਵੈੱਲ ਡਨ ਅੱਬਾ (2010) ਅਤੇ ਭੇਜਾ ਫਰਾਈ 2 (2011) ਨਾਲ ਆਪਣਾ ਨਾਮ ਬਣਾਇਆ।
2014 ਵਿੱਚ, ਉਨ੍ਹਾਂ ਨੇ ਕਲਰਸ ਟੀਵੀ ਸ਼ੋਅ ਬਿੱਗ ਬੌਸ 8 ਵਿੱਚ ਵੀ ਹਿੱਸਾ ਲਿਆ ਸੀ।
ਬਾਲੀਵੁੱਡ ਵਿੱਚ ਕੀਤਾ ਕੰਮ
ਤੁਹਾਨੂੰ ਦੱਸ ਦੇਈਏ ਕਿ ਐਂਡਰਿਊ ਸਾਇਮੰਡਸ ਬਾਲੀਵੁੱਡ ਫਿਲਮ ਪਟਿਆਲਾ ਹਾਊਸ ਵਿੱਚ ਵੀ ਕੰਮ
ਕਰ ਚੁੱਕੇ ਹਨ, ਜਿਸ ਵਿੱਚ ਉਹ ਇੱਕ ਆਸਟ੍ਰੇਲੀਆਈ ਕ੍ਰਿਕਟਰ ਦੇ ਰੂਪ ਵਿੱਚ ਨਜ਼ਰ ਆਏ ਸਨ।
ਪਟਿਆਲਾ ਹਾਊਸ ਇੰਗਲੈਂਡ ਵਿਚ ਰਹਿੰਦੇ ਇਕ ਨੌਜਵਾਨ ਦੀ ਕਹਾਣੀ ਸੀ, ਜਿਸ ਦੇ ਪਿਤਾ ਉਸ
'ਤੇ ਇੰਗਲੈਂਡ ਦੀ ਬਜਾਏ ਭਾਰਤ ਲਈ ਖੇਡਣ ਲਈ ਦਬਾਅ ਪਾਉਂਦੇ ਸਨ। ਅਕਸ਼ੈ ਨੇ ਇਹ ਕਿਰਦਾਰ
ਨਿਭਾਇਆ ਸੀ। ਫਿਲਮ ਦੇ ਇਕ ਸੀਨ 'ਚ ਐਂਡਰਿਊ ਸਾਇਮੰਡਸ ਵੀ ਉਨ੍ਹਾਂ ਦੇ ਸਾਹਮਣੇ
ਬੱਲੇਬਾਜ਼ੀ ਕਰਦੇ ਨਜ਼ਰ ਆ ਰਹੇ ਹਨ।
|