ਆਪਣੀ ਰਿਹਾਇਸ਼ ’ਤੇ CBI ਦੀ ਰੇਡ ਮਗਰੋਂ ਜਾਣੋ ਕੀ ਬੋਲੇ ਪੀ. ਚਿਦਾਂਬਰਮ |
|
|
ਨਵੀਂ ਦਿੱਲੀ --17ਮਈ-(MDP)-- ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ.
ਚਿਦਾਂਬਰਮ ਨੇ ਮੰਗਲਵਾਰ ਨੂੰ ਕਿਹਾ ਕਿ ਸੀ. ਬੀ. ਆਈ. ਨੇ ਅੱਜ ਉਨ੍ਹਾਂ ਦੀ ਚੇਨਈ ਅਤੇ
ਦਿੱਲੀ ਸਥਿਤ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਅਤੇ ਕੁਝ
ਵੀ ਜ਼ਬਤ ਨਹੀਂ ਕੀਤਾ ਗਿਆ। ਚਿਦਾਂਬਰਮ ਨੇ ਇਹ ਵੀ ਕਿਹਾ ਕਿ ਛਾਪੇਮਾਰੀ ਦਾ ਸਮਾਂ
ਹਾਲਾਂਕਿ ਦਿਲਚਸਪ ਹੈ।
ਚਿਦਾਂਬਰਮ ਨੇ ਇਕ ਬਿਆਨ ’ਚ ਕਿਹਾ ਕਿ ਅੱਜ ਸਵੇਰੇ ਸੀ. ਬੀ. ਆਈ. ਦੀ ਟੀਮ ਨੇ ਉਨ੍ਹਾਂ
ਦੀ ਚੇਨਈ ਸਥਿਤ ਅਤੇ ਦਿੱਲੀ ਸਥਿਤ ਅਧਿਕਾਰਤ ਰਿਹਾਇਸ਼ ’ਤੇ ਛਾਪੇਮਾਰੀ ਕੀਤੀ। ਟੀਮ ਨੇ
ਮੈਨੂੰ ਇਕ FIR ਵਿਖਾਈ, ਜਿਸ ’ਚ ਮੇਰਾ ਨਾਂ ਦੋਸ਼ੀ ਦੇ ਤੌਰ ’ਤੇ ਦਰਜ ਨਹੀਂ ਸੀ।
ਛਾਪੇਮਾਰੀ ’ਚ ਕੁਝ ਨਹੀਂ ਮਿਲਿਆ ਅਤੇ ਕੁਝ ਵੀ ਜ਼ਬਤ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ
ਕਿ ਮੈਂ ਇਸ ਗੱਲ ਵੱਲ ਧਿਆਨ ਜ਼ਰੂਰ ਦਿਵਾਉਣਾ ਚਾਹਾਂਗਾ ਕਿ ਛਾਪੇਮਾਰੀ ਦਾ ਸਮਾਂ ਦਿਲਚਸਪ
ਹੈ। ਦੱਸਣਯੋਗ ਹੈ ਕਿ ਸੀ. ਬੀ. ਆਈ. ਨੇ ਪੀ. ਚਿਦਾਂਬਰਮ ਦੇ ਪੁੱਤਰ ਅਤੇ ਲੋਕ ਸਭਾ ਸੰਸਦ
ਮੈਂਬਰ ਕਾਰਤੀ ਚਿਦਾਂਬਰਮ ਖ਼ਿਲਾਫ ਚੀਨ ਦੇ 250 ਨਾਗਰਿਕਾਂ ਨੂੰ ਵੀਜ਼ਾ ਦਿਵਾਉਣ ਲਈ 50
ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਇਕ ਨਵਾਂ ਮਾਮਲਾ ਦਰਜ ਕੀਤਾ ਹੈ। ਏਜੰਸੀ ਨੇ
ਮੰਗਲਵਾਰ ਦੀ ਸਵੇਰ ਨੂੰ ਕਾਰਤੀ ਦੀ ਚੇਨਈ ਅਤੇ ਦਿੱਲੀ ਸਥਿਤ ਰਿਹਾਇਸ਼ ਸਮੇਤ ਦੇਸ਼ ਦੇ
ਵੱਖ-ਵੱਖ ਸ਼ਹਿਰਾਂ ’ਚ ਉਨ੍ਹਾਂ ਦੇ 9 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ
ਦੱਸਿਆ ਕਿ ਸੀ. ਬੀ. ਆਈ. ਦੀ ਇਕ ਟੀਮ ਕਾਰਤੀ ਅਤੇ ਉਨ੍ਹਾਂ ਦੇ ਪਿਤਾ ਪੀ. ਚਿਦਾਂਬਰਮ ਦੇ
ਦਿੱਲੀ ’ਚ ਲੋਧੀ ਅਸਟੇਟ ਸਥਿਤ ਅਧਿਕਾਰਤ ਰਿਹਾਇਸ਼ ’ਤੇ ਵੀ ਪੁੱਜਾ।
|