:: ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਦਰਜੀ ਕਨ੍ਹਈਆ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ   :: ਝੂਠ ਤੇ ਟਿਕੀ ਹੈ ਆਰ.ਐੱਸ.ਐੱਸ.-ਭਾਜਪਾ ਦੀ ਬੁਨਿਆਦ : ਰਾਹੁਲ ਗਾਂਧੀ   :: ਜੰਮੂ ’ਚ ‘ਭਾਰਤ ਮਾਤਾ ਦੀ ਜੈ’ ਨਾਅਰੇ ਲਾਉਣ ’ਤੇ ਵਿਦਿਆਰਥਣਾਂ ਨੂੰ ਮਿਲੀ ਧਮਕੀ   :: ਵੱਡਾ ਸਵਾਲ : ਕਿਸ ਦੀ ਹੋਵੇਗੀ ਸ਼ਿਵ ਸੈਨਾ, ਹੁਣ ਕਿਸ ਨੂੰ ਮਿਲੇਗਾ ‘ਧਨੁਸ਼-ਬਾਣ’   :: ਮੁਰਮੂ ਅਤੇ ਸਿਨਹਾ ਵਿਚਾਲੇ ਹੀ ਹੋਵੇਗਾ ਰਾਸ਼ਟਰਪਤੀ ਚੋਣ ਦਾ ਮੁਕਾਬਲਾ   :: ਕੇਂਦਰ ਸਰਕਾਰ ਨੇ ਦੇਸ਼ ਚ ਗੁੱਸੇ ਅਤੇ ਨਫ਼ਰਤ ਦਾ ਮਾਹੌਲ ਬਣਾਇਆ : ਰਾਹੁਲ ਗਾਂਧੀ   :: ਹਰਿਆਣਾ ਅਤੇ ਪੰਜਾਬ ’ਚ ਮਾਨਸੂਨ ਦੀ ਦਸਤਕ; ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ   :: NEET-PG ਪ੍ਰੀਖਿਆ: ਸਿਹਤ ਮੰਤਰੀ ਮਾਂਡਵੀਆ ਚੋਟੀ ਦੇ 25 ਰੈਂਕ ਲਿਆਉਣ ਵਾਲਿਆਂ ਨੂੰ ਕਰਨਗੇ ਸਨਮਾਨਤ   :: ਰਾਹੁਲ ਦਾ ਮੋਦੀ ਸਰਕਾਰ ’ਤੇ ਤਿੱਖਾ ਸ਼ਬਦੀ ਵਾਰ, ਕਿਹਾ- ਇੰਨੇ ਨਕਲੀ ਹੰਝੂ ਕਿਵੇਂ ਵਹ੍ਹਾ ਲੈਂਦੇ ਹਨ PM?   :: ਰੇਲ ਮੰਤਰੀ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰਾਜੈਕਟ ’ਤੇ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ   :: ਚੋਣ ਕਮਿਸ਼ਨ ਨੇ ਉੱਪ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਤਾਰੀਖ ਦਾ ਕੀਤਾ ਐਲਾਨ   :: PM ਮੋਦੀ ਦਾ UAE ਦੌਰਾ : ਪ੍ਰੋਟੋਕੋਲ ਤੋੜ ਕੇ ਰਾਸ਼ਟਰਪਤੀ ਖੁਦ ਰਿਸੀਵ ਕਰਨ ਪਹੁੰਚੇ   :: ਸਮਾਜਵਾਦੀ ਪਾਰਟੀ ਦੇ ਗੜ੍ਹ ਅਤੇ ਮੁਸਲਿਮ ਬਹੁਗਿਣਤੀ ਸੀਟਾਂ ’ਤੇ ਆਖਰ ਕਿਵੇਂ ਜਿੱਤ ਰਹੀ ਹੈ ਭਾਜਪਾ?   :: GST ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ’ਤੇ ਕੱਸਿਆ ਤੰਜ਼   :: CM ਊਧਵ ਠਾਕਰੇ ਨੇ 9 ਬਾਗੀ ਮੰਤਰੀਆਂ ਦੇ ਵਿਭਾਗਾਂ ਨੂੰ ਖੋਹਿਆ, ਇਨ੍ਹਾਂ ਮੰਤਰੀਆਂ ਨੂੰ ਸੌਂਪੀ ਜ਼ਿੰਮੇਵਾਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਆਸਾਮ-ਅਰੁਣਾਚਲ ਅੰਤਰਰਾਜੀ ਵਿਵਾਦ ਅਗਲੇ ਸਾਲ ਤੱਕ ਹੱਲ ਹੋਣ ਦੀ ਉਮੀਦ : ਸ਼ਾਹ PRINT ਈ ਮੇਲ
amit_22522.jpgਦੇਵਮਾਲੀ --22ਮਈ-(MDP)--  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਅਤੇ ਆਸਾਮ ਵਿਚਾਲੇ ਅੰਤਰਰਾਜੀ ਵਿਵਾਦ ਅਗਲੇ ਸਾਲ ਤੱਕ ਹੱਲ ਹੋਣ ਦੀ ਉਮੀਦ ਹੈ। ਸ਼ਾਹ ਨੇ ਸ਼ਨੀਵਾਰ ਅਰੁਣਾਚਲ ਪ੍ਰਦੇਸ਼ ਦੇ ਤਿਰਪ ਜ਼ਿਲ੍ਹੇ ਦੇ ਨਰੋਤਮ ਨਗਰ ਵਿਖੇ ਰਾਮਕ੍ਰਿਸ਼ਨ ਮਿਸ਼ਨ ਸਕੂਲ ਦੇ ਗੋਲਡਨ ਜੁਬਲੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉੱਤਰ-ਪੂਰਬ ਨੂੰ ਅੱਤਵਾਦ ਮੁਕਤ ਬਣਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਪਿਛਲੇ 8 ਸਾਲਾਂ ਦੌਰਾਨ ਖੇਤਰ ਦੇ 9000 ਅੱਤਵਾਦੀਆਂ ਨੇ ਆਤਮ ਸਮਰਪਣ ਕੀਤਾ ਹੈ।

ਸ਼ਾਹ ਨੇ ਕਿਹਾ ਕਿ ਕੇਂਦਰ ਖੇਤਰ ਵਿੱਚ ਸ਼ਾਂਤੀ ਅਤੇ ਵਿਕਾਸ ਲਿਆਉਣ ਲਈ ਵਚਨਬੱਧ ਹੈ। ਅਰੁਣਾਚਲ ਪ੍ਰਦੇਸ਼ ਅਤੇ ਆਸਾਮ ਦੀਆਂ ਸਰਕਾਰਾਂ ਅੰਤਰਰਾਜੀ ਵਿਵਾਦ ਦੇ ਸੁਖਾਵੇਂ ਅਤੇ ਸਥਾਈ ਹੱਲ ਲਈ ਕੰਮ ਕਰ ਰਹੀਆਂ ਹਨ। ਉੱਤਰ-ਪੂਰਬ ਦੇ ਨੌਜਵਾਨ ਹੁਣ ਆਪਣੇ ਕੋਲ ਬੰਦੂਕਾਂ ਅਤੇ ਪੈਟਰੋਲ ਬੰਬ ਨਹੀਂ ਰੱਖਦੇ। ਉਹ ਹੁਣ ਲੈਪਟਾਪ ਦੇ ਮਾਲਕ ਹਨ ਅਤੇ ਸਟਾਰਟਅੱਪ ਸ਼ੁਰੂ ਕਰ ਰਹੇ ਹਨ। ਇਹ ਵਿਕਾਸ ਦਾ ਉਹ ਮਾਰਗ ਹੈ ਜਿਸਦੀ ਕੇਂਦਰ ਨੇ ਇਸ ਖੇਤਰ ਲਈ ਕਲਪਨਾ ਕੀਤੀ ਹੈ।

ਉਨ੍ਹਾਂ ਕਿਹਾ ਕਿ ਮਣੀਪੁਰ ਜੋ ਪਹਿਲਾਂ ਸਾਲ ’ਚ 200 ਤੋਂ ਵੱਧ ਦਿਨਾਂ ਤੱਕ ਬੰਦ ਅਤੇ ਨਾਕਾਬੰਦੀ ਲਈ ਜਾਣਿਆ ਜਾਂਦਾ ਸੀ, ਹੁਣ ਭਾਜਪਾ ਦੇ ਪਿਛਲੇ 5 ਸਾਲਾਂ ਦੇ ਰਾਜ ਦੌਰਾਨ ਬਿਨਾਂ ਕਿਸੇ ਬੰਦ ਤੋਂ ਚਲ ਰਿਹਾ ਹੈ । ਇੱਥੇ ਤਬਦੀਲੀ ਦੀ ਹਵਾ ਦੇਖੀ ਜਾ ਰਹੀ ਹੈ। ਬੋਡੋਲੈਂਡ ਦੀ ਬਗਾਵਤ ਨੂੰ ਬੋਡੋ ਸ਼ਾਂਤੀ ਸਮਝੌਤੇ ’ਤੇ ਹਸਤਾਖਰ ਕਰ ਕੇ ਹੱਲ ਕੀਤਾ ਗਿਆ ਸੀ। ਤ੍ਰਿਪੁਰਾ ਵਿੱਚ ਅੱਤਵਾਦੀ ਗਰੁਪਾਂ ਦਾ ਸਮਰਪਣ ਅਤੇ ਬਰੂ ਸ਼ਰਨਾਰਥੀ ਮੁੱਦੇ ਦਾ ਹੱਲ ਮੋਦੀ ਸਰਕਾਰ ਵਲੋਂ ਸ਼ੁਰੂ ਕੀਤਾ ਗਿਆ ਸੀ। ਕੇਂਦਰੀ ਗ੍ਰਹਿ ਮੰਤਰਾਲਾ ਨੇ ਆਸਾਮ ਦੇ ਕਾਰਬੀ ਐਂਗਲੌਂਗ ਵਿੱਚ ਸ਼ਾਂਤੀ ਲਿਆਉਣ ਲਈ ਪਹਿਲ ਕੀਤੀ ਹੈ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਦੇ ਵਿਕਾਸ ਲਈ ਤਿੰਨ-ਪੱਧਰੀ ਏਜੰਡਾ ਤਿਆਰ ਕੀਤਾ ਗਿਆ ਹੈ। ਪਹਿਲਾਂ ਅਸੀਂ ਇਸ ਖੇਤਰ ਦੇ ਸਵਦੇਸ਼ੀ ਸਭਿਆਚਾਰਾਂ ਅਤੇ ਭਾਸ਼ਾਵਾਂ ਨੂੰ ਸੁਰੱਖਿਅਤ ਅਤੇ ਪ੍ਰਫੁੱਲਤ ਕਰਾਂਗੇ। ਦੂਜਾ ਅਸੀਂ ਉੱਤਰ ਪੂਰਬੀ ਰਾਜਾਂ ਵਿਚਕਾਰ ਸਾਰੇ ਵਿਵਾਦਾਂ ਨੂੰ ਖਤਮ ਕਰਨਾ ਚਾਹੁੰਦੇ ਹਾਂ ਅਤੇ ਇਸ ਨੂੰ ਕੱਟੜਵਾਦ ਤੋਂ ਮੁਕਤ ਕਰਨਾ ਚਾਹੁੰਦੇ ਹਾਂ। ਤੀਜਾ ਅਸੀਂ ਦੇਸ਼ ਦੇ 8 ਰਾਜਾਂ ਨੂੰ ਸਭ ਤੋਂ ਵਿਕਸਤ ਬਣਾਉਣਾ ਚਾਹੁੰਦੇ ਹਾਂ।

 
< Prev   Next >

Advertisements

Advertisement
Advertisement
Advertisement
Advertisement
Advertisement