:: ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਦਰਜੀ ਕਨ੍ਹਈਆ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ   :: ਝੂਠ ਤੇ ਟਿਕੀ ਹੈ ਆਰ.ਐੱਸ.ਐੱਸ.-ਭਾਜਪਾ ਦੀ ਬੁਨਿਆਦ : ਰਾਹੁਲ ਗਾਂਧੀ   :: ਜੰਮੂ ’ਚ ‘ਭਾਰਤ ਮਾਤਾ ਦੀ ਜੈ’ ਨਾਅਰੇ ਲਾਉਣ ’ਤੇ ਵਿਦਿਆਰਥਣਾਂ ਨੂੰ ਮਿਲੀ ਧਮਕੀ   :: ਵੱਡਾ ਸਵਾਲ : ਕਿਸ ਦੀ ਹੋਵੇਗੀ ਸ਼ਿਵ ਸੈਨਾ, ਹੁਣ ਕਿਸ ਨੂੰ ਮਿਲੇਗਾ ‘ਧਨੁਸ਼-ਬਾਣ’   :: ਮੁਰਮੂ ਅਤੇ ਸਿਨਹਾ ਵਿਚਾਲੇ ਹੀ ਹੋਵੇਗਾ ਰਾਸ਼ਟਰਪਤੀ ਚੋਣ ਦਾ ਮੁਕਾਬਲਾ   :: ਕੇਂਦਰ ਸਰਕਾਰ ਨੇ ਦੇਸ਼ ਚ ਗੁੱਸੇ ਅਤੇ ਨਫ਼ਰਤ ਦਾ ਮਾਹੌਲ ਬਣਾਇਆ : ਰਾਹੁਲ ਗਾਂਧੀ   :: ਹਰਿਆਣਾ ਅਤੇ ਪੰਜਾਬ ’ਚ ਮਾਨਸੂਨ ਦੀ ਦਸਤਕ; ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ   :: NEET-PG ਪ੍ਰੀਖਿਆ: ਸਿਹਤ ਮੰਤਰੀ ਮਾਂਡਵੀਆ ਚੋਟੀ ਦੇ 25 ਰੈਂਕ ਲਿਆਉਣ ਵਾਲਿਆਂ ਨੂੰ ਕਰਨਗੇ ਸਨਮਾਨਤ   :: ਰਾਹੁਲ ਦਾ ਮੋਦੀ ਸਰਕਾਰ ’ਤੇ ਤਿੱਖਾ ਸ਼ਬਦੀ ਵਾਰ, ਕਿਹਾ- ਇੰਨੇ ਨਕਲੀ ਹੰਝੂ ਕਿਵੇਂ ਵਹ੍ਹਾ ਲੈਂਦੇ ਹਨ PM?   :: ਰੇਲ ਮੰਤਰੀ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰਾਜੈਕਟ ’ਤੇ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ   :: ਚੋਣ ਕਮਿਸ਼ਨ ਨੇ ਉੱਪ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਤਾਰੀਖ ਦਾ ਕੀਤਾ ਐਲਾਨ   :: PM ਮੋਦੀ ਦਾ UAE ਦੌਰਾ : ਪ੍ਰੋਟੋਕੋਲ ਤੋੜ ਕੇ ਰਾਸ਼ਟਰਪਤੀ ਖੁਦ ਰਿਸੀਵ ਕਰਨ ਪਹੁੰਚੇ   :: ਸਮਾਜਵਾਦੀ ਪਾਰਟੀ ਦੇ ਗੜ੍ਹ ਅਤੇ ਮੁਸਲਿਮ ਬਹੁਗਿਣਤੀ ਸੀਟਾਂ ’ਤੇ ਆਖਰ ਕਿਵੇਂ ਜਿੱਤ ਰਹੀ ਹੈ ਭਾਜਪਾ?   :: GST ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ’ਤੇ ਕੱਸਿਆ ਤੰਜ਼   :: CM ਊਧਵ ਠਾਕਰੇ ਨੇ 9 ਬਾਗੀ ਮੰਤਰੀਆਂ ਦੇ ਵਿਭਾਗਾਂ ਨੂੰ ਖੋਹਿਆ, ਇਨ੍ਹਾਂ ਮੰਤਰੀਆਂ ਨੂੰ ਸੌਂਪੀ ਜ਼ਿੰਮੇਵਾਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਕੁਤੁਬ ਮੀਨਾਰ ਇਕ ਸਮਾਰਕ, ਕਿਸੇ ਵੀ ਧਰਮ ਨੂੰ ਪੂਜਾ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ: ASI PRINT ਈ ਮੇਲ
kutb_24522.jpgਨਵੀਂ ਦਿੱਲੀ:--24ਮਈ-(MDP)-- ਭਾਰਤੀ ਪੁਰਾਤੱਤਵ ਸਰਵੇਖਣ (ASI) ਨੇ ਕੁਤੁਬ ਮੀਨਾਰ ਕੰਪਲੈਕਸ ਵਿਚ ਹਿੰਦੂ ਅਤੇ ਜੈਨ ਮੰਦਰਾਂ ਦੀ ਬਹਾਲੀ ਅਤੇ ਪੂਜਾ ਦੀ ਇਜਾਜ਼ਤ ਦਿੱਤੇ ਜਾਣ ਦੀ ਅਰਜ਼ੀ ਦਾ ਵਿਰੋਧ ਕੀਤਾ ਹੈ। ASI ਨੇ ਕਿਹਾ ਹੈ ਕਿ ਪੁਰਾਤੱਤਵ ਮਹੱਤਵ ਵਾਲੇ ਸਥਾਨ ਨੂੰ ਮੌਲਿਕ ਅਧਿਕਾਰ ਦੇ ਨਾਂ 'ਤੇ ਸੁਰੱਖਿਅਤ ਕੀਤਾ ਗਿਆ ਹੈ ਅਤੇ ਇੱਥੇ ਕੋਈ ਉਲੰਘਣਾ ਨਹੀਂ ਹੋ ਸਕਦੀ। ਦਿੱਲੀ ਦੀ ਸਾਕੇਤ ਅਦਾਲਤ ’ਚ ਹਿੰਦੂ ਪੱਖ ਵੱਲੋਂ ਦਾਇਰ ਇਕ ਅਰਜ਼ੀ ਦੇ

ਜਵਾਬ ’ਚ ASI ਨੇ ਕਿਹਾ ਹੈ ਕਿ ਸੁਰੱਖਿਅਤ ਜਗ੍ਹਾ ਦੀ ਪਛਾਣ ਨਹੀਂ ਬਦਲੀ ਜਾ ਸਕਦੀ। ASI ਨੇ ਸਾਫ਼ ਸ਼ਬਦਾਂ ’ਚ ਕਿਹਾ ਹੈ ਕਿ ਕੁਤੁਬ ਮੀਨਾਰ ਇਕ ਸਮਾਰਕ ਹੈ ਅਤੇ ਇੱਥੇ ਕਿਸੇ ਵੀ ਧਰਮ ਨੂੰ ਪੂਜਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ASI ਨੇ ਹਲਫ਼ਨਾਮੇ ’ਚ ਕਿਹਾ ਹੈ ਕਿ ਅੰਤਰਿਮ ਅਰਜ਼ੀ ਦੇ ਪੈਰਾ ਦੋ ਵਿਚ ਕਿਹਾ ਗਿਆ ਹੈ ਕਿ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਕੁਤੁਬ ਮੀਨਾਰ ਕੰਪਲੈਕਸ ’ਚ ਬਹੁਤ ਸਾਰੀਆਂ ਮੂਰਤੀਆਂ ਹਨ ਪਰ ਇਸ ਕੇਂਦਰੀ ਤੌਰ 'ਤੇ ਸੁਰੱਖਿਅਤ ਸਮਾਰਕ ’ਚ ਪੂਜਾ ਕਰਨ ਦੇ ਬਚਾਓ ਪੱਖ ਜਾਂ ਕਿਸੇ ਹੋਰ ਵਿਅਕਤੀ ਵਲੋਂ ਦਾਅਵੇ ਨੂੰ ਸਵੀਕਾਰਨਾ ਪੁਰਾਤਨ ਸਮਾਰਕ, ਪੁਰਾਤੱਤਵ ਸਥਾਨਾਂ ਅਤੇ ਅਵਸ਼ੇਸ਼ ਐਕਟ, 1958 ਦੀਆਂ ਵਿਵਸਥਾਵਾਂ ਦੇ ਵਿਰੁੱਧ ਹੋਵੇਗਾ।

ਕੇਂਦਰ ਸਰਕਾਰ ਦੀ ਏਜੰਸੀ ASI ਨੇ ਕਿਹਾ, "ਇਸ (ਸੁਰੱਖਿਅਤ) ਸਥਾਨ ਦੀ ਉਲੰਘਣਾ ਕਰਕੇ ਬੁਨਿਆਦੀ ਅਧਿਕਾਰਾਂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ASI ਨੇ ਆਪਣੇ ਹਲਫ਼ਨਾਮੇ ਵਿਚ ਕਿਹਾ ਕਿ ਕੁਤੁਬ ਮੀਨਾਰ ਨੂੰ 1914 ਤੋਂ ਇਕ ਸੁਰੱਖਿਅਤ ਸਮਾਰਕ ਘੋਸ਼ਿਤ ਕੀਤਾ ਗਿਆ ਹੈ ਅਤੇ ਇਸ ਦੀ ਸਥਿਤੀ ਨੂੰ ਬਦਲਿਆ ਨਹੀਂ ਜਾ ਸਕਦਾ ਅਤੇ ਨਾ ਹੀ ਇਸ ਵਿਚ ਪੂਜਾ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਏਜੰਸੀ ਨੇ ਕਿਹਾ ਕਿ ਜਦੋਂ ਤੋਂ ਇਸ ਨੂੰ ਸੁਰੱਖਿਅਤ ਸਮਾਰਕ ਐਲਾਨਿਆ ਗਿਆ ਹੈ, ਉਦੋਂ ਤੋਂ ਇੱਥੇ ਕੋਈ ਪੂਜਾ ਨਹੀਂ ਕੀਤੀ ਗਈ ਹੈ।ਜ਼ਿਕਰਯੋਗ ਹੈ ਕਿ ਪਟੀਸ਼ਨਕਰਤਾ ਹਰੀਸ਼ੰਕਰ ਜੈਨ ਨੇ ਅਦਾਲਤ 'ਚ ਦਾਇਰ ਅਰਜ਼ੀ 'ਚ ਕਿਹਾ ਹੈ ਕਿ ਕੁਤੁਬ ਮੀਨਾਰ ਕੰਪਲੈਕਸ 'ਚ ਕਰੀਬ 27 ਮੰਦਰਾਂ ਦੇ 100 ਤੋਂ ਵੱਧ ਅਵਸ਼ੇਸ਼ ਖਿੱਲਰੇ ਪਏ ਹਨ। ਪਟੀਸ਼ਨਕਰਤਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੰਪਲੈਕਸ ’ਚ ਸ਼੍ਰੀ ਗਣੇਸ਼, ਵਿਸ਼ਨੂੰ ਅਤੇ ਯਕਸ਼ ਸਮੇਤ ਕਈ ਹਿੰਦੂ ਦੇਵੀ-ਦੇਵਤਿਆਂ ਦੀਆਂ ਆਕ੍ਰਿਤੀਆਂ ਸਪੱਸ਼ਟ ਹਨ ਅਤੇ ਮੰਦਰ ਦੇ ਖੂਹਾਂ ਦੇ ਨਾਲ-ਨਾਲ ਕਲਸ਼ ਅਤੇ ਪਵਿੱਤਰ ਕਮਲ ਦੇ ਅਵਸ਼ੇਸ਼ ਵੀ ਹਨ ਜੋ ਸਪੱਸ਼ਟ ਤੌਰ 'ਤੇ ਦਰਸਾਉਂਦੇ ਹਨ ਕਿ ਕੰਪਲੈਕਸ ਅਸਲ ਵਿਚ ਹਿੰਦੂ ਸਥਾਨ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement