:: ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਦਰਜੀ ਕਨ੍ਹਈਆ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ   :: ਝੂਠ ਤੇ ਟਿਕੀ ਹੈ ਆਰ.ਐੱਸ.ਐੱਸ.-ਭਾਜਪਾ ਦੀ ਬੁਨਿਆਦ : ਰਾਹੁਲ ਗਾਂਧੀ   :: ਜੰਮੂ ’ਚ ‘ਭਾਰਤ ਮਾਤਾ ਦੀ ਜੈ’ ਨਾਅਰੇ ਲਾਉਣ ’ਤੇ ਵਿਦਿਆਰਥਣਾਂ ਨੂੰ ਮਿਲੀ ਧਮਕੀ   :: ਵੱਡਾ ਸਵਾਲ : ਕਿਸ ਦੀ ਹੋਵੇਗੀ ਸ਼ਿਵ ਸੈਨਾ, ਹੁਣ ਕਿਸ ਨੂੰ ਮਿਲੇਗਾ ‘ਧਨੁਸ਼-ਬਾਣ’   :: ਮੁਰਮੂ ਅਤੇ ਸਿਨਹਾ ਵਿਚਾਲੇ ਹੀ ਹੋਵੇਗਾ ਰਾਸ਼ਟਰਪਤੀ ਚੋਣ ਦਾ ਮੁਕਾਬਲਾ   :: ਕੇਂਦਰ ਸਰਕਾਰ ਨੇ ਦੇਸ਼ ਚ ਗੁੱਸੇ ਅਤੇ ਨਫ਼ਰਤ ਦਾ ਮਾਹੌਲ ਬਣਾਇਆ : ਰਾਹੁਲ ਗਾਂਧੀ   :: ਹਰਿਆਣਾ ਅਤੇ ਪੰਜਾਬ ’ਚ ਮਾਨਸੂਨ ਦੀ ਦਸਤਕ; ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ   :: NEET-PG ਪ੍ਰੀਖਿਆ: ਸਿਹਤ ਮੰਤਰੀ ਮਾਂਡਵੀਆ ਚੋਟੀ ਦੇ 25 ਰੈਂਕ ਲਿਆਉਣ ਵਾਲਿਆਂ ਨੂੰ ਕਰਨਗੇ ਸਨਮਾਨਤ   :: ਰਾਹੁਲ ਦਾ ਮੋਦੀ ਸਰਕਾਰ ’ਤੇ ਤਿੱਖਾ ਸ਼ਬਦੀ ਵਾਰ, ਕਿਹਾ- ਇੰਨੇ ਨਕਲੀ ਹੰਝੂ ਕਿਵੇਂ ਵਹ੍ਹਾ ਲੈਂਦੇ ਹਨ PM?   :: ਰੇਲ ਮੰਤਰੀ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰਾਜੈਕਟ ’ਤੇ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ   :: ਚੋਣ ਕਮਿਸ਼ਨ ਨੇ ਉੱਪ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਤਾਰੀਖ ਦਾ ਕੀਤਾ ਐਲਾਨ   :: PM ਮੋਦੀ ਦਾ UAE ਦੌਰਾ : ਪ੍ਰੋਟੋਕੋਲ ਤੋੜ ਕੇ ਰਾਸ਼ਟਰਪਤੀ ਖੁਦ ਰਿਸੀਵ ਕਰਨ ਪਹੁੰਚੇ   :: ਸਮਾਜਵਾਦੀ ਪਾਰਟੀ ਦੇ ਗੜ੍ਹ ਅਤੇ ਮੁਸਲਿਮ ਬਹੁਗਿਣਤੀ ਸੀਟਾਂ ’ਤੇ ਆਖਰ ਕਿਵੇਂ ਜਿੱਤ ਰਹੀ ਹੈ ਭਾਜਪਾ?   :: GST ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ’ਤੇ ਕੱਸਿਆ ਤੰਜ਼   :: CM ਊਧਵ ਠਾਕਰੇ ਨੇ 9 ਬਾਗੀ ਮੰਤਰੀਆਂ ਦੇ ਵਿਭਾਗਾਂ ਨੂੰ ਖੋਹਿਆ, ਇਨ੍ਹਾਂ ਮੰਤਰੀਆਂ ਨੂੰ ਸੌਂਪੀ ਜ਼ਿੰਮੇਵਾਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

PM ਮੋਦੀ ਦੀ ਜਾਪਾਨ ਯਾਤਰਾ ਦੌਰਾਨ 24 ਬੈਠਕਾਂ, ਨੀਂਦ ਕੰਟਰੋਲ ਕਰਨ ਲਈ ਕੀਤੀ ਬਾਡੀ ਕਲਾਕ ਰਿਸੈੱਟ PRINT ਈ ਮੇਲ
mod_25522.jpgਨਵੀਂ ਦਿੱਲੀ---25ਮਈ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਤਿੰਨ ਦਿਨਾ ਜਾਪਾਨ ਯਾਤਰਾ ਦੌਰਾਨ ਘੱਟ ਸਮੇਂ 'ਚ ਜ਼ਿਆਦਾ ਆਊਟਪੁਟ ਦੇਣ ਲਈ ਦਿੱਲੀ ਤੋਂ ਹੀ ਆਪਣੀ ਬਾਡੀ ਕਲਾਕ ਨੂੰ ਰਿਸੈੱਟ ਕਰ ਲਿਆ। 41 ਘੰਟਿਆਂ ਦੀ ਇਸ ਯਾਤਰਾ 'ਚ ਉਹ ਸਿਰਫ਼ 7.30 ਘੰਟੇ ਸੁੱਤੇ। ਇਸ 'ਚ ਜਹਾਜ਼ 'ਚ ਲਈ ਗਈ 4 ਘੰਟਿਆਂ ਦੀ ਨੀਂਦ ਵੀ ਸ਼ਾਮਲ ਹੈ। ਤਿੰਨ ਦਿਨਾ ਯਾਤਰਾ 'ਚ ਪੀ.ਐੱਮ. ਮੋਦੀ 24 ਤੋਂ ਜ਼ਿਆਦਾ ਬੈਠਕਾਂ ਕਰਨਗੇ।

 ਪੀ.ਐੱਮ. ਮੋਦੀ 22 ਮਈ ਦੀ ਰਾਤ 8 ਵਜੇ ਜਾਪਾਨ ਲਈ ਰਵਾਨਾ ਹੋਏ, ਉਸ ਸਮੇਂ ਜਾਪਾਨ 'ਚ ਰਾਤ ਦੇ 11.30 ਵਜੇ ਸਨ। ਪੀ.ਐੱਮ. ਨੇ ਡੇਢ ਘੰਟਿਆਂ ਤੱਕ ਜਹਾਜ਼ 'ਚ ਅਫ਼ਸਰਾਂ ਦੀ ਬੈਠਕ ਲਈ। ਇਸ ਤੋਂ ਬਾਅਦ ਪੀ.ਐੱਮ. ਮੋਦੀ ਸੌਂ ਗਏ ਅਤੇ 4 ਘੰਟਿਆਂ ਬਾਅਦ ਜਿਸ ਸਮੇਂ ਜਾਪਾਨ 'ਚ ਸਵੇਰ ਦੇ ਸਾਢੇ 5 ਵਜੇ ਸਨ, ਫਿਰ ਜਗੇ ਯਾਨੀ ਉਨ੍ਹਾਂ ਨੇ ਜਾਪਾਨ 'ਚ ਦਿਨ-ਰਾਤ ਦੇ ਹਿਸਾਬ ਨਾਲ ਬਾਡੀ ਕਲਾਕ ਅਡਜਸਟ ਕੀਤਾ। ਪੀ.ਐੱਮ. ਦੀ ਜਾਪਾਨ ਯਾਤਰਾ ਦੇ ਮਿੰਟ-ਟੂ-ਮਿੰਟ ਪ੍ਰੋਗਰਾਮ ਸੂਚੀ ਅਨੁਸਾਰ ਨਰਿੰਦਰ ਮੋਦੀ 23 ਮਈ ਸਵੇਰੇ 7.50 ਵਜੇ ਟੋਕੀਓ ਏਅਰਪੋਰਟ ਪਹੁੰਚੇ ਅਤੇ 40 ਮਿੰਟ ਬਾਅਦ ਸਵੇਰੇ 8.30 ਵਜੇ ਤੈਅ 9 ਪ੍ਰੋਗਰਾਮ 'ਚ ਸ਼ਾਮਲ ਹੋਏ। ਜਿਸ 'ਚ 4 ਪ੍ਰੋਗਰਾਮ 20-20 ਮਿੰਟ ਦੇ ਸਨ। ਹਰ ਪ੍ਰੋਗਰਾਮ ਦਰਮਿਆਨ 10 ਮਿੰਟ ਦਾ ਅੰਤਰਾਲ ਸੀ ਅਤੇ ਇਸ ਦੌਰਾਨ ਪੀ.ਐੱਮ. ਮੋਦੀ, ਅਧਿਕਾਰੀਆਂ ਨਾਲ ਬ੍ਰੀਫਿੰਗ ਅਤੇ ਫਾਈਲ ਡਿਸਕਸ਼ਨ 'ਚ ਰਹੇ। 23 ਮਈ ਨੂੰ ਕੁੱਲ 12 ਘੰਟਿਆਂ ਤੱਕ ਪੀ.ਐੱਮ. ਮੋਦੀ ਬੈਠਕ, ਉਦਘਾਟਨ ਵਰਗੇ ਪ੍ਰੋਗਰਾਮਾਂ 'ਚ ਸ਼ਾਮਲ ਹੋਏ। ਇਕ ਤੋਂ ਦੂਜੇ ਪ੍ਰੋਗਰਾਮ ਦਰਮਿਆਨ ਬ੍ਰੇਕ ਦਾ ਜ਼ਿਆਦਾਤਰ ਅੰਤਰਾਲ 10 ਮਿੰਟ ਦਾ ਰਿਹਾ। 2 ਪ੍ਰੋਗਰਾਮਾਂ ਦਰਮਿਆਨ ਇੰਨਾ ਘੱਟ ਅੰਤਰਾਲ ਪੀ.ਐੱਮ. ਇਸ ਲਈ ਰੱਖਦੇ ਹਨ ਤਾਂ ਕਿ ਨਾ ਖਾਲੀ ਸਮਾਂ ਅਤੇ ਨਾ ਹੀ ਸਰੀਰ ਥਕਾਵਟ ਮਹਿਸੂਸ ਕਰੇ। ਪੀ.ਐੱਮ. ਮੋਦੀ ਆਪਣੀ ਹਰੇਕ ਵਿਦੇਸ਼ ਯਾਤਰਾ 'ਚ ਇਹੀ ਤਰੀਕਾ ਅਪਣਾਉਂਦੇ ਹਨ।

 
< Prev   Next >

Advertisements

Advertisement

Advertisement
Advertisement
Advertisement
Advertisement