ਜਨਮਦਿਨ ਪਾਰਟੀ ’ਤੇ ਗਰਲਫ੍ਰੈਂਡ ਸਬਾ ਨਾਲ ਪਹੁੰਚੇ ਰਿਤਿਕ ਰੋਸ਼ਨ, ਸੁਜ਼ੈਨ ਖ਼ਾਨ ਬੁਆਏਫ੍ਰੈਂਡ ਅਰਸਲਾਨ ਨਾਲ ਜੋੜੀ ਬਣਾਉਂਦ |
|
|
ਬਾਲੀਵੁੱਡ ਡੈਸਕ: --26ਮਈ-(MDP)-- ਰਿਤਿਕ ਰੋਸ਼ਨ ਅਤੇ ਸਬਾ ਆਜ਼ਾਦ ਲੰਬੇ ਸਮੇਂ
ਤੋਂ ਆਪਣੇ ਰਿਸ਼ਤੇ ਦੀਆਂ ਖ਼ਬਰਾਂ ਕਾਰਨ ਸੁਰਖੀਆਂ ’ਚ ਹਨ। ਦੋਵਾਂ ਨੂੰ ਕਈ ਵਾਰ ਸੋਸ਼ਲ
ਮੀਡੀਆ ਪੋਸਟਾਂ ’ਤੇ ਇਕ-ਦੂਜੇ ’ਤੇ ਪਿਆਰ ਅਤੇ ਪਰਿਵਾਰ ਨਾਲ ਸਮਾਂ ਬਿਤਾਉਂਦੇ ਹੋਏ ਦੇਖਿਆ
ਗਿਆ ਹੈ। ਦੋਵਾਂ ਨੂੰ ਇਕੱਠੇ ਦੇਖ ਕੇ ਸੋਸ਼ਲ ਮੀਡੀਆ ’ਤੇ ਇਨ੍ਹਾਂ ਦੇ ਰਿਸ਼ਤੇ ਦੀਆਂ
ਖ਼ਬਰਾਂ ਚਰਚਾ ’ਚ ਹਨ
ਇਹ ਵੀ ਪੜ੍ਹੋ: ਅਦਾਕਾਰਾ ਅਦਿਤੀ ਨੇ ਬੌਬੀ ਦਿਓਲ ਬਾਰੇ ਕਹੀ ਇਹ ਖ਼ਾਸ ਗੱਲ
ਹਾਲਾਂਕਿ ਕਪਲ ਨੇ ਹੁਣ ਤੱਕ ਆਪਣੇ ਰਿਸ਼ਤੇ ’ਤੇ ਕੋਈ ਚੁੱਪੀ ਨਹੀਂ ਤੋੜੀ। ਇਸ
ਦੇ ਨਾਲ ਰਿਤਿਕ ਰੋਸ਼ਨ ਅਤੇ ਸਬਾ ਨੂੰ ਇਕੱਠੇ ਕਰਨ ਜੌਹਰ ਦੇ ਜਨਮਦਿਨ ’ਤੇ ਦੇਖਿਆ ਗਿਆ।
ਜਿੱਥੇ ਇਨ੍ਹਾਂ ਦੀ ਜ਼ਬਰਦਸਤ ਜੋੜੀ ਦੇਖਣ ਨੂੰ ਮਿਲੀ। ਹੁਣ ਦੋਵਾਂ ਦੀਆਂ ਇਹ ਤਸਵੀਰਾਂ
ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਲੁੱਕ ਦੀ ਗੱਲ ਕਰੀਏ ਤਾਂ ਰਿਤਿਕ ਅਤੇ ਸਬਾ ਬਲੈਕ ਕਲਰ ਦੇ ਆਊਟਫ਼ਿਟ ’ਚ ਨਜ਼ਰ ਆਏ।
ਬਲੈਕ ਰੰਗ ਦੀ ਡਰੈੱਸ ’ਚ ਸਬਾ ਕਾਫ਼ੀ ਕਿਲਰ ਲੱਗ ਰਹੀ ਸੀ। ਇਸ ਦੇ ਨਾਲ ਹੀ ਅਦਾਕਾਰ ਕਾਲੇ
ਪੈਂਟ ਕੋਟ ’ਚ ਸਮਾਰਟ ਨਜ਼ਰ ਆਏ।
ਇਕ ਦੂਸਰੇ ਦੀ ਬਾਹਾਂ ’ਚ ਇਹ ਜੋੜਾ ਕੈਮਰੇ ਦੇ ਸਾਹਮਣੇ ਜ਼ਬਰਦਸਤ ਪੋਜ਼ ਦਿੰਦਾ ਨਜ਼ਰ
ਆਇਆ। ਸਬਾ ਰਿਤਿਕ ਦੀ ਜੋੜੀ ਦੇਖ ਕੇ ਇਕ ਵਾਰ ਫ਼ਿਰ ਤੋਂ ਸੋਸ਼ਲ ਮੀਡੀਆ ’ਤੇ ਖ਼ਬਰਾਂ
ਵਾਇਰਲ ਹੋ ਗਈਆਂ ਹਨ।
ਇਹ ਵੀ ਪੜ੍ਹੋ: ਕਰਨ ਜੌਹਰ ਦੀ ਜਨਮਦਿਨ ਪਾਰਟੀ ’ਚ ਪਹੁੰਚੀ ਅਨੁਸ਼ਕਾ ਸ਼ਰਮਾ, ਬਲੈਕ ਡਰੈੱਸ ’ਚ ਦਿਖਾਈ ਬੋਲਡ ਲੁੱਕ
ਪਾਰਟੀ ’ਚ ਰਿਤਿਕ ਹੀ ਨਹੀਂ ਉਨ੍ਹਾਂ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਵੀ ਸ਼ਾਮਲ ਸੀ।
ਉਹ ਆਪਣੇ ਬੁਆਏਫ੍ਰੈਂਡ ਅਰਸਲਾਨ ਗੋਨੀ ਨਾਲ ਨਜ਼ਰ ਆਈ। ਜਿੱਥੇ ਸੂਜ਼ੈਨ ਸਿਲਵਰ ਗਾਊਨ ’ਚ
ਗਲੈਮਰਸ ਲੱਗ ਰਹੀ ਸੀ। ਦੂਜੇ ਪਾਸੇ ਅਰਸਲਾਨ ਗੋਨੀ ਬਲੈਕ ਬਲੇਜ਼ਰ ’ਚ ਕਾਫ਼ੀ ਸਮਾਰਟ ਲੱਗ
ਰਹੇ ਸਨ।
ਹਾਲਾਂਕਿ ਸੋਸ਼ਲ ਮੀਡੀਆ ’ਤੇ ਸੁਜ਼ੈਨ-ਅਰਸਲਾਨ ਦੇ ਰਿਸ਼ਤੇ ਦੀਆਂ ਖਬਰਾਂ ਉੱਡਦੀਆਂ
ਰਹਿੰਦੀਆਂ ਹਨ ਪਰ ਇਸ ਜੋੜੇ ਨੇ ਅਜੇ ਤੱਕ ਡੇਟਿੰਗ ਦੀ ਖ਼ਬਰ ਦੀ ਕੋਈ ਪੁਸ਼ਟੀ ਨਹੀਂ ਕੀਤੀ
ਹੈ।
|