ਕਰਨ ਜੌਹਰ ਦੀ ਜਨਮਦਿਨ ਪਾਰਟੀ ’ਚ ਪਹੁੰਚੀ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ, ਦੋਵਾਂ ਨੇ ਲੋਕਾਂ ਨੂੰ ਕੀਤਾ ਦਿਵਾਨਾ |
|
|
ਬਾਲੀਵੁੱਡ ਡੈਸਕ --26ਮਈ-(MDP)-- ਫ਼ਿਲਮ ਨਿਰਮਾਤਾ ਕਰਨ ਜੌਹਰ ਨੂੰ ਬੀਤੇ ਦਿਨ
50 ਸਾਲ ਦੇ ਹੋ ਗਏ ਹਨ। ਇਸ ਮੌਕੇ 'ਤੇ ਉਨ੍ਹਾਂ ਨੇ ਫ਼ਿਲਮ ਇੰਡਸਟਰੀ ਦੇ ਦੋਸਤਾਂ ਨੂੰ
ਸ਼ਾਨਦਾਰ ਪਾਰਟੀ ਦਿੱਤੀ। ਜਿੱਥੇ ਸੈਲੇਬਸ ਆਪਣੀ ਸਟਾਈਲਿਸ਼ ਐਂਟਰੀ ਨਾਲ ਲਾਈਮਲਾਈਟ
ਚੁਰਾਉਂਦੇ ਨਜ਼ਰ ਆਏ। ਅਦਾਕਾਰਾ ਐਸ਼ਵਰਿਆ ਰਾਏ ਬੱਚਨ ਪਤੀ ਅਭਿਸ਼ੇਕ ਨਾਲ ਕਰਨ ਜੌਹਰ ਦੇ
ਜਨਮਦਿਨ ਦੀ ਪਾਰਟੀ ’ਚ ਸ਼ਾਮਲ ਹੋਈ।
ਜਿੱਥੇ ਉਹ ਪਾਰਟੀ ’ਚ ਆਪਣੇ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦਿਵਾਨਾ ਬਣਾ ਰਹੇ ਸਨ।
ਇਨ੍ਹਾਂ ਦੀਆਂ ਤਸਵੀਰਾਂ ਹੁਣ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।ਲੁੱਕ ਦੀ ਗੱਲ
ਕਰੀਏ ਤਾਂ ਐਸ਼ਵਰਿਆ ਕਰਨ ਜੌਹਰ ਦੀ ਪਾਰਟੀ ’ਚ ਸ਼ਿਮਰੀ ਗੋਲਡਨ ਗਾਊਨ ਨਾਲ ਬਲੈਕ ਬਲੇਜ਼ਰ ’ਚ
ਨਜ਼ਰ ਆਈ।
ਇਸ ਦੇ ਨਾਲ ਅਦਾਕਾਰਾ ਨੇ ਰੈੱਡ ਲਿਪਸਟੀਕ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ
ਪੂਰਾ ਕੀਤਾ ਹੈ। ਐਸ਼ਵਰਿਆ ਇਸ ਲੁੱਕ ’ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।ਅਦਕਾਰ ਅਭਿਸ਼ੇਕ
ਬੱਚਨ ਸਫ਼ੇਦ ਕਮੀਜ਼ ਅਤੇ ਬਲੈਕ ਪੈਂਟ ਸੂਟ ਨਾਲ ਇਕ ਚਮਕਦਾਰ ਬਲੇਜ਼ਰ ਪਹਿਨੇ ਹੋਏ ਕਾਫ਼ੀ
ਸ਼ਾਨਦਾਰ ਦਿਖਾਈ ਦੇ ਰਹੇ ਸਨ।
ਕੈਮਰੇ ਦੇ ਸਾਹਮਣੇ ਇਕ-ਦੂਜੇ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਇਹ ਜੋੜਾ ਪਰਫ਼ੈਕਟ
ਪੋਜ਼ ਦਿੰਦਾ ਨਜ਼ਰ ਆਇਆ। ਪ੍ਰਸ਼ੰਸਕ ਇਨ੍ਹਾਂ ਦੋਵਾਂ ਦੀ ਇਸ ਲੁੱਕ ਨੂੰ ਕਾਫੀ ਪਸੰਦ ਕਰ
ਰਹੇ ਹਨ।
ਤੁਹਾਨੂੰ ਦੱਸ ਦੇਈਏ ਐਸ਼ਵਰਿਆ ਅਤੇ ਅਭਿਸ਼ੇਕ ਬੱਚਨ ਹਾਲ ਹੀ ’ਚ ਫ਼ਰਾਂਸ ਤੋਂ ਪਰਤੇ ਹਨ।
ਇੱਥੇ ਅਦਾਕਾਰਾ ਨੇ ਕਾਨਸ ਫ਼ਿਲਮ ਫ਼ੈਸਟੀਵਲ ’ਚ 75ਵੇਂ ’ਚ ਭਾਗ ਲਿਆ ਸੀ। ਐਸ਼ਵਰਿਆ ਨੇ
ਆਪਣੀ ਲੁੱਕ ਨਾਲ ਕਾਨਸ ’ਚ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਅਦਕਾਰਾ ਇੰਟਰਨੈੱਟ ’ਤੇ
ਵੀ ਆਪਣੀ ਲੁੱਕ ਨੂੰ ਲੈ ਕੇ ਕਾਫ਼ੀ ਚਰਚਾ ’ਚ ਹੈ।
|