:: ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਦਰਜੀ ਕਨ੍ਹਈਆ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ   :: ਝੂਠ ਤੇ ਟਿਕੀ ਹੈ ਆਰ.ਐੱਸ.ਐੱਸ.-ਭਾਜਪਾ ਦੀ ਬੁਨਿਆਦ : ਰਾਹੁਲ ਗਾਂਧੀ   :: ਜੰਮੂ ’ਚ ‘ਭਾਰਤ ਮਾਤਾ ਦੀ ਜੈ’ ਨਾਅਰੇ ਲਾਉਣ ’ਤੇ ਵਿਦਿਆਰਥਣਾਂ ਨੂੰ ਮਿਲੀ ਧਮਕੀ   :: ਵੱਡਾ ਸਵਾਲ : ਕਿਸ ਦੀ ਹੋਵੇਗੀ ਸ਼ਿਵ ਸੈਨਾ, ਹੁਣ ਕਿਸ ਨੂੰ ਮਿਲੇਗਾ ‘ਧਨੁਸ਼-ਬਾਣ’   :: ਮੁਰਮੂ ਅਤੇ ਸਿਨਹਾ ਵਿਚਾਲੇ ਹੀ ਹੋਵੇਗਾ ਰਾਸ਼ਟਰਪਤੀ ਚੋਣ ਦਾ ਮੁਕਾਬਲਾ   :: ਕੇਂਦਰ ਸਰਕਾਰ ਨੇ ਦੇਸ਼ ਚ ਗੁੱਸੇ ਅਤੇ ਨਫ਼ਰਤ ਦਾ ਮਾਹੌਲ ਬਣਾਇਆ : ਰਾਹੁਲ ਗਾਂਧੀ   :: ਹਰਿਆਣਾ ਅਤੇ ਪੰਜਾਬ ’ਚ ਮਾਨਸੂਨ ਦੀ ਦਸਤਕ; ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ   :: NEET-PG ਪ੍ਰੀਖਿਆ: ਸਿਹਤ ਮੰਤਰੀ ਮਾਂਡਵੀਆ ਚੋਟੀ ਦੇ 25 ਰੈਂਕ ਲਿਆਉਣ ਵਾਲਿਆਂ ਨੂੰ ਕਰਨਗੇ ਸਨਮਾਨਤ   :: ਰਾਹੁਲ ਦਾ ਮੋਦੀ ਸਰਕਾਰ ’ਤੇ ਤਿੱਖਾ ਸ਼ਬਦੀ ਵਾਰ, ਕਿਹਾ- ਇੰਨੇ ਨਕਲੀ ਹੰਝੂ ਕਿਵੇਂ ਵਹ੍ਹਾ ਲੈਂਦੇ ਹਨ PM?   :: ਰੇਲ ਮੰਤਰੀ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰਾਜੈਕਟ ’ਤੇ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ   :: ਚੋਣ ਕਮਿਸ਼ਨ ਨੇ ਉੱਪ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਤਾਰੀਖ ਦਾ ਕੀਤਾ ਐਲਾਨ   :: PM ਮੋਦੀ ਦਾ UAE ਦੌਰਾ : ਪ੍ਰੋਟੋਕੋਲ ਤੋੜ ਕੇ ਰਾਸ਼ਟਰਪਤੀ ਖੁਦ ਰਿਸੀਵ ਕਰਨ ਪਹੁੰਚੇ   :: ਸਮਾਜਵਾਦੀ ਪਾਰਟੀ ਦੇ ਗੜ੍ਹ ਅਤੇ ਮੁਸਲਿਮ ਬਹੁਗਿਣਤੀ ਸੀਟਾਂ ’ਤੇ ਆਖਰ ਕਿਵੇਂ ਜਿੱਤ ਰਹੀ ਹੈ ਭਾਜਪਾ?   :: GST ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ’ਤੇ ਕੱਸਿਆ ਤੰਜ਼   :: CM ਊਧਵ ਠਾਕਰੇ ਨੇ 9 ਬਾਗੀ ਮੰਤਰੀਆਂ ਦੇ ਵਿਭਾਗਾਂ ਨੂੰ ਖੋਹਿਆ, ਇਨ੍ਹਾਂ ਮੰਤਰੀਆਂ ਨੂੰ ਸੌਂਪੀ ਜ਼ਿੰਮੇਵਾਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਲਤਾ ਦੀਦੀ ਨੂੰ ਯਾਦ ਕਰ ਫਿਰ ਭਾਵੁਕ ਹੋਏ PM ਮੋਦੀ, ਆਖੀ ਇਹ ਗੱਲ PRINT ਈ ਮੇਲ
lta_27522.jpgਬਾਲੀਵੁੱਡ ਡੈਸਕ---27ਮਈ-(MDP)--ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਸਵਰ ਕੋਕਿਲਾ ਲਤਾ ਮੰਗੇਸ਼ਕਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਾਂਡ ਕਿੰਨਾ ਪਿਆਰਾ ਸੀ। ਦੋਵੇਂ ਆਪਸ 'ਚ ਭੈਣ-ਭਾਰ ਦਾ ਰਿਸ਼ਤਾ ਸਾਂਝਾ ਕਰਦੇ ਸਨ ਪਰ ਅਫਸੋਸ 7 ਫਰਵਰੀ 2022 ਨੂੰ ਲਤਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਅਤੇ ਭਰਾ ਭੈਣ ਦੀ ਇਹ ਜੋੜੀ ਟੁੱਟ ਗਈ। ਭੈਣ ਲਤਾ ਦੇ ਦਿਹਾਂਤ ਨਾਲ ਪੀ.ਐੱਮ.ਮੋਦੀ ਨੂੰ ਡੂੰਘਾ ਸਦਮਾ ਲੱਗਾ

ਸੀ। ਉਹ ਗਾਇਕ ਦੇ ਅੰਤਿਮ ਦਰਸ਼ਨ ਕਰਨ ਲਈ ਮੁੰਬਈ ਉਨ੍ਹਾਂ ਦੇ ਸੰਸਕਾਰ 'ਚ ਵੀ ਸ਼ਾਮਲ ਹੋਏ ਸਨ। ਉਧਰ ਸਵਰ ਕੋਕਿਲਾ ਦੇ ਦਿਹਾਂਤ ਤੋਂ ਬਾਅਦ ਪੀ.ਐੱਮ. ਨੂੰ ਲਤਾ ਦੀਨਾਨਾਥ ਮੰਗੇਸ਼ਕਸ਼ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ 'ਚ ਉਨ੍ਹਾਂ ਨੇ ਇਕ ਲੱਖ ਰੁਪਏ ਦਾ ਕੈਸ਼ ਐਵਾਰਡ ਮਿਲਿਆ ਸੀ। ਉਧਰ ਬੀਤੇ ਵੀਰਵਾਰ ਲਤਾ ਦੀ ਦੇ ਭਰਾ ਹਿਰਦੇਨਾਥ ਮੰਗੇਸ਼ਕਰ ਨੇ ਪੀ.ਐੱਮ. ਮੋਦੀ ਦੇ ਲਤਾ ਦੀਨਾਨਾਥ ਮੰਗੇਸ਼ਕਰ ਪੁਰਸਕਾਰ ਦੀ ਰਾਸ਼ੀ ਨੂੰ ਪੀ.ਐੱਮ. ਕੇਅਰਸ ਫੰਡ 'ਚ ਦਾਨ ਕਰਨ ਦਾ ਫ਼ੈਸਲਾ ਕੀਤਾ। 

PunjabKesari
ਦਰਅਸਲ ਨਰਿੰਦਰ ਮੋਦੀ ਨੇ ਹਿਰਦੇਨਾਥ ਮੰਗੇਸ਼ਕਰ ਨੂੰ ਕਿਹਾ ਸੀ ਕਿ ਉਹ ਰਾਸ਼ੀ ਨੂੰ ਕਿਸੇ ਚੈਰੀਟੇਬਲ ਸੰਸਥਾ ਨੂੰ ਡੋਨੇਟ ਕਰ ਦੇਣ। ਇਸ ਬਾਰੇ 'ਚ ਹਿਰਦੇਨਾਥ ਮੰਗੇਸ਼ਕਰ ਨੇ 26 ਮਈ ਨੂੰ ਇਕ ਟਵੀਟ ਕਰਦੇ ਹੋਏ ਲਿਖਿਆ, ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿਦੰਰ ਮੋਦੀ ਨੇ ਆਪਣੇ ਪਹਿਲੇ ਲਤਾ ਦੀਨਾਨਾਥ ਮੰਗੇਸ਼ਕਰ ਐਵਾਰਡ ਦੇ ਰੂਪ 'ਚ ਮਿਲੀ ਰਾਸ਼ੀ ਨੂੰ ਚੈਰਿਟੀ ਲਈ ਦੇਣ ਦਾ ਫ਼ੈਸਲਾ ਕੀਤਾ ਹੈ ਜੋ ਬਹੁਤ ਹੀ ਮਹਾਨ ਕੰਮ ਹੈ। ਸਾਡੇ ਟਰੱਸਟ ਨੇ ਇਸ ਰਾਸ਼ੀ ਨੂੰ ਪੀ.ਐੱਮ. ਕੇਅਰਸ ਫੰਡ ਨੂੰ ਡੋਨੇਟ ਕਰਨ ਦਾ ਫ਼ੈਸਲਾ ਕੀਤਾ ਹੈ। 
ਇਸ ਦੇ ਨਾਲ ਹੀ ਹਿਰਦੇਨਾਥ ਨੇ ਪੀ.ਐੱਮ. ਦੀ ਇਕ ਚਿੱਠੀ ਵੀ ਸਾਂਝੀ ਕੀਤੀ, ਜਿਸ 'ਚ ਪ੍ਰਧਾਨ ਮੰਤਰੀ ਨੇ ਲਿਖਿਆ-' ਪਿਛਲੇ ਮਹੀਨੇ ਮੁੰਬਈ 'ਚ ਪੁਰਸਕਾਰ ਸਮਾਰੋਹ ਦੇ ਦੌਰਾਨ ਮੈਨੂੰ ਜੋ ਸਨੇਹ ਮਿਲਿਆ, ਉਸ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਮੈਨੂੰ ਅਫਸੋਸ ਹੈ ਕਿ ਆਪਣੀ ਤਬੀਅਤ ਖਰਾਬ ਹੋਣ ਦੇ ਕਾਰਨ ਮੈਂ ਤੁਹਾਨੂੰ ਮਿਲ ਨਹੀਂ ਸਕਿਆ ਪਰ ਆਦਿਨਾਥ ਨੇ ਪ੍ਰੋਗਰਾਮ ਨੂੰ ਚੰਗੀ ਤਰ੍ਹਾਂ ਮੈਸੇਜ ਕੀਤਾ। ਜਦੋਂ ਮੈਂ ਇਹ ਪੁਰਸਕਾਰ ਗ੍ਰਹਿਣ ਕਰਨ ਅਤੇ ਆਪਣਾ ਬਿਆਨ ਦੇਣ ਲਈ ਉਠਿਆ, ਉਦੋਂ ਮੈਨੂੰ ਕਈ ਤਰ੍ਹਾਂ ਦੀਆਂ ਭਾਵਨਾਵਾਂ ਨੇ ਘੇਰ ਲਿਆ। ਸਭ ਤੋਂ ਜ਼ਿਆਦਾ ਯਾਦ ਮੈਨੂੰ ਲਤਾ ਦੀਦੀ ਦੀ ਆਈ। ਜਦੋਂ ਮੈਂ ਪੁਰਸਕਾਰ ਲੈ ਰਿਹਾ ਸੀ ਤਾਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਇਸ ਵਾਰ ਇਕ ਰਾਖੀ ਤੋਂ ਗਰੀਬ ਹੋ ਗਿਆ ਹਾਂ। ਮੈਨੂੰ ਇਹ ਅਹਿਸਾਸ ਹੋਇਆ ਕਿ ਹੁਣ ਮੈਨੂੰ ਆਪਣੀ ਸਿਹਤ ਦੇ ਬਾਰੇ 'ਚ ਪੁੱਛਣ ਵਾਲਾ, ਮੇਰੀ ਭਲਾਈ ਦੇ ਬਾਰੇ 'ਚ ਪੁੱਛਣ ਅਤੇ ਨਾਲ ਹੀ ਵੱਖ-ਵੱਖ ਵਿਸ਼ਿਆ 'ਤੇ ਚਰਚਾ ਕਰਨ ਵਾਲੇ ਫੋਨ ਕਾਲ ਨਹੀਂ ਮਿਲਣਗੇ। 


ਪੀ.ਐੱਮ. ਮੋਦੀ ਨੇ ਆਪਣੀ ਚਿੱਠੀ 'ਚ ਅੱਗੇ ਲਿਖਿਆ-ਇਸ ਪੁਰਸਕਾਰ ਦੇ ਨਾਲ ਮੈਨੂੰ 1 ਲੱਖ ਰੁਪਏ ਦੀ ਨਕਦ ਰਾਸ਼ੀ ਮਿਲੀ ਹੈ, ਕੀ ਮੈਂ ਇਸ ਨੂੰ ਕਿਸੇ ਚੈਰੀਟੇਬਲ ਸੰਸਥਾਨ ਨੂੰ ਉਨ੍ਹਾਂ ਦੇ ਕਾਰਜਾਂ ਲਈ ਦਾਨ ਕਰਨ ਦਾ ਅਨੁਰੋਧ ਕਰ ਸਕਦਾ ਹਾਂ। ਇਸ ਰਾਸ਼ੀ ਦੀ ਵਰਤੋਂ ਦੂਜਿਆਂ ਦੇ ਜੀਵਨ 'ਚ ਹਾਂ-ਪੱਖੀ ਬਦਲਾਅ ਲਿਆਉਣ ਲਈ ਕੀਤੀ ਜਾ ਸਕਦਾ ਹੈ ਜੋ ਲਤਾ ਦੀਦੀ ਹਮੇਸ਼ਾ ਤੋਂ ਕਰਨਾ ਚਾਹੁੰਦੀ ਸੀ। ਮੈਂ ਇਕ ਵਾਰ ਫਿਰ ਮੰਗੇਸ਼ਕਰ ਪਰਿਵਾਰ ਦੇ ਪ੍ਰਤੀ ਧੰਨਵਾਦ ਪ੍ਰਗਟ ਕਰਦਾ ਹੈ ਅਤੇ ਲਤਾ ਦੀਦੀ ਨੂੰ ਸ਼ਰਧਾਂਜਲੀ ਭੇਂਟ ਕਰਦਾ ਹਾਂ।

 
< Prev   Next >

Advertisements

Advertisement
Advertisement
Advertisement
Advertisement
Advertisement