:: ...ਜਦੋਂ ਸਦਨ ’ਚ ਲੱਗੇ ਠਹਾਕੇ, ਨਾਇਡੂ ਨੇ ਰਾਘਵ ਚੱਢਾ ਨੂੰ ਕਿਹਾ- ਪਹਿਲਾ ਪਿਆਰ ਹੀ ਚੰਗਾ ਹੁੰਦਾ ਹੈ   :: ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮਨਦੀਪ ਕੌਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ   :: ਦਲਾਈ ਲਾਮਾ ਨੇ ਨਵੇਂ ਚੁਣੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਦਿੱਤੀ ਵਧਾਈ   :: ਮੱਧ ਪ੍ਰਦੇਸ਼ ਚ ਆਸਮਾਨੀ ਬਿਜਲੀ ਡਿੱਗਣ ਨਾਲ 9 ਲੋਕਾਂ ਦੀ ਮੌਤ, 2 ਝੁਲਸੇ   :: ਦੇਸ਼ ਦੇ ਸਭ ਤੋਂ ਵੱਡੇ ਵਿਗਿਆਨਕ ਸੰਸਥਾ ਦੀ ਮੁਖੀ ਬਣੀ ਨੱਲਥੰਬੀ, ਜਾਣੋ ਕੌਣ ਹੈ ਇਹ ਮਹਿਲਾ   :: ਆਜ਼ਾਦੀ ਦਿਹਾੜੇ ਤੋਂ ਪਹਿਲਾਂ NIA ਨੇ ISIS ਦੇ ਸਰਗਰਮ ਮੈਂਬਰ ਨੂੰ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ   :: ਮਹਾਰਾਸ਼ਟਰ : ਬਗਾਵਤ ਤੋਂ ਬਾਅਦ ਊਧਵ ਠਾਕਰੇ ਨੇ ਜਿੱਤੀ ਪਹਿਲੀ ਲੜਾਈ, ਭਾਜਪਾ ਨੂੰ ਲੱਗਾ ਝਟਕਾ   :: ਪੰਜਾਬ ਯੂਨੀਵਰਸਿਟੀ ਨੂੰ ਨਹੀਂ ਕੀਤਾ ਜਾਵੇਗਾ ਕੇਂਦਰ ਯੂਨੀਵਰਸਿਟੀ ਚ ਤਬਦੀਲ   :: ਭਾਜਪਾ ਬਦਲ ਦੇਵੇਗੀ ਤਿਰੰਗਾ : ਮਹਿਬੂਬਾ   :: ਵਿਧਾਇਕਾਂ ਨੂੰ ਧਮਕੀ ਦੇਣ ਵਾਲਿਆਂ ਦਾ ਪਾਕਿਸਤਾਨੀ ਕੁਨੈਕਸ਼ਨ ! STF ਨੇ 6 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ   :: ਰਾਜਸਥਾਨ ਚ 13 ਦਿਨਾਂ ਦਾ ਫੌਜੀ ਅਭਿਆਸ ਕਰਨਗੇ ਭਾਰਤ ਤੇ ਓਮਾਨ   :: ਹਾਈ ਕੋਰਟ ਨੇ ਭਾਰਤੀ ਮਹਿਲਾ ਅਤੇ ਅਮਰੀਕੀ ਪੁਰਸ਼ ਦੇ ‘ਆਨਲਾਈਨ ਵਿਆਹ’ ਨੂੰ ਦਿੱਤੀ ਮਨਜ਼ੂਰੀ   :: ਵੱਡੀ ਖ਼ਬਰ: ਦਿੱਲੀ ਸਰਕਾਰ ਨੇ ਵਾਪਸ ਲਈ ਨਵੀਂ ਆਬਕਾਰੀ ਨੀਤੀ, ਭਾਜਪਾ ਸਿਰ ਮੜ੍ਹਿਆ ਇਹ ਦੋਸ਼   :: ਪੰਜਾਬ ਚ ਧਰਮ ਤਬਦੀਲੀ ਤੇ ਭਾਜਪਾ ਆਗੂ RP ਸਿੰਘ ਨੇ ਜਤਾਈ ਚਿੰਤਾ, SGPC ਤੇ ਕੱਸਿਆ ਤੰਜ   :: ਆਂਧਰਾ ਪ੍ਰਦੇਸ਼ : ਸਮੁੰਦਰ ਚ ਡੁੱਬੇ 5 ਵਿਦਿਆਰਥੀਆਂ ਦੀ ਮੌਤ, ਇਕ ਦੀ ਭਾਲ ਜਾਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

PM ਮੋਦੀ ਬੋਲੇ- ਚਾਰ ਧਾਮ ਯਾਤਰਾ ਕਰੋ ਪਰ ਗੰਦਗੀ ਨਾ ਫੈਲਾਓ PRINT ਈ ਮੇਲ
mod_29522.jpgਨਵੀਂ ਦਿੱਲੀ---29ਮਈ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰਾਖੰਡ ’ਚ ਚਾਰ ਧਾਮ ਯਾਤਰਾ ਕਰ ਰਹੇ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਸਾਫ-ਸਫਾਈ ਦਾ ਧਿਆਨ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੁਝ ਯਾਤਰੀ ਇਨ੍ਹਾਂ ਪਵਿੱਤਰ ਤੀਰਥ ਅਸਥਾਨਾਂ ’ਤੇ ਗੰਦਗੀ ਫੈਲਾ ਰਹੇ ਹਨ, ਇਸ ਲਈ ਸਫਾਈ ਦਾ ਧਿਆਨ ਰੱਖੋ। ਮੋਦੀ ਨੇ ਐਤਵਾਰ ਨੂੰ ਰੇਡੀਓ ’ਤੇ ਪ੍ਰਸਾਰਿਤ ਆਪਣੇ ਮਹੀਨੇਵਾਰ ਪ੍ਰੋਗਰਾਮ ‘ਮਨ ਕੀ ਬਾਤ’ ਦੀ 89ਵੀਂ ਕੜੀ ’ਚ

ਸ਼ਰਧਾਲੂਆਂ ਨੂੰ ਕਿਹਾ ਕਿ ਲੋਕ ਵੱਡੀ ਗਿਣਤੀ ’ਚ ਚਾਰ ਧਾਮ ਅਤੇ ਖ਼ਾਸ ਕਰ ਕੇ ਕੇਦਾਰਨਾਥ ’ਚ ਹਰ ਦਿਨ ਹਜ਼ਾਰਾਂ ਦੀ ਗਿਣਤੀ ’ਚ ਪਹੁੰਚ ਰਹੇ ਹਨ ਅਤੇ ਯਾਤਰਾ ਦਾ ਸੁਖਦ ਅਨੁਭਵ ਵੀ ਵੰਡ ਰਹੇ ਹਨ ਪਰ ਕੁਝ ਯਾਤਰੀਆਂ ਵਲੋਂ ਫੈਲਾਈ ਜਾ ਰਹੀ ਗੰਦਗੀ ਨਾਲ ਕਈ ਲੋਕ ਬਹੁਤ ਦੁਖੀ ਵੀ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਪਵਿੱਤਰ ਯਾਤਰਾ ’ਚ ਜਾਈਏ ਅਤੇ ਉੱਥੇ ਗੰਦਗੀ ਦਾ ਢੇਰ ਹੋਵੇ, ਇਹ ਠੀਕ ਨਹੀਂ। ਸ਼ਿਕਾਇਤਾਂ ਵਿਚਾਲੇ ਕਈ ਚੰਗੀਆਂ ਤਸਵੀਰਾਂ ਵੀ ਮਿਲ ਰਹੀਆਂ ਹਨ। 

ਕਈ ਸ਼ਰਧਾਲੂ ਅਜਿਹੇ ਵੀ ਹਨ, ਜੋ ਬਾਬਾ ਕੇਦਾਰ ਦੇ ਧਾਮ ’ਚ ਦਰਸ਼ਨ-ਪੂਜਾ ਨਾਲ ਸਵੱਛਤਾ ਦੀ ਵੀ ਸਾਧਨਾ ਕਰ ਰਹੇ ਹਨ। ਕੋਈ ਆਪਣੇ ਠਹਿਰਣ ਦੇ ਸਥਾਨ ਨੇੜੇ ਸਫਾਈ ਕਰ ਰਿਹਾ ਹੈ ਤਾਂ ਕੋਈ ਯਾਤਰਾ ਮਾਰਗ ਤੋਂ ਕੂੜਾ ਸਾਫ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਵੱਛ ਭਾਰਤ ਦੀ ਮੁਹਿੰਮ ਟੀਮ ਨਾਲ ਮਿਲ ਕੇ ਕਈ ਸੰਸਥਾਵਾਂ ਅਤੇ ਸਵੈ-ਸੇਵੀ ਸੰਗਠਨ ਵੀ ਉੱਥੇ ਕੰਮ ਕਰ ਰਹੇ ਹਨ। ਸਾਡੇ ਇੱਥੇ ਜਿਵੇਂ ਤੀਰਥ ਯਾਤਰਾ ਦਾ ਮਹੱਤਵ ਹੁੰਦਾ ਹੈ, ਉਂਝ ਹੀ ਤੀਰਥ-ਸੇਵਾ ਦਾ ਵੀ ਮਹੱਤਵ ਦੱਸਿਆ ਗਿਆ ਹੈ। ਮੈਂ ਤਾਂ ਇਹ ਹੀ ਕਹਾਂਗਾ ਕਿ ਤੀਰਥ-ਸੇਵਾ ਦੇ ਬਿਨਾਂ ਤੀਰਥ ਯਾਤਰਾ ਵੀ ਅਧੂਰੀ ਹੈ। 

ਪ੍ਰਧਾਨ ਮੰਤਰੀ ਨੇ ਰੂਦਰਪ੍ਰਯਾਗ ਦੇ ਮਨੋਜ ਬੈਂਜਵਾਲ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਪਿਛਲੇ 25 ਸਾਲਾਂ ਤੋਂ ਵਾਤਾਵਰਣ ਦੀ ਦੇਖ-ਰੇਖ ਦਾ ਬੀੜਾ ਚੁੱਕ ਰਹੇ ਹਨ। ਸਾਫ-ਸਫਾਈ ਦੇ ਨਾਲ ਹੀ ਪਵਿੱਤਰ ਸਥਾਨਾਂ ਨੂੰ ਪਲਾਸਟਿਕ ਮੁਕਤ ਕਰਨ ’ਚ ਵੀ ਜੁੱਟੇ ਹਨ। ਇਸ ਤਰ੍ਹਾਂ ਨਾਲ ਗੁਪਤਕਾਸ਼ੀ ਦੇ ਸੁਰਿੰਦਰ ਬਗਵਾੜੀ ਵੀ ਸਵੱਛਤਾ ਨੂੰ ਆਪਣੀ ਜ਼ਿੰਦਗੀ ਦਾ ਮੰਤਰ ਬਣਾਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਜਿਹੇ ਹੀ  ਲੋਕਾਂ ਨਾਲ ਦੇਵ ਭੂਮੀ ਅਤੇ ਤੀਰਥਾਂ ਦੀ ਉਹ ਭਾਵਨਾ ਬਣੀ ਹੋਈ ਹੈ, ਜਿਸ ਨੂੰ ਅਨੁਭਵ ਕਰਨ ਲਈ ਅਸੀਂ ਉੱਥੇ ਜਾਂਦੇ ਹਾਂ। ਇਸ ਅਧਿਆਤਮਿਕਤਾ ਨੂੰ ਬਣਾ ਕੇ ਰੱਖਣ ਦੀ ਜ਼ਿੰਮੇਵਾਰੀ ਸਾਡੀ ਵੀ ਤਾਂ ਹੈ।

 
< Prev   Next >

Advertisements

Advertisement