:: ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਦਰਜੀ ਕਨ੍ਹਈਆ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ   :: ਝੂਠ ਤੇ ਟਿਕੀ ਹੈ ਆਰ.ਐੱਸ.ਐੱਸ.-ਭਾਜਪਾ ਦੀ ਬੁਨਿਆਦ : ਰਾਹੁਲ ਗਾਂਧੀ   :: ਜੰਮੂ ’ਚ ‘ਭਾਰਤ ਮਾਤਾ ਦੀ ਜੈ’ ਨਾਅਰੇ ਲਾਉਣ ’ਤੇ ਵਿਦਿਆਰਥਣਾਂ ਨੂੰ ਮਿਲੀ ਧਮਕੀ   :: ਵੱਡਾ ਸਵਾਲ : ਕਿਸ ਦੀ ਹੋਵੇਗੀ ਸ਼ਿਵ ਸੈਨਾ, ਹੁਣ ਕਿਸ ਨੂੰ ਮਿਲੇਗਾ ‘ਧਨੁਸ਼-ਬਾਣ’   :: ਮੁਰਮੂ ਅਤੇ ਸਿਨਹਾ ਵਿਚਾਲੇ ਹੀ ਹੋਵੇਗਾ ਰਾਸ਼ਟਰਪਤੀ ਚੋਣ ਦਾ ਮੁਕਾਬਲਾ   :: ਕੇਂਦਰ ਸਰਕਾਰ ਨੇ ਦੇਸ਼ ਚ ਗੁੱਸੇ ਅਤੇ ਨਫ਼ਰਤ ਦਾ ਮਾਹੌਲ ਬਣਾਇਆ : ਰਾਹੁਲ ਗਾਂਧੀ   :: ਹਰਿਆਣਾ ਅਤੇ ਪੰਜਾਬ ’ਚ ਮਾਨਸੂਨ ਦੀ ਦਸਤਕ; ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ   :: NEET-PG ਪ੍ਰੀਖਿਆ: ਸਿਹਤ ਮੰਤਰੀ ਮਾਂਡਵੀਆ ਚੋਟੀ ਦੇ 25 ਰੈਂਕ ਲਿਆਉਣ ਵਾਲਿਆਂ ਨੂੰ ਕਰਨਗੇ ਸਨਮਾਨਤ   :: ਰਾਹੁਲ ਦਾ ਮੋਦੀ ਸਰਕਾਰ ’ਤੇ ਤਿੱਖਾ ਸ਼ਬਦੀ ਵਾਰ, ਕਿਹਾ- ਇੰਨੇ ਨਕਲੀ ਹੰਝੂ ਕਿਵੇਂ ਵਹ੍ਹਾ ਲੈਂਦੇ ਹਨ PM?   :: ਰੇਲ ਮੰਤਰੀ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰਾਜੈਕਟ ’ਤੇ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ   :: ਚੋਣ ਕਮਿਸ਼ਨ ਨੇ ਉੱਪ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਤਾਰੀਖ ਦਾ ਕੀਤਾ ਐਲਾਨ   :: PM ਮੋਦੀ ਦਾ UAE ਦੌਰਾ : ਪ੍ਰੋਟੋਕੋਲ ਤੋੜ ਕੇ ਰਾਸ਼ਟਰਪਤੀ ਖੁਦ ਰਿਸੀਵ ਕਰਨ ਪਹੁੰਚੇ   :: ਸਮਾਜਵਾਦੀ ਪਾਰਟੀ ਦੇ ਗੜ੍ਹ ਅਤੇ ਮੁਸਲਿਮ ਬਹੁਗਿਣਤੀ ਸੀਟਾਂ ’ਤੇ ਆਖਰ ਕਿਵੇਂ ਜਿੱਤ ਰਹੀ ਹੈ ਭਾਜਪਾ?   :: GST ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ’ਤੇ ਕੱਸਿਆ ਤੰਜ਼   :: CM ਊਧਵ ਠਾਕਰੇ ਨੇ 9 ਬਾਗੀ ਮੰਤਰੀਆਂ ਦੇ ਵਿਭਾਗਾਂ ਨੂੰ ਖੋਹਿਆ, ਇਨ੍ਹਾਂ ਮੰਤਰੀਆਂ ਨੂੰ ਸੌਂਪੀ ਜ਼ਿੰਮੇਵਾਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਅਗਨੀਪਥ ਪ੍ਰਦਰਸ਼ਨ: ਹੁਣ ਤਕ 200 ਰੇਲਾਂ ਪ੍ਰਭਾਵਿਤ ਅਤੇ 35 ਰੇਲਾਂ ਰੱਦ PRINT ਈ ਮੇਲ
agn_18622.jpgਨਵੀਂ ਦਿੱਲੀ --18ਜੂਨ-(MDP)-- ਹਥਿਆਰਬੰਦ ਬਲਾਂ ’ਚ ਭਰਤੀ ਨਾਲ ਸੰਬੰਧਿਤ ‘ਅਗਨੀਪਥ’ ਯੋਜਨਾ ਵਿਰੁੱਧ ਪ੍ਰਦਰਸ਼ਨ ਕਾਰਨ ਹੁਣ ਤਕ 200 ਤੋਂ ਜ਼ਿਆਦਾ ਰੇਲਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਰੇਲਵੇ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੇਲਵੇ ਨੇ ਕਿਹਾ ਕਿ ਬੁੱਧਵਾਰ ਨੂੰ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਬਾਅਦ 35 ਰੇਲਾਂ ਰੱਦ ਕੀਤੀਆਂ ਗਈਆਂ ਜਦਕਿ 13 ਰੇਲਾਂ ਨੂੰ ਸਮੇਂ ਤੋਂ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ।

ਪ੍ਰਦਰਸ਼ਨ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਪੂਰਬੀ ਮੱਧ ਰੇਲਵੇ ’ਤੇ ਪਿਆ ਹੈ ਜਿਸ ਅਧੀਨ ਬਿਹਾਰ, ਝਾਰਖੰਡ ਅਤੇ ਉੱਤਰ-ਪ੍ਰਦੇਸ਼ ਦੇ ਕਈਹਿੱਸੇ ਆਉਂਦੇ ਹਨ। ਇਨ੍ਹਾਂ ਸੂਬਿਆਂ ’ਚ ਵਿਆਪਕ ਪੱਧਰ ’ਤੇ ਪ੍ਰਦਰਸ਼ਨ ਵੇਖਿਆ ਗਿਆ ਹੈ। ਅਜਿਹੇ ’ਚ ਪੂਰਬੀ ਮੱਧ ਰੇਲਵੇ ਨੇ ਪ੍ਰਦਰਸ਼ਨ ਦੇ ਕਾਰਨ 8 ਰੇਲਾਂ ਦੀ ਆਵਾਜਾਈ ਦੀ ਨਿਗਰਾਨੀ ਕਰਨ ਦਾ ਫੈਸਲਾ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਹ ਇਨ੍ਹਾਂ ਰੇਲਾਂ ਦੀ ਆਵਾਜਾਈ ’ਤੇ ਨਜ਼ਰ ਰੱਖ ਰਹੇ ਹਨ ਅਤੇ ਸਥਿਤੀ ਦੇ ਹਿਸਾਬ ਨਾਲ ਉਨ੍ਹਾਂ ਦੀ ਆਵਾਜਾਈ ਦੇ ਸੰਬੰਧ ’ਚ ਫੈਸਲਾ ਲੈਣਗੇ। 

ਇਨ੍ਹਾਂ ਰੇਲਾਂ ’ਚ 12303 ਹਾਵੜਾ-ਨਵੀਂ ਦਿੱਲੀ ਪੂਰਵਾ ਐਕਸਪ੍ਰੈੱਸ, 12353 ਹਾਵੜਾ-ਲਾਲਕੁੰਆ ਐਕਸਪ੍ਰੈੱਸ, 18622 ਰਾਂਚੀ-ਪਟਨਾ ਪਾਟਲੀਪੁਤਰ ਐਕਸਪ੍ਰੈੱਸ, 18182 ਦਾਨਾਪੁਰ-ਟਾਟਾ ਐਕਸਪ੍ਰੈੱਸ, 22387 ਹਾਵੜਾ-ਧਨਬਾਦ ਬਲੈਕ ਡਾਇਮੰਡ ਐਕਸਪ੍ਰੈੱਸ, 13512 ਆਸਨਸੋਲ-ਟਾਟਾ ਐਕਸਪ੍ਰੈੱਸ, 13032 ਜੈਨਗਰ-ਹਾਵੜਾ ਐਕਸਪ੍ਰੈੱਸ ਅਤੇ 13409 ਮਾਲਦਾ ਟਾਊਨ-ਕਿਊਲ ਐਕਸਪ੍ਰੈੱਸ ਸ਼ਾਮਿਲ ਹਨ। 

ਪੂਰਬੀ ਮੱਧ ਰੇਲਵੇ ਦੀਆਂ ਦੋ ਰੇਲਾਂ 12335 ਮਾਲਦਾ ਟਾਊਨ-ਲੋਕਮਾਨਿਆ ਤਿਲਕ ਐਕਸਪ੍ਰੈੱਸ ਅਤੇ 12273 ਹਾਲਵਾ-ਨਵੀਂ ਦਿੱਲੀ ਦੂਰੰਤੋ ਐਕਸਪ੍ਰੈੱਸ ਰੱਦ ਕਰ ਦਿੱਤੀਆਂ ਗਈਆਂ ਹਨ। ਰੱਦ ਕੀਤੀਆਂ ਗਈਆਂ ਹੋਰ ਰੇਲਾਂ ਦਾ ਬਿਊਰਾ ਤਤਕਾਲ ਉਪਲੱਬਧ ਨਹੀਂ ਹੈ। ਰੇਲਵੇ ਨੇ ਕਿਹਾ ਕਿ ਪੂਰਬੀ ਮੱਧ ਦੇ ਖੇਤਅਧਿਕਾਰ ਤੋਂ ਉੱਤਰ ਸੀਮਾਂਤ ਰੇਲਵੇ ਦੀਆਂ ਕਈ ਰੇਲਾਂ ਲੰਘਦੀਆਂ ਹਨ ਅਤੇ ਉਨ੍ਹਾਂ ਚੋਂ ਤਿੰਨ ਪ੍ਰਭਾਵਿਤ ਹੋਈਆਂ ਹਨ। ਪ੍ਰਦਰਸ਼ਨਕਾਰੀਆਂ ਨੇ ਪੂਰਬੀ ਮੱਧ ਰੇਲਵੇ ਦੀਆਂ ਤਿੰਨ ਰੇਲਾਂ ਅਤੇ ਇਕ ਖਾਲੀ ਰੇਲ ਨੂੰ ਨੁਕਸਾਨ ਪਹੁੰਚਿਆ। ਉੱਤਰ-ਪ੍ਰਦੇਸ਼ ਦੇ ਬਲੀਆ ’ਚ ਧੁਲਾਈ ਲਾਈਨ ’ਤੇ ਖੜੀ ਇਕ ਰੇਲ ਦੇ ਇਕ ਡੱਬੇ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। 

ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਅਚਲ ਸੰਪਤੀਆਂ ਨੂੰ ਪਹੁੰਚੇ ਨੁਕਸਾਨ ਦਾ ਆਕਲਨ ਕਰਨਾ ਮੁਸ਼ਕਿਲ ਹੈ। ਬਲੀਆ ’ਚ ਪ੍ਰਦਰਸ਼ਨਕਾਰੀ ਨੌਜਵਾਨਾਂ ਨੇ ‘ਭਾਰਤ ਮਾਤਾ ਜੀ ਜੈ’ ਅਤੇ ‘ਅਗਨੀਪਥ ਵਾਪਸ ਲਓ’ ਵਰਗੇ ਨਾਅਰੇ ਲਗਾਉਂਦੇ ਹੋਏ ਇਕ ਖਾਲੀ ਰੇਲ ਨੂੰ ਅੱਗ ਲਗਾ ਦਿੱਤੀ ਅਤੇ ਕੁਝ ਹੋਰ ਰੇਲਾਂ ’ਚ ਭੰਨ-ਤੋੜ ਕੀਤੀ। ਇਸਤੋਂ ਬਾਅਦ ਪੁਲਸ ਨੂੰ ਉਨ੍ਹਾਂ ’ਤੇ ਲਾਠੀਚਾਰਜ ਕਰਨਾ ਪਿਆ।

 
< Prev   Next >

Advertisements


Advertisement
Advertisement
Advertisement
Advertisement
Advertisement