:: ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਦਰਜੀ ਕਨ੍ਹਈਆ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ   :: ਝੂਠ ਤੇ ਟਿਕੀ ਹੈ ਆਰ.ਐੱਸ.ਐੱਸ.-ਭਾਜਪਾ ਦੀ ਬੁਨਿਆਦ : ਰਾਹੁਲ ਗਾਂਧੀ   :: ਜੰਮੂ ’ਚ ‘ਭਾਰਤ ਮਾਤਾ ਦੀ ਜੈ’ ਨਾਅਰੇ ਲਾਉਣ ’ਤੇ ਵਿਦਿਆਰਥਣਾਂ ਨੂੰ ਮਿਲੀ ਧਮਕੀ   :: ਵੱਡਾ ਸਵਾਲ : ਕਿਸ ਦੀ ਹੋਵੇਗੀ ਸ਼ਿਵ ਸੈਨਾ, ਹੁਣ ਕਿਸ ਨੂੰ ਮਿਲੇਗਾ ‘ਧਨੁਸ਼-ਬਾਣ’   :: ਮੁਰਮੂ ਅਤੇ ਸਿਨਹਾ ਵਿਚਾਲੇ ਹੀ ਹੋਵੇਗਾ ਰਾਸ਼ਟਰਪਤੀ ਚੋਣ ਦਾ ਮੁਕਾਬਲਾ   :: ਕੇਂਦਰ ਸਰਕਾਰ ਨੇ ਦੇਸ਼ ਚ ਗੁੱਸੇ ਅਤੇ ਨਫ਼ਰਤ ਦਾ ਮਾਹੌਲ ਬਣਾਇਆ : ਰਾਹੁਲ ਗਾਂਧੀ   :: ਹਰਿਆਣਾ ਅਤੇ ਪੰਜਾਬ ’ਚ ਮਾਨਸੂਨ ਦੀ ਦਸਤਕ; ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ   :: NEET-PG ਪ੍ਰੀਖਿਆ: ਸਿਹਤ ਮੰਤਰੀ ਮਾਂਡਵੀਆ ਚੋਟੀ ਦੇ 25 ਰੈਂਕ ਲਿਆਉਣ ਵਾਲਿਆਂ ਨੂੰ ਕਰਨਗੇ ਸਨਮਾਨਤ   :: ਰਾਹੁਲ ਦਾ ਮੋਦੀ ਸਰਕਾਰ ’ਤੇ ਤਿੱਖਾ ਸ਼ਬਦੀ ਵਾਰ, ਕਿਹਾ- ਇੰਨੇ ਨਕਲੀ ਹੰਝੂ ਕਿਵੇਂ ਵਹ੍ਹਾ ਲੈਂਦੇ ਹਨ PM?   :: ਰੇਲ ਮੰਤਰੀ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰਾਜੈਕਟ ’ਤੇ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ   :: ਚੋਣ ਕਮਿਸ਼ਨ ਨੇ ਉੱਪ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਤਾਰੀਖ ਦਾ ਕੀਤਾ ਐਲਾਨ   :: PM ਮੋਦੀ ਦਾ UAE ਦੌਰਾ : ਪ੍ਰੋਟੋਕੋਲ ਤੋੜ ਕੇ ਰਾਸ਼ਟਰਪਤੀ ਖੁਦ ਰਿਸੀਵ ਕਰਨ ਪਹੁੰਚੇ   :: ਸਮਾਜਵਾਦੀ ਪਾਰਟੀ ਦੇ ਗੜ੍ਹ ਅਤੇ ਮੁਸਲਿਮ ਬਹੁਗਿਣਤੀ ਸੀਟਾਂ ’ਤੇ ਆਖਰ ਕਿਵੇਂ ਜਿੱਤ ਰਹੀ ਹੈ ਭਾਜਪਾ?   :: GST ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ’ਤੇ ਕੱਸਿਆ ਤੰਜ਼   :: CM ਊਧਵ ਠਾਕਰੇ ਨੇ 9 ਬਾਗੀ ਮੰਤਰੀਆਂ ਦੇ ਵਿਭਾਗਾਂ ਨੂੰ ਖੋਹਿਆ, ਇਨ੍ਹਾਂ ਮੰਤਰੀਆਂ ਨੂੰ ਸੌਂਪੀ ਜ਼ਿੰਮੇਵਾਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਜੰਗ ਸ਼ੁਰੂ ਹੋਣ ਤੋਂ ਬਾਅਦ ਦੂਜੀ ਵਾਰ ਯੂਕ੍ਰੇਨ ਪਹੁੰਚੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ PRINT ਈ ਮੇਲ
zel_18622.jpgਲਿਸੀਚਾਂਸਕ --18ਜੂਨ-(MDP)-- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਯੂਕ੍ਰੇਨ ਦੀ ਰਾਜਧਾਨੀ ਕੀਵ ਪਹੁੰਚ ਕੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨਾਲ ਮੁਲਾਕਾਤ ਕੀਤੀ। ਜਾਨਸਨ ਨੇ ਸ਼ੁੱਕਰਵਾਰ ਨੂੰ ਜ਼ੇਲੇਂਸਕੀ ਦੇ ਨਾਲ ਇਕ ਫੋਟੋ ਟਵੀਟ ਕੀਤੀ ਤੇ ਲਿਖਿਆ, "ਰਾਸ਼ਟਰਪਤੀ ਵੋਲੋਦੀਮੀਰ, ਦੁਬਾਰਾ ਕੀਵ ਆਉਣਾ ਚੰਗਾ ਲੱਗਾ।" ਜਾਨਸਨ ਰੂਸੀ ਹਮਲੇ ਦੇ ਖ਼ਿਲਾਫ਼ ਯੂਕ੍ਰੇਨ ਦੇ ਸੰਘਰਸ਼ ਦੇ ਸਭ ਤੋਂ ਵੱਡੇ ਸਮਰਥਕਾਂ 'ਚੋਂ ਇਕ ਹਨ। ਬ੍ਰਿਟੇਨ ਫੌਜੀ ਅਤੇ ਮਨੁੱਖੀ ਸਹਾਇਤਾ ਦੇ ਰੂਪ ਵਿੱਚ ਵੀ ਯੂਕ੍ਰੇਨ ਦੀ ਕਾਫੀ ਮਦਦ ਕਰ ਰਿਹਾ ਹੈ।"

PunjabKesari

ਜਾਨਸਨ ਨੇ ਕਿਹਾ, “ਮੇਰੀ ਅੱਜ ਦੀ ਫੇਰੀ ਇਸ ਜੰਗ ਦੀ ਡੂੰਘਾਈ ਵਿੱਚ ਯੂਕ੍ਰੇਨ ਦੇ ਲੋਕਾਂ ਨੂੰ ਇਕ ਸਪੱਸ਼ਟ ਅਤੇ ਸਧਾਰਨ ਸੰਦੇਸ਼ ਭੇਜਣਾ ਹੈ: ਬ੍ਰਿਟੇਨ ਤੁਹਾਡੇ ਨਾਲ ਹੈ ਤੇ ਅਸੀਂ ਤੁਹਾਡੇ ਨਾਲ ਉਦੋਂ ਤੱਕ ਰਹਾਂਗੇ ਜਦੋਂ ਤੱਕ ਤੁਸੀਂ ਜਿੱਤ ਨਹੀਂ ਜਾਂਦੇ।” ਉਨ੍ਹਾਂ ਕਿਹ ਕਿ ਨਵੀਂ ਫੌਜੀ ਸਿਖਲਾਈ ਪ੍ਰੋਗਰਾਮ ਇਸ ਯੁੱਧ ਦੇ ਸਮੀਕਰਨ ਨੂੰ ਬਦਲ ਸਕਦਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਦਫ਼ਤਰ ਦੇ ਮੁਖੀ, ਆਂਦਰੇ ਯੇਰਮਾਕ ਨੇ ਗੱਲਬਾਤ ਬਾਰੇ ਟਵੀਟ ਕੀਤਾ, ਜਿਸ ਵਿੱਚ ਬਹੁਤ ਲੋੜੀਂਦੇ ਭਾਰੀ ਹਥਿਆਰਾਂ ਅਤੇ ਹਵਾਈ ਰੱਖਿਆ ਪ੍ਰਣਾਲੀਆਂ ਦੀ ਸਪਲਾਈ, ਯੂਕ੍ਰੇਨ ਲਈ ਆਰਥਿਕ ਸਹਾਇਤਾ, ਰੂਸ 'ਤੇ ਪਾਬੰਦੀਆਂ ਵਧਾਉਣ ਦਾ ਦਬਾਅ ਸ਼ਾਮਲ ਸੀ।

ਇਹ ਵੀ ਪੜ੍ਹੋ : ਡੇਰਾ ਸਿਰਸਾ ਮੁਖੀ ਨੂੰ ਪੈਰੋਲ ਦੇਣ ਦੀ ਥਾਂ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਸਰਕਾਰ : ਕਾਲਕਾ

PunjabKesari

ਜ਼ੇਲੇਂਸਕੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਫੇਰੀ ਬਾਰੇ ਆਪਣੇ ਅਧਿਕਾਰਤ ਟੈਲੀਗ੍ਰਾਮ ਚੈਨਲ 'ਤੇ ਪੋਸਟ ਕੀਤਾ। ਉਨ੍ਹਾਂ ਕਿਹਾ, ''ਇਸ ਯੁੱਧ ਦੇ ਕਈ ਦਿਨਾਂ ਨੇ ਸਾਬਤ ਕਰ ਦਿੱਤਾ ਹੈ ਕਿ ਬ੍ਰਿਟੇਨ ਨੂੰ ਯੂਕ੍ਰੇਨ ਦਾ ਮਜ਼ਬੂਤ​ਸਮਰਥਨ ਹੈ। ਸਾਡੇ ਦੇਸ਼ ਦੇ ਮਹਾਨ ਮਿੱਤਰ ਬੋਰਿਸ ਜਾਨਸਨ ਨੂੰ ਦੁਬਾਰਾ ਕੀਵ 'ਚ ਦੇਖ ਕੇ ਖੁਸ਼ੀ ਹੋਈ।'' ਇਸ ਫੇਰੀ ਦੀਆਂ ਕੁਝ ਫੋਟੋਆਂ ਸਾਂਝੀਆਂ ਕਰਦਿਆਂ ਉਨ੍ਹਾਂ ਕਿਹਾ, ''ਸਾਡੀ ਧਰਤੀ 'ਤੇ ਰੂਸ ਦੇ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਬੋਰਿਸ ਜਾਨਸਨ ਦੀ ਕੀਵ ਦੀ ਇਹ ਦੂਜੀ ਯਾਤਰਾ ਹੈ। ਮੈਂ ਇਕ ਸ਼ਕਤੀਸ਼ਾਲੀ ਸਮਰਥਨ ਲਈ ਧੰਨਵਾਦੀ ਹਾਂ।"

 
< Prev   Next >

Advertisements

Advertisement
Advertisement

Advertisement
Advertisement
Advertisement