ਪ੍ਰਿੰਸ ਵਿਲੀਅਮ ਨੇ ਫਾਦਰਜ਼ ਡੇਅ ਤੇ ਆਪਣੇ ਬੱਚਿਆਂ ਨਾਲ ਨਵੀਂ ਤਸਵੀਰ ਕੀਤੀ ਜਾਰੀ |
|
|
ਲੰਡਨ --19ਜੂਨ-(MDP)-- ਡਿਊਕ ਆਫ਼ ਕੈਮਬ੍ਰਿਜ ਪ੍ਰਿੰਸ ਵਿਲੀਅਮ ਨੇ ਐਤਵਾਰ ਨੂੰ
'ਫਾਦਰਜ਼ ਡੇਅ' ਦੇ ਮੌਕੇ 'ਤੇ ਆਪਣੇ ਤਿੰਨ ਬੱਚਿਆਂ ਨਾਲ ਇਕ ਨਵੀਂ ਤਸਵੀਰ ਜਾਰੀ ਕੀਤੀ।
ਵਿਲੀਅਮ, ਬ੍ਰਿਟਿਸ਼ ਰਾਜ ਸਿੰਹਾਸਨ ਦੀ ਕਤਾਰ 'ਚ ਦੂਜੇ ਨੰਬਰ 'ਤੇ ਹਨ। ਉਨ੍ਹਾਂ ਨੇ ਅੱਠ
ਸਾਲਾ ਪ੍ਰਿੰਸ ਜਾਰਜ, ਸੱਤ ਸਾਲਾ ਰਾਜਕੁਮਾਰੀ ਸ਼ਾਰਲੋਟ ਅਤੇ ਚਾਰ ਸਾਲਾ ਪ੍ਰਿੰਸ ਲੁਈਸ ਨਾਲ
ਆਪਣੀ ਤਸਵੀਰ ਜਾਰੀ ਕੀਤੀ ਹੈ।
ਤਸਵੀਰ ਵਿਲੀਅਮ ਅਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਦੇ ਅਧਿਕਾਰਤ ਕੇਂਸਿੰਗਟਨ ਪੈਲੇਸ
ਦੇ ਟਵਿਟਰ ਅਕਾਊਂਟ 'ਤੇ 'ਫਾਦਰਜ਼ ਡੇਅ' ਦੀਆਂ ਸ਼ੁਭਕਾਮਨਾਵਾਂ ਨਾਲ ਜਾਰੀ ਕੀਤੀ ਗਈ।
ਮੰਗਲਵਾਰ ਨੂੰ 40 ਸਾਲਾ ਦੇ ਹੋਣ ਜਾ ਰਹੇ ਪ੍ਰਿੰਸ ਵਿਲੀਅਮ ਨੇ ਆਪਣੇ ਸੰਦੇਸ਼ 'ਚ ਕਿਹਾ ਕਿ
ਅੱਜ ਦੁਨੀਆ ਭਰ ਦੇ ਫਾਦਰਜ਼ ਅਤੇ ਗ੍ਰੈਂਡ-ਫਾਦਰਜ਼ ਨੂੰ ਫਾਦਰਜ਼ ਡੇਅ ਦੀਆਂ ਮੁਬਾਰਕਾਂ।
|