ਕਰਾਚੀ ਵਾਸੀ ਅਲੀਸ਼ਾ ਬਣੀ ਪਾਕਿਸਤਾਨ ਦੀ ਪਹਿਲੀ ਮਹਿਲਾ ਆਟੋ ਚਾਲਕ |
|
|
ਗੁਰਦਾਸਪੁਰ/ਕਰਾਚੀ --19ਜੂਨ-(MDP)-- ਪਾਕਿਸਤਾਨ ਦੇ ਸ਼ਹਿਰ ਕਰਾਚੀ ’ਚ ਇਕ
ਕੁੜੀ ਆਟੋ ਰਿਕਸ਼ਾ ਚਲਾਉਂਦੀ ਕੁਝ ਦਿਨਾਂ ਤੋਂ ਦਿਖਾਈ ਦੇ ਰਹੀ ਹੈ। ਬੇਸ਼ੱਕ ਕੱਟੜਪੰਥੀ ਉਸ
ਦੀ ਦਲੇਰੀ ਨੂੰ ਪਸੰਦ ਨਹੀਂ ਕਰ ਰਹੇ ਹਨ ਪਰ ਅਲੀਸ਼ਾ ਨਾਮ ਦੀ ਇਹ ਕੁੜੀ ਪਾਕਿਸਤਾਨ ਦੀ
ਪਹਿਲੀ ਮਹਿਲਾ ਰਿਕਸ਼ਾ ਚਾਲਕ ਬਣ ਗਈ ਹੈ। ਜਦਕਿ ਪਾਕਿਸਤਾਨ ’ਚ ਆਟੋ ਚਲਾਉਣਾ ਕੇਵਲ ਪੁਰਸ਼ਾਂ
ਦਾ ਅਧਿਕਾਰ ਮੰਨਿਆ ਜਾਦਾ ਹੈ।
ਸਰਹੱਦ ਪਾਰ ਸੂਤਰਾਂ ਅਨੁਸਾਰ ਅਲੀਸਾ ਨੇ ਦੱਸਿਆ ਕਿ ਉਸ ਦੇ ਪਿਤਾ ਦੀ ਅਚਾਨਕ ਮੌਤ ਹੋ
ਜਾਣ ’ਤੇ ਉਸ ਨੂੰ ਆਪਣਾ ਪਰਿਵਾਰ ਚਲਾਉਣਾ ਮੁਸ਼ਕਲ ਹੋ ਗਿਆ ਪਰ ਉਸ ਨੇ ਕਾਫੀ ਵਿਰੋਧ ਦੇ
ਬਾਵਜੂਦ ਆਟੋ ਰਿਕਸ਼ਾ ਚਲਾਉਣ ਦਾ ਫ਼ੈਸਲਾ ਲਿਆ। ਕਰਾਚੀ ਦੇ ਡਰਿੰਗ ਰੋਡ ਵਾਸੀ ਅਲੀਸ਼ਾ ਦਾ
ਕੋਈ ਭਰਾ ਨਹੀਂ ਹੈ ਅਤੇ ਉਹ ਆਪਣੀਆਂ ਤਿੰਨ ਭੈਣਾਂ ਚੋਂ ਸਭ ਤੋਂ ਵੱਡੀ ਹੈ। ਆਪਣੀਆਂ
ਭੈਣਾਂ ਅਤੇ ਮਾਂ ਦੀ ਰੋਟੀ ਦੇ ਲਈ ਉਸ ਨੇ ਇਹ ਕੰਮ ਇਸ ਲਈ ਅਪਣਾਇਆ, ਕਿਉਂਕਿ ਉਸ ਦਾ ਪਿਤਾ
ਵੀ ਆਟੋ ਰਿਕਸ਼ਾ ਚਲਾਉਂਦਾ ਸੀ। ਸਿੰਧ ਸਰਕਾਰ ਨੇ ਅਲੀਸ਼ਾ ਦੇ ਬਾਰੇ ’ਚ ਜਾਣਕਾਰੀ ਮਿਲਣ ’ਤੇ ਉਸ ਦੇ ਘਰ ਜਾ ਕੇ ਸਾਰੇ
ਹਾਲਾਤ ਨੂੰ ਵੇਖਿਆ। ਸਾਰਾ ਪਰਿਵਾਰ ਛੋਟੇ ਦੋ ਕਮਰਿਆਂ ਦੇ ਕਿਰਾਏ ਦੇ ਮਕਾਨ ’ਚ ਰਹਿੰਦਾ
ਹੈ। ਸਿੰਧ ਸਰਕਾਰ ਨੇ ਇਕ ਤਾਂ ਅਲੀਸ਼ਾ ਨੂੰ ਪਾਕਿਸਤਾਨ ਦੀ ਪਹਿਲੀ ਮਹਿਲਾ ਆਟੋ ਰਿਕਸ਼ਾ
ਚਾਲਕ ਦਾ ਖਿਤਾਬ ਦਿੱਤਾ ਅਤੇ ਉਸ ਦਾ ਮੌਕੇ ’ਤੇ ਲਾਇਸੈਂਸ ਬਣਾ ਕੇ ਪਰਿਵਾਰ ਨੂੰ ਇਕ ਮਕਾਨ
ਦੇਣ ਦਾ ਐਲਾਨ ਕੀਤਾ। ਅਲੀਸ਼ਾ ਦੇ ਅਨੁਸਾਰ ਉਸ ਦੀ ਮਾਂ ਦੀ ਸਹਿਮਤੀ ਹੀ ਮੇਰੇ ਲਈ ਅੱਲਾ
ਦਾ ਫਰਮਾਨ ਹੈ । ਉਸ ਨੇ ਕਿਹਾ ਕਿ ਮੈਂ ਮਹਿਲਾ ਸਵਾਰੀ ਨੂੰ ਪਹਿਲ ਦਿੰਦੀ ਹਾਂ।
|