ਜਾਪਾਨ ਚ ਅਗਲੇ ਸਾਲ ਹੋਵੇਗੀ ਜੀ-7 ਦੇਸ਼ਾਂ ਦੀ ਬੈਠਕ |
|
|
ਟੋਕੀਓ --19ਜੂਨ-(MDP)-- ਜਾਪਾਨ ਅਗਲੇ ਸਾਲ ਮਈ ਦੇ ਦੂਜੇ ਪੰਦਰਵਾੜੇ
ਵਿਚ ਹੀਰੋਸ਼ੀਮਾ ਵਿਚ ਹੋਣ ਵਾਲੇ ਜੀ-7 ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਸਕਦਾ ਹੈ।
ਕਯੋਡੋ ਸਮਾਚਾਰ ਏਜੰਸੀ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਮਹੀਨੇ ਦੇ ਅੰਤ
ਵਿਚ ਜਰਮਨੀ ਵਿਚ ਹੋਣ ਵਾਲੇ ਜੀ-7 ਸਿਖਰ ਸੰਮੇਲਨ ਦੌਰਾਨ ਜਾਪਾਨ ਸਾਲ 2023 ਵਿਚ
ਹੀਰੋਸ਼ੀਮਾ ਸਿਖਰ ਸੰਮੇਲਨ ਦੇ ਪ੍ਰੋਗਰਾਮ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ।
ਸਮੂਹ ਵਿੱਚ ਸ਼ਾਮਲ ਹੋਰ ਦੇਸ਼ਾਂ ਨੂੰ 2023 ਦੀ ਬੈਠਕ ਦੀ ਮੇਜ਼ਬਾਨੀ ਕਰਨ ਦੇ ਜਾਪਾਨ
ਦੇ ਇਰਾਦੇ ਬਾਰੇ ਪਹਿਲਾਂ ਹੀ ਸੂਚਿਤ ਕਰ ਦਿੱਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਜਾਪਾਨ
ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਜੀ-7 ਦੇ ਹੋਰ ਨੇਤਾਵਾਂ ਦੇ ਨਾਲ ਪ੍ਰਮਾਣੂ
ਨਿਸ਼ਸਤਰੀਕਰਨ ਲਈ ਕੰਮ ਕਰਨ ਲਈ ਤਿਆਰ ਹਨ। ਪਿਛਲੇ ਮਹੀਨੇ, ਜਾਪਾਨ ਦੇ ਮੁੱਖ ਕੈਬਨਿਟ
ਸਕੱਤਰ ਹੀਰੋਕਾਜ਼ੂ ਮਾਤਸੁਨੋ ਨੇ ਘੋਸ਼ਣਾ ਕੀਤੀ ਕਿ ਸਮੂਹ ਦੇ ਸਾਰੇ ਮੈਂਬਰਾਂ ਨੇ
ਹੀਰੋਸ਼ੀਮਾ ਵਿੱਚ ਸਿਖਰ ਸੰਮੇਲਨ ਦਾ ਆਯੋਜਨ ਕਰਨ ਦਾ ਸਮਰਥਨ ਕੀਤਾ ਹੈ।
|