:: ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਦਰਜੀ ਕਨ੍ਹਈਆ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੇਣ ਦਾ ਕੀਤਾ ਐਲਾਨ   :: ਝੂਠ ਤੇ ਟਿਕੀ ਹੈ ਆਰ.ਐੱਸ.ਐੱਸ.-ਭਾਜਪਾ ਦੀ ਬੁਨਿਆਦ : ਰਾਹੁਲ ਗਾਂਧੀ   :: ਜੰਮੂ ’ਚ ‘ਭਾਰਤ ਮਾਤਾ ਦੀ ਜੈ’ ਨਾਅਰੇ ਲਾਉਣ ’ਤੇ ਵਿਦਿਆਰਥਣਾਂ ਨੂੰ ਮਿਲੀ ਧਮਕੀ   :: ਵੱਡਾ ਸਵਾਲ : ਕਿਸ ਦੀ ਹੋਵੇਗੀ ਸ਼ਿਵ ਸੈਨਾ, ਹੁਣ ਕਿਸ ਨੂੰ ਮਿਲੇਗਾ ‘ਧਨੁਸ਼-ਬਾਣ’   :: ਮੁਰਮੂ ਅਤੇ ਸਿਨਹਾ ਵਿਚਾਲੇ ਹੀ ਹੋਵੇਗਾ ਰਾਸ਼ਟਰਪਤੀ ਚੋਣ ਦਾ ਮੁਕਾਬਲਾ   :: ਕੇਂਦਰ ਸਰਕਾਰ ਨੇ ਦੇਸ਼ ਚ ਗੁੱਸੇ ਅਤੇ ਨਫ਼ਰਤ ਦਾ ਮਾਹੌਲ ਬਣਾਇਆ : ਰਾਹੁਲ ਗਾਂਧੀ   :: ਹਰਿਆਣਾ ਅਤੇ ਪੰਜਾਬ ’ਚ ਮਾਨਸੂਨ ਦੀ ਦਸਤਕ; ਪਿਆ ਮੀਂਹ, ਲੋਕਾਂ ਨੂੰ ਮਿਲੀ ਰਾਹਤ   :: NEET-PG ਪ੍ਰੀਖਿਆ: ਸਿਹਤ ਮੰਤਰੀ ਮਾਂਡਵੀਆ ਚੋਟੀ ਦੇ 25 ਰੈਂਕ ਲਿਆਉਣ ਵਾਲਿਆਂ ਨੂੰ ਕਰਨਗੇ ਸਨਮਾਨਤ   :: ਰਾਹੁਲ ਦਾ ਮੋਦੀ ਸਰਕਾਰ ’ਤੇ ਤਿੱਖਾ ਸ਼ਬਦੀ ਵਾਰ, ਕਿਹਾ- ਇੰਨੇ ਨਕਲੀ ਹੰਝੂ ਕਿਵੇਂ ਵਹ੍ਹਾ ਲੈਂਦੇ ਹਨ PM?   :: ਰੇਲ ਮੰਤਰੀ ਨੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰਾਜੈਕਟ ’ਤੇ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ   :: ਚੋਣ ਕਮਿਸ਼ਨ ਨੇ ਉੱਪ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਲਈ ਤਾਰੀਖ ਦਾ ਕੀਤਾ ਐਲਾਨ   :: PM ਮੋਦੀ ਦਾ UAE ਦੌਰਾ : ਪ੍ਰੋਟੋਕੋਲ ਤੋੜ ਕੇ ਰਾਸ਼ਟਰਪਤੀ ਖੁਦ ਰਿਸੀਵ ਕਰਨ ਪਹੁੰਚੇ   :: ਸਮਾਜਵਾਦੀ ਪਾਰਟੀ ਦੇ ਗੜ੍ਹ ਅਤੇ ਮੁਸਲਿਮ ਬਹੁਗਿਣਤੀ ਸੀਟਾਂ ’ਤੇ ਆਖਰ ਕਿਵੇਂ ਜਿੱਤ ਰਹੀ ਹੈ ਭਾਜਪਾ?   :: GST ਨੂੰ ਲੈ ਕੇ ਰਾਹੁਲ ਗਾਂਧੀ ਨੇ PM ਮੋਦੀ ’ਤੇ ਕੱਸਿਆ ਤੰਜ਼   :: CM ਊਧਵ ਠਾਕਰੇ ਨੇ 9 ਬਾਗੀ ਮੰਤਰੀਆਂ ਦੇ ਵਿਭਾਗਾਂ ਨੂੰ ਖੋਹਿਆ, ਇਨ੍ਹਾਂ ਮੰਤਰੀਆਂ ਨੂੰ ਸੌਂਪੀ ਜ਼ਿੰਮੇਵਾਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਰੂਸ ਨੇ ਲਿਥੁਆਨੀਆ ਨੂੰ ਗੰਭੀਰ ਨਤੀਜੇ ਭੁਗਤਣ ਦੀ ਦਿੱਤੀ ਧਮਕੀ PRINT ਈ ਮੇਲ
lit_22622.jpgਮਾਸਕੋ --22ਜੂਨ-(MDP)-- ਯੂਕ੍ਰੇਨ ਅਤੇ ਰੂਸ ਜੰਗ ਦਰਮਿਆਨ ਉੱਤਰੀ ਅਟਲਾਂਟਿਕ ਸੰਧੀ ਸੰਗਠਨ ਦਰਮਿਆਨ ਤਣਾਅ ਵਧਦਾ ਹੀ ਜਾ ਰਿਹਾ ਹੈ। ਰੂਸ ਦੇ ਵਿਦੇਸ਼ ਮੰਤਰੀ ਨੇ ਨਾਟੋ ਮੈਂਬਰ ਦੇਸ਼ ਲਿਥੁਆਨੀਆ ਤੋਂ ਮੰਗ ਕੀਤੀ ਹੈ ਕਿ ਉਹ ਕੈਲੀਨਿਨਗ੍ਰਾਦ 'ਤੇ ਖੁੱਲ੍ਹੇਆਮ ਲਾਈਆਂ ਗਈਆਂ ਦੁਸ਼ਮਣੀ ਪਾਬੰਦੀਆਂ ਨੂੰ ਤੁਰੰਤ ਹਟਾਏ। ਖਾਸ ਗੱਲ ਇਹ ਹੈ ਕਿ ਰੂਸ ਦੀ ਇਹ ਚਿਤਾਵਨੀ ਅਜਿਹੇ ਸਮੇਂ ਆਈ ਹੈ ਜਦ ਲਿਥੁਆਨੀਆ ਨੇ ਨਾਟੋ ਦੇਸ਼ਾਂ ਨੂੰ ਚਾਰੋਂ ਪਾਸਿਓ ਘਿਰੇ ਰੂਸ ਦੇ ਪ੍ਰਮਾਣੂ ਫੌਜੀ ਕਿਲੇ ਕੈਲੀਨਿਨਗ੍ਰਾਦ ਨੂੰ ਰੇਲ ਰਾਹੀਂ ਜਾਣ ਵਾਲੇ ਸਾਮਾਨਾਂ 'ਤੇ ਪਾਬੰਦੀ ਲੱਗਾ ਦਿੱਤੀ ਹੈ।

ਯੂਰਪੀਅਨ ਯੂਨੀਅਨ ਅਤੇ ਨਾਟੋ ਦੇਸ਼ ਪੋਲੈਂਡ ਅਤੇ ਲਿਥੁਆਨੀਆ ਦਰਮਿਆਨ ਵਸਿਆ ਰੂਸ ਦਾ ਕੈਲੀਨਿਨਗ੍ਰਾਦ ਸ਼ਹਿਰ ਰੇਲ ਰਾਹੀਂ ਰੂਸ ਤੋਂ ਸਾਮਾਨ ਮੰਗਵਾਉਂਦਾ ਹੈ। ਇਹ ਨਹੀਂ, ਕੈਲੀਨਿਨਗ੍ਰਾਦ ਦੀ ਗੈਸ ਸਪਲਾਈ ਵੀ ਲਿਥੁਆਨੀਆ ਰਾਹੀਂ ਹੁੰਦੀ ਹੈ। ਬਾਲਟਿਕ ਦੇਸ਼ ਲਿਥੁਆਨੀਆ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਉਹ ਰੂਸ 'ਤੇ ਲੱਗੀਆਂ ਯੂਰਪੀਅਨ ਯੂਨੀਅਨ ਦੀਆਂ ਪਾਬੰਦੀਆਂ ਦੀ ਸੂਚੀ 'ਚ ਸ਼ਾਮਲ ਸਾਮਾਨਾਂ ਨੂੰ ਰੇਲ ਰਾਹੀਂ ਕੈਲੀਨਿਨਗ੍ਰਾਦ ਭੇਜੇ ਜਾਣ ਨੂੰ ਪਾਬੰਦੀਸ਼ੁਦਾ ਕਰਨ ਜਾ ਰਿਹਾ ਹੈ। ਰੂਸ ਲਈ ਕੈਲੀਨਿਨਗ੍ਰਾਦ ਇਕ ਅਜਿਹਾ ਫੌਜੀ ਅੱਡਾ ਹੈ, ਜੋ ਪੂਰੇ ਯੂਰਪ 'ਤੇ ਭਾਰੀ ਪੈ ਸਕਦਾ ਹੈ। ਰੂਸ ਇਸ ਥਾਂ ਤੋਂ ਬਾਲਟਿਕ ਸਾਗਰ 'ਚ ਯੂਰਪੀਅਨ ਅਤੇ ਨਾਟੋ ਦੇਸ਼ਾਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਨਾਲ ਰੋਕ ਸਕਦਾ ਹੈ। ਜੇਕਰ ਨਾਟੋ ਨਾਲ ਭਵਿੱਖ 'ਚ ਕੋਈ ਯੁੱਧ ਹੁੰਦਾ ਹੈ ਤਾਂ ਕੈਲੀਨਿਨਗ੍ਰਾਦ ਰੂਸੀ ਮੁਹਿੰਮਾਂ ਲਈ ਇਕ ਮਹੱਤਵਪੂਰਨ ਲਾਂਚਪੈਡ ਹੋਵੇਗਾ। ਇਸ ਲਈ ਰੂਸੀ ਫੌਜ ਕੈਲੀਨਿਨਗ੍ਰਾਦ 'ਚ ਆਪਣੀ ਫੌਜੀ ਸ਼ਕਤੀ ਨੂੰ ਕਾਫੀ ਤੇਜ਼ੀ ਨਾਲ ਵਧਾ ਰਹੀ ਹੈ। ਯੂਕ੍ਰੇਨ 'ਚ ਜਾਰੀ ਸਪੈਸ਼ਲ ਮਿਲਟਰੀ ਆਪਰੇਸ਼ਨ ਦੌਰਾਨ ਇਸ ਫੌਜੀ ਅੱਡੇ ਤੋਂ ਪ੍ਰਮਾਣੂ ਮਿਜ਼ਾਈਲ ਹਮਲੇ ਦਾ ਅਭਿਆਸ ਵੀ ਸਿੱਧੇ ਤੌਰ 'ਤੇ ਨਾਟੋ ਨੂੰ ਚੁਣੌਤੀ ਦੇ ਰੂਪ 'ਚ ਦੇਖਿਆ ਜਾ ਰਿਹਾ ਹੈ।

 
< Prev   Next >

Advertisements

Advertisement
Advertisement
Advertisement
Advertisement
Advertisement