ਸ਼ਾਹਬਾਜ਼ ਸ਼ਰੀਫ ਨੂੰ ਆਰਥਿਕ ਤੇ ਚੋਣ ਸੁਧਾਰਾਂ ਲਈ ਕੁਝ ਸਮਾਂ ਦਿਓ : ਬਿਲਾਵਲ |
|
|
ਕਰਾਚੀ --22ਜੂਨ-(MDP)-- ਪਾਕਿਸਤਾਨ ਦੇ ਮੌਜੂਦਾ ਆਰਥਿਕ ਸੰਕਟ ਲਈ ਸਾਬਕਾ ਪ੍ਰਧਾਨ
ਮੰਤਰੀ ਇਮਰਾਨ ਖਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਵਿਦੇਸ਼ ਮੰਤਰੀ ਬਿਲਾਵਲ
ਭੁੱਟੋ-ਜ਼ਰਦਾਰੀ ਨੇ ਲੋਕਾਂ ਨੂੰ ਅਪੀਲ ਕੀਤੀ ਕੀ ਆਰਥਿਕ ਅਤੇ ਚੋਣ ਸੁਧਾਰਾਂ ਲਈ ਮੌਜੂਦਾ
ਸ਼ਾਹਬਾਜ਼ ਸ਼ਰੀਫ ਸਰਕਾਰ ਨੂੰ ਕੁਝ ਸਮਾਂ ਦੇਵੇ। ਬਿਲਾਵਲ ਨੇ ਆਪਣੀ ਮਾਂ ਬੇਨਜੀਰ ਭੁੱਟੋ ਦੀ
69ਵੀਂ ਜਯੰਤੀ 'ਤੇ ਮੰਗਲਵਾਰ ਨੂੰ ਲਰਕਾਨਾ 'ਚ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ
ਕਿਹਾ
ਸਾਬਕਾ ਪ੍ਰਧਾਨ ਮੰਤਰੀ ਖਾਨ ਦੀ 'ਚੁਣੀ ਹੋਈ ਸਰਕਾਰ' ਨੂੰ ਹਟਾਉਣਾ ਜ਼ਰੂਰੀ ਸੀ ਕਿਉਂਕਿ
ਉਹ ਪਾਕਿਸਤਾਨ ਦੀ ਅਰਥਵਿਵਸਥਾ ਅਤੇ ਲੋਕਤੰਤਰ ਲਈ ਖਤਰਾ ਬਣ ਗਈ ਸੀ।ਉਨ੍ਹਾਂ ਕਿਹਾ ਕਿ ਚੁਣੀ ਹੋਈ ਸਰਕਾਰ ਨੂੰ ਹਟਾਏ ਜਾਣ ਨਾਲ ਪਾਕਿਸਤਾਨ ਬਚ ਗਿਆ।
ਜ਼ਿਕਰਯੋਗ ਹੈ ਕਿ ਖਾਨ ਨੂੰ ਇਸ ਸਾਲ ਅਪ੍ਰੈਲ 'ਚ ਸੰਸਦ 'ਚ ਬੇਭਰੋਸਗੀ ਪ੍ਰਸਤਾਵ ਰਾਹੀਂ
ਸੱਤਾ ਤੋਂ ਹਟਾ ਦਿੱਤਾ ਗਿਆ ਸੀ। ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਖਾਨ ਨਵੇਂ ਸਿਰੇ ਤੋਂ
ਚੋਣਾਂ ਦੀ ਲਗਾਤਾਰ ਮੰਗ ਕਰ ਰਹੇ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਸਰਕਾਰ ਨੂੰ
ਆਰਥਿਕ ਅਤੇ ਚੋਣ ਸੁਧਾਰਾਂ ਲਈ ਕੁਝ ਸਮੇਂ ਦਵੋ। ਅਸੀਂ ਉਮੀਦ ਕਰਦੇ ਹਾਂ ਕਿ ਉਸ ਸਮੇਂ
ਪਿਛਲੀ ਸਰਕਾਰ ਵੱਲੋਂ ਪੈਦਾ ਕੀਤੀਆਂ ਗਈਆਂ ਮੁਸੀਬਤਾਂ ਤੋਂ ਬਾਹਰ ਆ ਜਾਣਗੇ। ਉਨ੍ਹਾਂ
ਦਾਅਵਾ ਕੀਤਾ ਕਿ ਖਾਨ ਨੇ 'ਆਈ.ਐੱਮ.ਐੱਫ. ਨਾਲ ਗਲਤ ਸਮਝੌਤਾ ਕੀਤਾ ਅਤੇ ਪੈਟਰੋਲੀਅਮ
ਸਬਸਿਡੀ ਦੇਣ ਦੇ ਨਾਂ 'ਤੇ ਦੇਸ਼ ਦੇ ਨਾਲ ਖਤਰਨਾਕ ਖੇਡ ਖੇਡੀ ਜਿਸ ਨਾਲ ਪਾਕਿਸਤਾਨ
ਦਿਵਾਲੀਆ ਹੋਣ ਦੀ ਕਗਾਰ 'ਤੇ ਪਹੁੰਚ ਗਿਆ।
|