ਭਾਰਤ ਨੇ ਅਫ਼ਗਾਨਿਸਤਾਨ ਚ ਭੂਚਾਲ ਨਾਲ ਲੋਕਾਂ ਦੀ ਮੌਤ ਤੇ ਸੋਗ ਪ੍ਰਗਟ ਕੀਤਾ |
|
|
 ਨਵੀਂ ਦਿੱਲੀ --22ਜੂਨ-(MDP)-- ਭਾਰਤ ਨੇ ਅਫ਼ਗਾਨਿਸਤਾਨ ਦੇ ਪੂਰਬੀ ਪਕਤਿਕਾ ਸੂਬੇ 'ਚ ਆਏ
ਸ਼ਕਤੀਸ਼ਾਲੀ ਭੂਚਾਲ 'ਚ ਕਾਫ਼ੀ ਗਿਣਤੀ 'ਚ ਲੋਕਾਂ ਦੇ ਮਾਰੇ ਜਾਣ 'ਤੇ ਬੁੱਧਵਾਰ ਨੂੰ ਸੋਗ
ਪ੍ਰਗਟ ਕੀਤਾ ਅਤੇ ਜ਼ਰੂਰਤ ਦੀ ਇਸ ਘੜੀ 'ਚ ਅਫ਼ਗਾਨਿਸਤਾਨ ਦੇ ਲੋਕਾਂ ਨੂੰ ਮਦਦ ਅਤੇ
ਸਮਰਥਨ ਦੇਣ ਦੀ ਵਚਨਬੱਧਤਾ ਜ਼ਾਹਰ ਕੀਤੀ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ
ਨੇ ਟਵੀਟ ਕੀਤਾ,''ਭਾਰਤ, ਅਫ਼ਗਾਨਿਸਤਾਨ 'ਚ ਆਏ ਭਿਆਨਕ ਭੂਚਾਲ ਦੇ
ਪੀੜਤਾਂ ਅਤੇ ਉਨ੍ਹਾਂ
ਦੇ ਪਰਿਵਾਰਾਂ ਅਤੇ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਸਾਰੇ ਲੋਕਾਂ ਪ੍ਰਤੀ ਸੋਗ ਅਤੇ ਹਮਦਰਦੀ
ਪ੍ਰਗਟ ਕਰਦਾ ਹੈ।''ਉਨ੍ਹਾਂ ਕਿਹਾ ਕਿ ਅਸੀਂ ਅਫ਼ਗਾਨਿਸਤਾਨ ਦੇ ਲੋਕਾਂ ਦੇ ਦਰਦ ਨੂੰ ਸਾਂਝਾ ਕਰਦੇ ਹਨ ਅਤੇ
ਇਸ ਜ਼ਰੂਰਤ ਦੀ ਘੜੀ 'ਚ ਉਨ੍ਹਾਂ ਨੂੰ ਮਦਦ ਅਤੇ ਸਮਰਥਨ ਦੇਣ ਦੀ ਵਚਨਬੱਧਤਾ ਜ਼ਾਹਰ ਕਰਦੇ
ਹਨ। ਦੱਸਣਯੋਗ ਹੈ ਕਿ ਅਫ਼ਗਾਨਿਸਤਾਨ ਦੇ ਪੂਰਬੀ ਪਕਤਿਕਾ ਸੂਬੇ 'ਚ ਆਏ ਸ਼ਕਤੀਸ਼ਾਲੀ ਭੂਚਾਲ
ਤੋਂ ਘੱਟੋ-ਘੱਟ 920 ਲੋਕਾਂ ਦੀ ਮੌਤ ਹੋ ਗਈ ਅਤੇ 600 ਹੋਰ ਜ਼ਖ਼ਮੀ ਹੋਏ। ਅਫ਼ਗਾਨਿਸਤਾਨ
ਦੇ ਐਮਰਜੈਂਸੀ ਫ਼ੌਜ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਆਫ਼ਤ ਦੇਸ਼ 'ਤੇ ਅਜਿਹੇ
ਸਮੇਂ ਆਈ ਹੈ, ਜਦੋਂ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਾਅਦ ਤਾਲਿਬਾਨ
ਦੇ ਦੇਸ਼ ਨੂੰ ਆਪਣੇ ਕੰਟਰੋਲ 'ਚ ਲੈਣ ਦੇ ਮੱਦੇਨਜ਼ਰ ਕੌਮਾਂਤਰੀ ਭਾਈਚਾਰੇ ਨੇ
ਅਫ਼ਗਾਨਿਸਤਾਨ ਤੋਂ ਦੂਰੀ ਬਣਾ ਲਈ ਹੈ। ਇਸ ਸਥਿਤੀ ਕਾਰਨ 3.8 ਕਰੋੜ ਦੀ ਆਬਾਦੀ ਵਾਲੇ ਦੇਸ਼
'ਚ ਬਚਾਅ ਮੁਹਿੰਮ ਨੂੰ ਅੰਜਾਮ ਦੇਣਾ ਕਾਫ਼ੀ ਮੁਸ਼ਕਲ ਭਰਿਆ ਹੋਣ ਦਾ ਖ਼ਦਸ਼ਾ ਹੈ।
|