PM ਮੋਦੀ ਦਾ UAE ਦੌਰਾ : ਪ੍ਰੋਟੋਕੋਲ ਤੋੜ ਕੇ ਰਾਸ਼ਟਰਪਤੀ ਖੁਦ ਰਿਸੀਵ ਕਰਨ ਪਹੁੰਚੇ |
|
|
ਸ਼ਾਰਜਾਹ --29ਜੂਨ-(MDP)-- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ-7 ਸੰਮੇਲਨ
ਵਿਚ ਹਿੱਸਾ ਲੈਣ ਤੋਂ ਬਾਅਦ ਮੰਗਲਵਾਰ ਇਕ ਦਿਨ ਦੇ ਦੌਰੇ ’ਤੇ ਸੰਯੁਕਤ ਅਰਬ ਅਮੀਰਾਤ
(ਯੂ.ਏ.ਈ.) ਪਹੁੰਚੇ। ਮੋਦੀ ਨੂੰ ਰਿਸੀਵ ਕਰਨ ਲਈ ਯੂ. ਏ. ਈ ਦੇ ਰਾਸ਼ਟਰਪਤੀ ਸ਼ੇਖ
ਮੁਹੰਮਦ ਬਿਨ ਜਾਏਦ ਅਲ ਨਾਹਯਾਨ ਖੁਦ ਪ੍ਰੋਟੋਕੋਲ ਤੋੜ ਕੇ ਹਵਾਈ ਅੱਡੇ ’ਤੇ ਪਹੁੰਚੇ।
ਉਨ੍ਹਾਂ ਗਲੇ ਮਿਲ ਕੇ ਮੋਦੀ ਦਾ ਸਵਾਗਤ ਕੀਤਾ।
ਮੋਦੀ ਯੂ. ਏ. ਈ. ਦੇ ਸਾਬਕਾ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਯਾਨ ਦੇ
ਦੇਹਾਂਤ ’ਤੇ ਸੋਗ ਪ੍ਰਗਟ ਕਰਨ ਲਈ ਇੱਥੇ ਪਹੁੰਚੇ। ਨਾਹਯਾਨ ਦੀ ਮੌਤ 13 ਮਈ ਨੂੰ ਹੋਈ ਸੀ।
ਸ਼ੇਖ ਖਲੀਫਾ 3 ਨਵੰਬਰ 2004 ਤੋਂ ਅਬੂ ਧਾਬੀ ਦੇ ਰਾਸ਼ਟਰਪਤੀ ਸਨ। ਉਨ੍ਹਾਂ ਦੇ ਪਿਤਾ
ਸ਼ੇਖ ਜਾਏਦ ਬਿਨ ਸੁਲਤਾਨ ਅਲ ਨਾਹਯਾਨ 1971 ਤੋਂ 2004 ਤੱਕ ਰਾਸ਼ਟਰਪਤੀ ਰਹੇ। ਉਹ ਦੇਸ਼
ਦੇ ਪਹਿਲੇ ਰਾਸ਼ਟਰਪਤੀ ਸਨ। 1948 ਵਿੱਚ ਜਨਮੇ ਸ਼ੇਖ ਖਲੀਫਾ ਆਬੂ ਧਾਬੀ ਦੇ 16ਵੇਂ ਅਮੀਰ
ਸਨ।
|