ਸੰਗਰੂਰ ਜ਼ਿਮਨੀ ਚੋਣ: ਦਲਵੀਰ ਗੋਲਡੀ ਅਤੇ ਗੁਰਮੇਲ ਸਿੰਘ ਦਾ ਜਾਣੋ ਕਿਹੋ ਜਿਹਾ ਰਿਹਾ ਆਪਣੇ ਬੂਥ ਤੋਂ ਪ੍ਰਦਰਸ਼ਨ |
|
|
ਸੰਗਰੂਰ: --29ਜੂਨ-(MDP)-- ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ
(ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਿੱਤ ਕੇ 'ਆਪ' ਉਮੀਦਵਾਰ ਗੁਰਮੇਲ
ਸਿੰਘ ਘਰਾਚੋਂ ਨੂੰ ਸਖ਼ਤ ਟੱਕਰ ਦਿੱਤਾ। ਇਸ ਚੋਣ 'ਚ ਸਿਮਰਨਜੀਤ ਮਾਨ ਨੇ 5,822 ਵੋਟਾਂ
ਨਾਲ ਗੁਰਮੇਲ ਸਿੰਘ ਨੂੰ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ ਹੈ। ਓਧਰ ਹੀ ਕਾਂਗਰਸ ਦੇ
ਉਮੀਦਵਾਰ ਦਲਵੀਰ ਸਿੰਘ ਗੋਲਡੀ ਨੂੰ ਆਪਣੇ ਬੂਥ 'ਚ ਹਾਰ ਦਾ ਸਾਹਮਣਾ ਕਰਨਾ
ਪਿਆ। ਦੱਸ
ਦੇਈਏ ਕਿ ਗੁਰਮੇਲ ਸਿੰਘ ਪਿੰਡ ਘਰਾਚੋਂ ਦੇ ਰਹਿਣ ਵਾਲੇ ਹਨ। ਪਿੰਡ ਵਿਚ ਉਨ੍ਹਾਂ ਦੇ ਬੂਥ
ਨੰਬਰ 130 'ਚ 'ਆਪ' ਨੂੰ 486 ਵੋਟਾਂ ਮਿਲਿਆ ਜਦਕਿ ਸ਼੍ਰੋਮਣੀ ਅਕਾਲੀ ਦਲ (ਅ) ਨੂੰ 119,
ਕਾਂਗਰਸ ਨੂੰ 16, ਸ਼੍ਰੋਮਣੀ ਅਕਾਲੀ ਦਲ(ਬਾਦਲ) ਨੂੰ 14 ਅਤੇ ਭਾਜਪਾ ਨੂੰ ਸਿਰਫ਼ 9
ਵੋਟਾਂ ਹੀ ਮਿਲਿਆ। ਇਸ ਤੋਂ ਇਲਾਵਾ ਸੰਗਰੂਰ ਹਲਕੇ ਦੇ 'ਆਪ' ਵਿਧਾਇਕ ਨਰਿੰਦਰ ਕੌਰ ਭਰਾਜ
ਦੇ ਪਿੰਡ ਭਰਾਜ ਦੇ ਬੂਥ ਨੰਬਰ 207 'ਤੇ ਵੀ ਪਾਰਟੀ ਅੱਗੇ ਰਹੀ। ਇਸ ਬੂਥ 'ਤੇ 'ਆਪ' ਨੂੰ
226, ਸ਼੍ਰੋਮਣੀ ਅਕਾਲੀ ਦਲ(ਅ) ਨੂੰ 135, ਕਾਂਗਰਸ ਨੂੰ 70, ਸ਼੍ਰੋਮਣੀ ਅਕਾਲੀ ਦਲ (ਬਾਦਲ)
47 ਅਤੇ ਭਾਜਪਾ ਨੂੰ 36 ਵੋਟਾਂ ਮਿਲਿਆ।
ਸੁਨਾਮ ਹਲਕੇ ਦੇ 'ਆਪ' ਵਿਧਾਇਕ ਅਮਨ ਅਰੋੜਾ ਦੇ ਬੂਥ 116 'ਤੇ 'ਆਪ' ਨੂੰ 183,
ਸ਼੍ਰੋਮਣੀ ਅਕਾਲੀ ਦਲ(ਅ) ਨੂੰ 121, ਕਾਂਗਰਸ ਨੂੰ 33, ਸ਼੍ਰੋਮਣੀ ਅਕਾਲੀ ਦਲ (ਬਾਦਲ) 22
ਅਤੇ ਭਾਜਪਾ ਨੂੰ 98 ਵੋਟਾਂ ਹੀ ਮਿਲਿਆ। ਸੁਨਾਮ ਹਲਕੇ 'ਚ 'ਆਪ' ਨੇ ਹੀ ਲੀਡ ਬਰਕਰਾਰ
ਰੱਖੀ। ਲਹਿਰਾ ਹਲਕੇ ਦੇ 'ਆਪ' ਵਿਧਾਇਕ ਬਰਿੰਦਰ ਗੋਇਲ ਦੇ ਬੂਥ ਨੰਬਰ 33 'ਤੇ ਵੀ ਪਾਰਟੀ
ਨੇ ਜਿੱਤ ਕਦਮ ਰੱਖੇ। ਇੱਥੇ ਲਹਿਰਾ ਵਾਸੀਆਂ ਨੇ 'ਆਪ' ਨੂੰ 160, ਸ਼੍ਰੋਮਣੀ ਅਕਾਲੀ ਦਲ(ਅ)
ਨੂੰ 16, ਕਾਂਗਰਸ ਨੂੰ 69 ਵੋਟਾਂ ਦਿੱਤੀਆਂ। ਓਧਰ ਹੀ ਜੇ ਮਲੇਰਕੋਟਲਾ ਦੀ ਗੱਲ ਕਰੀਏ
ਤਾਂ 'ਆਪ' ਨੂੰ ਇਸ ਹਲਕੇ ਨੇ ਵੱਡਾ ਝਟਕਾ ਦਿੱਤਾ ਕਿਉਂਕਿ ਪਾਰਟੀ ਨੂੰ ਮਲੇਰਕੋਟਲਾ ਤੋਂ
ਸਭ ਤੋਂ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਪਾਰਟੀ ਪੂਰੇ ਹਾਲਕੇ ਤੋਂ 8101 ਵੋਟਾਂ ਤੋਂ
ਪਿਛੜ ਕੇ ਰਹਿ ਗਈ। ਇੱਥੇ 'ਆਪ' ਵਿਧਾਇਕ ਜਮੀਲ ਸਿੰਘ ਉਲ ਰਹਿਮਾਨ ਆਪਣੇ ਬੂਥ ਤੋਂ ਪਾਰਟੀ
ਨੂੰ ਵੋਟਾਂ ਦਵਾਉਣ 'ਚ ਨਾਕਾਮ ਸਾਬਤ ਹੋਏ। ਇਸ ਬੂਥ ਤੋਂ 'ਆਪ' ਨੂੰ 41 , ਸ਼੍ਰੋਮਣੀ
ਅਕਾਲੀ ਦਲ(ਅ) ਨੂੰ 142, ਕਾਂਗਰਸ ਨੂੰ 89, ਸ਼੍ਰੋਮਣੀ ਅਕਾਲੀ ਦਲ (ਬਾਦਲ) 5 ਅਤੇ ਭਾਜਪਾ
ਨੂੰ 23 ਵੋਟਾਂ ਹੀ ਹਾਸਲ ਹੋਈਆਂ।
|