ਮੁਰਮੂ ਅਤੇ ਸਿਨਹਾ ਵਿਚਾਲੇ ਹੀ ਹੋਵੇਗਾ ਰਾਸ਼ਟਰਪਤੀ ਚੋਣ ਦਾ ਮੁਕਾਬਲਾ |
|
|
 ਨਵੀਂ ਦਿੱਲੀ --01ਜੁਲਾਈ-(MDP)-- ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਪੱਤਰਾਂ ਦੀ ਜਾਂਚ ਤੋਂ ਬਾਅਦ
ਹੁਣ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਉਮੀਦਵਾਰ ਦ੍ਰੋਪਦੀ ਮੁਰਮੂ ਅਤੇ ਵਿਰੋਧੀ
ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਦੇ ਰੂਪ ’ਚ ਸਿਰਫ 2 ਉਮੀਦਵਾਰ ਮੁਕਾਬਲੇ ’ਚ ਰਹਿ ਗਏ
ਹਨ। ਰਾਜ ਸਭਾ ਸਕੱਤਰੇਤ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰਪਤੀ ਚੋਣ ਲਈ ਚੋਣ
ਅਧਿਕਾਰੀ ਅਤੇ ਰਾਜ ਸਭਾ ਦੇ ਜਨਰਲ
ਸਕੱਤਰ ਪੀ. ਸੀ. ਮੋਦੀ ਨੇ ਕਿਹਾ ਕਿ ਬੁੱਧਵਾਰ ਤੱਕ 94
ਵਿਅਕਤੀਆਂ ਦੇ ਕੁਲ 115 ਨਾਮਜ਼ਦਗੀ ਪੱਤਰ ਪ੍ਰਾਪਤ ਹੋਏ ਸਨ, ਜਿਨ੍ਹਾਂ ’ਚੋਂ 28 ਨੂੰ
ਪੇਸ਼ ਕਰਦੇ ਸਮੇਂ ਖਾਰਿਜ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਮਾਪਦੰਡ ਪੂਰਾ ਨਾ ਹੋਣ ਕਾਰਨ 107 ਨਾਮਜ਼ਦਗੀ ਪੱਤਰ ਖਾਰਿਜ ਕਰ
ਦਿੱਤੇ ਗਏ, ਚੋਣ ਅਧਿਕਾਰੀ ਨੇ ਦੱਸਿਆ ਕਿ ਮੁਰਮੂ ਅਤੇ ਸਿਨਹਾ ਦੇ 4-4 ਸੈੱਟ ਨਾਮਜ਼ਦਗੀ
ਪੱਤਰਾਂ ਨੇ ਜਾਇਜ਼ ਨਾਮਜ਼ਦਗੀ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕੀਤਾ ਅਤੇ ਉਨ੍ਹਾਂ ਨੂੰ
ਮਨਜ਼ੂਰ ਕਰ ਲਿਆ ਗਿਆ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਦੀ ਆਖਰੀ ਸੂਚੀ 2 ਜੁਲਾਈ ਨੂੰ
ਦੁਪਹਿਰ 3 ਵਜੇ ਤੋਂ ਬਾਅਦ ਗਜ਼ਟ ’ਚ ਪ੍ਰਕਾਸ਼ਿਤ ਕੀਤੀ ਜਾਵੇਗੀ, ਜੋ ਨਾਮਜ਼ਦਗੀ ਵਾਪਸ ਲੈਣ
ਦੀ ਆਖਰੀ ਤਰੀਕੀ ਹੈ। ਰਾਸ਼ਟਰਪਤੀ ਚੋਣ 18 ਜੁਲਾਈ ਨੂੰ ਹੈ।
|