:: ...ਜਦੋਂ ਸਦਨ ’ਚ ਲੱਗੇ ਠਹਾਕੇ, ਨਾਇਡੂ ਨੇ ਰਾਘਵ ਚੱਢਾ ਨੂੰ ਕਿਹਾ- ਪਹਿਲਾ ਪਿਆਰ ਹੀ ਚੰਗਾ ਹੁੰਦਾ ਹੈ   :: ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮਨਦੀਪ ਕੌਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ   :: ਦਲਾਈ ਲਾਮਾ ਨੇ ਨਵੇਂ ਚੁਣੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਦਿੱਤੀ ਵਧਾਈ   :: ਮੱਧ ਪ੍ਰਦੇਸ਼ ਚ ਆਸਮਾਨੀ ਬਿਜਲੀ ਡਿੱਗਣ ਨਾਲ 9 ਲੋਕਾਂ ਦੀ ਮੌਤ, 2 ਝੁਲਸੇ   :: ਦੇਸ਼ ਦੇ ਸਭ ਤੋਂ ਵੱਡੇ ਵਿਗਿਆਨਕ ਸੰਸਥਾ ਦੀ ਮੁਖੀ ਬਣੀ ਨੱਲਥੰਬੀ, ਜਾਣੋ ਕੌਣ ਹੈ ਇਹ ਮਹਿਲਾ   :: ਆਜ਼ਾਦੀ ਦਿਹਾੜੇ ਤੋਂ ਪਹਿਲਾਂ NIA ਨੇ ISIS ਦੇ ਸਰਗਰਮ ਮੈਂਬਰ ਨੂੰ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ   :: ਮਹਾਰਾਸ਼ਟਰ : ਬਗਾਵਤ ਤੋਂ ਬਾਅਦ ਊਧਵ ਠਾਕਰੇ ਨੇ ਜਿੱਤੀ ਪਹਿਲੀ ਲੜਾਈ, ਭਾਜਪਾ ਨੂੰ ਲੱਗਾ ਝਟਕਾ   :: ਪੰਜਾਬ ਯੂਨੀਵਰਸਿਟੀ ਨੂੰ ਨਹੀਂ ਕੀਤਾ ਜਾਵੇਗਾ ਕੇਂਦਰ ਯੂਨੀਵਰਸਿਟੀ ਚ ਤਬਦੀਲ   :: ਭਾਜਪਾ ਬਦਲ ਦੇਵੇਗੀ ਤਿਰੰਗਾ : ਮਹਿਬੂਬਾ   :: ਵਿਧਾਇਕਾਂ ਨੂੰ ਧਮਕੀ ਦੇਣ ਵਾਲਿਆਂ ਦਾ ਪਾਕਿਸਤਾਨੀ ਕੁਨੈਕਸ਼ਨ ! STF ਨੇ 6 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ   :: ਰਾਜਸਥਾਨ ਚ 13 ਦਿਨਾਂ ਦਾ ਫੌਜੀ ਅਭਿਆਸ ਕਰਨਗੇ ਭਾਰਤ ਤੇ ਓਮਾਨ   :: ਹਾਈ ਕੋਰਟ ਨੇ ਭਾਰਤੀ ਮਹਿਲਾ ਅਤੇ ਅਮਰੀਕੀ ਪੁਰਸ਼ ਦੇ ‘ਆਨਲਾਈਨ ਵਿਆਹ’ ਨੂੰ ਦਿੱਤੀ ਮਨਜ਼ੂਰੀ   :: ਵੱਡੀ ਖ਼ਬਰ: ਦਿੱਲੀ ਸਰਕਾਰ ਨੇ ਵਾਪਸ ਲਈ ਨਵੀਂ ਆਬਕਾਰੀ ਨੀਤੀ, ਭਾਜਪਾ ਸਿਰ ਮੜ੍ਹਿਆ ਇਹ ਦੋਸ਼   :: ਪੰਜਾਬ ਚ ਧਰਮ ਤਬਦੀਲੀ ਤੇ ਭਾਜਪਾ ਆਗੂ RP ਸਿੰਘ ਨੇ ਜਤਾਈ ਚਿੰਤਾ, SGPC ਤੇ ਕੱਸਿਆ ਤੰਜ   :: ਆਂਧਰਾ ਪ੍ਰਦੇਸ਼ : ਸਮੁੰਦਰ ਚ ਡੁੱਬੇ 5 ਵਿਦਿਆਰਥੀਆਂ ਦੀ ਮੌਤ, ਇਕ ਦੀ ਭਾਲ ਜਾਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਪੰਜਾਬ ਦੀ ਸਿਆਸਤ ’ਚ ਮੁੜ ਧਮਾਕਾ ਕਰਨਗੇ ਕੈਪਟਨ ਅਮਰਿੰਦਰ ਸਿੰਘ, ਜਲਦ ਹੋ ਸਕਦੈ ਵੱਡਾ ਐਲਾਨ PRINT ਈ ਮੇਲ
cap_1722.jpgਚੰਡੀਗੜ੍ਹ --01ਜੁਲਾਈ-(MDP)--ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਵਿਚ ਰਲੇਵਾਂ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਇਹ ਰਲੇਵਾਂ ਇਸੇ ਮਹੀਨੇ ਹੋ ਸਕਦਾ ਹੈ। ਸੂਤਰ ਦੱਸਦੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਅਜੇ ਵਿਦੇਸ਼ ਵਿਚ ਰੀੜ੍ਹ ਦੀ ਹੱਡੀ ਦੀ ਸਰਜਰੀ ਕਰਵਾਉਣ ਗਏ ਹਨ ਅਤੇ ਉਨ੍ਹਾਂ ਦੇ ਆਪਰੇਸ਼ਨ ਸਫਲ ਰਿਹਾ ਹੈ, ਉਹ ਅਗਲੇ ਹਫਤੇ ਤਕ ਵਾਪਸ

ਪਰਤ ਸਕਦੇ ਹਨ। ਉਨ੍ਹਾਂ ਦੇ ਵਾਪਸ ਪਰਤਣ ਤੋਂ ਬਾਅਦ ਇਸ ਰਲੇਵੇਂ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਲੋਕ ਕਾਂਗਰਸ ਦੇ ਰਲੇਵੇਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਵੱਡੀ ਜ਼ਿੰਮੇਵਾਰੀ ਸੌਂਪ ਸਕਦੀ ਹੈ। ਖਾਸਕਰ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪੰਜਾਬ ਦੀਆਂ ਸਾਰੀਆਂ 13 ਸੀਟਾਂ ’ਤੇ ਵੀ ਫੌਕਸ ਕਰ ਰਹੀ ਹੈ। ਕੈਪਟਨ ਦੀ ਪਾਰਟੀ ਦੇ ਭਾਜਪਾ ’ਚ ਰਲੇਵੇਂ ਦੇ ਨਾਲ ਸੰਸਦ ਮੈਂਬਰ ਪ੍ਰਨੀਤ ਕੌਰ ਵੀ ਭਾਜਪਾ ’ਚ ਸ਼ਾਮਲ ਹੋ ਸਕਦੇ ਹਨ।

ਵੱਡੀ ਗਿਣਤੀ ਕਾਂਗਰਸੀਆਂ ਨੇ ਫੜਿਆ ਭਾਜਪਾ ਦਾ ਪੱਲਾ
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਦਾ ਸਾਥ ਛੱਡਣ ਅਤੇ ਭਾਜਪਾ ਨਾਲ ਗਠਜੋੜ ਤੋਂ ਬਾਅਦ ਵੱਡੀ ਗਿਣਤੀ ਕਾਂਗਰਸੀਆਂ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ। ਇਨ੍ਹਾਂ ਵਿਚ ਸੁਨੀਲ ਕੁਮਾਰ ਜਾਖੜ, ਫਤਿਹਜੰਗ ਬਾਜਵਾ, ਰਾਣਾ ਗੁਰਮੀਤ ਸੋਢੀ, ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ, ਸ਼ਾਮ ਸੁੰਦਰ ਅਰੋੜਾ, ਰਾਜ ਕੁਮਾਰ ਵੇਰਕਾ ਅਤੇ ਬਲਬੀਰ ਸਿੱਧੂ ਮੁੱਖ ਚਿਹਰੇ ਹਨ। ਇਨ੍ਹਾਂ ਵਿਚ ਜ਼ਿਆਦਾਤਰ ਕਰੀਬੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ ਹਨ।

 
< Prev   Next >

Advertisements

Advertisement