:: ਗੁਜਰਾਤ ਦੌਰੇ ਤੇ ਅਰਵਿੰਦ ਕੇਜਰੀਵਾਲ, ਸਿੱਖਿਆ ਅਤੇ ਪਾਣੀ ਨੂੰ ਲੈ ਕੇ ਕੀਤੇ ਵੱਡੇ ਵਾਅਦੇ   :: ਕਾਂਗਰਸ ਪ੍ਰਧਾਨ ਅਹੁਦੇ ਲਈ ਚੋਣ ’ਚ ਖੜਗੇ ਅਤੇ ਥਰੂਰ ਆਹਮੋ-ਸਾਹਮਣੇ   :: ਅਖਿਲੇਸ਼ ਨੇ 5G ਨੂੰ ਗਰੀਬੀ, ਘਪਲਾ ਅਤੇ ਘਾਲਮੇਲ ਦੱਸਿਆ   :: PM ਮੋਦੀ ਭਲਕੇ ‘ਵੰਦੇ ਭਾਰਤ ਐਕਸਪ੍ਰੈੱਸ ਟਰੇਨ’ ’ਚ ਪਹਿਲੀ ਵਾਰ ਕਰਨਗੇ ਸਫ਼ਰ   :: ਪ੍ਰਚਾਰ ਤੇ ਖਰਚ ਕੀਤੇ ਬਿਨਾਂ ਗੁਜਰਾਤ ਚ ਵਿਕਾਸ ਪ੍ਰਾਜੈਕਟ ਲਾਗੂ ਕੀਤੇ: PM ਮੋਦੀ   :: PFI ਤੇ ਪਾਬੰਦੀ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ : ਅਸਦੁਦੀਨ ਓਵੈਸੀ   :: 7 ਸੂਬਿਆਂ ਚ ਭਗਵਾਨ ਜਗਨਨਾਥ ਦੀ 60 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਦਾ ਹੋਵੇਗਾ ਡਿਜੀਟਲੀਕਰਨ   :: ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਜਲਦ ਫ਼ੈਸਲਾ ਲੈਣ ਦੀ ਤਾਕੀਦ   :: ਸੁਪਰੀਮ ਕੋਰਟ ਨੇ EWS ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਫ਼ੈਸਲਾ ਰੱਖਿਆ ਸੁਰੱਖਿਅਤ   :: ਸਰਦੀ ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਜਰੀਵਾਲ 15 ਸੂਤਰੀ ਕਾਰਜ ਯੋਜਨਾ ਕਰਨਗੇ ਜਾਰੀ : ਗੋਪਾਲ ਰਾਏ   :: ਤਾਜ ਮਹਿਲ ਦੇ 500 ਮੀਟਰ ਦੇ ਘੇਰੇ ’ਚ ਤੁਰੰਤ ਰੋਕੀਆਂ ਜਾਣ ਕਮਰਸ਼ੀਅਲ ਗਤੀਵਿਧੀਆਂ : ਸੁਪਰੀਮ ਕੋਰਟ   :: ਦਿੱਲੀ ਦੇ ਉੱਪ ਰਾਜਪਾਲ ਨੇ ਪਾਣੀ ਦੇ ਬਿੱਲਾਂ ’ਚ ‘ਗਬਨ’ ਸੰਬੰਧੀ FIR ਦਰਜ ਕਰਨ ਦੇ ਦਿੱਤੇ ਹੁਕਮ   :: ਤਿੰਨ ਦਿਨਾਂ ਜੰਮੂ-ਕਸ਼ਮੀਰ ਦੌਰੇ ’ਤੇ ਜਾਣਗੇ ਅਮਿਤ ਸ਼ਾਹ, ਬੇਹੱਦ ਅਹਿਮ ਹੋਵੇਗਾ ਇਹ ਦੌਰਾ   :: ਮੁਰਾਦਾਬਾਦ ਅਤੇ ਉੱਤਰਾਖੰਡ ਦੀਆਂ ਘਟਨਾਵਾਂ ਨੇ ਸਾਰਿਆਂ ਦਾ ਦਿਲ ਦਹਿਲਾ ਦਿੱਤਾ : ਰਾਹੁਲ ਗਾਂਧੀ   :: ਕਰਨਾਟਕ ਹਿਜਾਬ ਪਾਬੰਦੀ : ਸੁਪਰੀਮ ਕੋਰਟ ਨੇ ਪਟੀਸ਼ਨਾਂ ਤੇ ਫ਼ੈਸਲਾ ਸੁਰੱਖਿਅਤ ਰੱਖਿਆ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਸਾਰੇ ਯਾਤਰੀ ਵਾਹਨਾਂ ਚ ਲੱਗੇਗਾ ਵਹੀਕਲ ਲੋਕੇਸ਼ਨ ਟਰੈਕਿੰਗ ਡਿਵਾਈਸ ਸਿਸਟਮ PRINT ਈ ਮੇਲ
bus_19722.jpgਚੰਡੀਗੜ੍ਹ --19ਜੁਲਾਈ-(MDP)-- ਜਨਤਕ ਟਰਾਂਸਪੋਰਟ ਪ੍ਰਣਾਲੀ ਦੀ ਕਾਰਜਕੁਸ਼ਲਤਾ ਯਕੀਨੀ ਬਣਾਉਣ ਅਤੇ ਸੂਬੇ ਵਿੱਚ ਸਾਰੇ ਵਾਹਨਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਗਰਾਨੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ 1 ਅਗਸਤ, 2022 ਤੋਂ ਸਾਰੇ ਯਾਤਰੀ ਸੇਵਾ ਵਾਹਨਾਂ ਜਿਵੇਂ ਬੱਸਾਂ, ਮਿੰਨੀ ਬੱਸਾਂ ਅਤੇ ਟੈਕਸੀਆਂ ਵਿੱਚ ਵਹੀਕਲ ਲੋਕੇਸ਼ਨ ਟ੍ਰੈਕਿੰਗ ਡਿਵਾਈਸ (ਵੀ.ਐਲ.ਟੀ.ਡੀ.) ਸਿਸਟਮ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ‘ਇੱਕ ਬੱਸ ਇੱਕ ਪਰਮਿਟ’ ਨੂੰ ਵਾਹਨ ਪੋਰਟਲ ਨਾਲ ਜੋੜਨ ਦਾ ਫ਼ੈਸਲਾ ਵੀ ਲਿਆ ਹੈ।

ਰਿਜਨਲ ਟਰਾਂਸਪੋਰਟ ਅਥਾਰਟੀਆਂ ਦੇ ਦਫ਼ਤਰਾਂ ਦੇ ਕੰਮਕਾਜ ਦੀ ਸਮੀਖਿਆ ਕਰਨ ਸਬੰਧੀ  ਦੌਰਾਨ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਾਰੇ ਪਰਮਿਟ ਧਾਰਕਾਂ ਨੂੰ ਵਾਹਨ ਪੋਰਟਲ 'ਤੇ ਮੋਟਰ ਵਾਹਨ ਟੈਕਸ ਕਰਾਉਣ ਦੀ ਅਪੀਲ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਾਹਨ ਪੋਰਟਲ ‘ਤੇ ‘ਇੱਕ ਬੱਸ ਇੱਕ ਪਰਮਿਟ’ ਲਾਗੂ ਹੋਣ ਪਿੱਛੋਂ ਓ.ਟੀ.ਪੀ. ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇ ਕਿਉਂ ਜੋ ਸਾਰੇ ਪਰਮਿਟ ਧਾਰਕਾਂ ਲਈ ਵਾਹਨ ਪੋਰਟਲ 'ਤੇ ਇੱਕ ਕਲਿੱਕ ਨਾਲ ਮੋਟਰ ਵਾਹਨ ਟੈਕਸ ਜਮ੍ਹਾਂ ਕਰਨ ਦੀ ਸਹੂਲਤ ਉਪਲਬਧ ਹੈ। ਉਨ੍ਹਾਂ ਕਿਹਾ ਕਿ ਡਿਫ਼ਾਲਟਰਾਂ ਤੋਂ ਟੈਕਸ ਵਸੂਲੀ ਦਾ ਅਮਲ ਹੋਰ ਤੇਜ਼ ਕੀਤਾ ਜਾਣਾ ਚਾਹੀਦਾ ਹੈ। ਮੀਟਿੰਗ ਦੌਰਾਨ ਵੈੱਬ ਪੋਰਟਲ ‘ਤੇ ਸੰਯੁਕਤ ਸਮਾਂ ਸਾਰਣੀ ਅਪਲੋਡ ਕਰਨ ਦਾ ਵੀ ਫ਼ੈਸਲਾ ਕੀਤਾ ਗਿਆ ਤਾਂ ਜੋ ਸੂਬੇ ਦੀ ਜਨਤਕ ਟਰਾਂਸਪੋਰਟ ਪ੍ਰਣਾਲੀ ਵਿੱਚ ਹੋਰ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਸੜਕ ਹਾਦਸਿਆਂ ਵਿੱਚ ਮੌਤਾਂ 'ਤੇ ਡੂੰਘੀ ਚਿੰਤਾ ਪ੍ਰਗਟਾੳਂਦਿਆਂ ਮੰਤਰੀ ਨੇ ਹਦਾਇਤ ਕੀਤੀ ਕਿ ਟਿੱਪਰ ਟਰੱਕ ਅਤੇ ਹੋਰ ਭਾਰੀ ਵਾਹਨਾਂ ਦੇ ਪਿਛਲੇ ਪਾਸੇ ਲੋਹੇ ਦੀ ਰਾਡ ਫਿੱਟ ਕਰਨੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਵਾਹਨ ਨੂੰ ਐੱਮ.ਵੀ.ਆਈ. ਵੱਲੋਂ ਪਾਸ ਨਾ ਕੀਤਾ ਜਾਵੇਗਾ ਜਿਸ ’ਤੇ ਲੋਹੇ ਦੀ ਰਾਡ ਫਿੱਟ ਨਾ ਹੋਵੇ। ਉਨ੍ਹਾਂ ਸਬੰਧਤ ਆਰ.ਟੀ.ਏ. ਸਕੱਤਰ ਵੱਲੋਂ ਸਾਰੇ ਅੰਤਰਰਾਜੀ ਨਾਕਿਆਂ ਦਾ ਨਿਯਮਤ ਰੂਪ ਨਾਲ ਨਿਰੀਖਣ ਕਰਨ ਦੇ ਵੀ ਆਦੇਸ਼ ਦਿੱਤੇ। ਮੀਟਿੰਗ ਦੌਰਾਨ ਸਕੱਤਰ ਟਰਾਂਸਪੋਰਟ ਵਿਕਾਸ ਗਰਗ, ਸਟੇਟ ਟਰਾਂਸਪੋਰਟ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਅਮਰਬੀਰ ਸਿੰਘ ਸਿੱਧੂ ਅਤੇ ਸਮੂਹ ਸਕੱਤਰ ਆਰ.ਟੀ.ਏ. ਸ਼ਾਮਲ ਸਨ।

 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement