ਰਾਜੀਵ ਗਾਂਧੀ ਕਤਲਕਾਂਡ : ਨਲਿਨੀ ਦੀ ਪੈਰੋਲ ਮਿਆਦ ਇਕ ਮਹੀਨਾ ਵਧਾਈ |
|
|
 ਚੇਨਈ --26ਜੁਲਾਈ-(MDP)-- ਤਾਮਿਲਨਾਡੂ ਸਰਕਾਰ ਨੇ ਰਾਜੀਵ ਗਾਂਧੀ ਕਤਲਕਾਂਡ 'ਚ ਉਮਰ ਕੈਦ ਦੀ
ਸਜ਼ਾ ਕੱਟ ਰਹੇ 7 ਦੋਸ਼ੀਆਂ 'ਚੋਂ ਇਕ ਐੱਸ. ਨਲਿਨੀ ਦੀ ਪੈਰੋਲ ਮਿਆਦ ਇਕ ਮਹੀਨੇ ਵਧਾ
ਦਿੱਤੀ ਹੈ। ਨਲਿਨੀ ਨੂੰ ਪਹਿਲੀ ਵਾਰ 22 ਦਸੰਬਰ 2021 ਨੂੰ ਆਪਣੀ ਬੀਮਾਰ ਮਾਂ ਨਾਲ ਰਹਿਣ
ਲਈ ਪੈਰੋਲ ਦਿੱਤੀ ਗਈ ਸੀ। ਇਹ 7ਵੀਂ ਵਾਰ ਹੈ ਜਦੋਂ ਨਲਿਨੀ ਦੀ ਪੈਰੋਲ ਮਿਆਦ ਸੂਬਾ ਸਰਕਾਰ
ਨੇ ਵਧਾਈ ਹੈ। ਨਲਿਨੀ ਦੇ ਪੈਰੋਲ 'ਤੇ ਰਿਹਾਅ
ਹੋਣ ਦੇ ਬਾਅਦ ਤੋਂ ਉਹ ਆਪਣੀ ਮਾਂ ਨਾਲ
ਬ੍ਰਹਮਾਪੁਰਮ ਪਿੰਡ 'ਚ ਆਪਣੇ ਰਿਸ਼ਤੇਦਾਰ ਦੇ ਘਰ ਰਹਿ ਰਹੀ ਹੈ ਅਤੇ ਉਹ ਸਖ਼ਤ ਪੁਲਸ
ਸੁਰੱਖਿਆ 'ਚ ਕਟਪਾਡੀ ਪੁਲਸ ਥਾਣੇ 'ਚ ਰੋਜ਼ਾਨਾ ਹਾਜ਼ਰੀ ਦੇਣ ਦਿੰਦੀ ਹੈ। ਦੱਸਣਯੋਗ ਹੈ ਕਿ ਤਾਮਿਲਨਾਡੂ ਦੇ ਸ਼੍ਰੀਪੇਰੂਮਬਦੁਰ 'ਚ 21 ਮਈ 1991 ਨੂੰ ਇਕ ਚੋਣਾਵੀ
ਰੈਲੀ ਦੌਰਾਨ ਇਕ ਮਹਿਲਾ ਆਤਮਘਾਤੀ ਹਮਲਾਵਰ ਨੂੰ ਖ਼ੁਦ ਨੂੰ ਵਿਸਫ਼ੋਟ ਨਾਲ ਉੱਡਾ ਲਿਆ ਸੀ,
ਜਿਸ 'ਚ ਰਾਜੀਵ ਗਾਂਧੀ ਮਾਰੇ ਗਏ ਸਨ। ਮਹਿਲਾ ਦੀ ਪਛਾਣ ਧਨੂ ਦੇ ਤੌਰ 'ਤੇ ਹੋਈ ਸੀ।
ਅਦਾਲਤ ਨੇ ਮਈ 1999 ਦੇ ਆਪਣੇ ਆਦੇਸ਼ 'ਚ ਚਾਰਾਂ ਦੋਸ਼ੀਆਂ ਪੇਰਾਰਿਵਲਨ, ਮੁਰੂਗਨ, ਸੰਥਨ
ਅਤੇ ਨਲਿਨੀ ਨੂੰ ਮੌਤ ਦੀ ਸਜ਼ਾ ਬਰਕਰਾਰ ਰੱਖੀ ਸੀ। ਸੁਪਰੀਮ ਕੋਰਟ ਨੇ 18 ਫਰਵਰੀ 2014
ਨੂੰ ਪੇਰਾਰਿਵਲਨ, ਸੰਥਨ ਅਤੇ ਮੁਰੂਗਨ ਦੀ ਮੌਤ ਦੀ ਸਜ਼ਾ ਉਮਰ ਕੈਦ 'ਚ ਬਦਲ ਦਿੱਤੀ ਸੀ।
ਅਦਾਲਤ ਨੇ ਕੇਂਦਰ ਸਰਕਾਰ ਵਲੋਂ ਉਨ੍ਹਾਂ ਦੀ ਦਯਾ ਪਟੀਸ਼ਨਾਂ ਦੇ ਨਿਪਟਾਰੇ 'ਚ 11 ਸਾਲ ਦੀ
ਦੇਰੀ ਦੇ ਆਧਾਰ 'ਤੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦਾ ਫ਼ੈਸਲਾ ਕੀਤਾ ਸੀ।
|