ਇਟਲੀ : ਉੱਤਮ ਗਿਰੀ ਜੀ ਮਹਾਰਾਜ ਦੀ ਯਾਦ ਚ ਕਰਵਾਇਆ 12ਵਾਂ ਸਾਲਾਨਾ ਵਿਸ਼ਵ ਸ਼ਾਂਤੀ ਯੱਗ |
|
|
 ਰੋਮ --31ਜੁਲਾਈ-(MDP)-- ਦੁਨੀਆ ਵਿੱਚ ਫੈਲੀ ਅਸ਼ਾਂਤੀ ਨੂੰ ਠੱਲ੍ਹ ਪਾਉਣ ਲਈ ਅਤੇ ਭਾਈਚਾਰਕ
ਸਾਂਝ ਨੂੰ ਬਰਕਰਾਰ ਰੱਖਣ ਲਈ ਇਟਲੀ ਵਿੱਚ ਵਿਸ਼ਵ ਸ਼ਾਂਤੀ ਯੱਗ ਸ੍ਰੀ ਰਾਮੇਸ਼ ਪਾਲ
ਸ਼ਾਸ਼ਤਰੀ ਦੀ ਰਹਿਨੁਮਾਈ ਹੇਠ ਸ਼੍ਰੀ-ਸ਼੍ਰੀ 1008 ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਉੱਤਮ
ਗਿਰੀ ਜੀ ਮਹਾਰਾਜ ਦੀ ਯਾਦ ਵਿੱਚ ਕਰਵਾਇਆ ਗਿਆ।ਇਹ 12ਵਾਂ ਸਾਲਾਨਾ ਵਿਸ਼ਵ ਸ਼ਾਂਤੀ ਯੱਗ
ਸ਼੍ਰੀ ਬਾਲਾ ਜੀ ਸਨਾਤਨੀ ਮੰਦਿਰ ਪਾਦੋਵਾ ਵਿਖੇ ਪ੍ਰਬੰਧਕ ਕਮੇਟੀ ਅਤੇ ਸ਼ਰਧਾਲੂਆਂ ਦੇ
ਸਹਿਯੋਗ ਨਾਲ ਕਰਵਾਇਆ ਗਿਆ। ਇਸ ਵਿਸ਼ਵ ਸ਼ਾਂਤੀ ਯੱਗ ਵਿੱਚ ਹਵਨ ਪੂਜਾ, ਕੰਜਕ ਪੂਜਣ ਤੋਂ
ਇਲਾਵਾ ਦੁਨੀਆ ਵਿੱਚ ਫੈਲੇ ਵੈਰ ਵਿਰੋਧ ਨੂੰ ਦੂਰ ਕਰਨ ਲਈ ਅਹੂਤੀਆਂ ਪਾਈਆਂ ਗਈਆਂ।
ਇਸ ਵਿਸ਼ਵ ਸ਼ਾਂਤੀ ਜੱਗ ਦੀ ਸ਼ੁਰੂਆਤ ਸ਼ੋਭਾ ਯਾਤਰਾ ਤੋਂ ਕੀਤੀ ਗਈ ਜੋ ਪਾਦੋਵਾ ਦੀਆਂ
ਗਲੀਆਂ ਅਤੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਵਾਪਸ ਮੰਦਰ ਵਿੱਚ ਪਰਤਿਆ, ਜਿਸ ਵਿੱਚ
ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਇਸ ਸ਼ੋਭਾ ਯਾਤਰਾ ਦੌਰਾਨ ਸ੍ਰੀ
ਗਣੇਸ਼ ਜੀ ਦੀ ਪ੍ਰਤਿਮਾ ਅਤੇ ਹੋਰ ਝਾਕੀਆਂ ਸਜਾਈਆਂ ਗਈਆਂ ਸਨ।ਇਸ ਵਿਸ਼ਵ ਸ਼ਾਂਤੀ ਯੱਗ
ਜਿੱਥੇ ਇੱਕ ਪਾਸੇ ਹਵਨ ਪੂਜਾ ਚੱਲ ਰਹੀ ਸੀ ਦੂਜੇ ਪਾਸੇ ਭਜਨ ਮੰਡਲੀਆਂ ਵੱਲੋਂ ਭੇਟਾਂ
ਅਤੇ ਭਜਨ ਗਾਏ ਜਾ ਰਹੇ ਸਨ। ਇਸ ਮੌਕੇ ਇਟਲੀ ਤੋਂ ਰਾਜ ਗਾਇਕ ਕਾਲ਼ਾ ਪਨੇਸਰ,ਮੋਹਿਤ
ਵਰਮਾ,ਰਾਜੂ ਚਮਕੌਰ ਸਾਹਿਬ ਅਤੇ ਇੰਡੀਆ ਦੀ ਧਰਤੀ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਭਜਨ
ਗਾਇਕ ਸੋਨੂੰ ਵਿਰਕ ਨੇ ਭੇਟਾਂ ਦਾ ਗੁਣਗਾਨ ਕੀਤਾ।
ਪਾਦੋਵਾ ਵਿਖੇ ਹੋਏ ਇਸ ਵਿਸ਼ਵ ਸ਼ਾਂਤੀ ਯੱਗ ਦੌਰਾਨ ਭਾਰਤੀ ਕੌਂਸਲੇਟ ਜਨਰਲ ਮਿਲਾਨ
ਕੌਂਸਲੇਟ ਮੈਡਮ ਇਹ ਏਜੁਗਲਾ ਜਾਂਮੀਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਇਸ
ਵਿਸ਼ਵ ਸ਼ਾਂਤੀ ਵਿਚ ਪਹੁੰਚੇ ਸ਼ਰਧਾਲੂਆਂ ਅਤੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ ਇਸ
ਮੌਕੇ ਇੰਡੀਆ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਲਾਂਬਾ ਟਰੈਵਲ ਦੇ ਮਾਲਕ ਸ੍ਰੀ ਸੰਜੀਵ
ਲਾਂਬਾ ,ਮਨਜੀਤ ਪਾਨਤਤੇ ਤੋਂ ਮਨਜੀਤ ਸਿੰਘ,ਦਿਵਿਆ ਜੋਤੀ ਜਾਗਰਤੀ ਸੰਸਥਾਨ ਤੋਂ ਦੀਦਾਰ
ਮਾਨ,ਯੂਰਪ ਟਾਈਮ ਤੋਂ ਸਤਵਿੰਦਰ ਸਿੰਘ ਮਿਆਣੀ ਤੋਂ ਇਲਾਵਾ ਇਲਾਕੇ ਦੀਆਂ ਮਾਣਯੋਗ
ਸ਼ਖਸੀਅਤਾਂ ਨੇ ਸ਼ਿਰਕਤ ਕੀਤੀ।
|