:: ...ਜਦੋਂ ਸਦਨ ’ਚ ਲੱਗੇ ਠਹਾਕੇ, ਨਾਇਡੂ ਨੇ ਰਾਘਵ ਚੱਢਾ ਨੂੰ ਕਿਹਾ- ਪਹਿਲਾ ਪਿਆਰ ਹੀ ਚੰਗਾ ਹੁੰਦਾ ਹੈ   :: ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮਨਦੀਪ ਕੌਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ   :: ਦਲਾਈ ਲਾਮਾ ਨੇ ਨਵੇਂ ਚੁਣੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਦਿੱਤੀ ਵਧਾਈ   :: ਮੱਧ ਪ੍ਰਦੇਸ਼ ਚ ਆਸਮਾਨੀ ਬਿਜਲੀ ਡਿੱਗਣ ਨਾਲ 9 ਲੋਕਾਂ ਦੀ ਮੌਤ, 2 ਝੁਲਸੇ   :: ਦੇਸ਼ ਦੇ ਸਭ ਤੋਂ ਵੱਡੇ ਵਿਗਿਆਨਕ ਸੰਸਥਾ ਦੀ ਮੁਖੀ ਬਣੀ ਨੱਲਥੰਬੀ, ਜਾਣੋ ਕੌਣ ਹੈ ਇਹ ਮਹਿਲਾ   :: ਆਜ਼ਾਦੀ ਦਿਹਾੜੇ ਤੋਂ ਪਹਿਲਾਂ NIA ਨੇ ISIS ਦੇ ਸਰਗਰਮ ਮੈਂਬਰ ਨੂੰ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ   :: ਮਹਾਰਾਸ਼ਟਰ : ਬਗਾਵਤ ਤੋਂ ਬਾਅਦ ਊਧਵ ਠਾਕਰੇ ਨੇ ਜਿੱਤੀ ਪਹਿਲੀ ਲੜਾਈ, ਭਾਜਪਾ ਨੂੰ ਲੱਗਾ ਝਟਕਾ   :: ਪੰਜਾਬ ਯੂਨੀਵਰਸਿਟੀ ਨੂੰ ਨਹੀਂ ਕੀਤਾ ਜਾਵੇਗਾ ਕੇਂਦਰ ਯੂਨੀਵਰਸਿਟੀ ਚ ਤਬਦੀਲ   :: ਭਾਜਪਾ ਬਦਲ ਦੇਵੇਗੀ ਤਿਰੰਗਾ : ਮਹਿਬੂਬਾ   :: ਵਿਧਾਇਕਾਂ ਨੂੰ ਧਮਕੀ ਦੇਣ ਵਾਲਿਆਂ ਦਾ ਪਾਕਿਸਤਾਨੀ ਕੁਨੈਕਸ਼ਨ ! STF ਨੇ 6 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ   :: ਰਾਜਸਥਾਨ ਚ 13 ਦਿਨਾਂ ਦਾ ਫੌਜੀ ਅਭਿਆਸ ਕਰਨਗੇ ਭਾਰਤ ਤੇ ਓਮਾਨ   :: ਹਾਈ ਕੋਰਟ ਨੇ ਭਾਰਤੀ ਮਹਿਲਾ ਅਤੇ ਅਮਰੀਕੀ ਪੁਰਸ਼ ਦੇ ‘ਆਨਲਾਈਨ ਵਿਆਹ’ ਨੂੰ ਦਿੱਤੀ ਮਨਜ਼ੂਰੀ   :: ਵੱਡੀ ਖ਼ਬਰ: ਦਿੱਲੀ ਸਰਕਾਰ ਨੇ ਵਾਪਸ ਲਈ ਨਵੀਂ ਆਬਕਾਰੀ ਨੀਤੀ, ਭਾਜਪਾ ਸਿਰ ਮੜ੍ਹਿਆ ਇਹ ਦੋਸ਼   :: ਪੰਜਾਬ ਚ ਧਰਮ ਤਬਦੀਲੀ ਤੇ ਭਾਜਪਾ ਆਗੂ RP ਸਿੰਘ ਨੇ ਜਤਾਈ ਚਿੰਤਾ, SGPC ਤੇ ਕੱਸਿਆ ਤੰਜ   :: ਆਂਧਰਾ ਪ੍ਰਦੇਸ਼ : ਸਮੁੰਦਰ ਚ ਡੁੱਬੇ 5 ਵਿਦਿਆਰਥੀਆਂ ਦੀ ਮੌਤ, ਇਕ ਦੀ ਭਾਲ ਜਾਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਹਾਈ ਕੋਰਟ ਨੇ ਭਾਰਤੀ ਮਹਿਲਾ ਅਤੇ ਅਮਰੀਕੀ ਪੁਰਸ਼ ਦੇ ‘ਆਨਲਾਈਨ ਵਿਆਹ’ ਨੂੰ ਦਿੱਤੀ ਮਨਜ਼ੂਰੀ PRINT ਈ ਮੇਲ
online_31722.jpgਚੇਨਈ --31ਜੁਲਾਈ-(MDP)-- ਮਦਰਾਸ ਹਾਈ ਕੋਰਟ ਦੀ ਮਦੁਰੈ ਬੈਚ ਨੇ ਆਨਲਾਈਨ ਵਿਆਹ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਤਾਮਿਲਨਾਡੂ ਦੀ ਮਹਿਲਾ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਨਾਲ ਡਿਜੀਟਲ ਮਾਧਿਅਮ ਨਾਲ ਵਿਆਹ ਕਰਨ ਨੂੰ ਤਿਆਰ ਹਨ। ਜਸਟਿਸ ਜੀ. ਆਰ. ਸਵਾਮੀਨਾਥਨ ਨੇ ਇਕ ਰਿਟ ਪਟੀਸ਼ਨ ’ਤੇ ਸੁਣਵਾਈ ਤੋਂ ਬਾਅਦ ਕਿਹਾ ਕਿ ਵਿਆਹ ਦਾ ਅਧਿਕਾਰ ਇਕ ਮੌਲਿਕ ਮਨੁੱਖੀ ਅਧਿਕਾਰ ਹੈ

ਅਤੇ ਵਿਸ਼ੇਸ਼ ਵਿਆਹ ਐਕਟ, 1954 ਦੀ ਧਾਰਾ 12 ਅਤੇ 13 ਦਾ ਨਿਰਮਾਣ ਇਸ ਪ੍ਰਕਾਰ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਇਸ ਅਧਿਕਾਰ ਨੂੰ ਪ੍ਰਭਾਵੀ ਬਣਾਇਆ ਜਾ ਸਕੇ। ਪਟੀਸ਼ਨ ’ਚ ਪਟੀਸ਼ਨਕਰਤਾ ਵਾਸਮੀ ਸੁਦਰਸ਼ਨੀ ਪੀ. ਐੱਨ. ਨੇ ਸਬ-ਰਜਿਸਟਰਾਰ, ਕੰਨਿਆ ਕੁਮਾਰੀ ਨੂੰ ਰਾਹੁਲ ਐੱਲ. ਮਧੂ ਨਾਲ ਆਪਣਾ ਵਿਆਹ ਆਨਲਾਈਨ ਸੰਪੰਨ ਕਰਾਉਣ ਲਈ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਐਕਟ ਦੀ ਧਾਰਾ 12 (2) ’ਚ ਕਿਹਾ ਗਿਆ ਹੈ ਕਿ ਵਿਆਹ ਕਿਸੇ ਵੀ ਰੂਪ ’ਚ ਕੀਤਾ ਜਾ ਸਕਦਾ ਹੈ, ਦੋਵੇਂ ਪੱਖ ਚੋਣ ਕਰ ਸਕਦੇ ਹਨ। ਇਸ ਮਾਮਲੇ ’ਚ ਦੋਹਾਂ ਪੱਖਾਂ ਨੇ ਆਨਲਾਈਨ ਵਿਆਹ ਦੇ ਬਦਲ ਦੀ ਚੋਣ ਕੀਤੀ ਹੈ। ਆਨਲਾਈਨ ਵਿਆਹ ਦੌਰਾਨ ਲਾੜੀ ਬਣਨ ਜਾ ਰਹੀ ਸੁਦਰਸ਼ਨੀ ਭਾਰਤ ’ਚ ਹੋਵੇਗੀ, ਜਦਕਿ ਲਾੜਾ ਬਣਨ ਨੂੰ ਤਿਆਰ ਰਾਹੁਲ ਅਮਰੀਕਾ ’ਚ ਹੋਣਗੇ। ਕਾਨੂੰਨ ਨੂੰ ਤਕਨਾਲੋਜੀ ਦੀ ਰਫ਼ਤਾਰ ਨਾਲ ਤਾਲਮੇਲ ਰੱਖਣਾ ਹੈ, ਇਸ ਲਈ ਇੱਥੇ ਵਿਆਹ ਵਿਚ ਸ਼ਾਮਲ ਧਿਰਾਂ ਦੀ ਚੋਣ ਕਾਨੂੰਨੀ ਤੌਰ 'ਤੇ ਜ਼ਰੂਰੀ ਹੈ। ਉਨ੍ਹਾਂ ਅਪੀਲ ਕੀਤੀ ਕਿ ਵਿਆਹ ਵਿਸ਼ੇਸ਼ ਮੈਰਿਜ ਐਕਟ, 1954 ਤਹਿਤ ਰਜਿਸਟਰਡ ਕਰਵਾਇਆ ਜਾਵੇ ਅਤੇ ਮੈਰਿਜ ਸਰਟੀਫਿਕੇਟ ਜਾਰੀ ਕੀਤਾ ਜਾਵੇ।

 
< Prev   Next >

Advertisements

Advertisement