ਰਾਜਸਥਾਨ ਚ 13 ਦਿਨਾਂ ਦਾ ਫੌਜੀ ਅਭਿਆਸ ਕਰਨਗੇ ਭਾਰਤ ਤੇ ਓਮਾਨ |
|
|
ਨਵੀਂ ਦਿੱਲੀ- --31ਜੁਲਾਈ-(MDP)-- ਭਾਰਤ ਅਤੇ ਓਮਾਨ ਕਰੀਬ ਦੋ ਹਫਤੇ ਤੱਕ ਫੌਜੀ ਅਭਿਆਸ
ਕਰਨਗੇ ਜੋ ਅੱਤਵਾਦੀ ਰੋਕੂ ਮੁਹਿੰਮ 'ਤੇ ਕੇਂਦਰਿਤ ਹੋਵੇਗਾ ਅਤੇ ਜਿਸ ਦੀ ਸ਼ੁਰੂਆਤ
ਸੋਮਵਾਰ ਤੋਂ ਹੋਵੇਗੀ। 'ਅਲ ਨਜਾਹ-IV' ਨਾਮਕ ਇਹ ਅਭਿਆਸ ਇਕ ਤੋਂ 13 ਅਗਸਤ ਦਰਮਿਆਨ
ਰਾਜਸਥਾਨ ਦੇ ਮਹਾਜਨ ਫੀਲਡ ਫਾਇਰਿੰਗ ਰੇਂਜ 'ਚ ਆਯੋਜਿਤ ਕੀਤਾ ਜਾਵੇਗਾ।
ਓਮਾਨ ਰਾਇਲ ਆਰਮੀ ਦੀ 60 ਮੈਂਬਰੀ ਟੀਮ ਅਭਿਆਸ ਸਥਾਨ 'ਤੇ ਪਹੁੰਚ ਚੁੱਕੀ ਹੈ। ਰੱਖਿਆ
ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਸੰਯੁਕਤ ਫੌਜੀ ਅਭਿਆਸ ਦਾ ਉਦੇਸ਼ ਦੁਵੱਲੇ ਸਹਿਯੋਗ ਦੇ
ਪੱਧਰ ਨੂੰ ਵਧਾਉਣਾ ਹੈ। ਅਭਿਆਸ 'ਚ ਭਾਰਤੀ ਫੌਜ ਦੀ ਨੁਮਾਇੰਦਗੀ 18 ਮੈਕੇਨਾਈਜਡ
ਇਨਫੈਂਕਟਰੀ ਬਟਾਲੀਅਨ ਦੇ ਫੌਜੀ ਕਰਨਗੇ। ਅਭਿਆਸ ਦਾ ਪਿਛਲਾ ਸੰਸਕਰਣ ਮਾਰਚ 2019 'ਚ ਮਸਕਟ
'ਚ ਆਯੋਜਿਤ ਕੀਤਾ ਗਿਆ ਸੀ।
|