:: ...ਜਦੋਂ ਸਦਨ ’ਚ ਲੱਗੇ ਠਹਾਕੇ, ਨਾਇਡੂ ਨੇ ਰਾਘਵ ਚੱਢਾ ਨੂੰ ਕਿਹਾ- ਪਹਿਲਾ ਪਿਆਰ ਹੀ ਚੰਗਾ ਹੁੰਦਾ ਹੈ   :: ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮਨਦੀਪ ਕੌਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ   :: ਦਲਾਈ ਲਾਮਾ ਨੇ ਨਵੇਂ ਚੁਣੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਦਿੱਤੀ ਵਧਾਈ   :: ਮੱਧ ਪ੍ਰਦੇਸ਼ ਚ ਆਸਮਾਨੀ ਬਿਜਲੀ ਡਿੱਗਣ ਨਾਲ 9 ਲੋਕਾਂ ਦੀ ਮੌਤ, 2 ਝੁਲਸੇ   :: ਦੇਸ਼ ਦੇ ਸਭ ਤੋਂ ਵੱਡੇ ਵਿਗਿਆਨਕ ਸੰਸਥਾ ਦੀ ਮੁਖੀ ਬਣੀ ਨੱਲਥੰਬੀ, ਜਾਣੋ ਕੌਣ ਹੈ ਇਹ ਮਹਿਲਾ   :: ਆਜ਼ਾਦੀ ਦਿਹਾੜੇ ਤੋਂ ਪਹਿਲਾਂ NIA ਨੇ ISIS ਦੇ ਸਰਗਰਮ ਮੈਂਬਰ ਨੂੰ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ   :: ਮਹਾਰਾਸ਼ਟਰ : ਬਗਾਵਤ ਤੋਂ ਬਾਅਦ ਊਧਵ ਠਾਕਰੇ ਨੇ ਜਿੱਤੀ ਪਹਿਲੀ ਲੜਾਈ, ਭਾਜਪਾ ਨੂੰ ਲੱਗਾ ਝਟਕਾ   :: ਪੰਜਾਬ ਯੂਨੀਵਰਸਿਟੀ ਨੂੰ ਨਹੀਂ ਕੀਤਾ ਜਾਵੇਗਾ ਕੇਂਦਰ ਯੂਨੀਵਰਸਿਟੀ ਚ ਤਬਦੀਲ   :: ਭਾਜਪਾ ਬਦਲ ਦੇਵੇਗੀ ਤਿਰੰਗਾ : ਮਹਿਬੂਬਾ   :: ਵਿਧਾਇਕਾਂ ਨੂੰ ਧਮਕੀ ਦੇਣ ਵਾਲਿਆਂ ਦਾ ਪਾਕਿਸਤਾਨੀ ਕੁਨੈਕਸ਼ਨ ! STF ਨੇ 6 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ   :: ਰਾਜਸਥਾਨ ਚ 13 ਦਿਨਾਂ ਦਾ ਫੌਜੀ ਅਭਿਆਸ ਕਰਨਗੇ ਭਾਰਤ ਤੇ ਓਮਾਨ   :: ਹਾਈ ਕੋਰਟ ਨੇ ਭਾਰਤੀ ਮਹਿਲਾ ਅਤੇ ਅਮਰੀਕੀ ਪੁਰਸ਼ ਦੇ ‘ਆਨਲਾਈਨ ਵਿਆਹ’ ਨੂੰ ਦਿੱਤੀ ਮਨਜ਼ੂਰੀ   :: ਵੱਡੀ ਖ਼ਬਰ: ਦਿੱਲੀ ਸਰਕਾਰ ਨੇ ਵਾਪਸ ਲਈ ਨਵੀਂ ਆਬਕਾਰੀ ਨੀਤੀ, ਭਾਜਪਾ ਸਿਰ ਮੜ੍ਹਿਆ ਇਹ ਦੋਸ਼   :: ਪੰਜਾਬ ਚ ਧਰਮ ਤਬਦੀਲੀ ਤੇ ਭਾਜਪਾ ਆਗੂ RP ਸਿੰਘ ਨੇ ਜਤਾਈ ਚਿੰਤਾ, SGPC ਤੇ ਕੱਸਿਆ ਤੰਜ   :: ਆਂਧਰਾ ਪ੍ਰਦੇਸ਼ : ਸਮੁੰਦਰ ਚ ਡੁੱਬੇ 5 ਵਿਦਿਆਰਥੀਆਂ ਦੀ ਮੌਤ, ਇਕ ਦੀ ਭਾਲ ਜਾਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਚੀਨ-ਤਾਈਵਾਨ ’ਚ ਜੰਗ ਛਿੜੀ ਤਾਂ ਭਾਰਤ ਨੂੰ ਭੁਗਤਣਾ ਪਵੇਗਾ ਵੱਡਾ ਖਮਿਆਜ਼ਾ PRINT ਈ ਮੇਲ
chin_5822.jpgਨਵੀਂ ਦਿੱਲੀ --05ਅਗਸਤ-(MDP)-- ਚੀਨ ਅਤੇ ਤਾਈਵਾਨ ਜੰਗ ਦੇ ਕੰਢੇ ’ਤੇ ਖੜ੍ਹੇ ਹਨ। ਰੂਸ ਅਤੇ ਯੂਕ੍ਰੇਨ ਦਰਮਿਆਨ ਹੋ ਰਹੇ ਜੰਗ ਦੀ ਮਾਰ ਝੱਲ ਰਹੇ ਦੁਨੀਆ ਭਰ ਦੇ ਬਾਜ਼ਾਰਾਂ ’ਤੇ ਹੁਣ ਨਵਾਂ ਸੰਕਟ ਮੰਡਰਾਉਣ ਲੱਗਾ ਹੈ। ਚੀਨ ਅਤੇ ਤਾਈਵਾਨ ਇਲੈਕਟ੍ਰਾਨਿਕਸ ਅਤੇ ਸੈਮੀਕੰਡਕਟਰ ਨਿਰਮਾਣ ’ਚ ਸਭ ਤੋਂ ਵੱਡੀ ਹਿੱਸੇਦਾਰੀ ਰੱਖਦੇ ਹਨ। ਜ਼ਾਹਰ ਹੈ ਕਿ ਜੇ ਦੋਹਾਂ ਦੇਸ਼ਾਂ ਦਰਮਿਆਨ ਜੰਗ ਹੁੰਦੀ ਹੈ ਤਾਂ ਇਸ ਦਾ ਵੱਡਾ ਖਮਿਆਜ਼ਾ ਭਾਰਤ ਨੂੰ ਵੀ ਭੁਗਤਣਾ ਪਵੇਗਾ। ਇਸ ਨਾਲ ਕਾਰ ਅਤੇ ਮੋਬਾਇਲ ਕੰਪਨੀਆਂ ਮੁਸ਼ਕਲ ’ਚ ਆ ਜਾਣਗੀਆਂ।

ਵਾਹਨਾਂ ਦੇ ਨਿਰਮਾਣ ’ਚ ਇਸਤੇਮਾਲ ਹੋਣ ਵਾਲੇ ਪਾਰਟਸ ਲਈ ਭਾਰਤ ਕਾਫੀ ਹੱਦ ਤੱਕ ਦੋਹਾਂ ਦੇਸ਼ਾਂ ’ਤੇ ਨਿਰਭਰ ਹੈ। ਆਟੋਮੋਟਿਵ ਕੰਪੋਨੈਂਟ ਮੈਨੂਫੈਕਚਰਰਜ਼ ਐਸੋਸੀਏਸ਼ਨ ਆਫ ਇੰਡੀਆ (ਐਕਮਾ) ਦੀ ਇਕ ਰਿਪੋਰਟ ਮੁਤਾਬਕ ਭਾਰਤੀ ਆਟੋਮੋਟਿਵ ਇੰਡਸਟਰੀ ਸਭ ਤੋਂ ਵੱਧ ਆਟੋਮੋਟਿਵ ਪਾਰਟਸ ਚੀਨ ਤੋਂ ਇੰਪੋਰਟ ਕਰਦੀ ਹੈ। ਭਾਰਤ ’ਚ ਪਿਛਲੇ ਵਿੱਤੀ ਸਾਲ ਦੀ ਆਖਰੀ ਛਿਮਾਹੀ ’ਚ ਕਰੀਬ 19,000 ਕਰੋੜ ਰੁਪਏ ਦੇ ਆਟੋ ਪਾਰਟਸ ਦਰਾਮਦ ਕੀਤੇ ਗਏ ਸਨ। ਇਨ੍ਹਾਂ ’ਚ ਇੰਜਣ ਦੇ ਪੁਰਜ਼ੇ, ਡਰਾਈਵ ਟ੍ਰਾਂਸਮਿਸ਼ਨ ਅਤੇ ਸਟੀਅਰਿੰਗ, ਇਲੈਕਟ੍ਰੀਕਲਸ ਅਤੇ ਇਲੈਕਟ੍ਰਾਨਿਕਸ ਵਰਗੇ ਕੰਪੋਨੈਂਟ ਸ਼ਾਮਲ ਹਨ।

ਤਾਈਵਾਨ ਦੀ ਗੱਲ ਕਰੀਏ ਤਾਂ ਇਹ ਦੁਨੀਆ ਦਾ ਸਭ ਤੋਂ ਵੱਡਾ ਸੈਮੀਕੰਡਕਟਰ ਨਿਰਮਾਤਾ ਦੇਸ਼ ਹੈ। ਤਾਈਵਾਨ ਇਕੱਲੇ ਕੁੱਲ ਬਾਜ਼ਾਰ ਦੀ 63 ਫੀਸਦੀ ਹਿੱਸੇਦਾਰੀ ਰੱਖਦਾ ਹੈ। ਭਾਰਤ ਸਮੇਤ ਦੁਨੀਆ ਭਰ ਦੇ ਪ੍ਰਮੁੱਖ ਕਾਰ ਨਿਰਮਾਤਾ ਆਪਣੇ ਵਾਹਨਾਂ ’ਚ ਇਸਤੇਮਾਲ ਹੋਣ ਵਾਲੀ ਸੈਮੀਕੰਡਕਟਰ ਲਈ ਤਾਈਵਾਨ ’ਤੇ ਬਹੁਤ ਜ਼ਿਆਦਾ ਨਿਰਭਰ ਹਨ। ਭਾਰਤ ਸੈਮੀਕੰਡਕਟਰ ਇੰਪੋਰਟ ਕਰਨ ਵਾਲਾ ਸਭ ਤੋਂ ਵੱਡੇ ਦੇਸ਼ਾਂ ’ਚ ਸ਼ਾਮਲ ਹੈ।

ਭਾਰਤੀ ਆਟੋਮੋਬਾਇਲ ਇੰਡਸਟਰੀ ’ਤੇ ਕੀ ਹੋਵੇਗਾ ਅਸਰ?

ਫੈੱਡਰੇਸ਼ਨ ਆਫ ਆਟੋਮੋਬਾਇਲ ਡੀਲਰਸ ਐਸੋਸੀਏਸ਼ਨ (ਫਾਡਾ) ਦੇ ਮੁਖੀ ਵਿੰਕੇਸ਼ ਗੁਲਾਟੀ ਨੇ ਦੱਸਿਆ ਕਿ 2020 ’ਚ ਭਾਰਤ ਨੇ 17 ਹਜ਼ਾਰ ਕਰੋੜ ਰੁਪਏ ਦੇ ਸੈਮੀਕੰਡਕਟਰ ਦੀ ਇੰਪੋਰਟ ਕੀਤੀ। ਇਹ ਇੰਪੋਰਟ ਮੌਜੂਦਾ ਸਮੇਂ ’ਚ ਕਰੀਬ 3 ਬਿਲੀਅਨ ਅਮਰੀਕੀ ਡਾਲਰ ਯਾਨੀ 24,000 ਕਰੋੜ ਰੁਪਏ ’ਤੇ ਪਹੁੰਚ ਗਿਆ ਹੈ। ਤਾਈਵਾਨ ਦੁਨੀਆ ਦਾ ਸਭ ਤੋਂ ਵੱਡਾ ਸੈਮੀਕੰਡਕਟਰ ਨਿਰਮਾਤਾ ਹੈ ਅਤੇ ਇਸ ਦੀ ਬਾਜ਼ਾਰ ਹਿੱਸੇਦਾਰੀ 50 ਫੀਸਦੀ ਤੋਂ ਵੱਧ ਹੈ। ਜੇ ਜੰਗ ਸ਼ੁਰੂ ਹੁੰਦੀ ਹੈ ਤਾਂ ਨਿਸ਼ਚਿਤ ਤੌਰ ’ਤੇ ਭਾਰਤੀ ਨਿਰਮਾਤਾਵਾਂ ਅਤੇ ਵਿਸ਼ੇਸ਼ ਤੌਰ ’ਤੇ ਆਟੋਮੋਬਾਇਲ ਨਿਰਮਾਤਾਵਾਂ ਲਈ ਇਕ ਵੱਡਾ ਸੰਕਟ ਹੋਵੇਗਾ।

ਘਟ ਰਿਹਾ ਵੇਟਿੰਗ ਪੀਰੀਅਡ ਇਕ ਵਾਰ ਮੁੜ ਵਧੇਗਾ

ਉਨ੍ਹਾਂ ਨੇ ਦੱਸਿਆ ਕਿ ਜੇ ਦੋਹਾਂ ਦੇਸ਼ਾਂ ਦਰਮਿਆਨ ਜੰਗ ਹੋਈ ਤਾਂ ਹਰ ਮਹੀਨੇ ਕਾਰਾਂ ’ਤੇ ਘਟ ਰਿਹਾ ਵੇਟਿੰਗ ਪੀਰੀਅਡ ਇਕ ਵਾਰ ਮੁੜ ਵਧਣ ਲੱਗੇਗਾ। ਫੈਸਟਿਵ ਸੀਜ਼ਨ ਵੀ ਆਉਣ ਵਾਲਾ ਹੈ। ਅਜਿਹੇ ’ਚ ਵਾਹਨ ਨਿਰਮਾਤਾਵਾਂ ਕੋਲ ਸੀਮਤ ਸਟਾਕ ਹੋਵੇਗਾ। ਜ਼ਾਹਰ ਤੌਰ ’ਤੇ ਗਾਹਕਾਂ ਨੂੰ ਫੈਸਟਿਵ ਸੀਜ਼ਨ ਆਫਰ ਦਾ ਫਾਇਦਾ ਨਹੀਂ ਮਿਲ ਸਕੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸੰਕਟ ਦਾ ਵਾਹਨਾਂ ਦੀਆਂ ਕੀਮਤਾਂ ’ਤੇ ਵੀ ਪ੍ਰਭਾਵ ਪਵੇਗਾ। ਜੰਗ ਕਾਰਨ ਧਾਤੂ ਦੀਆਂ ਕੀਮਤਾਂ ਅਸਮਾਨ ਛੂਹ ਜਾਣਗੀਆਂ ਅਤੇ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨਾਲ ਮਹਿੰਗਾਈ ਦਾ ਬਹੁਤ ਜ਼ਿਆਦਾ ਦਬਾਅ ਹੋਵੇਗਾ।

ਸਮਾਰਟਫੋਨ, ਗੈਜੇਟਸ ਇੰਡਸਟਰੀ ’ਤੇ ਵੀ ਹੋਵੇਗਾ ਅਸਰ

ਜੇ ਜੰਗ ਹੁੰਦੀ ਹੈ ਤਾਂ ਭਾਰਤ ਦੇ ਸਮਾਰਟਫੋਨ ਅਤੇ ਗੈਜੇਟ ਇੰਡਸਟਰੀ ’ਤੇ ਸਭ ਤੋਂ ਵੱਧ ਅਸਰ ਹੋਵੇਗਾ। ਇਹ ਕਹਿਣਾ ਬਿਲਕੁਲ ਗਲਤ ਨਹੀਂ ਹੈ ਕਿ ਭਾਰਤ ਦਾ ਸਮਾਰਟਫੋਨ ਅਤੇ ਗੈਜੇਟ ਕਾਰੋਬਾਰ ਇਨ੍ਹਾਂ ਦੋਹਾਂ ਦੇਸ਼ਾਂ ’ਤੇ ਟਿਕਿਆ ਹੈ ਜੋ ਜੰਗ ਕਾਰਨ ਬਰਬਾਦ ਹੋ ਸਕਦਾ ਹੈ।

ਕਮੋਡਿਟੀ ਮਾਹਰ ਅਤੇ ਕੇਡੀਾ ਐਡਵਾਇਜ਼ਰੀ ਦੇ ਡਾਇਰੈਕਟਰ ਅਜੇ ਕੇਡੀਆ ਦਾ ਕਹਿਣਾ ਹੈ ਕਿ ਜੇ ਪੂਰੀ ਦੁਨੀਆ ਨੂੰ ਇਲੈਕਟ੍ਰਾਨਿਕ ਡਿਵਾਈਸ ਮੰਨ ਲਿਆ ਜਾਵੇ ਤਾਂ ਤਾਈਵਾਨ ਉਸ ਦਾ ਸੈਮੀਕੰਡਕਟਰ ਹੈ। ਸਾਲ 2020 ਦੇ ਸੈਮੀਕੰਡਕਟਰ ਇੰਡਸਟਰੀ ਐਸੋਸੀਏਸ਼ਨ ਦੇ ਅੰਕੜੇ ਦੱਸਦੇ ਹਨ ਕਿ ਤਾਈਵਾਨ ਕੁੱਲ ਗਲੋਬਲ ਉਤਪਾਦਨ ਦਾ 63 ਫੀਸਦੀ ਸੈਮੀਕੰਡਕਟਰ ਇਕੱਲੇ ਬਣਾਉਂਦਾ ਹੈ। ਇਸ ਤੋਂ ਬਾਅਦ ਕੋਰੀਆ 18 ਫੀਸਦੀ ਅਤੇ ਚੀਨ 6 ਫੀਸਦੀ ਦਾ ਨੰਬਰ ਆਉਂਦਾ ਹੈ।

ਅਸੀਂ ਆਪਣੀ ਲੋੜ ਦਾ 90 ਫੀਸਦੀ ਸੈਮੀਕੰਡਕਟਰ ਚੀਨ ਅਤੇ ਤਾਈਵਾਨ ਤੋਂ ਮੰਗਵਾਉਂਦੇ ਹਾਂ। ਇਸ ’ਚ ਵੀ ਜ਼ਿਆਦਾਤਰ ਹਿੱਸਾ ਤਾਈਵਾਨ ਦਾ ਹੈ। ਸਾਲ 2020 ’ਚ ਭਾਰਤ ਨੇ 17.1 ਅਰਬ ਡਾਲਰ ਦਾ ਸੈਮੀਕੰਡਕਟਰ ਇਸਤੇਮਾਲ ਕੀਤਾ ਜੋ 2027 ਤੱਕ ਵਧ ਕੇ 92.3 ਅਰਬ ਡਾਲਰ ਪਹੁੰਚ ਜਾਵੇਗਾ। ਸਾਲਾਨਾ 27 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋ ਰਿਹਾ ਹੈ।

ਮਹਿੰਗੇ ਹੋ ਜਾਣਗੇ ਮੋਬਾਇਲ ਅਤੇ ਗੈਜੇਟਸ

ਅਜੇ ਕੇਡੀਆ ਦੱਸਦੇ ਹਨ ਕਿ ਚੀਨ-ਤਾਈਵਾਨ ਜੰਗ ਦਾ ਸਭ ਤੋਂ ਪਹਿਲਾ ਅਸਰ ਮੋਬਾਇਲ ਇੰਡਸਟਰੀ ’ਤੇ ਹੋਵੇਗਾ। ਵੀਵੋ, ਸ਼ਾਓਮੀ, ਪੋਕੋ ਵਰਗੀਆਂ ਮੋਬਾਇਲ ਕੰਪਨੀਆਂ ਭਾਵੇਂ ਹੀ ਇਸ ਨੂੰ ਭਾਰਤ ’ਚ ਬਣਾਉਂਦੀਆਂ ਹਨ ਪਰ ਜ਼ਿਆਦਾਤਰ ਉਪਕਰਨ ਚੀਨ ਤੋਂ ਆਉਂਦੇ ਹਨ। ਜੰਗ ਦੀ ਸਥਿਤੀ ’ਚ ਉਨ੍ਹਾਂ ਦੀ ਇੰਪੋਰਟ ’ਤੇ ਅਸਰ ਹੋਵੇਗਾ ਅਤੇ ਮੋਬਾਇਲ ਉਤਪਾਦਨ ਵੀ ਪ੍ਰਭਾਵਿਤ ਹੋਵੇਗਾ। ਇਸ ਤੋਂ ਇਲਾਵਾ ਗੈਜੇਟਸ ਅਤੇ ਇਲੈਕਟ੍ਰਾਨਿਕਸ ’ਤੇ ਵੀ ਇਸ ਦਾ ਬੁਰਾ ਅਸਰ ਪਵੇਗਾ। ਭਾਰਤ ’ਚ ਕੁੱਲ ਸੈਮੀਕੰਡਕਟਰ ਦੀ ਖਪਤ ’ਚੋਂ ਕਰੀਬ 35 ਫੀਸਦੀ ਹਿੱਸਾ ਇਲੈਕਟ੍ਰਾਨਿਕਸ ’ਚ ਜਾਂਦਾ ਹੈ।

ਸੈਮੀਕੰਡਕਟਰ ਦੇ ਉਤਪਾਦਨ ’ਚ ਤਾਈਵਨ ਇੰਝ ਬਣਿਆ ਮੋਹਰੀ

-ਤਾਈਵਾਨ ਨੇ ਖੁਦ ਨੂੰ ਸੈਮੀਕੰਡਕਟਰ ਦੇ ਉਤਪਾਦਨ ’ਚ ਅੱਗੇ ਲਿਆਉਣ ਦੀ ਸ਼ੁਰੂਆਤ ਸਾਲ 1985 ’ਚ ਹੀ ਕਰ ਦਿੱਤੀ ਸੀ।

-ਤਾਈਵਾਨ ਦੀ ਸਰਕਾਰ ਨੇ ਮਾਰਿਸ ਚਾਂਗ ਨੂੰ ਸੈਮੀਕੰਡਕਟਰ ਇੰਡਸਟਰੀ ਨੂੰ ਤਿਆਰ ਕਰਨ ਦਾ ਕੰਮ ਸੌਂਪਿਆ।

-ਸਾਲ 1987 ’ਚ ਤਾਈਵਾਨ ਸੈਮੀਕੰਡਕਟਰ ਮੈਨੂਫੈਕਚਰਿੰਗ ਕੰਪਨੀ (ਟੀ. ਐੱਸ. ਐੱਮ. ਸੀ.) ਦੀ ਸਥਾਪਨਾ ਹੋਈ।

-ਅੱਜ ਇਹ ਦੁਨੀਆ ਦੀ ਸਭ ਤੋਂ ਵੱਡੀ ਸੈਮੀਕੰਡਕਟਰ ਕੰਪਨੀ ਹੈ।

-ਟੀ. ਐੱਸ. ਐੱਮਮ. ਸੀ. ਇਕ ਸਮੇਂ ਗਲੋਬਲ ਬਾਜ਼ਾਰ ਦੀ 92 ਫੀਸਦੀ ਮੰਗ ਪੂਰੀ ਕਰ ਰਹੀ ਸੀ।

-ਦੂਜੇ ਸਥਾਨ ’ਤੇ ਕਬਜ਼ਾ ਕਰ ਕੇ ਬੈਠੀ ਦੱਖਣੀ ਕੋਰੀਆ ਦੀ ਕੰਪਨੀ ਸੈਮਸੰਗ ਦੀ ਹਿੱਸੇਦਾਰੀ ਸਿਰਫ 8 ਫੀਸਦੀ ’ਤੇ ਸੀਮਤ ਸੀ।

 
< Prev   Next >

Advertisements

Advertisement