:: ...ਜਦੋਂ ਸਦਨ ’ਚ ਲੱਗੇ ਠਹਾਕੇ, ਨਾਇਡੂ ਨੇ ਰਾਘਵ ਚੱਢਾ ਨੂੰ ਕਿਹਾ- ਪਹਿਲਾ ਪਿਆਰ ਹੀ ਚੰਗਾ ਹੁੰਦਾ ਹੈ   :: ਰਾਘਵ ਚੱਢਾ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਮਨਦੀਪ ਕੌਰ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ   :: ਦਲਾਈ ਲਾਮਾ ਨੇ ਨਵੇਂ ਚੁਣੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਦਿੱਤੀ ਵਧਾਈ   :: ਮੱਧ ਪ੍ਰਦੇਸ਼ ਚ ਆਸਮਾਨੀ ਬਿਜਲੀ ਡਿੱਗਣ ਨਾਲ 9 ਲੋਕਾਂ ਦੀ ਮੌਤ, 2 ਝੁਲਸੇ   :: ਦੇਸ਼ ਦੇ ਸਭ ਤੋਂ ਵੱਡੇ ਵਿਗਿਆਨਕ ਸੰਸਥਾ ਦੀ ਮੁਖੀ ਬਣੀ ਨੱਲਥੰਬੀ, ਜਾਣੋ ਕੌਣ ਹੈ ਇਹ ਮਹਿਲਾ   :: ਆਜ਼ਾਦੀ ਦਿਹਾੜੇ ਤੋਂ ਪਹਿਲਾਂ NIA ਨੇ ISIS ਦੇ ਸਰਗਰਮ ਮੈਂਬਰ ਨੂੰ ਦਿੱਲੀ ਤੋਂ ਕੀਤਾ ਗ੍ਰਿਫ਼ਤਾਰ   :: ਮਹਾਰਾਸ਼ਟਰ : ਬਗਾਵਤ ਤੋਂ ਬਾਅਦ ਊਧਵ ਠਾਕਰੇ ਨੇ ਜਿੱਤੀ ਪਹਿਲੀ ਲੜਾਈ, ਭਾਜਪਾ ਨੂੰ ਲੱਗਾ ਝਟਕਾ   :: ਪੰਜਾਬ ਯੂਨੀਵਰਸਿਟੀ ਨੂੰ ਨਹੀਂ ਕੀਤਾ ਜਾਵੇਗਾ ਕੇਂਦਰ ਯੂਨੀਵਰਸਿਟੀ ਚ ਤਬਦੀਲ   :: ਭਾਜਪਾ ਬਦਲ ਦੇਵੇਗੀ ਤਿਰੰਗਾ : ਮਹਿਬੂਬਾ   :: ਵਿਧਾਇਕਾਂ ਨੂੰ ਧਮਕੀ ਦੇਣ ਵਾਲਿਆਂ ਦਾ ਪਾਕਿਸਤਾਨੀ ਕੁਨੈਕਸ਼ਨ ! STF ਨੇ 6 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ   :: ਰਾਜਸਥਾਨ ਚ 13 ਦਿਨਾਂ ਦਾ ਫੌਜੀ ਅਭਿਆਸ ਕਰਨਗੇ ਭਾਰਤ ਤੇ ਓਮਾਨ   :: ਹਾਈ ਕੋਰਟ ਨੇ ਭਾਰਤੀ ਮਹਿਲਾ ਅਤੇ ਅਮਰੀਕੀ ਪੁਰਸ਼ ਦੇ ‘ਆਨਲਾਈਨ ਵਿਆਹ’ ਨੂੰ ਦਿੱਤੀ ਮਨਜ਼ੂਰੀ   :: ਵੱਡੀ ਖ਼ਬਰ: ਦਿੱਲੀ ਸਰਕਾਰ ਨੇ ਵਾਪਸ ਲਈ ਨਵੀਂ ਆਬਕਾਰੀ ਨੀਤੀ, ਭਾਜਪਾ ਸਿਰ ਮੜ੍ਹਿਆ ਇਹ ਦੋਸ਼   :: ਪੰਜਾਬ ਚ ਧਰਮ ਤਬਦੀਲੀ ਤੇ ਭਾਜਪਾ ਆਗੂ RP ਸਿੰਘ ਨੇ ਜਤਾਈ ਚਿੰਤਾ, SGPC ਤੇ ਕੱਸਿਆ ਤੰਜ   :: ਆਂਧਰਾ ਪ੍ਰਦੇਸ਼ : ਸਮੁੰਦਰ ਚ ਡੁੱਬੇ 5 ਵਿਦਿਆਰਥੀਆਂ ਦੀ ਮੌਤ, ਇਕ ਦੀ ਭਾਲ ਜਾਰੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

ਲਿਜ਼ ਟਰੱਸ ਦਾ ਬਿਆਨ, ਕਿਹਾ-"ਮੈਂ ਨੀ ਨਿਕੋਲਾ ਸਟਰਜਨ ਕੋਲੋਂ ਮੁਆਫ਼ੀ ਮੰਗਣੀ" PRINT ਈ ਮੇਲ
lijj_050822.jpgਗਲਾਸਗੋ --05ਅਗਸਤ-(MDP)-- ਬੀਤੇ ਦਿਨੀਂ ਸਕਾਟਲੈਂਡ ਦੀ ਫਸਟ ਮਨਿਸਟਰ ਤੇ ਐੱਸ ਐੱਨ ਪੀ ਪ੍ਰਮੁੱਖ ਨਿਕੋਲਾ ਸਟਰਜਨ ਬਾਰੇ ਲਿਜ਼ ਟਰੱਸ ਵੱਲੋਂ ਦਿੱਤਾ ਬਿਆਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਲਿਜ਼ ਟਰੱਸ ਨੇ ਸਕਾਟਲੈਂਡ ਦੀ ਆਜ਼ਾਦੀ ਲਈ ਦੂਜੀ ਰਾਇਸ਼ੁਮਾਰੀ ਬਾਰੇ ਕੋਰੀ ਨਾਂਹ ਕਰਦਿਆਂ ਨਿਕੋਲਾ ਸਟਰਜਨ 'ਤੇ ਨਿੱਜੀ ਨਿਸ਼ਾਨਾ ਸਾਧਿਆ ਸੀ। ਉਹਨਾਂ ਕਿਹਾ ਸੀ ਕਿ ਨਿਕੋਲਾ ਸਟਰਜਨ 'ਅਟੈਨਸ਼ਨ ਸੀਕਰ' ਹੈ ਤੇ ਉਸਨੂੰ ਅਣਗੌਲਿਆ ਕਰਨਾ ਹੀ ਬਿਹਤਰ ਹੈ।

ਇੱਕ ਟੀਵੀ ਇੰਟਰਵਿਊ ਦੌਰਾਨ ਮੇਜ਼ਬਾਨ ਵੱਲੋਂ ਜਦੋਂ ਬਿਆਨ ਸੰਬੰਧੀ ਨਿਕੋਲਾ ਸਟਰਜਨ ਕੋਲੋਂ ਮੁਆਫ਼ੀ ਮੰਗਣ ਬਾਰੇ ਪੁੱਛਿਆ ਤਾਂ ਲਿਜ਼ ਟਰੱਸ ਨੇ ਦੋ ਲਫ਼ਜ਼ਾਂ ਵਿੱਚ ਹੀ ਗੱਲ ਮੁਕਾ ਦਿੱਤੀ ਕਿ "ਬਿਲਕੁਲ ਨਹੀਂ।" ਟਰੱਸ ਦਾ ਕਹਿਣਾ ਹੈ ਕਿ ਨਿਕੋਲਾ ਸਟਰਜਨ ਆਪਣਾ ਕੀਮਤੀ ਸਮਾਂ ਤੇ ਊਰਜਾ ਸਕਾਟਲੈਂਡ ਦੇ ਲੋਕਾਂ ਨੂੰ ਬਿਹਤਰ ਸ਼ਾਸਨ ਦੇਣ ਦੀ ਬਜਾਏ ਰਾਇਸ਼ੁਮਾਰੀ ਕਰਵਾਉਣ 'ਤੇ ਲਗਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਬੇਸ਼ੱਕ ਮੈਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹਾਂ ਪਰ ਮਾਣ ਨਾਲ ਕਹਿ ਸਕਦੀ ਹਾਂ ਕਿ ਬਚਪਨ ਵਿੱਚ ਸਕਾਟਲੈਂਡ ਦੇ ਕਸਬੇ ਪੇਜ਼ਲੀ ਦੇ ਪ੍ਰਾਇਮਰੀ ਸਕੂਲ 'ਚ ਪੜ੍ਹਦੀ ਰਹੀ ਹਾਂ। ਇਸ ਦੇ ਨਾਲ ਹੀ ਸੈਕੰਡਰੀ ਸਕੂਲ ਦੀ ਪੜ੍ਹਾਈ ਲੀਡਜ਼ ਤੋਂ ਕੀਤੀ। ਮੈਂ ਅਨੇਕਤਾ 'ਚ ਏਕਤਾ ਦੀ ਹਾਮੀ ਹਾਂ। ਮੁਆਫ਼ੀ ਮੰਗਣ ਦਾ ਸਵਾਲ ਹੀ ਨਹੀਂ ਬਣਦਾ। ਹਾਲ ਦੀ ਘੜੀ ਹਾਲਾਤ ਇਹ ਹਨ ਕਿ ਲਿਜ਼ ਟਰੱਸ ਤੇ ਨਿਕੋਲਾ ਸਟਰਜਨ ਦੇ ਹਮਾਇਤੀ ਨੇਤਾ ਇਸ ਬਿਆਨ ਨੂੰ ਆਧਾਰ ਬਣਾ ਕੇ ਬਿਆਨਬਾਜ਼ੀ 'ਚ ਰੁੱਝ ਗਏ ਹਨ।

 
< Prev   Next >

Advertisements

Advertisement