:: ਡਾਂਗਰੀ ਹਮਲਾ : ਅੱਤਵਾਦੀਆਂ ਦੀ ਸੂਚਨਾ ਦੇਣ ਤੇ 10 ਲੱਖ ਰੁਪਏ ਦਾ ਇਨਾਮ   :: ਲੋਕ ਸਭਾ ਚ PM ਮੋਦੀ ਬੋਲੇ- ਅੱਜ ਪੂਰੀ ਦੁਨੀਆ ਚ ਭਾਰਤ ਨੂੰ ਲੈ ਕੇ ਆਸ ਅਤੇ ਭਰੋਸਾ ਹੈ   :: ਕਸ਼ਮੀਰ ਹੁਣ ਅਫਗਾਨਿਸਤਾਨ ਵਰਗਾ ਲੱਗ ਰਿਹੈ, ਮਹਿਬੂਬਾ ਮੁਫਤੀ ਦਾ ਭਾਜਪਾ ਤੇ ਹਮਲਾ   :: ਭਾਰਤੀ ਫ਼ੌਜ ਨੇ ਭੂਚਾਲ ਪ੍ਰਭਾਵਿਤ ਤੁਰਕੀ ਲਈ ਭੇਜੀ ਮੈਡੀਕਲ ਟੀਮ   :: ਰਾਹੁਲ ਦਾ PM ਮੋਦੀ ਤੋਂ ਸਵਾਲ- ਅਡਾਨੀ ਜੀ ਤੁਹਾਡੇ ਨਾਲ ਕਿੰਨੀ ਵਾਰ ਗਏ ਵਿਦੇਸ਼   :: ਅਡਾਨੀ ਦੇ ਸਾਮਰਾਜ ਤੇ ਪਈ ਇਸ ਸੱਟ ਤੋਂ ਬਾਅਦ ਹੁਣ ਅੱਗੇ ਕੀ?   :: ਪੰਜਾਬ ਸਰਕਾਰ ਨੇ ਇਕ ਹੋਰ ਗਾਰੰਟੀ ਕੀਤੀ ਪੂਰੀ, ਹੁਣ ਸਸਤੇ ਭਾਅ ’ਤੇ ਮਿਲੇਗੀ ਰੇਤ, ਮੁੱਖ ਮੰਤਰੀ ਦਾ ਵੱਡਾ ਐਲਾਨ   :: ਜਨਰਲ ਵਰਗ ਦੇ ਉਮੀਦਵਾਰਾਂ ਲਈ ਖੁਸ਼ਖ਼ਬਰੀ, ਸਿਵਲ ਸੇਵਾਵਾਂ ਪ੍ਰੀਖਿਆ ਚ ਵਧਾਈ ਗਈ ਉਮਰ ਹੱਦ   :: ਭਾਰਤ ਦੀ ਪਹਿਲੀ ਮਹਿਲਾ ਫਾਈਟਰ ਅਵਨੀ ਨੇ ਵਿਦੇਸ਼ੀ ਆਸਮਾਨ ਚ ਵਿਖਾਈ ਤਾਕਤ, ਵਧਾਇਆ ਦੇਸ਼ ਦਾ ਮਾਣ   :: ਭਾਰਤ ਦੀ ਨੌਜਵਾਨ ਪੀੜ੍ਹੀ ਲਈ ਕੁਝ ਵੀ ਅਸੰਭਵ ਨਹੀਂ: PM ਮੋਦੀ   :: ਸਰਹੱਦ ਪਾਰ ਤੋਂ ਆਏ ਡਰੋਨ ਨੂੰ ਫਾਇਰਿੰਗ ਕਰ ਕੇ ਸੁੱਟਿਆ, ਸਾਢੇ 32 ਕਰੋੜ ਦੀ ਹੈਰੋਇਨ ਬਰਾਮਦ   :: ਜੀਂਦ ’ਚ ਕਿਸਾਨਾਂ ਦੀ ਮਹਾਪੰਚਾਇਤ, ਸਰਕਾਰ ’ਤੇ ਵਰ੍ਹੇ ਟਿਕੈਤ, ਬੋਲੇ- ਲੋਕਾਂ ਨੂੰ ਲੜਾ ਰਹੀ ਭਾਜਪਾ   :: ਭਾਰਤ ਨੇ ਸਿੰਧੂ ਜਲ ਸੰਧੀ ਚ ਸੋਧ ਲਈ ਪਾਕਿਸਤਾਨ ਨੂੰ ਜਾਰੀ ਕੀਤਾ ਨੋਟਿਸ   :: J&K: ਬਨੀਹਾਲ ’ਚ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ’ਤੇ ਲੱਗੀ ਬ੍ਰੇਕ! ਕਾਂਗਰਸ ਬੋਲੀ- ਨਹੀਂ ਮਿਲ ਰਹੀ ਸੁਰੱਖਿਆ   :: ਜਲ ਜੀਵਨ ਮਿਸ਼ਨ ਤਹਿਤ 11 ਕਰੋੜ ਨਲ ਕੁਨੈਕਸ਼ਨ ਪ੍ਰਦਾਨ ਕਰਨਾ ਵੱਡੀ ਪ੍ਰਾਪਤੀ: PM ਮੋਦੀ

Weather

Patiala

Click for Patiala, India Forecast

Amritsar

Click for Amritsar, India Forecast

 New Delhi

Click for New Delhi, India Forecast

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਨਿਕਿਆਂ ਜਿੰਦਾ ਵੱਡੇ ਸਾਕੇ PRINT ਈ ਮੇਲ
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਵਿੱਚ ਵਿਰਾਜਮਾਨ ਸਨ। ਉਹਨਾਂ ਦੀ ਮਾਤਾ ਜੀ ਮਾਤਾ ਗੁਜਰੀ ਨੇ ਕਲਗੀਧਰ ਪਿਤਾ ਨੂੰ ਕਿਹਾ ਕਿ ਬੇਟਾ ਹੁਣ ਇਥੋ ਚਲੋ। ਆਪਣੀ ਮਾਂ ਦਾ ਆਗਿਆ ਨੂੰ ਗੁਰੂ ਸਾਹਿਬ ਜੀ ਟਾਲ ਨਹੀਂ ਸੀ ਸਕਦੇ ਇਸ ਲਈ ਉਹਨਾਂ ਸਿੱਖਾਂ ਨੂੰ ਅਨੰਦਪੁਰ ਸਾਹਿਬ ਛੱਡ ਕੇ ਚਾਲੇ ਪਾਉਣ ਨੂੰ ਕਿਹਾ।
ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਵਿੱਚ ਵਿਰਾਜਮਾਨ ਸਨ। ਉਹਨਾਂ ਦੀ ਮਾਤਾ ਜੀ ਮਾਤਾ ਗੁਜਰੀ ਨੇ ਕਲਗੀਧਰ ਪਿਤਾ ਨੂੰ ਕਿਹਾ ਕਿ ਬੇਟਾ ਹੁਣ ਇਥੋ ਚਲੋ। ਆਪਣੀ ਮਾਂ ਦਾ ਆਗਿਆ ਨੂੰ ਗੁਰੂ ਸਾਹਿਬ ਜੀ ਟਾਲ ਨਹੀਂ ਸੀ ਸਕਦੇ ਇਸ ਲਈ ਉਹਨਾਂ ਸਿੱਖਾਂ ਨੂੰ ਅਨੰਦਪੁਰ ਸਾਹਿਬ ਛੱਡ ਕੇ ਚਾਲੇ ਪਾਉਣ ਨੂੰ ਕਿਹਾ।

ਜਦੋਂ ਗੁਰੂ ਸਾਹਿਬ ਜੀ ਨੇ ਸਿੱਖਾਂ ਸਮੇਤ ਕਿਲ੍ਹੇ ਤੋਂ ਕੂਚ ਕੀਤਾ ਤਾਂ ਦੁਸ਼ਮਨ ਫੌਜਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ। ਅਚਨਚੇਤੀ ਹਮਲੇ ਨਾਲ ਪਈ ਹਫੜਾ-ਦਫੜੀ ਵਿੱਚ ਸਿੱਖ ਖਿੰਡਰ ਗਏ। ਇਹਨਾਂ ਹਾਲਾਤਾਂ ਵਿੱਚ ਗੁਰੂ ਸਾਹਿਬ ਜੀ ਵੱਡੇ ਸਾਹਿਬਜਾਜਿਆਂ ਅਤੇ ਕੁੱਝ ਸਿੱਖਾਂ ਨਾਲ ਚਮਕੌਰ ਪੁੱਜ ਗਏ ਅਤੇ ਛੋਟੇ ਸਾਹਿਬਜਾਦੇ ਆਪਣੀ ਦਾਦੀ ਮਾਂ ਦੇ ਨਾਲ ਰਹਿ ਕੇ ਆਪਣੇ ਪਿਤਾ ਜੀ ਤੋਂ ਵਿਛੜ ਗਏ।

ਮਾਤਾ ਗੁਜਰੀ ਜੀ ਦੇ ਨਾਲ ਦੋ ਛੋਟੇ ਸਾਹਿਬਜਾਦੇ ਜਿਨ੍ਹਾਂ ਦੀ ਉਮਰ 5 ਅਤੇ 8 ਸਾਲ ਦੀ ਸੀ ਦੇ ਅਲਾਵਾ ਗੰਗੂ ਪੰਡਤ ਵੀ ਸੀ। ਜਦੋਂ ਗੰਗੂ ਨੇ ਮਾਤਾ ਜੀ ਅਤੇ ਬੱਚਿਆਂ ਨੂੰ ਦੇਖਿਆ ਤਾਂ ਉਹਨਾਂ ਨੂੰ ਆਪਣੇ ਘਰ ਪਿੰਡ ਸਹੇੜੀ ਲੈ ਗਿਆ।

ਰਾਹ ਵਿੱਚ ਹੀ ਗੰਗੂ ਨੂੰ ਪਤਾ ਲੱਗ ਗਿਆ ਕਿ ਮਾਤਾ ਜੀ ਦੇ ਕੋਲ ਸੋਨੇ ਦੀਆਂ ਮੁਹਰਾਂ ਹਨ। ਗੰਗੂ ਦੇ ਮਨ ਵਿੱਚ ਲਾਲਚ ਆ ਗਿਆ ਜਦੋਂ ਮਾਤਾ ਜੀ ਉਸ ਦੇ ਘਰ ਗਏ। ਗੰਗੂ ਨੇ ਰਾਤ ਦੇ ਸਮੇਂ ਉਹ ਸੋਨੇ ਦੀਆਂ ਮੁਹਰਾਂ ਚੁਰਾ ਲਈਆਂ। ਸਵੇਰੇ ਜਦੋਂ ਮਾਤਾ ਜੀ ਨੇ ਦੇਖਿਆ ਕਿ ਸੋਨੇ ਦੀਆਂ ਮੁਹਰਾਂ ਨਹੀਂ ਹਨ ਤਾਂ ਅੰਤਰਜਾਮੀ ਮਾਤਾ ਜੀ ਨੇ ਕਿਹਾ ਕਿ ਗੰਗੂ ਜੇ ਸੋਨੇ ਦੀਆਂ ਮੁਹਰਾਂ ਚਾਹੀਦੀਆਂ ਸਨ ਤਾਂ ਤੂੰ ਮੇਰੇ ਤੋਂ ਹੀ ਮੰਗ ਲੈਂਦਾ। ਮੈਂ ਮਨ੍ਹਾਂ ਤਾਂ ਨਹੀਂ ਸੀ ਕਰਨਾ।

ਗੰਗੂ ਮਾਤਾ ਜੀ ਦੀ ਗੱਲ ਸੁਣ ਕੇ ਗੁੱਸੇ ਵਿੱਚ ਆ ਗਿਆ ਕਿਉਂਕਿ ਉਸ ਦੀ ਤਾਂ ਚੋਰੀ ਪਕੜਾ ਗਈ। ਉਹ ਆਪਣੀ ਭੁੱਲ ਮਨੰਣ ਦੀ ਥਾਂ ਤੇ ਮਾਤਾ ਜੀ ਨੂੰ ਕਹਿਣ ਲਗਿਆ ਕਿ ਮੈਂ ਤਾਂ ਤੁਹਾਨੂੰ ਆਪਣੇ ਘਰ ਵਿੱਚ ਆਸਰਾ ਦਿੱਤਾ ਤੇ ਤੁਸੀਂ ਮੇਰੇ ਉੱਤੇ ਹੀ ਇਲਜਾਮ ਲਗਾ ਰਿਹਾ ਹੋ ਮੈਂ ਹੁਣੇ ਹੀ ਤੁਹਾਡੀ ਸ਼ਿਕਾਇਤ ਜਾ ਕੇ ਸਰਕਾਰ ਨੂੰ ਕਰਦਾ ਹਾਂ।

ਗੰਗੂ ਨੇ ਜਾ ਕੇ ਮਾਤਾ ਜੀ ਦੀ ਸ਼ਿਕਾਇਤ ਕਰ ਦਿੱਤੀ ਸਮੇਂ ਦੀ ਸਰਕਾਰ ਨੂੰ ਤਾਂ ਉਸ ਸਮੇਂ ਕਲਗੀਧਰ ਪਿਤਾ ਅਤੇ ਉਹਨਾਂ ਦੇ ਪਰਿਵਾਰ ਦੀ ਤਲਾਸ਼ ਹੀ ਸੀ। ਉਸ ਸਮੇਂ ਜਾਨੀ ਖਾਨ ਅਤੇ ਮਾਨੀ ਖਾਨ ਦੋ ਥਾਨੇਦਾਰ ਨੇ ਆ ਕੇ ਮਾਤਾ ਜੀ ਅਤੇ ਦੋਵੇ ਛੋਟੇ ਸਾਹਿਬਜਾਦਿਆਂ ਨੂੰ ਗ੍ਰਿਫਤਾਰ ਕਰ ਲਿਆ।

ਦੋਵੇ ਬੱਚਿਆਂ ਨੂੰ ਅਤੇ ਮਾਤਾ ਜੀ ਨਵਾਬ ਦੇ ਸਾਹਮਣੇ ਲੈ ਜਾਣ ਤੋਂ ਪਹਿਲਾ ਠੰਡੇ ਬੁਰਜ ਵਿੱਚ ਰੱਖਿਆ। ਬੁਰਜ ਵੀ ਅਜਿਹਾ ਜਿਸ ਵਿੱਚ ਚਾਰੇ ਪਾਸੇ ਤੋਂ ਹਵਾ ਆਉਂਦੀ ਸੀ। ਦਸੰਬਰ ਦਾ ਮਹੀਨ ਕੜਾਕੇ ਦੀ ਠੰਡ ਵਿੱਚ ਬੁਜਰਗ ਮਾਤਾ ਜੀ ਅਤੇ ਦੋਵੇ ਮਾਸੂਮ ਛੋਟੇ-ਛੋਟੇ ਬੱਚੇ। ਉਹਨਾਂ ਨੂੰ ਕੁੱਝ ਖਾਣ ਪੀਣ ਲਈ ਨਹੀਂ ਦਿੱਤਾ।

ਮਾਤਾ ਜੀ ਬੱਚਿਆਂ ਨੂੰ ਰਾਤ ਵਿੱਚ ਬੈਠ ਕੇ ਉਹਨਾਂ ਦੇ ਦਾਦਾ ਜੀ ਦੀ ਸ਼ਹਿਦੀ ਦਾ ਸਾਕਾ ਸੁਣਾਉਂਦੀ ਰਹੀ। ਜਦੋਂ ਸਵੇਰੇ ਇਹਨਾਂ ਮਾਸੂਮ ਬੱਚਿਆਂ ਨੂੰ ਨਵਾਬ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਸਾਹਿਬਜਾਦਿਆਂ ਨੇ ਨਵਾਬ ਨੂੰ ਗੱਜ ਕੇ ਫਤਿਹ ਬੁਲਾਈ ਫਤਿਹ ਸੁਣ ਕੇ ਨਵਾਬ ਨੂੰ ਬਹੁਤ ਗੁੱਸਾ ਆਇਆ, ਬੱਚਿਆਂ ਨੂੰ ਕਿਹਾ ਗਿਆ ਇਥੇ ਫਹਿਤ ਨਹੀਂ ਚੱਲਦੀ ਇਥੇ ਸਲਾਮ ਕਰਨਾ ਪੈਂਦਾ ਹੈ ਤਾਂ ਬਹਾਦਰ ਬੱਚਿਆਂ ਨੇ ਕਿਹਾ ਸਾਨੂੰ ਸਲਾਮ ਨਹੀਂ ਫਤਿਹ ਸਿਖਾਈ ਗਈ ਇਸ ਲਈ ਫਹਿਤ ਹੀ ਬੁਲਾਵਾਂਗੇ।

ਫਿਰ ਨਵਾਬ ਨੇ ਇਹਨਾਂ ਬੱਚਿਆਂ ਨੂੰ ਇਸਲਾਮ ਧਾਰਨ ਦੇ ਲਈ ਕਈ ਪ੍ਰਕਾਰ ਦੇ ਲਾਲਚ ਦਿੱਤੇ। ਉਹਨਾਂ ਨੂੰ ਹਰ ਪ੍ਰਕਾਰ ਦਾ ਸੁੱਖ ਦੇਣ ਦਾ ਵਾਅਦਾ ਕੀਤਾ। ਉਹਨਾਂ ਰਾਜ ਦੇਣ ਦੀ ਗੱਲ ਕੀਤੀ। ਪਰ ਉਹ ਛੋਟੇ ਮਾਸੂਮ ਬੱਚੇ ਭਾਵੇਂ ਸਰੀਰਕ ਉਮਰ ਤੋਂ ਛੋਟੇ ਸਨ, ਪਰ ਦਸ਼ਮੇਸ਼ ਪਿਤਾ ਜੀ ਦੇ ਬੱਚੇ ਸਨ। ਉਹਨਾਂ ਨੇ ਨਵਾਬ ਦੀ ਇੱਕ ਗੱਲ ਨਹੀਂ ਮੰਨੀ।

ਜਦੋਂ ਲਾਲਚਾਂ ਦਾ ਕੋਈ ਫਾਇਦਾ ਨਹੀਂ ਹੋਇਆ ਤਾਂ ਨਵਾਬ ਨੇ ਉਹਨਾਂ ਨੂੰ ਉਹਨਾਂ ਦੇ ਦਾਦਾ ਜੀ ਦੀ ਸ਼ਹੀਦੀ ਦਾ ਡਰਾਵਾ ਦਿੱਤਾ ਕਿ ਅਸੀਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਹੈ ਤਾਂ ਅਸੀਂ ਤੁਹਾਨੂੰ ਵੀ ਨਹੀਂ ਛੱਡਾਂਗੇ ਜੇ ਜਿੰਦਾ ਰਹਿਣਾ ਚਾਹੁੰਦੇ ਹੋ ਤਾਂ ਇਸਲਾਮ ਧਾਰਨ ਕਰ ਲਉ। ਨਾਵਬ ਕਹਿਣ ਲੱਗਿਆ ਅਸੀਂ ਤੁਹਾਡੇ ਪਰਿਵਾਰ ਨੂੰ ਖਤਮ ਕਰ ਦਿੱਤਾ ਹੈ ਤੁਸੀਂ ਇੱਕਲੋ ਰਹਿ ਗਏ ਹੋ ਇਸਲਾਮ ਧਾਰਨ ਕਰਨ ਵਿੱਚ ਹੀ ਭਲਾਈ ਹੈ।

ਸਾਹਿਬਜਾਦਿਆਂ ਨੇ ਕਿਹਾ ਕਿ ਅਸੀਂ ਸ਼ਹੀਦ ਹੋਣਾ ਮੰਜੂਰ ਕਰਾਂਗੇ ਪਰ ਇਸਲਾਮ ਤਾਂ ਧਾਰਨ ਨਹੀਂ ਕਰਾਂਗੇ। ਜਦੋਂ ਬੱਚੇ ਨਹੀਂ ਮੰਨੇ ਤਾਂ ਨਵਾਬ ਨੇ ਕਿਹਾ ਕਿ ਜੇ ਤੁਹਾਨੂੰ ਛੱਡ ਦਿਆਂਗੇ ਤਾਂ ਤੁਸੀਂ ਕੀ ਕਰੋਗੇ? ਸਾਹਿਬਜਾਦੇ ਕਹਿੰਦੇ ਹਨ ਕਿ ਪਹਿਲੀ ਗੱਲ ਸਾਨੂੰ ਪਤਾ ਹੈ ਤੁਸੀਂ ਸਾਨੂੰ ਨਹੀਂ ਛੱਡੋਗੇ, ਪਰ ਜੇ ਸਾਨੂੰ ਛੱਡ ਦਿੱਤਾ ਗਿਆ ਤਾਂ ਅਸੀਂ ਫੌਜ ਇਕੱਠੀ ਕਰਾਂਗੇ ਅਤੇ ਫਿਰ ਆਪਣੇ ਪਿਤਾ ਜੀ ਅਤੇ ਦਾਦਾ ਜੀ ਦੀ ਤਰ੍ਹਾਂ ਜੁਲਮ ਦਾ ਖਾਤਮਾ ਕਰਾਂਗੇ।

ਇਹ ਗੱਲ ਸੁਣ ਕੇ ਮਲੇਰਕੋਟਲੇ ਦੇ ਦਿਵਾਨ ਨੇ ਕਿਹਾ ਧੰਨ ਗੁਰੂ ਗੋਬਿੰਦ ਸਿੰਘ ਪਰ ਨਾਲ ਹੀ ਖੜਾ ਸੀ ਸੁੱਚਾ ਨੰਦ ਦਿਵਾਨ ਨੇ ਕਿਹਾ ਕਿ ਸੱਪ ਦੇ ਬੱਚੇ ਹਮੇਸ਼ਾ ਸੱਪ ਹੀ ਹੁੰਦੇ ਹਨ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ। ਇਹਨਾਂ ਸਾਹਿਬਜਾਦਿਆਂ ਦਾ ਦੋਸ਼ ਸਿਰਫ ਇਹ ਜਾਣਿਆ ਜਾ ਰਿਹਾ ਸੀ ਕਿ ਇਹ ਦਸ਼ਮੇਸ਼ ਪਿਤਾ ਦੇ ਬੱਚੇ ਹਨ। ਫਤਵਾ ਲਾਇਆ ਕਿ ਬੱਚਿਆਂ ਨੂੰ ਜਿੰਦਾ ਹੀ ਨਿਹਾਂ ਵਿੱਚ ਚਿਨਵਾ ਦਿੱਤਾ ਜਾਵੇ।

ਦੋਵੇ ਬਹਾਦਰ ਬੱਚੇ ਬਿਨਾਂ ਡਰੇ ਬਿਨਾਂ ਘਬਰਾਏ ਅਕਾਲ ਪੁਰਖ ਨੂੰ ਧਿਆਨ ਰੱਖਦੇ ਹੋਏ ਜੈਕਾਰੇ ਛਡਾਉਂਦੇ ਹੋਏ ਸ਼ਹੀਦ ਹੋ ਗਏ। ਧੰਨ ਧੰਨ ਬਾਬਾ ਫਤਿਹ ਸਿੰਘ ਧੰਨ ਧੰਨ ਬਾਬਾ ਜੋਰਾਵਰ ਸਿੰਘ। ਇਹ ਬਾਹਦੁਰ ਬੱਚਿਆਂ ਦੀ ਮਹਾਨ ਕੁਰਬਾਣੀ ਨੂੰ ਕਦੀ ਨਹੀਂ ਭੁਲਾਇਆ ਜਾ ਸਕਦਾ। ਅਜਿਹੇ ਸੂਰਮੇ ਨਾ ਪੈਦਾ ਹੋਏ ਅਤੇ ਨੋ ਹੋਣਗੇ। ਜਿਨ੍ਹਾਂ ਨੇ ਜਿੰਦਗੀ ਅਤੇ ਧਰਮ ਵਿੱਚੋਂ ਧਰਮ ਦੀ ਚੋਣ ਕੀਤੀ।

ਸਹਿਯੋਗ ਨਾਲ
ਸ਼੍ਰੋਮਣੀ ਗੁ:ਪ੍ਰ: ਕਮੇਟੀ
 
< Prev   Next >

Advertisements

Advertisement
Advertisement
Advertisement
Advertisement
Advertisement
Advertisement
Advertisement
Advertisement
Advertisement