:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਤਾਈਵਾਨ ਨੂੰ ਅਮਰੀਕੀ ਹਥਿਆਰ, ਡ੍ਰੈਗਨ ਦੇ ਮਨਸੂਬਿਆਂ ’ਤੇ ਫਿਰੇਗਾ ਪਾਣੀ PRINT ਈ ਮੇਲ
jo_4_9_22.jpgਵਾਸ਼ਿੰਗਟਨ --04ਸਤੰਬਰ-(MDP)-- ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਪ੍ਰਸ਼ਾਸਨ ਨੇ ਐਲਾਨ ਕੀਤਾ ਹੈ ਕਿ ਉਹ ਤਾਈਵਾਨ ਨੂੰ 1 ਬਿਲੀਅਨ ਡਾਲਰ ਤੋਂ ਵੱਧ ਦੇ ਹਥਿਆਰ ਵੇਚੇਗਾ। ਵਿਦੇਸ਼ ਵਿਭਾਗ ਨੇ ਕਿਹਾ ਕਿ 1.09 ਬਿਲੀਅਨ ਡਾਲਰ ਦੇ ਹਥਿਆਰਾਂ ਦੀ ਵਿਕਰੀ ’ਚ 355 ਮਿਲੀਅਨ ਡਾਲਰ ਦੀ ਹਵਾ ਤੋਂ ਸਮੁੰਦਰ ’ਚ ਮਾਰ ਕਰਨ ਵਾਲੀਆਂ ਹਾਰਪੂਨ ਮਿਜ਼ਾਈਲਾਂ ਅਤੇ 85 ਮਿਲੀਅਨ ਡਾਲਰ ਦੀ ਹਵਾ ਤੋਂ ਹਵਾ ’ਚ ਮਾਰ ਕਰਨ ਵਾਲੀਆਂ

 à¨¸à¨¾à¨ˆà¨¡à¨µà¨¿à©°à¨¡à¨° ਮਿਜ਼ਾਈਲਾਂ ਸ਼ਾਮਲ ਹਨ। ਹਾਲਾਂਕਿ, ਹਥਿਆਰਾਂ ਦਾ ਸਭ ਤੋਂ ਵੱਡਾ ਹਿੱਸਾ ਤਾਈਵਾਨ ਦੇ ਨਿਗਰਾਨੀ ਰਡਾਰ ਪ੍ਰੋਗਰਾਮ ਲਈ 655 ਮਿਲੀਅਨ ਡਾਲਰ ਦਾ ਪੈਕੇਜ ਹੈ। ਇਹ ਰਡਾਰ ਪ੍ਰੋਗਰਾਮ ਏਅਰ ਡਿਫੈਂਸ ਨੂੰ ਚਿਤਾਵਨੀ ਦਿੰਦਾ ਹੈ। ਹਵਾ ’ਚ ਦੁਸ਼ਮਣ ਦੀਆਂ ਮਿਜ਼ਾਈਲਾਂ ਦੀ ਸ਼ੁਰੂਆਤੀ ਚਿਤਾਵਨੀ ਮਹੱਤਵਪੂਰਨ ਬਣ ਗਈ ਹੈ ਕਿਉਂਕਿ ਚੀਨ ਨੇ ਤਾਈਵਾਨ ਦੇ ਨੇੜੇ ਫੌਜੀ ਅਭਿਆਸਾਂ ਨੂੰ ਤੇਜ਼ ਕੀਤਾ ਹੈ।

ਅਮਰੀਕਾ ਦੇ ਇਸ ਕਦਮ ਨੂੰ ਭੜਕਾਊ ਦੱਸਦਿਆਂ ਚੀਨ ਨੇ ਜਵਾਬੀ ਕਦਮ ਚੁੱਕਣ ਦੀ ਗੱਲ ਕਹੀ ਹੈ। ਅਮਰੀਕਾ ਦਾ ਇਹ ਕਦਮ ਚੀਨ ਦੀ ਚਿੰਤਾ ਵਧਾਉਣ ਵਾਲਾ ਹੈ। ਚੀਨ ਆਪਣੀ ਵਿਸਤਾਰਵਾਦੀ ਨੀਤੀ ’ਤੇ ਚੱਲਦਿਆਂ ਪੂਰੇ ਦੱਖਣੀ ਏਸ਼ੀਆ ’ਚ ਆਪਣੀ ਮੌਜੂਦਗੀ ਕਾਇਮ ਕਰਨਾ ਚਾਹੁੰਦਾ ਹੈ ਪਰ ਹੁਣ ਚੀਨੀ ਸਰਹੱਦ ਤੋਂ ਸਿਰਫ 160 ਕਿਲੋਮੀਟਰ ਦੂਰ ਅਤਿ-ਆਧੁਨਿਕ ਅਮਰੀਕੀ ਮਿਜ਼ਾਈਲਾਂ ਅਤੇ ਰਡਾਰ ਪ੍ਰਣਾਲੀਆਂ ਦੀ ਤਾਇਨਾਤੀ ਨਾਲ ਉਸ ਦੇ ਮਨਸੂਬਿਆਂ ਨੂੰ ਚਕਨਾਚੂਰ ਕੀਤਾ ਜਾ ਸਕਦਾ ਹੈ।

ਅਮਰੀਕਾ-ਚੀਨ ਵਿਚਾਲੇ ਵਧੇਗਾ ਤਣਾਅ

ਮੀਡੀਆ ਰਿਪੋਰਟ ਮੁਤਾਬਕ ਵਾਸ਼ਿੰਗਟਨ ਸਥਿਤ ਚੀਨੀ ਦੂਤਘਰ ਨੇ ਅਮਰੀਕਾ ਨੂੰ ਸੌਦਾ ਰੱਦ ਕਰਨ ਲਈ ਕਿਹਾ ਹੈ। ਦੂਤਘਰ ਦੇ ਬੁਲਾਰੇ ਲਿਊ ਪੇਂਗਯੂ ਨੇ ਕਿਹਾ ਕਿ ਇਹ ਸੌਦਾ ਵਾਸ਼ਿੰਗਟਨ ਅਤੇ ਬੀਜਿੰਗ ਵਿਚਾਲੇ ਸਬੰਧਾਂ ਨੂੰ ਵਿਗਾੜ ਸਕਦਾ ਹੈ। ਅਜਿਹਾ ਕਰ ਕੇ ਅਮਰੀਕੀ ਸਰਕਾਰ ਚੀਨ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲਅੰਦਾਜ਼ੀ ਕਰ ਰਹੀ ਹੈ। ਚੀਨ ਇਸ ਦੇ ਖਿਲਾਫ ਜਵਾਬੀ ਕਦਮ ਚੁੱਕੇਗਾ। ਮਾਹਿਰਾਂ ਦਾ ਮੰਨਣਾ ਹੈ ਕਿ ਅਮਰੀਕਾ ਅਤੇ ਤਾਈਵਾਨ ਵਿਚਾਲੇ ਇਸ ਡੀਲ ਨਾਲ ਵਾਸ਼ਿੰਗਟਨ ਅਤੇ ਬੀਜਿੰਗ ਵਿਚਾਲੇ ਤਣਾਅ ਹੋਰ ਵਧੇਗਾ।

ਹਾਰਪੂਨ (ਐਂਟੀ ਸ਼ਿਪ ਮਿਜ਼ਾਈਲ)

1. ਇਸ ਨੂੰ ਦੁਨੀਆ ਦੀ ਸਭ ਤੋਂ ਸਫਲ ਐਂਟੀ-ਸ਼ਿਪ ਮਿਜ਼ਾਈਲ ਮੰਨਿਆ ਜਾਂਦਾ ਹੈ
2. ਇਹ ਰਡਾਰ ਤੋਂ ਬਚਣ ਲਈ ਪਾਣੀ ਦੇ ਬਿਲਕੁਲ ਉੱਪਰ ਉੱਡਦੀ ਹੈ
3. ਕਿਸੇ ਵੀ ਮੌਸਮ ’ਚ ਵਰਤੀ ਜਾ ਸਕਦੀ ਹੈ
4. ਐਕਟਿਵ ਰਡਾਰ ਗਾਈਡੈਂਸ ਸਿਸਟਮ ਨਾਲ ਲੈਸ

ਸਾਈਡਵਿੰਡਰ ਮਿਜ਼ਾਈਲ ਟ੍ਰਿਪਲ ਥ੍ਰੇਟ

1. ਟ੍ਰਿਪਲ ਥ੍ਰੇਟ ਮਿਜ਼ਾਈਲ ਵਜੋਂ ਜਾਣੀ ਜਾਂਦੀ ਹੈ।
2. ਇਨਫ੍ਰਾਰੈੱਡ ਟ੍ਰੈਕਿੰਗ, ਸ਼ਾਰਟ ਰੇਂਜ ਅਤੇ ਇਕੋ ਸਮੇਂ ਕਈ ਮਿਸ਼ਨਾਂ ਨੂੰ ਪੂਰਾ ਕਰ ਸਕਦੀ ਹੈ।
3. ਜ਼ਮੀਨ ਤੋਂ ਇਲਾਵਾ ਹਵਾ ਤੋਂ ਹਵਾ ’ਚ ਵੀ ਫਾਇਰ ਕਰ ਸਕਦੀ ਹੈ।
4. ਆਧੁਨਿਕ ਜਹਾਜ਼ਾਂ ’ਤੇ ਵੀ ਆਸਾਨੀ ਨਾਲ ਇਸਨੂੰ ਲਾਇਆ ਜਾ ਸਕਦਾ ਹੈ।
 
< Prev   Next >

Advertisements