:: ਕੋਰਟ ਨੇ RTI ਦੇ ਅਧੀਨ ਮੰਗੀ ਜਾਣਕਾਰੀ ਦੇਣ ਤੋਂ ਕੀਤੀ ਨਾਂਹ, ਕਿਹਾ- ਇਸ ਨਾਲ ਜੱਜਾਂ ਦੀ ਜਾਨ ਨੂੰ ਹੋਵੇਗਾ ਖ਼ਤਰਾ   :: ਦੀਵਾਲੀ ਤੋਂ ਪਹਿਲਾਂ ਪਿਆਜ਼ ਦੀ ਕੀਮਤ ਵਧੀ, ਸਰਕਾਰ ਦੇਵੇ ਜਵਾਬ : ਪ੍ਰਿਯੰਕਾ ਗਾਂਧੀ   :: ਇੰਡੀਆ ਤੇ ਰੋਕ ਦੀ ਮੰਗ ਨੂੰ ਲੈ ਕੇ ਚੋਣ ਕਮਿਸ਼ਨ ਦੀ ਦੋ-ਟੁੱਕ- ਅਸੀਂ ਗੱਠਜੋੜਾਂ ਤੇ ਕੁਝ ਨਹੀਂ ਕਰ ਸਕਦੇ   :: ਸਥਿਰ ਸਰਕਾਰ ਕਾਰਨ ਦੁਨੀਆ ’ਚ ਹੋ ਰਹੀ ਭਾਰਤ ਦੀ ਤਾਰੀਫ਼ : ਮੋਦੀ   :: ਅੱਤਵਾਦੀਆਂ ਦੇ ਖਾਤਮੇ ਲਈ ਮਿਲੀਆਂ 160 ਆਧੁਨਿਕ ਗੱਡੀਆਂ, ਜਵਾਨਾਂ ਦੀ ਇੰਝ ਕਰਨਗੀਆਂ ਸੁਰੱਖਿਆ   :: PM ਮੋਦੀ ਅੱਜ ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ ਚ ਹੋਣਗੇ ਸ਼ਾਮਲ, ਅੰਮ੍ਰਿਤ ਸਮਾਰਕ ਦਾ ਕਰਨਗੇ ਉਦਘਾਟਨ   :: ਆਰ.ਪੀ. ਸਿੰਘ ਨੇ ED ਦਾ ਸੰਮਨ ਜਾਰੀ ਹੋਣ ਮਗਰੋਂ ਘੇਰੇ ਕੇਜਰੀਵਾਲ, ਕੀਤੀ ਅਸਤੀਫ਼ੇ ਦੀ ਮੰਗ   :: ਭੋਪਾਲ:18 ਸਾਲਾਂ ਦੌਰਾਨ ਕਈ ਘੁਟਾਲਿਆਂ ਲਈ ਮੱਧ ਪ੍ਰਦੇਸ਼ ਸਰਕਾਰ ਦੋਸ਼ੀ-ਕਾਂਗਰਸ   :: ਪ੍ਰਿਯੰਕਾ ਨੇ ਰਸੋਈ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦੇਣ ਸਮੇਤ ਕੀਤੇ ਕਈ ਵੱਡੇ ਐਲਾਨ   :: ਮੀਤ ਹੇਅਰ ਤੇ ਗੁਰਵੀਨ ਕੌਰ ਦੀ ਮੰਗਣੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਕਈ ਮਸ਼ਹੂਰ ਹਸਤੀਆਂ ਹੋਈਆਂ ਸ਼ਾਮਲ   :: ਸਪੱਸ਼ਟ ਬਹੁਮਤ ਨਾਲ ਫਿਰ ਨਰਿੰਦਰ ਮੋਦੀ ਹੀ ਬਣਨਗੇ ਭਾਰਤ ਦੇ ਪ੍ਰਧਾਨ ਮੰਤਰੀ: ਰਾਜਨਾਥ ਸਿੰਘ   :: ਛੱਤੀਸਗੜ੍ਹ ’ਚ ਮੁੜ ਕਾਂਗਰਸ ਸਰਕਾਰ ਬਣੀ ਤਾਂ ਕੇ.ਜੀ. ਤੋਂ ਪੀ.ਜੀ. ਤੱਕ ਦਿਆਂਗੇ ਮੁਫ਼ਤ ਸਿੱਖਿਆ : ਰਾਹੁਲ   :: ਦਿੱਲੀ: ਲਾਲ ਕਿਲੇ ਦੇ ਮੈਦਾਨ ਤੇ ਲਗਾਏ ਗਏ ਰਾਵਣ, ਮੇਘਨਾਦ, ਕੁੰਭਕਰਨ ਦੇ ਪੁਤਲੇ   :: ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ PM ਮੋਦੀ ਨਾਲ ਕੀਤੀ ਮੁਲਾਕਾਤ   :: ਸਰਕਾਰੀ ਠੇਕੇਦਾਰਾਂ ਦੇ ਟਿਕਾਣਿਆਂ ਤੇ ਇਨਕਮ ਟੈਕਸ ਦਾ ਛਾਪਾ, 94 ਕਰੋੜ ਦੀ ਨਕਦੀ ਤੇ ਗਹਿਣੇ ਜ਼ਬਤ

----ਚੋਪਈ-----

screenshot_2023-08-09_at_17-48-35_mediadespunjab_punjabi_newspaper_-_administration_joomla.png

Advertisements

AdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisementAdvertisement
ਤੇਗ ਬਹਾਦਰ ਸੀ ਕ੍ਰਿਆ, ਕਰੀ ਨ ਕਿਨਹੂੰ ਆਨ PRINT ਈ ਮੇਲ


teg

ਨੌਵੇਂ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਵੈਸਾਖ ਵਦੀ 5 (5 ਵੈਸਾਖ) ਸੰਮਤ 1678, ਮੁਤਾਬਕ 1 ਅਪ੍ਰੈਲ ਸੰਨ 1621 ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਘਰ ਸ੍ਰੀ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਸ੍ਰੀ ਅੰਮ੍ਰਿਤਸਰ ਵਿਖੇ ਹੋਇਆ। ਆਪ ਛੇਵੇਂ ਪਾਤਸ਼ਾਹ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਸਨ। ਆਪ ਦੇ ਜਨਮ ਦੀ ਖਬਰ ਸੁਣਦਿਆਂ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪੰਜਾਂ ਸਿੱਖਾਂ ਸਮੇਤ ਆਪ ਨੂੰ ਵੇਖਣ ਗਏ ਅਤੇ ਵੇਖਦਿਆਂ ਹੀ ਗੁਰੂ ਜੀ ਨੇ ਕਿਹਾ ‘‘ਸਾਡਾ ਇਹ ਪੁੱਤਰ ਬੜਾ ਬਲੀ, ਸੂਰਬੀਰ ਤੇ ਤੇਗ ਦਾ ਧਨੀ ਹੋਵੇਗਾ। ਅਸੀਂ ਇਸ ਦਾ ਨਾਂਅ ਤੇਗ ਬਹਾਦਰ ਰੱਖਦੇ ਹਾਂ।

ਆਪ ਬਚਪਨ ਤੋਂ ਹੀ ਸੰਤ-ਸਰੂਪ, ਅਡੋਲ ਚਿੱਤ, ਡੂੰਘੇ ਵਿਚਾਰਵਾਨ, ਤਿਆਗੀ, ਗੰਭੀਰ, ਦਲੇਰ ਤੇ ਨਿਰਭੈ ਸੁਭਾਅ ਦੇ ਮਾਲਕ ਸਨ।  ਆਪ ਜੀ ਦੀ ਪੜ੍ਹਾਈ ਤੇ ਸਿਖਲਾਈ ਮੀਰੀ-ਪੀਰੀ ਦੇ ਮਾਲਕ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਨਿਗਰਾਨੀ ਹੇਠ ਹੋਈ। ਆਪ ਨੂੰ ਗੁਰਬਾਣੀ ਤੇ ਧਰਮ-ਗ੍ਰੰਥਾਂ ਦੀ ਪੜ੍ਹਾਈ ਦੇ ਨਾਲ-ਨਾਲ ਸ਼ਸਤਰਾਂ ਦੀ ਵਰਤੋਂ ਅਤੇ ਘੋੜ-ਸਵਾਰੀ ਆਦਿ ਦੀ ਸਿਖਲਾਈ ਵੀ  ਦਿੱਤੀ ਗਈ। ਆਪ ਸੁੰਦਰ, ਜਵਾਨ, ਸ਼ਸਤਰਧਾਰੀ ਅਤੇ ਧਰਮ ਤੇ ਰਾਜਨੀਤੀ ਦੇ ਚੰਗੇ ਜਾਣੂੰ ਬਣੇ। ਪਿਤਾ ਗੁਰੂ ਜੀ ਵੱਲੋਂ ਸੰਮਤ 1691 ਵਿੱਚ ਮੁਗਲਾਂ ਦੇ ਖਿਲਾਫ ਲੜੇ ਗਏ ਕਰਤਾਰਪੁਰ ਦੇ ਜੰਗ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੱਡੇ ਸੂਰਬੀਰਾਂ ਵਾਕੁਰ, ਤਲਵਾਰ ਦੇ ਚੰਗੇ ਜੌਹਰ ਵਿਖਾਏ ਅਤੇ ਪਿਤਾ ਗੁਰੂ ਜੀ ਦੇ ਬਚਨ ਨੂੰ ਸਿੱਧ ਕਰਦੇ ਹੋਏ ਆਪਣੇ ਆਪ ਨੂੰ ਤੇਗ ਦਾ ਧਨੀ ਸਾਬਤ ਕੀਤਾ।
ਆਪ ਜੀ ਦਾ ਵਿਆਹ ਕਰਤਾਰਪੁਰ (ਜ¦ਧਰ) ਨਿਵਾਸੀ ਸ੍ਰੀ ਲਾਲ ਚੰਦ ਜੀ ਖੱਤਰੀ ਦੀ ਸਪੁੱਤਰੀ ਸ੍ਰੀ ਗੁਜਰੀ ਜੀ ਨਾਲ 15 ਅੱਸੂ ਸੰਮਤ 1689 ਨੂੰ ਹੋਇਆ, ਜਿਨ੍ਹਾਂ ਦੀ ਕੁੱਖ ਤੋਂ ਸੰਮਤ 1723 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਕਾਸ਼ ਧਾਰਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਿੱਜੀ ਤੇ ਘਰੋਗੀ ਜੀਵਨ ਬੜਾ ਸਾਦਾ-ਪੱਧਰਾ  ਤੇ ਸੁਖੀ ਸੀ। ਆਪ ਦਾ ਮਨ ਸੰਸਾਰ ਦੇ ਲਾਲਚਾਂ, ਮੋਹਾਂ, ਝਗੜਿਆਂ ਤੇ ਰਸਾਂ ਤੋਂ ਬੇਲਾਗ ਸੀ। ਜਦੋਂ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਜੋਤੀ-ਜੋਤ  ਸਮਾਉਣ ਸਮੇਂ ਆਪ ਨੂੰ ਛੱਡ ਕੇ ਆਪ ਦੇ ਭਤੀਜੇ ਸ੍ਰੀ ਹਰਿਰਾਇ ਸਾਹਿਬ ਨੂੰ ਗੁਰਗੱਦੀ ਲਈ ਨੀਯਤ ਕੀਤਾ ਤਾਂ ਆਪ ਦੇ ਮਨ ਵਿੱਚ ਰਤੀ ਭਰ ਵੀ ਰੋਸ ਜਾਂ ਅਫਸੋਸ ਨਾ ਹੋਇਆ। ਇਸੇ ਤਰ੍ਹਾਂ ਜਦ ਸੱਤਵੇਂ ਗੁਰੂ ਜੀ ਜੋਤੀ-ਜੋਤ ਸਮਾਏ ਅਤੇ ਉਨ੍ਹਾਂ ਨੇ ਪੰਜਾਂ-ਸਾਲਾਂ ਦੀ ਉਮਰ ਦੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਤਾਂ ਆਪ ਦੇ ਮਨ ਵਿੱਚ ਉਦੋਂ ਵੀ ਕੋਈ ਰੋਸ ਨਾ ਹੋਇਆ।
ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਵੱਲੋਂ ਦਿੱਲੀ ਵਿਖੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ ਅਗਲੇ ਗੁਰੂ ਦੇ ਸਬੰਧ ਵਿੱਚ ‘‘ਬਾਬਾ ਬਕਾਲੇ’’ ਦੇ ਸੰਕੇਤਕ ਬਚਨਾਂ ਮੂਜਬ ਭਾਈ ਮੱਖਣ ਸ਼ਾਹ ਲੁਬਾਣੇ ਨੇ ਸੰਮਤ 1722 ਵਿੱਚ ਆਪ ਜੀ ਨੂੰ ਪ੍ਰਗਟ ਕੀਤ। ਗੁਰੂ ਪਦਵੀ ਧਾਰਨ ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਜਿੱਥੇ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਚਾਰ ਦੌਰੇ ਕੀਤੇ, ਉ¤ਥੇ ਸ਼ਿਵਾਲਕ ਦੀ ਰਮਣੀਕ ਵਾਦੀ ਵਿੱਚ ਦਰਿਆ ਸਤਲੁਜ ਦੇ ਤੱਟ ’ਤੇ ਆਨੰਦਪੁਰ ਨਗਰੀ ਵੀ ਵਸਾਈ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਕਸ਼ਮੀਰ ਵਿੱਚੋਂ ਆਏ ਪੰਡਤਾਂ ਦੇ ਵਫਦ ਨੇ ਆਨੰਦਪੁਰ ਸਾਹਿਬ ਵਿਖੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਦੀ ਹਕੂਮਤ ਵਲੋਂ ਜਬਰੀ  ਧਰਮ ਦੀ ਕੀਤੀ ਜਾ ਰਹੀ ਤਬਦੀਲੀ ਅਤੇ ਦੁੱਖਾਂ ਦੀ ¦ਬੀ ਦਾਸਤਾਨ ਸੁਣਾਈ ਤਾਂ ਗੁਰ ਤੇਗ ਬਹਾਦਰ ਸਾਹਿਬ ਨੇ ਉ¤ਤਰ ਦਿੱਤਾ ਕਿ ਕਿਸੇ ਪਵਿੱਤਰ ਆਤਮਾ ਦੀ ਕੁਰਬਾਨੀ ਨਾਲ ਹੀ ਹਕੂਮਤ ਦੇ ਅੱਤਿਆਚਾਰ ਰੁਕ ਸਕਣਗੇ। ਇਸ ਸਮੇਂ ਉ¤ਥੇ ਖੜ੍ਹੇ ਨੌਂ ਸਾਲਾਂ ਦੇ ਬਾਲਕ ਗੋਬਿੰਦ ਰਾਏ ਜੀ ਨੇ ਸਹਿਜ ਸੁਭਾਅ ਗੁਰੂ ਪਿਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਪਿਤਾ ਜੀ ਇਸ ਸਮੇਂ ਤੁਹਾਡੇ ਨਾਲੋਂ ਮਹਾਨ ਪੁਰਖ ਅਤੇ ਧਰਮਾਤਮਾ ਹੋਰ ਕੌਣ ਹੋ ਸਕਦਾ ਹੈ ਸਾਹਿਬਜ਼ਾਦੇ ਦੇ ਇਹ ਬਚਨ ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਮਨ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ।

 ਆਪ ਨੇ ਬਾਲ ਗੋਬਿੰਦ ਰ੍ਯਾਇ ਜੀ ਨੂੰ ਬੜੇ ਪ੍ਰਤਾਪੀ ਅਤੇ ਸਮਰੱਥ ਸਮਝ ਕੇ ਛਾਤੀ ਨਾਲ ਲਗਾ ਲਿਆ ਅਤੇ ਉਸੇ ਸਮੇਂ ਕਸ਼ਮੀਰੀ ਪੰਡਤਾਂ ਨੂੰ ਕਹਿ ਦਿੱਤਾ ਕਿ ਉਹ ਬਾਦਸ਼ਾਹ ਨੂੰ ਜਾ ਕੇ ਆਖ ਦੇਣ ਕਿ ਪਹਿਲਾਂ ਉਨ੍ਹਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮੁਹੰਮਦੀ ਸ਼ਰ੍ਹਾ ਵਿੱਚ ਲੈ ਆਓ, ਫਿਰ ਆਪੇ ਹੀ ਸਭ ਹਿੰਦੂ ਮੁਸਲਮਾਨ ਬਣ ਜਾਣਗੇ। ਇਹ ਇੱਕ ਧਰਮੀ ਖੇਤਰ ਦੇ ਪਾਤਸ਼ਾਹ ਦੀ ਦੁਨਿਆਵੀ ਬਾਦਸ਼ਾਹ ਨੂੰ ਵੰਗਾਰ ਸੀ। ਪ੍ਰਿੰਸੀਪਲ ਸਤਿਬੀਰ ਸਿੰਘ ਅਨੁਸਾਰ ਕੁਰਬਾਨੀ ਦੋ ਕੰਮ ਕਰਦੀ ਹੈ, ਜਿੱਥੇ ਇਹ ਜ਼ਾਲਮ ਹਿਰਦਿਆਂ ਨੂੰ ਪੰਘਾਰਦੀ ਹੈ, ਉ¤ਥੇ ਮਜ਼ਲੂਮਾਂ ਵਿੱਚ ਸੁਰੱਖਿਆ ਦਾ ਅਹਿਸਾਸ ਵੀ ਪੈਦਾ ਕਰਦੀ ਹੈ। ਉ¤ਧਰ ਜਦੋਂ ਕਸ਼ਮੀਰੀ ਪੰਡਤਾਂ ਨੇ ਔਰੰਗਜ਼ੇਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਸੁਨੇਹਾ ਦਿੱਤਾ ਤਾਂ ਉਹ ਮਨ ਹੀ ਮਨ ਵਿੱਚ ਬਹੁਤ ਖੁਸ਼ ਹੋਇਆ, ਕਿਉਂਕਿ ਹੁਣ ਤਾਂ ਸਿਰਫ ਇੱਕੋ ਹੀ ਬੰਦੇ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆ ਕੇ ਸਾਰੇ ਹਿੰਦੋਸਤਾਨ ਨੂੰ ਦਾਰੁਲ-ਇਸਲਾਮ ਦੇ ਝੰਡੇ ਥੱਲੇ ਲਿਆਉਣਾ ਬਹੁਤ ਹੀ ਸੌਖਾ ਕੰਮ ਸੀ, ਪਰ ਉਸ ਨੂੰ ਇਸ ਦੇ ਅੰਦਰ ਛੁਪੀ ਵੰਗਾਰ ਨਜ਼ਰ ਨਹੀਂ ਸੀ ਆਈ। ਬਾਦਸ਼ਾਹ ਅਤੇ ਤਾਕਤਵਰ ਆਦਮੀ ਸੱਤਾ ਦ ਨਸ਼ੇ ਵਿੱਚ ਅੰਨ੍ਹੇ ਹੋ ਜਾਂਦੇ ਹਨ। ਸੋ ਉਸ ਨੇ ਗੁਰੂ ਸਾਹਿਬ ਦਾ ਚੈਲੇਂਜ ਪ੍ਰਵਾਨ ਕਰਦਿਆਂ ਗੁਰੂ ਸਾਹਿਬ ਦੀ ਗ੍ਰਿਫਤਾਰੀ ਦਾ ਹੁਕਮ ਜਾਰੀ ਕਰ ਦਿੱਤਾ। ਉੱਧਰ ਗੁਰੂ ਸਾਹਿਬ ਵੀ ਗੁਰੂ ਪਰਿਵਾਰ ਤੇ ਸਿੱਖ ਸੰਗਤਾਂ ਨੂੰ ਫਤਹਿ ਬੁਲਾ ਕੁੱਝ ਚੋਣਵੇਂ ਸਿੱਖਾਂ ਸਹਿਤ ਦਿੱਲੀ ਲਈ ਰਵਾਨਾ ਹੋ ਗਏ। ਆਗਰੇ ਵਿਖੇ ਗ੍ਰਿਫਤਾਰ ਹੋਣ ਉਪਰੰਤ ਗੁਰੂ ਸਾਹਿਬ ਨੂੰ ਦਿੱਲੀ ਲਿਆਂਦਾ ਗਿਆ ਤਾਂ ਸਿਦਕੀ ਸਿੱਖ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਵੀ ਆਪ ਜੀ ਨਾਲ ਸਨ।


ਗੁਰੂ ਤੇਗ ਬਹਾਦਰ ਸਾਹਿਬ ਉ¤ਤੇ ਹਕੂਮਤੀ ਵਾਰ ਸ਼ੁਰੂ ਹੋਏ। ਹਕੂਮਤ ਨੇ ਪਹਿਲਾਂ ਤਾਂ ਜ਼ੁਬਾਨੀ ਡਰਾਵੇ ਅਤੇ ਲਾਲਚ ਦਿੱਤੇ ਕਿ ਉਹ ਮੁਸਲਮਾਨ ਬਣਨਾ ਬਣ ਜਾਣ, ਪਰ ਜਦੋਂ ਗੁਰੂ ਸਾਹਿਬ ਨਹੀਂ ਮੰਨੇ ਤਾਂ  ਹਕੂਮਤੀ ਜ਼ੁਲਮ-ਜ਼ਬਰ ਦਾ ਦੌਰ ਸ਼ੁਰੂ ਹੋ ਗਿਆ। ਗੁਰੂ ਜੀ ਦੇ ਅੰਨਿਨ ਅਤੇ ਜਾਨ ਤੋਂ ਵੀ ਪਿਆਰੇ ਸੇਵਕਾਂ ਭਾਈ ਦਿਆਲਾ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਗੁਰੂ ਸਾਹਿਬ ਦੀਆਂ ਅੱਖਾਂ ਸਾਹਮਣੇ ਵੱਖ-ਵੱਖ ਤਰੀਕਿਆਂ ਨਾਲ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਧੰਨ ਸਨ ਉਹ ਮਾਵਾਂ ਦੇ ਲਾਲ ਅਤੇ ਗੁਰੂ ਦੇ ਸਿਦਕੀ ਸਿੱਖ, ਜਿਨ੍ਹਾਂ ਨੇ ਮੌਤ ਨੂੰ ਹੱਸਦੇ ਹੋਏ ਕਲਾਵੇ ਵਿੱਚ ਲੈ ਲਿਆ। ਸਿਦਕੀ ਸਿੱਖਾਂ ਦੀ ਸ਼ਹੀਦੀ ਉਪਰੰਤ ਜ਼ਾਲਮ ਾਂ ਨੇ ਗੁਰੂ ਜੀ ਨੂੰ ਵੀ ਸ਼ਹੀਦ ਕਰਕੇ ਹੀ ਦਮ ਲਿਆ। ਬੇਸ਼ੱਕ ਗੁਰੂ ਸਾਹਿਬ ਦਾ ਸੀਸ ਧੜ ਨਾਲੋਂ ਜੁਦਾ ਹੋ ਗਿਆ ਪਰ ਜਿੱਤ ਗੁਰੂ ਜੀ ਦੀ ਹੀ ਹੋਈ।
11 ਨਵੰਬਰ 1675 ਨੂੰ ਹੋਈ ਉਨ੍ਹਾਂ ਦੀ ਪਾਵਨ ਤੇ ਬੇਮਿਸਾਲ ਸ਼ਹੀਦੀ ਉਪਰੰਤ ਛੇਤੀ ਹੀ ਇੱਕ ਅਜਿਹੀ ਬੇਪਨਾਹ ਸ਼ਕਤੀ ਪੈਦਾ ਹੋਈ, ਜਿਸ ਨੇ ਉਨ੍ਹਾਂ ਦੇ ਸੂਰਬੀਰ ਸਪੁੱਤਰ ਰਾਹੀਂ ਖਾਲਸੇ ਨੂੰ ਜਨਮ ਦਿੱਤਾ। ਬੇਜੋੜ² ਸ਼ਹੀਦੀਆਂ ਦਾ ਸਿਲਸਿਲਾ ਜਾਰੀ ਕੀਤਾ ਅਤੇ ਕੁੱਝ ਦਹਾਕਿਆਂ ਵਿੱਚ ਹੀ ਪੰਜਾਬ ’ਚੋਂ ਜ਼ਾਲਮ ਵਿਦੇਸ਼ੀ ਰਾਜ ਦਾ ਅਜਿਹਾ ਸਫਾਇਆ ਕਰ ਦਿੱਤਾ ਕਿ ਬੇਨਿਆਜ਼ ਸੂਫੀ ਫਕੀਰ ਬੁੱਲੇ ਸ਼ਾਹ ਨੂੰ ਖੁੱਲ੍ਹੇਆਮ ਆਖਣਾ ਪਿਆ-
ਭੁੂਰਿਆਂ ਵਾਲੇ ਰਾਜੇ ਕੀਤੇ
ਮੁਗਲਾਂ ਜ਼ਹਿਰ ਪਿਆਲੇ ਪੀਤੇ।
ਗੁਰੂ ਸਾਹਿਬ ਦੀ ਸ਼ਹਾਦਤ ਦਾ ਆਦਰਸ਼ ਜਿੱਥੇ ਮਾਨਵ-ਧਰਮ ਦੀ ਸੁਰੱਖਿਆ ਸੀ, ਉ¤ਥੇ ਸਮੂਹ ਮਨੁੱਖ ਜਾਤੀ ਦੇ ਵਿਚਾਰ-ਵਿਸ਼ਵਾਸ ਦੀ ਸੁਤੰਤਰਤਾ ਅਤੇ ਉਸਦੀ ਜ਼ਮੀਰ ਦੀ ਆਜ਼ਾਦੀ ਵਾਲੇ ਬੁਨਿਆਦੀ ਹੱਕਾਂ-ਅਧਿਕਾਰਾਂ ਦੀ ਬਰਕਰਾਰੀ ਵੀ ਸੀ। ਇਹ ਸਮੇਂ ਦੇ ਸਭ ਤੋਂ ਵੱਡੇ ਸਾਮਰਾਜ, ਭਾਵ ਮੁਗਲ ਸਲਤਨਤ ਦੀ ਬੇਪਨਾਹ ਤੇ ਬੇਲਗਾਮ ਰਾਜ-ਸ਼ਕਤੀ ਲਈ ਇੱਕ ਭਾਰੀ ਚੈਲੇਂਜ ਅਤੇ ਔਰੰਗਜ਼ੇਬ ਵੱਲੋਂ ਸਾਰੇ ਹਿੰਦੋਸਤਾਨ ਨੂੰ ਇਸਲਾਮ ਦੇ ਝੰਡੇ ਹੇਠ ਲਿਆਉਣ ਲਈ ਜ਼ਬਰੀ ਧਰਮ-ਬਦਲੀ ਵਾਸਤੇ ਅਪਣਾਈ ਹੋਈ ਤੁਅੱਸਬੀ ਤੇ ਹਿੰਸਕ ਨੀਤੀ ਨੂੰ ਇੱਕ ਮਹਾਨ ਵੰਗਾਰ ਵੀ ਸੀ। ਗੁਰੂ ਤੇਗ ਬਹਾਦਰ ਜੀ ਨੇ ਜਿਸ ਪਰਉਪਕਾਰੀ ਭਾਵਨਾ, ਨਿਰਭੈਤਾ ਤੇ ਦ੍ਰਿੜਤਾ ਨਾਲ ਉਸ ਦੀ ਰਾਜਧਾਨੀ ਤੇ ਸ਼ਕਤੀ ਦੇ ਗੜ੍ਹ ਦਿੱਲੀ ਜਾ ਕੇ ਇਹ ਇਨਕਲਾਬੀ ਵੰਗਾਰ ਪਾਈ, ਉਸ ਦੀ ਧਾਰਮਿਕ ਨੀਤੀ ਨੂੰ ਭੰਡਿਆ, ਉਸ ਦੀ ਇਸਲਾਮ ਕਬੂਲਣ ਅਤੇ ਸਮੂਹ ਹਿੰਦੂਵਾਸੀਆਂ ਨੂੰ ਇਸ ਵੱਲ ਪ੍ਰੇਰਣ  ਦੀ ਮ¤ੰਗ ਨੂੰ ਨਕਾਰਿਆ, ਉਸ ਦੀ ਕੋਈ ਕਰਾਮਾਤ ਵਿਖਾਉਣ ਵਾਲੀ ਸ਼ਰਤ ਨੂੰ ਠੁਕਰਾਇਆ ਅਤੇ ਇਹ ਕੁੱਝ ਨਾ ਕਰਨ ਦੀ ਸੂਰਤ ਵਿੱਚ ਕਤਲ ਦੇ ਡਰਾਵਿਆਂ ਨੂੰ ਮਖੌਲ ਸਮਝਦਿਆਂ, ਧਰਮ, ਨਿਆਂ, ਮਾਨਵੀ ਹਿੱਤਾਂ ਅਤੇ ਜ਼ਮੀਰ ਦੀ ਆਜ਼ਾਦੀ ਦੀ ਦਰਵੱਟੜੀ ਤੇ ਆਪਣੇ ਆਪ ਨੂੰ ਨਿਛਾਵਰ ਕਰ ਦਿੱਤਾ। ਉਹ ਠੀਕ ਅਰਥਾਂ ਵਿੱਚ ਇੱਕ ਯੁੱਗ ਪਲਟਾਊ ਘਟਨਾ ਅਤੇ ਅਦੁੱਤੀ ਸਾਕਾ ਸੀ ਜਿਸ ਦੀ ਵਿਸ਼ੇਸ਼ਤਾ ਤੇ ਵਿਲੱਖਣਤਾ ਵੱਲ ਧਿਆਨ ਦਿਵਾਉਂਦਿਆਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਸਪੱਸ਼ਟ ਸ਼ਬਦਾਂ ਵਿੱਚ ਜ਼ਿਕਰ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਦਿੱਲੀ ਦੇ ਸਹਿਨਸ਼ਾਹ, ਔਰੰਗਜ਼ੇਬ ਦੇ ਸਿਰ ’ਤੇ ਆਪਣੇ ਸ਼ਰੀਰ ਦਾ ਠੀਕਰਾ ਭੰਨ੍ਹ ਕੇ ਉਸ ਦੀਆਂ ਸਭ ਉਮੀਦਾਂ ਉ¤ਤੇ ਪਾਣੀ ਫੇਰ ਦਿੱਤਾ ਅਤੇ ਇੱਕ ਅਜਿਹਾ ਕਾਰਨਾਮਾ ਕਰ ਵਿਖਾਇਆ ਜੋ ਆਪਣੀ ਮਿਸਾਲ ਆਪ ਸੀ-
ਤਿਲਕ ਜੰਝੂ ਰਾਖਾ ਪ੍ਰਭੂ ਤਾ ਕਾ॥
ਕੀਨੋ ਬਡੋ ਕਲੂ ਮਹਿ ਸਾਕਾ॥
ਧਰਮ ਹੇਤ ਸਾਕਾ ਜਿਨਿ ਕੀਆ॥
ਸੀਸੁ ਦੀਆ ਪਰੁ ਸਿਰਰੁ ਨਾ ਦੀਆ॥
ਠੀਕਰਿ ਫੋਰਿ ਦਿਲੀਸ ਸਿਰਿ, ਪ੍ਰਭੂ ਪੁਰ ਕੀਯਾ ਪਯਾਨ॥
ਤੇਗ ਬਹਾਦਰ ਸੀ ਕ੍ਰਿਆ, ਕਰੀ ਨਾ ਕਿਨੰਹੂ ਆਨ॥
ਆਓ ! ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 334ਵੇਂ ਸ਼ਹੀਦ ਦਿਵਸ ਸਮੇਂ ਗੁਰੂ ਸਾਹਿਬ ਵੱਲੋਂ ਧਰਮ ਦੀ ਆਜ਼ਾਦੀ ਲਈ ਦਿੱਤੀ ਮਹਾਨ ਕੁਰਬਾਨੀ ਨੂੰ ਸਿਰ ਝੁਕਾਉਂਦੇ ਹੋਏ, ਉਨ੍ਹਾਂ ਵੱਲੋਂ ਵਿਖਾਏ ਰਾਹ ਅਤੇ ਕਲਿਆਣਕਾਰੀ ਸਿੱਖਿਆਵਾਂ ਉ¤ਤੇ ਚੱਲਣ ਦਾ ਪ੍ਰਣ ਕਰੀਏ।
ਪ੍ਰਧਾਨ
ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ

 
< Prev   Next >

Advertisements