ਸਰਦੀ ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੇਜਰੀਵਾਲ 15 ਸੂਤਰੀ ਕਾਰਜ ਯੋਜਨਾ ਕਰਨਗੇ ਜਾਰੀ : ਗੋਪਾਲ ਰਾਏ |
|
|
 ਨਵੀਂ ਦਿੱਲੀ --27ਸਤੰਬਰ-(MDP)-- ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਮੰਗਲਵਾਰ ਨੂੰ ਕਿਹਾ ਕਿ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਦੀ ਦੇ ਮੌਸਮ 'ਚ ਹਵਾ ਪ੍ਰਦੂਸ਼ਣ ਦੀ
ਸਮੱਸਿਆ ਨਾਲ ਨਜਿੱਠਣ ਲਈ ਆਪਣੀ ਸਰਕਾਰ ਦੀ 15 ਸੂਤਰੀ ਕਾਰਜ ਯੋਜਨਾ 30 ਸਤੰਬਰ ਨੂੰ ਜਾਰੀ
ਕਰਨਗੇ। ਇੱਥੇ ਇਕ ਪ੍ਰੈੱਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਗੋਪਾਲ ਰਾਏ ਨੇ
ਕਿਹਾ,''ਦਿੱਲੀ ਸਰਕਾਰ ਨੇ 5000 ਵਰਗ ਮੀਟਰ ਤੋਂ ਵੱਧ ਖੇਤਰ ਵਾਲੇ ਨਿਰਮਾਣ ਅਤੇ ਢਾਹੁਣ
ਵਾਲੀਆਂ ਸਾਰੀਆਂ ਥਾਂਵਾਂ 'ਤੇ ਐਂਟੀ-ਸਮੋਗ ਉਪਕਰਣ ਦੀ ਤਾਇਨਾਤੀ ਜ਼ਰੂਰੀ ਕਰ ਦਿੱਤੀ
ਹੈ।''ਉਨ੍ਹਾਂ ਕਿਹਾ ਕਿ ਇਸ ਨਿਰਦੇਸ਼ ਦੇ ਉਲੰਘਣਾ ਕਰਨ 'ਤੇ ਪ੍ਰਾਜੈਕਟ ਨਾਲ ਜੁੜੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਧੂੜ ਪ੍ਰਦੂਸ਼ਣ ਦੀ ਰੋਕਥਾਮ ਲਈ 20 ਹਜ਼ਾਰ ਵਰਗ ਮੀਟਰ ਤੋਂ ਵੱਧ ਖੇਤਰ
ਵਾਲੇ ਨਿਰਮਾਣ ਅਤੇ ਢਾਹੁਣ ਵਾਲੀਆਂ ਥਾਂਵਾਂ 'ਤੇ ਐਂਟੀ-ਸਮੋਗ ਉਪਕਰਣ ਲਗਾਉਣਾ ਜ਼ਰੂਰੀ
ਸੀ। ਉਨ੍ਹਾਂ ਕਿਹਾ ਕਿ ਸਰਦੀ ਦੇ ਮੌਸਮ ਨੂੰ ਲੈ ਕੇ ਤਿਆਰ ਇਸ ਕਾਰਜ ਯੋਜਨਾ ਦੇ ਕੇਂਦਰ 'ਚ
ਪਰਾਲੀ ਪ੍ਰਬੰਧਨ, ਧੂੜ ਪ੍ਰਦੂਸ਼ਣ, ਵਾਹਨਾਂ ਦੇ ਨਿਕਾਸ, ਖੁੱਲ੍ਹੇ 'ਚ ਕੂੜਾ ਸਾੜਨਾ,
ਉਦਯੋਗਿਕ ਪ੍ਰਦੂਸ਼ਣ, ਸਭ ਤੋਂ ਵੱਧ ਪ੍ਰਦੂਸ਼ਣ ਵਾਲੇ ਸਥਾਨ, ਸਮੋਗ ਟਾਵਰ, ਜਨ ਭਾਗੀਦਾਰੀ,
ਪਟਾਕਾ, ਅਤੇ ਗੁਆਂਢੀ ਸੂਬਿਆਂ ਨਾਲ ਸੰਯੁਕਤ ਕਾਰਵਾਈ ਸਮੇਤ ਹੋਰ ਮੁੱਦੇ ਹਨ। ਰਾਏ ਨੇ
ਕਿਹਾ ਕਿ ਜਿਵੇਂ ਹੀ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਆਦੇਸ਼ ਜਾਰੀ ਕਰੇਗਾ, ਉਂਝ ਹੀ ਸੋਧੇ
ਗਏ 'ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ' (ਦਿੱਲੀ ਅਤੇ ਨੇੜੇ-ਤੇੜੇ ਦੇ ਇਲਾਕਿਆਂ 'ਚ ਹਾਲਾਤ
ਨੂੰ ਗੰਭੀਰਤਾ ਦੇ ਅਨੁਰੂਪ ਹਵਾ ਪ੍ਰਦੂਸ਼ਣ ਰੋਕੂ ਉਪਾਅ) ਨੂੰ ਲਾਗੂ ਕਰ ਦਿੱਤਾ ਜਾਵੇਗਾ।
|