ਭਾਜਪਾ ਆਗੂ ਤਰੁਣ ਚੁੱਘ ਨੇ ‘ਆਪ’ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ, ਕਹੀਆਂ ਇਹ ਗੱਲਾਂ |
|
|
ਚੰਡੀਗੜ੍ਹ --27ਸਤੰਬਰ-(MDP)-- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ
ਚੁੱਘ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਭੰਬਲਭੂਸਾ ਪੈਦਾ ਕਰਨ ਦੀ
ਕੋਸ਼ਿਸ਼ ਕਰ ਰਹੀ ਹੈ। ਭਗਵੰਤ ਮਾਨ ਦੀ ਸਰਕਾਰ ਦੇਸ਼ ਦੀ ਪਹਿਲੀ ਅਜਿਹੀ ਸਰਕਾਰ ਹੈ, ਜੋ
ਖੁਦ ਕਹਿ ਰਹੀ ਹੈ ਕਿ ਇਸ ਦੇ ਵਿਧਾਇਕ ਵਿਕਣ ਲਈ ਹਨ ਪਰ ਇਹ ਅਜੇ ਤਕ ਇਹ ਸਪੱਸ਼ਟ ਨਹੀਂ ਕਰ
ਸਕੀ ਹੈ ਕਿ ਉਨ੍ਹਾਂ ਨੂੰ ਖਰੀਦਣ ਲਈ ਕਿਸ ਦਾ ਫੋਨ ਆਇਆ। ਉਨ੍ਹਾਂ ਦੇ
ਵਿਧਾਇਕਾਂ ਦੀ
ਕਿੰਨੀ ਬੋਲੀ ਲਗਾਈ ਗਈ। ਆਪਣੇ ਵਿਧਾਇਕਾਂ ਦੀ ਕੀਮਤ 25-25 ਕਰੋੜ ਲਾਉਣ ਵਾਲੇ ਇਹ ਦੋਸ਼
ਜਨਤਾ ਦੀ ਅਦਾਲਤ ’ਚ ਦਸਤਾਵੇਜ਼ਾਂ ਦੇ ਨਾਲ ਰੱਖਣੇ ਚਾਹੀਦੇ ਸਨ ਪਰ ਇਕ ਪੰਦਰਵਾੜਾ ਬੀਤਣ
ਦੇ ਬਾਵਜੂਦ ਸੂਬਾ ਸਰਕਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕਰਨ ਤੋਂ
ਇਲਾਵਾ ਕੁਝ ਨਹੀਂ ਕਰ ਸਕੀ। ਇਸ ਤੋਂ ਸਪੱਸ਼ਟ ਹੈ ਕਿ ਸੂਬਾ ਸਰਕਾਰ ਜਨਤਾ ਨਾਲੋਂ ਕੱਟ
ਚੁੱਕੀ ਹੈ। ਸੂਬੇ ਦੇ 3 ਕਰੋੜ ਲੋਕਾਂ ਨੇ 92 ਵਿਧਾਇਕ ਜਿਤਾ ਕੇ ਇਸ ਪਾਰਟੀ ਦਾ ਸਮਰਥਨ
ਕੀਤਾ ਸੀ, ਇਹ ਸਰਕਾਰ ਲੋਕਾਂ ਦੇ ਮਸਲੇ ਹੱਲ ਕਰਨ ’ਚ ਨਾਕਾਮ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੁੱਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੀਆਂ
ਸਰਹੱਦਾਂ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਰਹੀ ਹੈ। ਜਿਸ ਦੇ ਇਸ਼ਾਰੇ ਹੇਠ ਰਾਵੀ ਦਰਿਆ
ਦੇ ਕੰਢਿਆਂ ਤੋਂ ਰੇਤ ਦੀ ਅੰਨ੍ਹੇਵਾਹ ਖੋਦਾਈ ਕੀਤੀ ਜਾ ਰਹੀ ਹੈ। ਸੂਬੇ ’ਚ ਅਮਨ-ਕਾਨੂੰਨ
ਦੀ ਸਥਿਤੀ ਫੇਲ੍ਹ ਹੋ ਚੁੱਕੀ ਹੈ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਸਰਕਾਰ ਸਿਆਸੀ
ਡਰਾਮੇ ਵਿੱਚ ਰੁੱਝੀ ਹੋਈ ਹੈ। ਇਕ ਸਵਾਲ ਦੇ ਜਵਾਬ ’ਚ ਤਰੁਣ ਚੁੱਘ ਨੇ ਕਿਹਾ ਕਿ ਪੰਜਾਬ
ਸਰਕਾਰ ਨੂੰ ਭਾਜਪਾ ਵੱਲੋਂ ਮੌਕ ਵਿਧਾਨ ਸਭਾ ਇਜਲਾਸ ਕਰਵਾ ਕੇ ਕਟਹਿਰੇ ’ਚ ਖੜ੍ਹਾ ਕੀਤਾ
ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਨਤਾ ਦੇ ਕਰੋੜਾਂ ਰੁਪਏ ਖਰਚ ਕੇ ਬੁਲਾਇਆ ਗਿਆ ਇਜਲਾਸ ਇਕ
ਡਰਾਮਾ ਹੈ। ਭਗਵੰਤ ਮਾਨ ਦੱਸਣ ਕਿ ਉਨ੍ਹਾਂ ਨੂੰ ਆਪਣੇ ਵਿਧਾਇਕਾਂ ’ਤੇ ਵਿਸ਼ਵਾਸ ਨਹੀਂ
ਹੈ। ਉਹ ਰੋਜ਼ ਕਹਿੰਦੇ ਹਨ ਕਿ ‘ਆਪ’ਦੇ ਵਿਧਾਇਕ ਵਿਕ ਰਹੇ ਹਨ ਪਰ ਯਕੀਨ ਮੰਨੋ ਕਿ ਭਾਜਪਾ
ਉਨ੍ਹਾਂ ਦੇ ਵਿਧਾਇਕਾਂ ਦੀ ਖ਼ਰੀਦਦਾਰ ਨਹੀਂ ਹੈ।
|