ਜ਼ੀਰਾ ਸ਼ਰਾਬ ਫੈਕਟਰੀ ਖ਼ਿਲਾਫ਼ ਧਰਨੇ ਚ ਪਹੁੰਚੇ ਭਾਈ ਅੰਮ੍ਰਿਤਪਾਲ ਸਿੰਘ, ਮੁੱਖ ਮੰਤਰੀ ਮਾਨ ਬਾਰੇ ਆਖ ਦਿੱਤੀ ਵੱਡੀ ਗੱਲ |
|
|
ਫਿਰੋਜ਼ਪੁਰ --03ਅਕਤੂਬਰ-(MDP)-- ਜ਼ੀਰਾ ਵਿਖੇ ਸ਼ਰਾਬ ਫੈਕਟਰੀ
ਖ਼ਿਲਾਫ਼ ਵੱਡੇ ਪੱਧਰ 'ਤੇ ਦਿੱਤੇ ਜਾ ਰਹੇ ਧਰਨੇ 'ਚ 'ਵਾਰਿਸ ਪੰਜਾਬ ਦੇ' ਮੁਖੀ ਭਾਈ
ਅੰਮ੍ਰਿਤਪਾਲ ਸਿੰਘ ਪਹੁੰਚੇ। ਇਸ ਮੌਕੇ ਧਰਨਾਕਾਰੀਆਂ ਨੂੰ ਸੰਬੰਧਨ ਕਰਦਿਆਂ ਉਨ੍ਹਾਂ ਕਿਹਾ
ਕਿ ਇਹ ਗੱਲ ਆਖੀ ਜਾਂਦੀ ਹੈ ਕਿ ਸ਼ਰਾਬ ਸਿਹਤ ਲਈ ਬਹੁਤ ਫਾਇਦੇਮੰਦ ਹੈ ਪਰ ਸ਼ਰਮਨਾਕ ਗੱਲ
ਇਹ ਹੈ ਕਿ ਪੰਜਾਬ ਦੀ ਇਸ ਧਰਤੀ 'ਤੇ ਸ਼ਰਾਬ ਫੈਕਟਰੀ ਲਾਈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ
ਸਭ
ਇਸ ਨੂੰ ਬੰਦ ਕਰਵਾਉਣ ਲਈ ਧਰਨਾ-ਪ੍ਰਦਰਸ਼ਨ ਕਰ ਰਹੇ ਹਨ ਪਰ ਸਿਰਫ਼ ਇਸ ਕਾਰਨ ਕਰਕੇ ਹੀ
ਨਾ ਬੰਦ ਕਰਵਾਈ ਜਾਵੇ ਕੇ ਇਸ ਨਾਲ ਪਾਣੀ ਪ੍ਰਦੂਸ਼ਿਤ ਹੁੰਦਾ ਹੈ ਸਗੋਂ ਇਸ ਲਈ ਵੀ ਕਰਵਾਈ
ਜਾਵੇ ਕਿ ਗੁਰੂ ਸਾਹਿਬ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੱਤੀ ਹੈ। ਜੇਕਰ ਨਸ਼ਿਆਂ
ਦੀਆਂ ਫੈਕਟਰੀਆਂ ਪੰਜਾਬ 'ਚ ਲੱਗ ਜਾਣਗੀਆਂ ਤਾਂ ਸਿੱਖੀ ਦਾ ਪ੍ਰਚਾਰ ਕਿਵੇਂ ਕੀਤਾ
ਜਾਵੇਗਾ। ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ 1947 ਤੋਂ ਬਾਅਦ ਹਕੂਮਤ ਨੇ ਵੱਖ-ਵੱਖ
ਤਰੀਕੇ ਅਪਣਾਏ ਹਨ ਕਿ ਸਿੱਖਾਂ ਨੂੰ ਨਿਪੁੰਸਕ ਬਣਾ ਕੇ ਇਨ੍ਹਾਂ ਦੀ ਨਸਲਕੁਸ਼ੀ ਕਰਨੀ ਹੈ।
ਜੋ ਇਸ ਦੇ ਵਿਰੋਧ 'ਚ ਬੋਲਦਾ ਹੈ, ਉਸ ਦੀ ਗਲ਼ ਵੱਢ ਦਿੱਤਾ ਜਾਂਦਾ ਹੈ ਅਤੇ ਜੋ ਚੁੱਪ ਰਹਿ
ਕੇ ਧਰਨੇ ਲਾਉਂਦੇ ਹਨ , ਉਨ੍ਹਾਂ ਨੂੰ ਸਾਲ-2 ਸਾਲ ਬਾਅਦ ਜਲੀਲ ਕੀਤਾ ਜਾਂਦਾ ਹੈ।
ਭਾਈ ਅੰਮ੍ਰਿਤਪਾਲ ਨੇ ਆਖਿਆ ਕਿ ਅਸੀਂ ਉਸ ਕੌਮ ਦੇ ਵਾਰਿਸ ਹਾਂ ਜਿਸ ਨੇ ਖੈਬਰ ਤੋਂ ਲੈ
ਕੇ ਸਤਲੁਜ ਤੱਕ ਰਾਜ ਕੀਤਾ ਹੈ। ਜੇਕਰ ਹੁਣ ਲੋਕਾਂ ਨੂੰ ਸੜਕਾਂ 'ਤੇ ਬੈਠ ਕੇ ਉਸ ਮੁੱਖ
ਮੰਤਰੀ ਤੋਂ ਇਨਸਾਫ ਮੰਗਣਾ ਪੈ ਰਿਹਾ ਹੈ ਜੋ ਖ਼ੁਦ ਸ਼ਰਾਬ ਪੀਂਦਾ ਹੈ ਤਾਂ ਸਮਝ ਲੈਣਾ
ਚਾਹੀਦਾ ਹੈ ਕਿ ਗੁਲਾਮੀ ਦੀ ਇਸ ਤੋਂ ਵੱਡੀ ਚਾਲ ਕੋਈ ਨਹੀਂ। ਉਨ੍ਹਾਂ ਕਿਹਾ ਕਿ ਗੁਰੂ
ਸਾਹਿਬਾਨ ਨੇ ਕਿਹਾ ਸੀ ਕਿ ਦਰਿਆਵਾਂ ਦੇ ਕੰਢੇ ਪਈ ਮਿੱਟੀ ਨੂੰ ਖ਼ਰਾਬ ਨਾ ਹੋਣ ਦਿੱਤਾ
ਜਾਵੇ ਕਿਉਂਕਿ ਇਸ ਦੀ ਲੋੜ ਹੈ ਪਰ ਅੱਜ ਦਾ ਦੌਰ ਅਜਿਹਾ ਆ ਗਿਆ ਹੈ ਕਿ ਗੁਰੂ ਘਰ ਦੇ ਪਾਣੀ
ਵਾਲੇ ਬੋਰ ਵਿੱਚੋਂ ਸ਼ਰਾਬਨੁਮਾ ਪਾਣੀ ਆਉਣ ਲੱਗ ਗਿਆ ਹੈ। ਭਾਈ ਅੰਮ੍ਰਿਤਪਾਲ ਨੇ ਕਿਹਾ ਕਿ
ਸਾਨੂੰ ਆਉਣ ਵਾਲੀਆਂ ਪੀੜੀਆਂ ਬਾਰੇ ਸੋਚਣਾ ਚਾਹੀਦਾ ਹੈ। ਇਹ ਸ਼ਰਾਬ ਫੈਕਟਰੀ ਲਾਉਣਾ ਇਕ
ਨਸਲਕੁਸ਼ੀ ਦੀ ਤਕਨੀਕ ਹੈ, ਜਿਸ ਨਾਲ ਪੀੜ੍ਹੀਆਂ ਬਰਬਾਦ ਹੋ ਜਾਂਦੀਆਂ ਹਨ ਅਤੇ ਇਹ ਚੁੱਪਚਾਪ
ਕਿਸੇ ਕੌਮ ਨੂੰ ਮਾਰ ਦੇਣ ਵਾਲੀ ਗੱਲ ਹੈ। ਇਸ ਨਾਲ ਕੈਂਸਰ ਦੀ ਬੀਮਾਰੀ ਹੁੰਦੀ ਹੈ ਜੋ ਕਿ
ਪੀੜ੍ਹੀ ਦਰ ਪੀੜ੍ਹੀ ਅੱਗੇ ਵਧਦੀ ਰਹਿੰਦੀ ਹੈ। ਇਸ ਲਈ ਇਸ ਮਾਮਲੇ ਨੂੰ ਗੰਭੀਰਤਾ ਨਾਲ
ਲੈਂਦਿਆਂ ਕੁਝ ਨਾ ਕੁਝ ਤਾਂ ਕਰਨਾ ਹੀ ਪਵੇਗਾ।
|