ਕਸ਼ਮੀਰ ’ਚ ਇਕ ਅੱਤਵਾਦੀ ਗ੍ਰਿਫਤਾਰ, ਗੋਲਾ-ਬਾਰੂਦ ਬਰਾਮਦ |
|
|
ਸ਼੍ਰੀਨਗਰ --03ਨਵੰਬਰ-(MDP)-- ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੇ ਪੁਲਵਾਮਾ
ਜ਼ਿਲ੍ਹਏ ’ਚ ਗੈਰ-ਸਥਾਨਕ ਲੋਕਾਂ ਅਤੇ ਸੁਰੱਖਿਆ ਫੋਰਸ ਨੂੰ ਨਿਸ਼ਾਨਾ ਬਣਾਉਣ ਲਈ ਭੇਜੇ ਗਏ
ਲਸ਼ਕਰ-ਏ-ਤੌਇਬਾ ਦੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਵੀਰਵਾਰ
ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਪੁਲਵਾਮਾ ਦੇ ਅਰਿਗਾਮ ਪਿੰਡ ਦੇ ਜ਼ੁਬੈਰ ਅਹਿਮਦ ਡਾਰ ਨੂੰ
ਸੁਰੱਖਿਆ ਫੋਰਸ ਨੇ ਸ਼ਹਿਰ ਦੇ ਖਮਰੀ ਚੌਂਕ ’ਤੇ
ਔਚਕ ਨਿਰੀਖਣ ਦੌਰਾਨ ਗ੍ਰਿਫਤਾਰ ਕੀਤਾ ਅਤੇ
ਉਸਦੇ ਕਬਜ਼ੇ ’ਚੋਂ ਹਥਿਆਰ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਵਿਅਕਤੀ
ਅੱਤਵਾਦੀ ਸੰਗਠਨ ਲਸ਼ਕਰ-ਏ-ਤੌਇਬਾ ਦੇ ਸਹਿਯੋਗੀ ਦੇ ਰੂਪ ’ਚ ਕੰਮ ਕਰ ਰਿਹਾ ਸੀ ਅਤੇ ਉਸਨੂੰ
ਖੇਤਰ ’ਚ ਸੁਰੱਖਿਆ ਫੋਰਸ ਅਤੇ ਗੈਰ ਸਥਾਨਿਕ ਲੋਕਾਂ ’ਤੇ ਹਮਲਾ ਕਰਨ ਦਾ ਕੰਮ ਸੌਂਪਿਆ
ਗਿਆਸੀ। ਪੁਲਸ ਸਟੇਸ਼ਨ ਪੁਲਵਾਮਾ ’ਚ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ
ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
|