ਨਵੀਂ ਦਿੱਲੀ --07ਨਵੰਬਰ-(MDP)-- ਦੇਸ਼ 'ਚ ਇਸ ਸਾਲ ਦਾ ਆਖ਼ਰੀ ਚੰਦਰ
ਗ੍ਰਹਿਣ 8 ਨਵੰਬਰ ਯਾਨੀਕਿ ਕੱਲ ਮੰਗਲਵਾਰ ਨੂੰ ਲੱਗਣ ਜਾ ਰਿਹਾ ਹੈ। ਚੰਦਰਮਾ ਚੜ੍ਹਨ ਦੇ
ਸਮੇਂ ਭਾਰਤ 'ਚ ਸਾਰੇ ਸਥਾਨਾਂ 'ਤੇ ਗ੍ਰਹਿਣ ਵਿਖਾਈ ਦੇਵੇਗਾ। ਇਹ ਜਾਣਕਾਰੀ ਭੂ ਵਿਗਿਆਨ
ਮੰਤਰਾਲਾ ਦੇ ਬਿਆਨ 'ਚ ਦਿੱਤੀ ਗਈ ਹੈ। ਮੰਤਰਾਲਾ ਦੇ ਬਿਆਨ ਅਨੁਸਾਰ, ''ਗ੍ਰਹਿਣ ਦੀ
ਅੰਸ਼ਿਕ ਅਤੇ ਪੂਰਨ ਅਵਸਥਾ ਦੀ ਸ਼ੁਰੂਆਤ ਭਾਰਤ 'ਚ ਕਿਸੇ ਵੀ ਥਾਂ ਤੋਂ ਵਿਖਾਈ
ਨਹੀਂ
ਦੇਵੇਗੀ ਕਿਉਂਕਿ ਇਹ ਘਟਨਾ ਭਾਰਤ 'ਚ ਚੰਦਰਮਾ ਚੜ੍ਹਣ ਤੋਂ ਪਹਿਲਾਂ ਸ਼ੁਰੂ ਹੋ ਚੁੱਕੀ
ਹੋਵੇਗੀ।'' ਚੰਦਰ ਗ੍ਰਹਿਣ ਦੀ ਪੂਰਨ ਅਤੇ ਅੰਸ਼ਿਕ ਅਵਸਥਾ ਦੋਵਾਂ ਹੀ ਦਾ ਅੰਤ ਦੇਸ਼ ਦੇ
ਪੂਰਬੀ ਹਿੱਸਿਆਂ ਤੋਂ ਦਿਖਾਈ ਦੇਵੇਗਾ। ਦੇਸ਼ ਦੇ ਬਾਕੀ ਹਿੱਸਿਆਂ ਤੋਂ ਅੰਸ਼ਿਕ ਅਵਸਥਾ ਦਾ
ਸਿਰਫ਼ ਅੰਤ ਹੀ ਵਿਖਾਈ ਦੇਵੇਗਾ।
ਦੱਸ ਦਈਏ ਕਿ ਇਹ ਚੰਦਰ ਗ੍ਰਹਿਣ ਦੁਪਹਿਰ 2:39 ਮਿੰਟ 'ਤੇ ਸ਼ੁਰੂ ਹੋਵੇਗਾ ਅਤੇ ਸ਼ਾਮ
6:19 ਮਿੰਟ ਤੱਕ ਚੱਲੇਗਾ ਯਾਨੀ ਲਗਭਗ ਚਾਰ ਘੰਟੇ ਦਾ ਗ੍ਰਹਿਣ ਹੈ। ਇਹ ਵੀ ਦੱਸਿਆ ਜਾ
ਰਿਹਾ ਹੈ ਕਿ ਚੰਦਰ ਗ੍ਰਹਿਣ ਅੱਜ ਦੁਪਹਿਰ ਤੋਂ ਸ਼ੁਰੂ ਹੋਵੇਗਾ ਪਰ ਭਾਰਤ 'ਚ ਇਹ ਚੰਦਰ
ਗ੍ਰਹਿਣ ਸ਼ਾਮ 5:30 ਤੋਂ 6:20 ਦੇ ਵਿਚਕਾਰ ਸਾਫ਼ ਦਿਖਾਈ ਦੇਵੇਗਾ।
ਚੰਦਰ ਗ੍ਰਹਿਣ ਦੌਰਾਨ ਕੁਝ ਚੀਜ਼ਾਂ ਦਾ ਦਾਨ ਕਰਨ ਨਾਲ ਵਿਸ਼ੇਸ਼ ਲਾਭ ਮਿਲਦਾ ਹੈ। ਇਹ
ਨੌਕਰੀ ਤੇ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਮਦਦ ਕਰਦਾ ਹੈ। ਆਓ ਜਾਣਦੇ
ਹਾਂ ਚੰਦਰ ਗ੍ਰਹਿਣ ਵਾਲੇ ਦਿਨ ਚੀਜ਼ਾਂ ਦਾਨ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ।
1. ਚਿੱਟੇ ਮੋਤੀ ਨੂੰ ਚੰਦਰਮਾ ਦਾ ਕਾਰਕ ਮੰਨਿਆ ਜਾਂਦਾ ਹੈ।
ਜੇਕਰ ਤੁਸੀਂ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਗ੍ਰਹਿਣ ਵਾਲੇ ਦਿਨ ਮੋਤੀ ਜਾਂ ਇਸ ਤੋਂ
ਬਣੇ ਗਹਿਣੇ ਦਾਨ ਕਰ ਸਕਦੇ ਹੋ।
2. ਜੇਕਰ ਤੁਹਾਡੇ ਘਰ 'ਚ ਕੋਈ ਲੰਬੇ ਸਮੇਂ ਤੋਂ ਬੀਮਾਰ ਹੈ ਤਾਂ
ਗ੍ਰਹਿਣ ਵਾਲੇ ਦਿਨ ਕੱਚ ਦੇ ਭਾਂਡੇ 'ਚ ਪਾਣੀ ਪਾ ਕੇ ਉਸ 'ਚ ਚਾਂਦੀ ਦਾ ਸਿੱਕਾ ਰੱਖ ਦਿਓ।
ਹੁਣ ਮਰੀਜ਼ ਨੂੰ ਉਸ ਪਾਣੀ ਦੇ ਕਟੋਰੇ 'ਚ ਆਪਣਾ ਚਿਹਰਾ ਦੇਖਣਾ ਚਾਹੀਦਾ ਹੈ। ਫਿਰ ਉਸ
ਕਟੋਰੇ ਨੂੰ ਸਿੱਕਿਆਂ ਸਮੇਤ ਦਾਨ ਕਰੋ।
3. ਚੰਦਰਮਾ ਦਾ ਸਬੰਧ ਚਿੱਟੀਆਂ ਵਸਤਾਂ ਨਾਲ ਹੈ। ਅਜਿਹੇ 'ਚ
ਗ੍ਰਹਿਣ ਦੌਰਾਨ ਸਫੈਦ ਰੰਗ ਦੀਆਂ ਚੀਜ਼ਾਂ ਦਾਨ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਚੰਦਰ
ਗ੍ਰਹਿਣ ਤੋਂ ਬਾਅਦ ਚੀਨੀ ਜਾਂ ਚਿੱਟੇ ਕੱਪੜੇ ਦਾਨ ਕਰਨ ਨਾਲ ਘਰੇਲੂ ਕਲੇਸ਼ ਖ਼ਤਮ ਹੁੰਦਾ
ਹੈ। ਘਰ 'ਚ ਖੁਸ਼ੀਆਂ ਆਉਂਦੀਆਂ ਹਨ।
4. ਚੰਦਰ ਗ੍ਰਹਿਣ ਤੋਂ ਬਾਅਦ ਦੁੱਧ ਅਤੇ ਚਿੱਟੇ ਚੌਲਾਂ ਦਾ ਦਾਨ ਕਰਨਾ ਚਾਹੀਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਅਕਸ਼ਤ ਖੁਸ਼ਹਾਲੀ ਪ੍ਰਤੀਕ ਹੈ।
5. ਗ੍ਰਹਿਣ ਤੋਂ ਬਾਅਦ ਦਾਨ ਦਾ ਹਿੰਦੂ ਧਰਮ 'ਚ ਵਿਸ਼ੇਸ਼ ਮਹੱਤਵ
ਹੈ। ਇਸ ਲਈ ਸੂਰਜ ਗ੍ਰਹਿਣ ਜਾਂ ਚੰਦਰ ਗ੍ਰਹਿਣ ਤੋਂ ਬਾਅਦ ਚੀਜ਼ਾਂ ਦਾ ਦਾਨ ਕਰਨਾ ਸ਼ੁਭ
ਮੰਨਿਆ ਜਾਂਦਾ ਹੈ। 8 ਨਵੰਬਰ ਨੂੰ ਗ੍ਰਹਿਣ ਤੋਂ ਬਾਅਦ ਕੱਪੜੇ ਤੇ ਦੁੱਧ ਆਦਿ ਦਾ ਦਾਨ
ਕਰੋ। ਜੇਕਰ ਤੁਸੀਂ ਬੱਚਾ ਚਾਹੁੰਦੇ ਹੋ ਤਾਂ ਖਿਡੌਣੇ ਦਾਨ ਕਰੋ। ਇਹ ਫ਼ਾਇਦੇਮੰਦ ਹੋਵੇਗਾ।
6. ਜੇਕਰ ਤੁਸੀਂ ਲੰਬੇ ਸਮੇਂ ਤੋਂ ਅਦਾਲਤੀ ਮਾਮਲਿਆਂ ਜਾਂ
ਵਿਵਾਦਾਂ 'ਚ ਫਸੇ ਹੋਏ ਹੋ ਤਾਂ ਚੰਦਰ ਗ੍ਰਹਿਣ ਤੋਂ ਬਾਅਦ ਕਿਸੇ ਮੰਦਰ ਵਿੱਚ ਜਾ ਕੇ
ਭਗਵਾਨ ਸ਼ੰਕਰ ਨੂੰ ਸਫੈਦ ਰੰਗ ਦੇ ਫੁੱਲ ਚੜ੍ਹਾਓ।